14
ਵਰਵਰੀ 2005 ਦੀਆਂ 5ਆਬੀ.ਕੌਮ ਖ਼ਬਰਾਂ ਵਿਚ ਇਕ ਸੁਰਖ਼ੀ ਨਿੱਗਹਾ ਖਿਚ ਕੇ ਲੈ ਗਈ ਉਹ
ਇਹ ਸੀ ਕਿ “ਇਰਾਨ ਵਲੋਂ ਪਰਮਾਣੂ ਮੂਦੇ ਤੇ ਅਮਰੀਕਾ ਨੂੰ ਚਿਤਾਵਨੀ”
ਖ਼ਬਰ ਭਾਵੇ ਚਾਰ ਪੰਜ ਸਤਰਾਂ ਦੀ ਸੀ ਪਰ ਸੀ ਹੈਰਾਨ ਕਰਨ ਵਾਲੀ। ਪਹਿਲੀ ਸਤਰ ਸੀ ਕਿ
ਇਰਾਨ ਨੇ ਅਮਰੀਕਾ ਨੂੰ ਚਿਤਾਵਨੀ ਦਿੱਤੀ ਕਿ ਉਹ ਇਸ ਦੇ ਪਰਮਾਣੂ ਟਿਕਾਣਿਆਂ ਤੇ
ਹਮਲਾ ਕਰਨ ਦੀ ਗਲਤੀ ਨਾ ਕਰੇ। ਇਹੋ ਜਿਹੇ ਬਿਆਨ ਤਾਂ ਉਤਰੀ ਕੋਰੀਆ ਵੀ ਬਹੁਤ ਵਾਰ
ਅਮਰੀਕਾ ਨੂੰ ਦੇ ਚੁੱਕਾ ਹੈ ਕਿਉਂਕਿ ਉਸ ਕੋਲ ਤਾਂ ਕੂਛ ਸ਼ਕਤੀ ਹੈ ਪਰ ਇਰਾਨ ਦੇ
ਵਿਦੇਸ਼ ਮੰਤਰਾਲੇ ਦੇ ਤਰਜਮਾਨ ਹਮੀਦ ਰਜ਼ਾ ਅਸੇਫੀ ਨੇ ਹਫਤਾਵਾਰੀ ਕਾਨਫ੍ਰੰਸ ਦੌਰਾਨ
ਜੋ ਯੂਰਪੀ ਯੂਨੀਅਨ ਦੇ ਆਗੂਆਂ ਨੂੰ ਕਿਹਾ ਕਿ ਅਮਰੀਕਾ ਨੂੰ ਕਹਿ ਦੇਣ ਕਿ ਸਾਡੇ
ਪਰਮਾਣੂ ਟਿਕਾਣਿਆਂ ਤੇ ਹਮਲੇ ਕਰਨ ਦੀ ਨਾ ਸੋਚੇ, ਉਨ੍ਹਾਂ ਨੂੰ ਸਾਡੀ ਸਮਰੱਥਾ
ਬਾਰੇ ਇਲਮ ਹੋਣਾ ਚਾਹੀਦਾ ਹੈ, ਇਹ ਹੈਰਾਨ ਕਰਨ ਵਾਲੀ ਗੱਲ ਸੀ।
ਅਸਲੀਅਤ ਵੱਲ ਨੂੰ ਜਾਣ ਦਾ ਸੰਕੇਤ ਹੈ ਇਹ ਬਿਆਨ। ਲਗਦਾ ਹੈ ਕਿ ਇਰਾਨ ਦੀ ਕਿਸੇ
ਨਾਲ ਲੰਗੋਟੀ ਯਾਰੀ ਪੈ ਗਈ ਹੈ। ਸ਼ੱਕ ਸਿੱਧਾ ਰੂਸ ਤੇ ਜਾਂਦਾ ਹੈ ਕਿਉਕਿ ਸਾਰੀ ਜਾਣ
ਕਾਰੀ ਤੇ ਸਮਾਨ (ਨਿਉਕਲਰ ਪਲਾਂਟ ਦਾ) ਰੂਸ ਤੋਂ ਹੀ ਆਉਂਦਾ ਹੈ। ਅਮਰੀਕਾ ਨੇ ਰੂਸ
ਨੂੰ ਕਈ ਵਾਰ ਬੇਨਤੀ ਵੀ ਕੀਤੀ ਹੈ ਕਿ ਆਪਣੇ ਸਮਾਨ ਦੇ ਨਾਲ ਕੂਛ ਪਾਬੰਈਆਂ ਲਾਵੇ
ਤੇ ਨਿਕੁਲਰ ਪਰੋਸੈਸ ਕੀਤੀਆਂ ਰੌਡਸ ਤੇ ਨਿਗਾ ਰੱਖੇ ਜਾਂ ਵਰਤੀਆਂ ਗਈਆਂ ਨੂੰ ਹੀ
ਆਪਣੇ ਪਾਸ ਰੱਖੇ ਪਰ ਰੂਸ ਨੇ ਕੋਈ ਖਾਸ ਗੱਲ ਨਹੀ ਗੌਲ੍ਹੀ ਤੇ ਆਪਣੇ ਸਮਾਨ ਦੀ
ਵਿਕਰੀ ਵਿਚ ਕੋਈ ਖੜੋਤ ਨਹੀਂ ਦਿਖਾਈ। ਸਗੋਂ ਹੁਣੇ ਆਏ ਤਾਜਾ ਬਿਆਨ ਵਿਚ ਰੂਸ ਨੇ
ਇਰਾਨ ਨੂੰ ਪਰਮਾਣੂ ਉਰਜਾ ਤੇ ਹੋਰ ਖੇਤਰਾਂ ਵਿਚ ਮਦਦ ਦਾ ਵਾਹਦਾ ਪੱਕਾ ਕੀਤਾ ਹੈ।
ਲਿਬੀਆ ਨੇ ਵੀ ਐਟਮੀ ਬੰਬ ਬਣਾਉਣ ਦੀ ਸਾਰੀ ਜਾਣਕਾਰੀ ਪਰਾਪਤ ਕਰਕੇ ਐਨ੍ਹ ਸਿਰੇ ਤੇ
ਆ ਕੇ ਅਮਰੀਕਾ ਦੇ ਡਰ ਦੇ ਮਾਰੇ ਨੇ ਸਾਰਾ ਭੇਦ ਖੋਲ੍ਹ ਦਿੱਤਾਕਿ ਉਸ ਕੋਲ ਬੰਬ
ਬਣਾੳਣ ਦੀ ਥੀਉਰੀ ਹੈ ਤੇ ਉਹ ਬੰਬ ਬਣਾ ਸਕਦਾ ਹੈ ਪਰ ਲਿਬੀਆ ਬੰਬ ਨਹੀਂ ਬਣਾਵੇਗਾ।
ਚੰਗਾ ਜਾਂ ਮਾੜਾ ਤਾਂ ਉਹੀ ਜਾਣੇ ਪਰ ਉਸ ਦੇ ਵਿਕਾਰ ਨੂੰ ਸੱਟ ਜਰੂਰ ਵੱਜੀ ਹੈ। ਇਕ
ਕਾਰਣ ਇਹ ਵੀ ਹੈ ਕਿ ਲਿਬੀਆ ਦੀ ਕਿਸੇ ਨੇ ਬਾਹ ਨਹੀਂ ਫੜੀ। ਨਾਲੇ ਬਾਹ ਫੜਦਾ ਵੀ
ਕੌਣ ਚੋਰੀ ਦਾ ਮਾਲ ਲਿਆਉਣ ਵਾਲੇ ਦੀ। ਪਾਕਿਸਤਾਨ ਤਾਂ ਫੜਨੋਂ ਰਿਹਾ।
ਜਦ ਤੱਕ ਏਸ਼ੀਆ ਤੇ ਮੱਧ ਪੂਰਬ ਵਿਚ ਚੀਨ ਜਾਂ ਰੂਸ ਕਿਸੇ ਦੀ ਬਾਹ ਨਹੀਂ ਫੜਦੇ ਤੇ
ਯੂਰਪ ਵਿਚ ਅਮਰੀਕਾ, ਉਦੋਂ ਤੱਕ ਕੋਈ ਵੀ ਦੇਸ਼ ਐਟਮੀ ਸ਼ਕਤੀ ਨਹੀਂ ਬਣ ਸਕਦਾ। ਨੋਰਥ
ਕੋਰੀਆ ਦੀ ਬਾਹ ਵੀ ਅਜੇ ਤੱਕ ਚੀਨ ਨੇ ਫੜੀ ਹੋਈ ਹੋਣ ਕਰਕੇ ਉਸ ਦੀਆਂ ਬੱੜ੍ਹਕਾਂ
ਪੂੱਗੀ ਜਾ ਰਹੀਆਂ ਹਨ। ਭਾਵੇਂ ਉਸ ਨੇ ਬੰਬ ਤੇ ਮਿਜ਼ਾਇਲਾਂ ਬਣਾ ਵੀ ਲਏ ਹਨ ਜਿਸ ਦੀ
ਸਮਰੱਥਾ ਅਮਰੀਕਾ ਦੇ ਪੱਛਮੀ ਸੂਬੇ ਕੈਲੇਫੋਰਨੀਆਂ ਤੱਕ ਹੈ। ਜੇ ਚੀਨ ਬਾਂਹ ਛੱਡ
ਦੇਵੇ ਤਾਂ ਸ਼ਾਇਦ ਅਮਰੀਕਾ ਨੋਰਥ ਕੋਰੀਆ ਨਾਲ ਦੋ ਹੱਥ ਕਰ ਹੀ ਲਵੇ।
17 ਫਰਵਰੀ 2005 ਦੀ ਬੀ.ਬੀ.ਸੀ ਦੀ ਖਬਰ ਮਤਾਬਕ ਇਰਾਨ ਤੇ ਸੀਰੀਆ ਨੇ ਸਮਝੋਤਾ ਕਰ
ਲਿਆ ਹੈ ਕਿ ਉਹ ਇਕ ਦੁਸਰੇ ਦੀ ਮਦਦ ਕਰਨਗੇ ਜੇ ਅਮਰੀਕਾ ਹਮਲਾ ਕਰੇ। ਇਸੇ ਕਰਕੇ ਵੀ
ਇਰਾਨ ਨੇ ਬੱੜ੍ਹਕ ਮਾਰੀ ਲਗਦੀ ਹੈ। ਪਰ ਸਭ ਤੋਂ ਵੱਧ ਰੂਸ ਦੀ ਮਦਦ ਹੀ ਉਸ ਲਈ
ਕਾਰਗਰ ਤੇ ਸੁਰੱਖਿਅਤ ਰਹੇਗੀ ਹੋਰ ਦੇਸ਼ ਤਾਂ ਆਟੇ ਵਿਚ ਲੂਣ ਹੀ ਸਿੱਧ ਹੋਣਗੇ ਦੂਜੇ
ਪਾਸੇ ਇਹ ਵੀ ਗੱਲ ਹੈ ਕਿ ਇਰਾਕ ਦੇ ਸਦਾਮ ਹੂਸੈਨ ਵਾਲੀ ਬੜ੍ਹਕ ਨਾ ਹੋਵੇ ਕਿ ਸਮਾ
ਆਉਣ ਤੇ ਭੋਰੇ ‘ਚੋਂ ਹੀ ਨਿਕਲਣ। ਇਹ ਬੜ੍ਹਕ ਆਪਣੇ ਬੱਲ ਬੂਤੇ ਤੇ ਹੋਵੇ ਜਾਂ ਕਿਸੇ
ਨਾਲ ਭਾਈਵਾਲ ਬਣ ਕੇ ਪਰ ਇਕ ਵਾਰ ਤਾਂ ਹੈਰਾਨ ਕਰਨ ਵਾਲੀ ਹੈ ਕਿ ਇੱਡੀ ਵੱਡੀ ਤਾਕਤ
ਨੂੰ ਲਲਕਾਰਨਾ ਕੋਈ ਸੋਖੀ ਗੱਲ ਨਹੀਂ। ਮੈਨੂੰ ਦੀਪਕ ਜੈਤੋਈ ਦੇ ਗੀਤ ਦੀ ਲਾਈਨ
ਚੇਤੇ ਆ ਗਈ “ਗੱਲ ਸੋਚ ਕੇ ਕਰੀਂ ਤੂੰ ਜੈਲਦਾਰਾ ਵੇ ਅਸਾਂ ਨੀ ਕਨੌੜ ਝੱਲਣੀ” ਸੱਚ
ਹੀ ਹੈ। ਮੱਧ ਪੂਰਬ ਦਾ ਇਲਾਕਾ ਸ਼ਾਇਦ ਗੁਲਾਮੀ ਦੀਆਂ ਜੰਜੀਰਾਂ ਨੂੰ ਲ੍ਹਾਉਣ ਲੱਗ
ਹੀ ਪਿਆ ਲਗਦਾ ਹੈ।
ਭਾਰਤੀ ਵਿਦੇਸ਼ ਮੰਤਰੀ ਨਟਵਰ ਸਿੰਘ ਦਾ ਹਾਲ ਹੀ ਵਿਚ ਪਾਕਿਸਤਾਨ ਦੌਰਾ ਅਤੇ ਦੋਹਾਂ
ਦੇ ਕੂਛ ਸਮਝੋਤੇ ਹੋਣਾ ਸਿਆਣਪ ਤੇ ਵਿਸ਼ਵਾਸ਼ ਵੱਲ ਪਰਤਣ ਦੀ ਨਿਸ਼ਾਨੀ ਹੈ। ਅਟੱਲ
ਬਿਹਾਰੀ ਬਾਜਪਾਈ ਜੀ ਦੀ ਸਰਕਾਰ ਵੇਲੇ ਇਹ ਵਿਸ਼ਵਾਸ ਬਹੁਤ ਜਿਆਦਾ ਸੀ ਤੇ ਲਗਦਾ ਸੀ
ਕਿ ਬਾਰਡਰ ਅੱਜ ਖੁਲ੍ਹਾ ਕਿ ਕੱਲ। ਪਰ ਕਾਗਰਸ ਸਰਕਾਰ ਦੇ ਆਉਂਦੇ ਸਾਰ ਕੂਛ ਆਸਾਰ
ਮੱਠੇ ਪੈ ਗਏ ਤੇ ਖਾਸ ਕਰਕੇ ਮਨਮੋਹਣ ਸਿੰਘ ਜੀ ਦੇ ਕਸ਼ਮੀਰ ਦੋਰੇ ਸਮੇ ਦਿੱਤੇ ਉਸ
ਬਿਆਨ ਕਰਕੇ ਤਾਂ ਲਗਦਾ ਸੀ ਕਿ ਅਟੱਲ ਜੀ ਨੇ ਜੋ ਕੀਤਾ ਹੈ ਉਹ ਅਟੱਲ ਨਹੀਂ ਰਹਿਣਾ
ਤੇ ਪਾਕਿਸਤਾਨ ਨਾਲ ਸੰਬੰਧ ਖਰਾਬ ਹੋਣ ਦੀ ਆਸ ਬੱਝ ਗਈ ਸੀ। ਇਹ ਆਸ ਹੋਰ ਵੀ ਪੱਕੀ
ਹੋ ਗਈ ਸੀ ਜਦੋਂ ਪਾਕਿਸਤਾਨ ਨੇ ਬਗਲੀਹਾਰ ਪਣ ਬਿਜਲੀ ਘਰ ਦਾ ਮੂਦਾ ਵਰਡ ਬੈਂਕ ਕੋਲ
ਲਿਜਾਣ ਲਈ ਬਿਆਨ ਦਿੱਤਾ ਤੇ ਲੈ ਕੇ ਵੀ ਗਿਆ ਹੈ।
ਕੁੜੱਤਣ ਆਉਦੀ-2 ਬਚ ਗਈ ਲਗਦੀ ਹੈ। ਮੂਜੱਫਰਬਾਦ ਦੀ ਬੱਸ ਸੇਵਾ ਦਾ ਚਲਣਾ,
ਅਮ੍ਰਤਸਰ ਲਾਹੌਰ ਬਸ ਸੇਵਾ ਤੇ ਵਿਚਾਰ ਅਤੇ ਰਾਜਿਸਾਥਾਨ ਰਾਹੀਂ ਪਾਕਿਸਤਾਨ ਰੇਲ
ਲਾਈਨ ਦੀ ਦੁਬਾਰਾ ਸ਼ੁਰੂਆਤ, ਵਾਕਿਆ ਹੀ ਮਿਠਾਸ ਤੇ ਮੰਨ ਨੂੰ ਸ਼ਾਤੀ ਦਿੰਦੀਆਂ ਨੇ।
ਤੇਲ ਦੀ ਪਾਈਪ ਲਾਇਨ ਤੇ ਵਿਚਾਰ ਵੀ ਇਕ ਬਹੁਤ ਚੰਗੀ ਗੱਲ ਹੈ। ਕਸ਼ਮੀਰ ਦੇ ਮੂਦੇ
ਨੂੰ ਹੱਲ ਕਰਨ ਲਈ ਸ੍ਰੀ ਨਗਰ ਤੇ ਮੂਜੱਫਰਬਾਦ ਬੱਸ ਸੇਵਾ ਇਕ ਮੀਲ ਪੱਥਰ ਦਾ ਕੰਮ
ਕਰੇਗੀ।
ਅਟੱਲ ਜੀ ਦੀ ਸਰਕਾਰ ਦਾ ਵਤੀਰਾ ਕਸ਼ਮੀਰ ਸਮੱਸਿਆ ਨੂੰ ਹੱਲ ਕਰਨ ਲਈ ਤਾਂ ਸਾਫ
ਸੁਥਰਾ ਸੀ ਪਰ ਉਨ੍ਹਾਂ ਦੀ ਵਿਦੇਸ਼ ਨੀਤੀ ਵਿਚ ਅਮਰੀਕਾ ਪ੍ਰਤੀ ਝੁਕਾਅ ਭਾਰਤੀਆਂ
ਨੂੰ ਰੜਲਣ ਲੱਗ ਪਿਆ ਸੀ। ਵੱਡੀ ਤਬਦੀਲੀ ਕਿਸ ਲਾਲਚ ਵੱਸ ਹੋ ਕੇ ਕੀਤੀ ਜਾ ਰਹੀ ਸੀ
ਇਸ ਦਾ ਕਿਸੇ ਨੂੰ ਗਿਆਨ ਨਹੀਂ ਸੀ। ਇਰਾਕ ਵਿਚ ਅਮਰੀਕਾ ਦੇ ਕਹੇ ਭਾਰਤੀ ਫੋਜ ਨੂੰ
ਭੇਜਣ ਦੀ ਵਿਚਾਰ ਕਰਨੀ ਇਕ ਸ਼ੱਕ ਨੂੰ ਜਨਮ ਦਿੰਦੀ ਸੀ। ਕਾਗਰਸ ਤੇ ਹੋਰ ਵਿਰੋਧੀ
ਪਾਰਟੀਆਂ ਦੇ ਵਿਰੋਧ ਕਰਕੇ ਮਸਾਂ ਗੱਲ ਟਲ੍ਹੀ ਨਹੀਂ ਤਾਂ ਸ਼ਾਇਦ ਫੋਜ ਭੇਜ ਹੀ
ਦਿੰਦੇ। ਦੂਜੀ ਗੱਲ ਇਸਰਾਇਲ ਨਾਲ ਭਾਰਤ ਦੀ ਨੇੜਤਾ ਦਾ ਜਿਆਦਾ ਹੋਣਾ ਵੀ ਭਾਰਤੀਆਂ
ਨੂੰ ਰੜਕਿਆ।
ਦੂਨੀਆਂ ਦੋ ਹਿਸਿਆਂ ਵਿਚ ਵੰਡੀ ਜਾ ਰਹੀ ਹੈ। ਇਕ ਬਲਾਕ ਅਮਰੀਕਾ ਦਾ ਤਾਂ ਪੱਕਾ ਹੈ
ਜਿਸ ਵਿਚ ਬ੍ਰਟੇਨ, ਫਰਾਂਸ, ਜਰਮਨੀ, ਅਸਟਰੇਲੀਆ ਤੇ ਹੋਰ ਪੱਛਮੀ ਦੇਸ਼ ਇਸ ਦੇ
ਪਿਛਲੱਗ ਦੇਸ਼ ਹਨ ਤੇ ਬਣ ਰਹੇ ਹਨ। ਫਰਾਂਸ ਕੋਲ ਕੋਈ ਚਾਰਾ ਨਹੀਂ ਕਿ ਅਮਰੀਕਾ ਦੀ
ਨਾ ਮੰਨੇ। ਇਸ ਨੂੰ ਬ੍ਰਿਟੇਨ ਵਾਂਗ ਅਮਰੀਕਾ ਦਾ ਪੱਖ ਪੂਰਨਾ ਹੀ ਪਵੇਗਾ ਭਾਵੇ ਉਹ
ਜਿਨੇ ਵੀ ਸ਼ਿੱਦਰ ਪੌ ਕਰੇ। ਇਨ੍ਹਾਂ ਨੂੰ ਇਸ ਦੀ ਖੁਲੇਆਮ ਮਦਦ ਕਰਨੀ ਹੀ ਪੈਣੀ ਹੈ।
ਪੈਸੇ ਤੇ ਫੋਜ ਦੇ ਕੇ ਇਸ ਬਲਾਕ ਨੂੰ ਵੱਡਾ ਤੇ ਤਕੜਾ ਕਰਨ ਲਈ ਹਰ ਹੀਲਾ ਵਰਤਣਗੇ
ਇਹ ਦੇਸ਼ ਤੇ ਵਰਤ ਰਹੇ ਹਨ। ਇਸ ਦੇ ਬਦਲੇ “ਸਾਝਾ ਸ਼ਿਕਾਰ ਤੇ ਬਰਾਬਰ ਵੰਡ” ਦੀ ਨੀਤੀ
ਅਪਣਾਉਣ ਦੀਆਂ ਤਿਆਰੀਆਂ ਮੂਕੱਮਲ ਕਰਨ ਲਈ ਕਸ਼ਮ-ਕਸ਼ ਚੱਲ ਰਹੀ ਹੈ। ਪਰ ਅਜੇ ਤੱਕ
ਗੱਲ ਸਿਰੇ ਨਹੀ ਚੜ ਰਹੀ। ਅਮਰੀਕਾ ਦੁਨੀਆਂ ਦਾ ਥਾਣੇਦਾਰ ਹੋਣ ਨਾਤੇ ਜਿਆਦਾ ਹਿੱਸਾ
ਚਾਹੂੰਦਾ ਹੈ ਪਰ ਬਾਕੀ ਦੇਸ਼ ਇਸ ਨੂੰ ਪਰਵਾਨਗੀ ਨਹੀਂ ਦੇ ਰਹੈ। ਇਹੋ ਕਾਰਨ ਹੈ ਕਿ
ਫਰਾਂਸ ਦੀ ਅਮਰੀਕਾ ਨਾਲ ਨਹੀ ਬਣਦੀ। ਹੋਰ ਫਰਾਂਸ ਕੋਈ ਦੱਬੇ ਕੁਚਲੇ ਦੇਸ਼ਾਂ ਦੀ
ਰਖਵਾਲੀ ਵਾਲਾ ਦੇਸ਼ ਨਹੀਂ ਹੈ। ਇਰਾਕ ਵਿਚ ਵੀ ਜੇ ਪੂਰਾ ਹਿੱਸਾ ਮਿਲ ਜਾਂਦਾ ਤਾਂ
ਅਮਰੀਕਾ ਦੇ ਨਾਲ ਹੀ ਹੋਣਾ ਸੀ ਇਸ ਨੇ। ਜਦੋਂ ਇਰਾਕ ਵਿਚ ਲੜਾਈ ਤੋਂ ਬਾਦ ਮੂੜ
ਵਸੇਬੇ ਦੀ ਗੱਲ ਚੱਲੀ ਤੇ ਠੇਕੇ ਦੇਣੇ ਸ਼ੂਰੁ ਹੋਏ ਤਾਂ ਫਰਾਂਸ ਬਹੁਤ ਚੀਕਿਆ ਸੀ ਕਿ
ਮੈਨੂੰ ਚੁੱਪ ਰਹਿਣ ਦਾ ਮੂਲ ਨਹੀ ਮਿਲ ਰਿਹਾ। ਫਰਾਂਸ ਇਹ ਠੇਕੇ ਫਰਾਂਸੀਸੀ
ਕੰਪਨੀਆਂ ਨੂੰ ਦੁਆਉਣੇ ਚਾਹੂੰਦਾ ਸੀ। ਪਰ ਅਮਰੀਕਾ ਨੇ ਇਕ ਨਾ ਮੰਨੀ ਤੇ ਜਿਆਦਾ
ਠੇਕੇ ਅਮਰੀਕਨ ਤੇ ਬ੍ਰਿਟਿਸ਼ ਕੰਪਨੀਆਂ ਨੂੰ ਹੀ ਗਏ।
ਅਮਰੀਕਾ ਆਪਣੇ ਇਸ ਬਲਾਕ ਨੂੰ ਵੱਡਾ ਕਰਨ ਲਈ ਏਸ਼ੀਆ ਦੇ ਦੇਸ਼ਾਂ ਵਿਚ ਪਾਕਿਸਤਾਨ ਤੇ
ਭਾਰਤ ਦੋਂਹਾ ਦਾ ਜਾਂ ਇਕ ਦਾ ਸਹਾਰਾ ਭਾਲਦਾ ਹੈ। ਕੋਸ਼ਿਸ਼ ਵਿਚ ਭਾਰਤ ਪਹਿਲੇ ਨੰਬਰ
ਤੇ ਹੈ ਤੇ ਪਾਕਿਸਤਾਨ ਦੂਜੇ ਤੇ। ਜੇ ਭਾਰਤ ਨਾ ਮੰਨਿਆਂ ਤਾਂ ਪਾਕਿਸਤਾਨ ਨੂੰ ਉਹ
ਹੱਥੋਂ ਨਹੀਂ ਗੁਆਉਣਾ ਚਾਹੁੰਦਾ। ਇਸੇ ਕਰਕੇ ਉਸ ਨੇ ਇਹ ਜਾਣਦੇ ਹੋਏ ਵੀ ਕਿ
ਪਾਕਿਸਤਾਨ ਨੇ ਸਾਰੀ ਨਿਉਕਲਰ ਤਕਨੀਕ ਲਿਬੀਆ ਨੂੰ ਤੇ ਇਰਾਨ ਨੂੰ ਦਿੱਤੀ ਹੈ, ਉਸ
ਨੂੰ ਕੂਛ ਨਹੀਂ ਕਿਹਾ ਤੇ ਗੱਲ ਨੂੰ ਦਬਾਉਣ ਵਿਚ ਪਾਕਿਸਤਾਨ ਦੀ ਮਦਦ ਕੀਤੀ ਹੈ।
ਦੁਨੀਆਂ ਦੇ ਡਿਕਟੇਟਰ ਜਿਹੜੇ ਅਮਰੀਕਾ ਦੇ ਪੈਰੀਂ ਪੈਂਦੇ ਹਨ ਉਥੇ ਅਮਰੀਕਾ ਨੇ
ਪਰਵੇਸ਼ ਨੂੰ ਸਿਰ ਤੇ ਚੁਕਿਆ ਹੋਇਆ ਹੈ। ਗੱਲ ਸਿਰਫ ਗੌਂਅ ਦੀ ਹੈ। ਗੌਂਅ ਭਨਾਵੇ
ਜੌਂਅ ਭਾਵੇ ਕਰੜੇ ਹੀ ਹੋਣ। ਅਫਗਾਨਿਤਾਨ ਦਾ ਕਬਜ਼ਾ ਉਸ ਲਈ ਏਸ਼ਆ ਵਿਚ ਆਪਣੀ ਫੋਜ
ਰੱਖਣ ਲਈ ਇਕ ਸਥਾਈ ਅੱਡਾ ਹੈ। ਤਾਲੀਬਾਨ ਤਾਂ ਇਕ ਬਹਾਨਾ ਬਣਾਇਆ ਹੈ। ਇਰਾਕ ਤੇ
ਕਬਜ਼ਾ ਅਮਦਨ ਦਾ ਸਾਧਨ ਬਣਾਇਆ ਹੈ ਹੋਰ ਉਥੇ ਨਾ ਤਾਂ ਨਿਉਕਲਰ ਪ੍ਰੋਗ੍ਰਾਮ ਚਲ ਰਿਹਾ
ਸੀ ਤੇ ਨਾ ਹੀ ਉਥੇ ਬਿਨ ਲਾਦਨ ਸੀ। ਰੂਸ ਦੀ ਆਰਥਕ ਹਾਲਤ ਖਰਾਬ ਕਰਕੇ ਹੀ ਵਿਚਾਰਾ
ਬਣਿਆ ਬੈਠਾ ਹੈ ਹੋਰ ਕੋਈ ਗੱਲ ਨਹੀਂ। ਭਾਰਤ ਵਲੋਂ ਇਰਾਕ ਵਿਚ ਫੋਜ ਭੇਜਣ ਦਾ
ਵਿਚਾਰ (ਅਟੱਲ ਜੀ ਵਲੋਂ) ਇਸੇ ਕੜੀ ਦੀ ਨਿਸ਼ਾਨਦੇਹੀ ਕਰਦਾ ਸੀ।
ਦੂਜੇ ਪਾਸੇ ਜੋ ਦੂਸਰਾ ਬਲਾਕ ਬਣਦਾ ਜਾ ਰਿਹਾ ਹੈ ਉਸ ਵਿਚ ਅਜੇ ਥਾਣੇਦਾਰੀ ਦੀ
ਲੜਾਈ ਚੱਲ ਰਹੀ ਹੈ ਜਿਸ ਵਿਚ ਕਿ ਚੀਨ ਤੇ ਰੂਸ ਦੋ ਮੋਹਰੀ ਹਨ ਤੇ ਭਾਰਤ ਤੀਜੇ
ਨੰਬਰ ਤੇ। ਰੂਸ ਨੂੰ ਅਜੇ ਚੀਨ ਦੀ ਸਰਦਾਰੀ ਪਰਵਾਨ ਕਰਦੇ ਨੂੰ ਸੰਗ ਜਿਹੀ ਲਗਦੀ ਹੈ
। ਦੂਜੇ ਪਾਸੇ ਉਸ ਦੇ ਆਪਣੇ ਪਾਸ ਇੰਨੀ ਤਾਕਤ ਨਹੀਂ ਕਿ ਮੂੜ ਸਰਦਾਰ ਬਣ ਸਕੇ
ਭਾਵੇਂ ਫੋਜੀ ਤਾਕਤ ਮਿਸਾਇਲਾਂ ਤੇ ਐਟਮੀ ਸ਼ਕਤੀ ਵਿਚ ਅਜੇ ਵੀ ਜਿਆਦਾ ਤਾਕਤਵਰ ਹੈ
ਉਹ ਅਮਰੀਕਾ ਨਾਲੋਂ। ਆਰਥਕ ਹਾਲਤ ਤਰਸਯੋਗ ਹੈ। ਭਾਰਤ ਨੂੰ ਆਪਣੇ ਨਾਲ ਰਲਾ ਕੇ ਵੀ
ਉਸ ਦਾ ਨਹੀਂ ਸਰਦਾ। ਉਸ ਨੂੰ ਪਤਾ ਹੈ ਕਿ ਜੇ ਚੀਨ ਰੁੱਸ ਗਿਆ ਤਾਂ ਤਵਾਜਨ ਜਾਂਦਾ
ਲਗਣਾ ਹੈ। ਭਾਰਤ ਦੀ ਸਰਦਾਰੀ ਸ਼ਾਇਦ ਦੋਨਾਂ ਨੂੰ ਹੀ ਪਸੰਦ ਨਹੀਂ ਹੋਵੇਗੀ।
ਰੂਸ ਤੇ ਭਾਰਤ ਨੂੰ ਚੀਨ ਦੀ ਸਰਦਾਰੀ ਇਕ ਨਾ ਇਕ ਦਿਨ ਕਬੂਲ ਕਰਨੀ ਹੀ ਪੈਣੀ ਹੈ
ਹੋਰ ਇਨ੍ਹਾਂ ਕੋਲ ਕੋਈ ਚਾਰਾ ਨਹੀਂ। ਬੇਹਤਰ ਇਹੀ ਹੈ ਕਿ ਇਸ ਨੂੰ ਹੁਣੇ ਹੀ ਕਬੂਲ
ਕਰਕੇ ਖੇਤਰੀ ਮੁਖਤਿਆਰਨਾਮੈ ਦੀ ਕਸ਼ ਮ ਕਸ਼ ਨੂੰ ਮੁਕਾਇਆ ਜਾਵੇ ਤੇ ਪੱਛਮੀ ਵਿਰੋਧੀ
ਤਾਕਤਾਂ ਨੂੰ ਸੁਨੇਹਾ ਦਿੱਤਾ ਜਾਵੇ ਕਿ ਅਸੀਂ ਵੀ ਇਕੱਠੇ ਹਾਂ। ਇਰਾਨ ਦੇ ਨਿਉਕਲਰ
ਪ੍ਰੋਗ੍ਰਾਮ ਦੇ ਵਿਰੋਧ ਵਿਚ ਪੱਛਮ ਦਾ ਇਕੱਠਾ ਬੋਲਣਾ ਇਸ ਦੀ ਇਕ ਮੁਠਤਾ ਦੀ
ਨਿਸ਼ਾਨੀ ਦਰਸਾਉਦਾ ਹੈ। ਜਦ ਕਿ ਇਸ ਦੇ ਹੱਕ ਵਿਚ ਚੀਨ ਭਾਰਤ ਜਾਂ ਰੂਸ ਪੱਛਮੀ
ਦੇਸ਼ਾਂ ਵਾਂਗ ਖੁਲ੍ਹ ਕੇ ਨਹੀਂ ਕਹਿ ਰਹੇ। ਕਿਸੇ ਵੀ ਦੇਸ਼ ਦਾ ਖੂੱਲ ਕੇ ਨਾ ਬੋਲਣਾ
ਲੰਬੜਦਾਰੀ ਦੀ ਲੜਾਈ ਦਰਸਾਉਦਾ ਹੈ।
ਕੁਲਬੀਰ ਸਿੰਘ ਸ਼ੇਰਗਿੱਲ
ਕੈਲਗਿਰੀ, ਕਨੇਡਾ |