ਇਹ ਕਿਹੋ ਜਿਹਾ ਦੁਖਦਾਈ ਇਤਫਾਕ ਸੀ ਕਿ ਲਗਭਗ
ਇਕ ਹਫਤਾ ਪਹਿਲਾਂ ਮੰਜੂਸ੍ਰੀ ਥਾਪਾ ਦੀ ਕਿਤਾਬ ਫਾਰਗੈਟ ਕਾਰਠਮੰਡੂ ਦੀ ਦਿੱਲੀ ਵਿਚ
ਵੱਡੇ ਪੱਧਰ ਤੇ ਘੁੰਡ ਚੁਕਾਈ ਹੋਈ ਅਤੇ ਭਾਰਤੀ ਮੀਡੀਆ ਵਿਚ ਉਸ ਦੀ ਕਾਫੀ ਚਰਚਾ ਵੀ
ਹੋਈ ਅਤੇ ਰਾਜਾ ਗਿਆਨੇਂਦਰ ਨੇ ਆਪਣੇ ਰਾਜ ਵਿਚ ਐਮਰਜੈਂਸੀ ਦਾ ਐਲਾਨ ਕਰ ਦਿਤਾ।
ਉਨ੍ਹਾਂ ਨੇ ਸੰਵਿਧਾਨ ਨੂੰ ਮੁਲਤਵੀ ਕਰ ਦਿਤਾ ਤੇ ਆਪਣੇ ਕੁਝ ਮੰਤਰੀਆਂ ਨੂੰ ਬੰਦੀ
ਬਣਾ ਲਿਆ ਤੇ ਪ੍ਰੈਸ ਦਾ ਗਲਾ ਘੁੱਟ ਦਿਤਾ। ਇਸ ਦਾ ਮੰਜੂਸ੍ਰੀ ਦੀ ਕਿਤਾਬ ਨਾਲ ਕੋਈ
ਲੈਣਾ ਦੇਣਾ ਨਹੀਂ ਸੀ ਕਿਉਂਕਿ ਉਦੋਂ ਤਕ ਉਹ ਵਾਪਸ ਕਾਠਮੰਡੂ ਪਰਤ ਚੁਕੀ ਸੀ। ਉਹ
ਇਕ ਹਫਤੇ ਬਾਅਦ ਆਪਣੇ ਮਾਤਾ ਪਿਤਾ ਨਾਲ ਦਿੱਲੀ ਆ ਗਈ ਕਿਉਂਕਿ ਉਸ
ਨੂੰ ਨਹੀਂ ਸੀ ਪਤਾ ਕਿ ਉਸ ਦੀ ਕਿਸਮਤ ਵਿਚ ਕੀ
ਲਿਖਿਆ ਹੈ। ਪਹਿਲਾਂ ਇਕ ਜਲੂਸ ਵਿਚ ਹਿੱਸਾ ਲੈਂਦੇ ਸਮੇਂ ਇਕ ਪੁਲਿਸ ਵਾਲੇ ਨੇ ਉਸ
ਦਾ ਸਿਰ ਪਾੜ ਦਿਤਾ ਸੀ। ਉਸ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਆਪਣੇ ਕੰਮ ਤੇ ਜਾਂ
ਆਪਣੀ ਮਾਤ ਭੂਮੀ ਤੇ ਪਰਤਣ ਲਈ ਸੁਰਖਿਅਤ ਸਮਾਂ ਕਿਹੜਾ ਹੋਵੇਗਾ। ਕੁਝ ਮਾਮਲਿਆਂ
ਵਿਚ ਮੰਜੂਸ੍ਰੀ ਵਰਗੀ ਦੁਚਿਤੀ ਸਾਰੇ ਨੇਪਾਲੀਆਂ ਦੇ ਮਨਾਂ ਵਿਚ ਮੌਜੂਦ ਹੈ: ਉਹ
ਨਹੀਂ ਜਾਣਦੇ ਕਿ ਕਲ੍ਹ ਨੂੰ ਕੀ ਹੋਵੇਗਾ।
ਇਕ ਵਾਰ ਫਿਰ ਸਾਡੀ ਸਰਕਾਰ ਅਣਗਹਿਲੀ ਦਾ
ਸ਼ਿਕਾਰ ਹੋ ਗਈ ਅਤੇ ਨੇਪਾਲ ਵਿਚਲੇ ਸਾਡੇ ਰਾਜਦੂਤ ਉਥੇ ਲਗਣ ਵਾਲੀ ਐਮਰਜੈਂਸੀ ਬਾਰੇ
ਸਾਡੇ ਵਿਦੇਸ਼ ਵਿਭਾਗ ਨੂੰ ਸੁਚੇਤ ਨਹੀਂ ਕਰ ਸਕੇ। ਅਜਿਹਾ ਹੀ ਉਦੋਂ ਹੋਇਆ ਸੀ,
ਜਦੋਂ 1 ਜੂਨ 2001 ਨੂੰ ਰਾਜ ਕੁਮਾਰ ਦੀਪੇਂਦਰ ਨੇ ਆਪਣੇ ਮਾਤਾ ਪਿਤਾ ਤੇ ਦੂਸਰੇ
ਸਬੰਧੀਆਂ ਨੂੰ ਗੋਲੀ ਮਾਰਨ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਲਈ ਸੀ ਕਿ ਜਿਵੇਂ ਕਿ
ਸ਼ਾਹੀ ਬੁਲਾਰੇ ਵਲੋਂ ਪ੍ਰੈਸ ਨੂੰ ਦਸਿਆ ਗਿਆ ਸੀ। ਕੋਈ ਪੋਸਟ ਮਾਰਟਮ ਨਹੀਂ ਕੀਤਾ
ਗਿਆ, ਕੋਈ ਸੁਆਲ ਨਹੀਂ ਪੁੱਛਣ ਦਿਤਾ ਗਿਆ। ਗਿਆਨੇਂਦਰ ਨੇ ਆਪਣੇ ਆਪ ਰਾਜੇ ਦਾ
ਮੁਕਟ ਪਹਿਨ ਲਿਆ। ਉਨ੍ਹਾਂ ਦੇ ਅਵਾਰਾ ਪੁੱਤਰ ਪ੍ਰਿੰਸ ਪਾਰਸ, ਜੋ ਕਿ ਅੰਨ੍ਹੇਵਾਹ
ਗੱਡੀ ਚਲਾਉਣ ਲਈਬਦਨਾਮ ਹੈ, ਨੇ ਸੜਕ ਤੇ ਇਕ ਤੋਂ ਵੱਧ ਪੈਦਲ ਚਲਣ ਵਾਲਿਆਂ ਦਾ ਕਤਲ
ਕੀਤਾ ਸੀ। ਹੁਣ ਉਹ ਰਾਜ ਭਾਗ ਦੇ ਤਾਰ ਹਿਲਾਉਂਦਾ ਫਿਰਦਾ ਹੈ। ਸ਼ਾਹੀ ਖਾਨਦਾਨ ਆਪਣੇ
ਮਨਾਮਨੇ ਵਿਹਾਰ ਲਈ ਪੂਰੀ ਤਰ੍ਹਾਂ ਬਦਨਾਮ ਹੋ ਚੁਕਿਆ ਸੀ, ਜੋ ਕਿ ਲੋਕਾਂ ਦੀਆਂ
ਨਜ਼ਰਾਂ ਵਿਚ ਪਾਗਲਪਣ ਦੀ ਹੱਦ ਤਕ ਪਹੁੰਚ ਗਿਆ ਸੀ। ਇਕ ਅੜਬੰਗ ਤਾਨਾਸ਼ਾਹ ਰਾਜ
ਮੁਖੀ, ਘਟੁਣ ਭਰੀ ਡੈਮੋਕਰੇਸੀ, ਜਿਸ ਦਾ ਬਚਪਨ ਵਿਚ ਹੀ ਘਾਣ ਕਰ ਦਿਤਾ ਗਿਆ ਤੇ
ਅੱਧੇ ਤੋਂ ਵੱਧ ਦੇਸ਼ ਦਾ ਮਾਓਵਾਦੀਆਂ ਦੇ ਕੰਟਰੋਲ ਵਿਚ ਹੋਣਾ, ਇਹ ਸਭ ਇਸ ਦੇਸ਼ ਦਾ
ਭਵਿਖ ਹਨੇਰੇ ਭਰਿਆ ਹੋਣ ਤੋਂ ਇਲਾਵਾ ਹੋਰ ਕੋਈ ਭਵਿਖਬਾਣੀ ਨਹੀਂ ਕਰਦਾ। ਜੋ ਵੀ
ਹੋਵੇ ਕਿਉਂਕਿ ਭਾਰਤ ਨੇਪਾਲ ਦਾ ਸਭ ਤੋਂ ਨਜ਼ਦੀਕੀ ਗੁਆਂਢੀ ਹੈ ਤੇ ਦੋਵਾਂ ਦਾ ਧਰਮ
ਇਕ ਹੀ ਹੈ ਤੇ ਸੈਲਾਨੀਆਂ ਅਤੇ ਪਹਾੜਾਂ ਦੀਆਂ ਚੋਟੀਆਂ ਸਰ ਕਰਨ ਵਾਲਿਆਂ ਦੀ ਜੀਵਨ
ਰੇਖਾ ਵੀ ਹੈ, ਸਾਡੇ ਸਾਹਮਣੇ ਇਸ ਗੁੰਜਝਲਦਾਰ ਸਥਿਤੀ ਵਿਚੋਂ ਨਿਕਲਣ ਦਾ ਹੋਰ ਕੋਈ
ਚਾਰਾ ਨਹੀਂ, ਸਿਵਾਏ ਇਸ ਦੇ ਕਿ ਅਸੀਂ ਉਸ ਦੀ ਮਦਦ ਕਰੀਏ। ਇਹ ਗੱਲ ਬਿਲਕੁਲ ਸਾਫ
ਹੈ ਕਿ ਅਸੀਂ ਤਾਨਾਸ਼ਾਹ ਬਣੇ ਰਾਜ ਮੁਖੀ ਦੀ ਸਿੱਧੇ ਤੌਰ ਤੇ ਮਦਦ ਨਹੀਂ ਕਰ ਸਕਦੇ
ਜੇ ਉਥੇ ਰਾਜਸ਼ਾਹੀ ਵਿਵਸਥਾ ਕਾਇਮ ਰਹਿਣੀ ਹੈ ਤਾਂ ਰਾਜੇ ਨੂੰ ਸਿਰਫ ਨਾਂ ਦਾ ਮੁਖੀ
ਬਣਿਆ ਰਹਿਣਾ ਹੋਵੇਗਾ ਤੇ ਅਸਲੀ ਤਾਕਤ ਜਮਹੂਰੀ ਤਰੀਕੇ ਨਾਲ ਚੁਣੇ ਹੋਏ
ਵਿਧਾਨਕਾਰਾਂ ਕੋਲ ਹੋਵੇਗੀ। ਮੈਂ ਮਾਓਵਾਦੀਆਂ ਬਾਰੇ ਸਪਸ਼ਟ ਨਹੀਂ ਹਾਂ। ਮੈਨੂੰ ਇਹ
ਸੋਚਦੇ ਹੋਏ ਸੰਕੋਚ ਹੁੰਦਾ ਹੈ ਕਿ ਰਾਜਨੀਤਕ ਸਿਧਾਂਤ ਦੀ ਬਜਾਏ ਉਨ੍ਹਾਂ ਦੀ ਏਕਤਾ
ਇਸ ਗੱਲ ਤੇ ਅਧਾਰਿਤ ਹੈ ਕਿ ਉਨ੍ਹਾਂ ਨੂੰ ਕੁਝ ਚੀਜ਼ਾਂ ਤੋਂ ਵਾਂਝਿਆਂ ਰਖਿਆ ਗਿਆ
ਹੈ। ਉਨ੍ਹਾਂ ਨੂੰ ਸ਼ਾਨਦਾਰ ਜੀਵਨ ਬਿਤਾਉਣ ਦਾ ਭਰੋਸਾ ਹੋਵੇ ਤਾਂ ਉਹ ਵੀ ਲੋਕਤੰਤਰ
ਦੀ ਮੁੱਖ ਧਾਰਾ ਵਿਚ ਸ਼ਾਮਿਲ ਹੋ ਜਾਣਗੇ। ਸਾਨੂੰ ਨੇਪਾਲ ਦੇ ਰਾਜੇ ਵਲੋਂ ਉਸ ਦੇ
ਦੂਸਰੇ ਗੁਆਂਢੀ ਚੀਨ ਤੋਂ ਸਮਰਥਨ ਲੇਣ ਦੇ ਸੰਕੇਤਾਂ ਨੂੰ ਗੰਭੀਰਤਾ ਨਾਲ ਨਹੀਂ
ਲੈਣਾ ਚਾਹੀਦਾ। ਉਸ ਨੂੰ ਇਸ ਗੱਲ ਦਾ ਗਿਆਆਨ ਹੋਣਾ ਚਾਹੀਦਾ ਹੈ ਕਿ ਰਾਜਿਆਂ ਨਾਲ
ਕਮਿਊਨਿਸਟ ਕੀ ਵਿਹਾਰ ਕਰਦੇ ਹਨ। ਲੋਕਾਂ ਵਿਚ ਅਕਸਰ ਭਾਰਤ ਵਿਰੋਧੀ ਭਾਵਨਾਵਾਂ
ਪ੍ਰਗਟ ਕਰਨ ਦੇ ਬਾਵਜੂਦ ਨੇਪਾਲੀਆਂ ਨੂੰ ਇਹਗ ਸਮਝਣਾ ਚਾਹੀਦਾ ਹੈ ਕਿ ਦੋਸਤ ਗੁਆਂਢ
ਤੇ ਸਹਾਇਕ ਦੇ ਰੂਪ ਵਿਚ ਸਿਰਫ ਭਾਰਤ ਹੀ ਉਨਾਂ ਦਾ ਬਦਲ ਹੈ।
ਰਿਸ਼ਵਤਖੋਰੀ
ਕਿਹਾ ਜਾਂਦਾ ਹੈ ਕਿ ਅੰਗਰੇਜ਼ੀ ਸਮੇਤ ਸਾਰੀਆਂ
ਯੂਰਪੀਅਨ ਭਾਸ਼ਾਵਾਂ ਵਿਚ ਕਿਸੇ ਵੀ ਹੋਰ ਇਨਸਾਨੀ ਹਰਕਤ ਦੀ ਬਜਾਏ ਸ਼ਰਾਬੀਪਣ ਤੇ
ਜ਼ਿਆਦਾ ਸ਼ਬਦ ਹਨ। ਇਹ ਹੈਰਾਨੀਜਨਕ ਨਹੀਂ ਕਿ ਯੂਰਪੀਅਨ ਤੇ ਅਮਰੀਕਨ ਐਰਤਾਂ ਮਰਦਾਂ
ਦੀ ਇਕ ਵੱਡੀ ਗਿਣਤੀ ਅਲਕੋਹਲ ਦੀ ਬਿਨਾਂ ਨਾਗਾ ਵਰਤੋਂ ਕਰਨ ਦੀ ਪ੍ਰੇਮੀ ਹੈ। ਉਹ
ਅਕਸਰ ਨਸ਼ੇ ਵਿਚ ਦੇਖੇ ਜਾਂਦੇ ਹਨ। ਮੈਨੂੰ ਯਕੀਨ ਹੈ ਕਿ ਜੇ ਭਾਰਤੀ ਭਾਸ਼ਾਵਾਂ ਵਿਚ
ਇਸੇ ਤਰ੍ਹਾਂ ਦੀ ਖੋਜ ਕੀਤੀ ਜਾਵੇ ਤਾਂ ਜੋ ਗੱਲ ਉਬਰ ਕੇ ਸਾਹਮਣੇ ਆਏਗੀ, ਉਹ
ਭ੍ਰਿਸ਼ਟਾਚਾਰ ਦੇ ਵਖ ਵਖ ਰੂਪ ਹੋਣਗੇ। ਮੇਰੀ ਇਸ ਧਾਰਨਾ ਦਾ ਕਾਰਨ ਇਹ ਹੈ ਕਿ ਜਿਸ
ਤਰ੍ਹਾਂ ਪਛਮੀ ਦੇਸ਼ਾਂ ਦੇ ਜ਼ਿਆਦਾਤਰ ਲੋਕ ਸ਼ਰਾਬਨੋਸ਼ੀ ਵਿਚ ਰੁਝੇ ਰਹਿੰਦੇ ਹਨ। ਕੁਝ
ਸ਼ਬਦ ਇਸ ਤਰ੍ਹਾਂ ਹਨ: ਰਿਸ਼ਵਤ, ਕੁਨਬਾਪ੍ਰਸਤੀ, ਚਾਹ ਪਾਣੀ, ਬਖਸ਼ੀਸ਼, ਭੇਟ, ਇਨਾਮ
ਨਜ਼ਰਾਨਾ, ਪਗੜੀ, ਉਪਰ ਦੀ ਆਮਦਨ ਤੇ ਜ਼ਮੀਨ ਜਾਇਦਾਦ ਖਰੀਦਦੇ ਸਮੇਂ ਜਿਸ
ਅੰਗਰੇਜ਼ੀ ਸ਼ਬਦ ਦਾ ਬਹੁਤ ਜ਼ਿਆਦਾ ਮੁਲ ਹੈ, ਉਹ ਹੈ ਬਲੈਕ।
ਕੀ ਸ੍ਰੀ ਐਨ ਵਿਠਲ ਤੋਂ ਜ਼ਿਆਦਾ ਕੋਈ ਵਿਅਕਤੀ
ਸਾਡੇ ਭ੍ਰਿਸ਼ਟ ਤਰੀਕਿਆਂ ਬਾਰੇ ਜਾਣ ਸਕਦਾ ਹੈ? ਉਹ ਰਿਟਾਇਰ ਹੋਣ ਤੋਂ ਪਹਿਲਾਂ 4
ਸਾਲ ਸੈਂਟਰਲ ਵਿਜੀਲੈਂਸ ਕਮਿਸ਼ਨਰ ਰਹੇ। ਉਨ੍ਹਾਂ ਨੇ ਇਸ ਸਬੰਧੀ ਆਪਣੇ ਵਿਚਾਰਾਂ
ਨੂੰ ਹੁਣੇ ਹੁਣੇ ਛਪੀ ਆਪਣੀ ਕਿਤਾਬ ਕੁਰਪਸ਼ਨ ਇਨ ਇੰਡੀਆ ਰੋਡ ਬਲਾਕ ਟੂ ਨੈਸ਼ਨਲ
ਪਾਸਪੈਰਿਟੀ ਵਿਚ ਪ੍ਰਗਟ ਕੀਤਾ ਹੈ।
ਅਸੀਂ ਸਭ ਤੋਂ ਵਧ ਭ੍ਰਿਸ਼ਟ ਦੇਸ਼ਾਂ ਵਿਚੋਂ ਇਕ
ਹਾਂ, ਸੂਚੀ ਵਿਚ ਸਾਡਾ ਸਥਾਨ 73ਵਾਂ ਹੈ। ਅਸੀਂ ਇਸ ਗੱਲ ਤੇ ਸਿਰਫ ਇਕੋ ਇਕ ਤਸਲੀ
ਇਹਕਰ ਸਕਦੇ ਹਾਂ ਕਿ ਲਗਭਗ 30 ਦੇਸ਼ ਹੋਰ ਹਨ, ਜੋ ਸਾਡੇ ਨਾਲੋਂ ਵਧ ਭ੍ਰਿਸ਼ਟ ਹਨ,
ਜਿਨ੍ਹਾਂ ਵਿਚ ਪਾਕਸਿਤਾਨ ਤੇ ਬੰਗਲਾਦੇਸ਼ ਸ਼ਾਮਲ ਹਨ। ਇਹ ਸਾਡੇ ਖੂਨ ਵਿਚ ਸ਼ਾਮਲ ਹੈ
ਤੇ ਸਾਡੀ ਵਿਰਾਸਤ ਦਾ ਹਿਸਾ ਬਣ ਚੁਕਾ ਹੈ। ਭਾਰਤੀ ਮਾਪਿਆਂ ਦਾ ਪ੍ਰਮੁਖ ਕੰਮ ਆਪਣੇ
ਬਚਿਆਂ ਨੂੰ ਕੁਨਬਾਪ੍ਰਸਤੀ ਸਿਖਾਉਣਾ ਬਣ ਗਿਆ ਹੈ। ਪਿੰਡ ਦਾ ਮੁਖੀ ਇਹ ਚਾਹੁੰਦਾ
ਹੈ ਕਿ ਉਸ ਦਾ ਪੁਤਰ ਉਸ ਦਾ ਉਤਰਾ ਅਧਿਕਾਰੀ ਬਣੇ, ਵਿਧਾਇਕ ਜਾਂ ਪਾਰਲੀਮੈਂਟ
ਮੈਂਬਰ ਬਣੇ ਤੇ ਉਹ ਇਸ ਗੱਲ ਦੀ ਵੀ ਪੂਰੀ ਕੋਸ਼ਿਸ਼ ਕਰਦਾ ਹੈ ਕਿ ਉਸ ਦਾ ਪੁਤਰ ਜਾਂ
ਜਵਾਈ ਵਿਧਾਨ ਸਭਾ ਜਾਂ ਪਾਰਲੀਮੈਂਟ ਵਿਚ ਪਹੁੰਚ ਜਾਵੇ। ਹਾਈਕੋਰਟ ਦੇ ਜਜ ਆਪਣੇ
ਵਕੀਲ ਪੁਤਰਾਂ ਦੀ ਸਿਫਾਰਸ਼ ਕਰਦੇ ਹਨ ਕਿ ਬੈਂਚ ਵਿਚ ਨਿਯੁਕਤੀ ਹੋ ਜਾਵੇ। ਹਰ ਵਿਆਹ
ਵਿਚ ਦਾਜ ਦੀ ਆਸ ਹੁੰਦੀ ਹੈ ਅਤੇ ਇਸ ਤੇ ਸੌਦੇਬਾਜ਼ੀ ਵੀ ਹੁੰਦੀ ਹੈ। ਇਥੋਂ ਤਕ ਕਿ
ਜਦੋਂ ਕੋਈ ਵਿਅਕਤੀ ਮਰ ਜਾਂਦਾ ਹੈ ਤਾਂ ਉਸ ਦੇ ਰਿਸ਼ਤੇਦਾਰ ਜਦੋਂ ਉਸ ਦੀ ਦੇਹ ਨੂੰ
ਅੰਤਿਮ ਸੰਸਕਾਰ ਲਈ ਬਿਜਲਈ ਸ਼ਮਸ਼ਾਨਘਾਟ ਵਿਚ ਲੈ ਕੇ ਜਾਂਦੇ ਹਨ ਤਾਂ ਪਤਾ ਲਗਦਾ ਹੈ
ਕਿ ਉਹ ਖਰਾਬ ਹੈ: ਜਿਹੜਾ ਠੇਕੇਦਾਰ ਅੰਤਿਮ ਸਸਕਾਰ ਲਈ ਲਕੜ ਸਪਲਾਈ ਕਰਦਾ ਹੈ, ਉਸ
ਨੇ ਬਿਜਲੀ ਨਾਲ ਚਲਣ ਵਾਲੇ ਦਾਹ ਸੰਸਕਾਰ ਯੰਤਰ ਦੀ ਦੇਖ ਰੇਖ ਕਰ ਰਹੇ ਵਿਅਕਤੀ ਨੂੰ
ਰਿਸ਼ਵਤ ਦੇ ਦਿਤੀ ਹੁੰਦੀ ਹੈ ਕਿ ਉਹ ਉਸ ਨੂੰ ਖਰਾਬ ਹਾਲਤ ਵਿਚ ਰਖੇ। ਸਰਕਾਰ ਜਾਂ
ਨਿਜੀ ਖੇਤਰ ਦੇ ਇਕ ਵੀ ਵਿਭਾਗ ਵਿਚ ਰਿਸ਼ਵਤ ਦਿਤੇ ਬਿਨਾਂ ਗੁਜ਼ਾਰਾ ਨਹੀਂ। ਇਸ
ਸਮਸਿਆ ਪ੍ਰਤੀ ਸਾਡਾ ਵਿਹਾਰ ਸਬ ਚਲਤਾ ਹੈ, ਤੇ ਚਲਤੀ ਕਾ ਨਾਮ ਗਾੜੀ ਵਰਗਾ ਹੋ ਗਿਆ
ਹੈ, ਫਿਰ ਰਿਸ਼ਵਤਖੋਰੀ ਵੀ ਖੁਬ ਚਲਦੀ ਹੈ।
ਰਿਸ਼ਵਤਖੋਰੀ ਨੂੰ ਸਹਿਣਯੋਗ ਹੱਦ ਤਕ ਕਾਬੂ ਵਿਚ
ਰਖਣ ਲਈ ਅਸੀਂ ਕੀ ਕੁਝ ਕਰ ਸਕਦੇ ਹਾਂ? ਸਭ ਤੋਂ ਪਹਿਲਾਂ ਰਿਸ਼ਵਤ ਮੰਗਣ ਤੇ ਪੁਲਿਸ
ਕੋਲ ਰਿਪੋਰਟ ਦਰਜਾ ਕਰਾ ਦਿਓ ਪਰ ਪੁਲਿਸ ਵੀ ਬਦਨਾਮੀ ਦੀ ਹੱਦ ਤਕ ਭ੍ਰਿਸ਼ਟ ਹੈ। ਜੇ
ਉਤੇ ਵੀ ਗੱਲ ਨਾ ਬਣੇ ਤਾਂ ਮਾਮਲੇ ਨੂੰ ਅਦਾਲਤ ਵਿਚ ਲੈ ਜਾਓ। ਨਿਆਂਪਾਲਿਕਾ ਨਾ
ਸਿਰਫ ਭ੍ਰਿਸ਼ਟ ਹੈ, ਸਗੋਂਪੈਨਡਿੰਗ ਮੁਕਦਮਿਆਂ ਦਾ ਫੈਸਲ਼ਾ ਦੇਣ ਵਿਚ ਕਈ ਰ੍ਹੇ ਲਾ
ਦਿੰਦੀ ਹੈ। ਇਸ ਵਿਚੋਂ ਨਿਕਲਣ ਦਾ ਇਕ ਸੌਕਾ ਜਿਹਾ ਫਾਰਮੂਲਾ ਹੈ ਜੇ ਤੁਸੀਂ ਰਿਸ਼ਵਤ
ਦਿੰਦੇ ਫੜ੍ਹੇ ਜਾਓ ਤਾਂ ਰਿਸ਼ਵਤ ਦੇ ਚੁੱਟ ਜਾਓ। ਵਿਠਲ ਨੇ ਭਾਰਤ ਵਿਚ ਫੈਲ਼ੀ
ਰਿਸ਼ਤਖੋਰੀ ਅਤੇ ਭ੍ਰਿਸ਼ਟਾਚਾਰ ਬਾਰੇ ਕੁਝ ਵਰੇ ਤੌਰ ਤੇ ਨਹੀਂ ਦਸਿਆ, ਜੋ ਅਸੀਂ
ਨਹੀਂ ਜਾਣਦੇ। ਉਨ੍ਹਾਂ ਨੇ ਹਿੰਦੀ ਤੇ ਸੰਸਕ੍ਰਿਤੀ ਦੇ ਗ੍ਰੰਥਾਂ ਵਿਚੋਂ ਕੁਝ
ਮਿਸਾਲਾਂ ਵਰਤੀਆਂ ਹਨ ਤੇ ਜੋ ਇਨ੍ਹਾਂ ਦੋਵਾਂ ਭਾਸ਼ਾਵਾਂ ਨੂੰ ਨਹੀਂ ਜਾਣਦੇ,
ਉਨ੍ਹਾਂ ਪਾਠਕਾਂ ਨੂੰ ਅਰਥ ਦਸਣ ਦੀ ਖੇਚਲ ਨਹੀਂ ਕੀਤੀ ਤੇ ਚੌਖਿ ਗਿਣਤੀ ਵਿਚ
ਉਨ੍ਹਾਂ ਨੇ ਕੁਝ ਸਫਿਆਂ ਤੇ ਦੂਜੀਆਂ ਥਾਵਾਂ ਤੋਂ ਪ੍ਰਾਪਤ ਮਿਸਾਲਾਂ ਦਿਤੀਆਂ ਹਨ।
ਉਨ੍ਹਾਂ ਨੇ ਸਾਡੇ ਵਲੋਂ ਕੁਝ ਕਦਮ ਪੁਟੇ ਜਾਣ ਦਾ ਸੁਝਾਅ ਦਿਤਾ ਹੈ, ਜਿਵੇਂ ਕਿ
ਸਕੂਲ ਦੇ ਪਧਰ ਤੇ ਹੀ ਆਦਰਸ਼ਾਂ ਦਾ ਪਾਠ ਪੜ੍ਹਾਇਆ ਜਾਵੇ ਤਾਂ ਕਿ ਬਚਿਆਂ ਵਿਚ
ਨੈਤਿਕਤਾ ਦੀ ਭਾਵਨਾ ਪੈਦਾ ਹੋਵੇ, ਜੇ ਭਵਿਖ ਵਿਚ ਉਨ੍ਹਾਂ ਨੂੰ ਸੇਧ ਦੇ ਸਕੇ।
ਬਹੁਤ ਸਾਰੇ ਸਕੂਲਾਂ ਵਿਚ ਕੁਝ ਸਾਲਾਂ ਤੋਂ ਇਹ ਕੰਮ ਹੋ ਰਿਹਾ ਹੈ ਪਰ ਅਸੀਂ ਨਹੀਂ
ਜਣਦੇ ਕਿ ਇਸ ਦਾ ਕੀ ਅਸਰ ਪਿਆ ਹੈ। ਨਿਸ਼ਚਿਤ ਤੌਰ ਤੇ ਉਸ ਵਿਅਕਤੀ ਤੋਂ ਮੈਨੂੰ
ਬਹੁਤ ਜ਼ਿਆਦਾ ਆਸ ਸੀ, ਜੋ ਵਿਜੀਲੈਂਸ ਕਮਿਸਨ ਦਾ ਮੁਖੀ ਰਿਹਾ ਹੋਵੇ, ਜੋ ਅਜਿਹੇ
ਵਿਹਾਰਕ ਕਦਮ ਦਸੇ, ਜਿਨ੍ਹਾਂ ਨੂੰ ਪੁਟਣ ਨਾਲ ਇਸ ਕੈਂਸਰ ਨੂੰ ਫੈਲਣ ਤੋਂ ਰੋਕਿਆ
ਜਾ ਸਕੇ। ਮੈਂ ਨਿਰਾਸ਼ ਹੋਇਆ ਹਾਂ। |