ਸਾਡੇ ਆਗੂਆਂ ਦੇ ਮਨਾਂ ਵਿਚ
ਕਾਨੂੰਨ ਪ੍ਰਤੀ ਕੋਈ ਆਦਰ ਸਤਿਕਾਰ ਨਹੀਂ ਹੁੰਦਾ ਤੇ ਅਕਸਰ ਉਹ ਇਸ ਨੂੰ ਅਣਡਿੱਠ
ਕਰਦੇ ਦੇਖੇ ਜਾਂਦੇ ਹਨ। ਉਨ੍ਹਾਂ ਦਾ ਵਿਹਾਰ ਕੁਝ ਇਸ ਤਰ੍ਹਾਂ ਦਾ ਹੁੰਦਾ ਹੈ:
“ਹਮ ਤੋਂ ਸਬ ਕੁਛ
ਕਰੇਗਾ, ਦੁਨੀਆ ਸੇ ਨਹੀਂ ਡਰੇਗਾ”।
ਕਾਂਚੀਪੁਰਮ ਦੇ ਸ਼ੰਕਰਾਚਾਰੀਆ ਨੂੰ ਗ੍ਰਿਫਤਾਰ ਕਰਨ ਅਤੇ ਸ਼ਰਤਾਂ ਸਹਿਤ ਜ਼ਮਾਨਤ ਤੇ
ਛੱਡੇ ਜਾਣ ਉਪਰ ਉਨ੍ਹਾਂ ਦੀ ਪ੍ਰਤੀਕਿਰਿਆ ਦਸਦੀ ਹੈ ਕਿ ਆਮ ਨਾਗਰਿਕ ਲਈ ਜੋ ਨੇਮ
ਹਨ, ਉਹ ਉਨ੍ਹਾਂ ਤੋਂ ਕਿੰਨੇ ਵਖਰੇ ਹਨ। ਮਾਮਲਾ ਬਿਲਕੁਲ ਸਿੱਧਾ2 ਹੈ, ਮਠ ਦਾ
ਹਿਸਾਬ ਕਿਤਾਬ ਰਖਣ ਲਈ ਜ਼ਿੰਮੇਵਾਰ ਵਿਅਕਤੀ ਦੇ ਕਤਲਾਂ ਦਾ ਉਸ ਨੂੰ ਭਾੜੇ ਦੇ
ਕਾਤਲਾਂ ਨੇ ਮਾਰਿਆ। ਤਾਮਿਲਨਾਡੂ ਪੁਲਿਸ ਦਾ ਫਰਜ਼ ਸੀ ਕਿ ਉਹ ਉਸ ਵਿਅਕਤੀ ਨੂੰ
ਭਾਲੇ, ਜਿਸ ਨੇ ਉਨ੍ਹਾਂ ਨੂੰ ਪੈਸਾ ਦਿਤਾ ਸੀ। ਮੱਠ ਦੇ ਮੁਖੀ ਅਤੇ ਉਨ੍ਹਾਂ ਦੇ
ਨਾਇਬ ਤੇ ਸ਼ਕ ਸਭ ਤੋਂ ਪਹਿਲਾਂ ਕੀਤਾ ਗਿਆ। ਮੁਖ ਮੰਤਰੀ ਜੈਲਲਿਤਾ ਲਈ ਇਸ ਮਾਮਲੇ
ਵਿਚ ਕਾਰਵਾਈ ਬਹੁਤ ਹਿੰਮਤ ਵਾਲਾ ਕੰਮ ਕਰ ਰਿਹਾ ਹੋਵੇਗਾ। ਕਿਉਂਕਿ ਉਹ ਖੁਦ ਮੱਠ
ਦੀ ਇਕ ਭਗਤ ਹੈ, ਸ਼ਰਧਾਵਾਨ ਹਿੰਦੂ ਹੈ ਤੇ ਅੰਧ ਵਿਸ਼ਵਾਸਾਂ ਨੂੰ ਮੰਨਦੀ ਹੈ। ਉਸ ਨੇ
ਆਪਣੇ ਭੈਅ ਤੇ ਕਾਬੂ ਪਾਇਆ ਅਤੇ ਪੁਲਿਸ ਨੂੰ ਅਗਲੀ ਕਾਰਵਾਈ ਕਰਨ ਲਈ ਹਰੀ ਝੰਡੀ ਦੇ
ਦਿਤੀ। ਆਪਣੇ ਫਰਜ਼ ਦੀ ਪਾਲਣਾ ਦੀ ਦ੍ਰਿੜ੍ਹਤਾ ਲਈ ਉਸ ਦੀ ਪ੍ਰਸ਼ੰਸਾ ਕੀਤੀ ਜਾਣੀ
ਚਾਹੀਦੀ ਹੈ। ਮੁਖ ਮੰਤਰੀ ਵਜੋਂ ਉਸ ਨੇ ਜੋ ਕੁਝ ਕੀਤਾ, ਉਸਦੇ ਬਦਲੇ ਸਿਲਾ ਮਿਲਣਾ
ਤਾਂ ਦੂਰ, ਸੰਘ ਪਰਿਵਾਰ ਉਸ ਤੇ ਝਪਟ ਲਿਆ ਅਤੇ ਉਸ ਨੂੰ ਹਿੰਦੂ ਧਰਮ ਤੇ ਹਮਲਾ ਕਰਨ
ਵਾਲੀ ਐਲਾਨ ਦਿਤਾ। ਉਨ੍ਹਾਂ ਵਿਚੋਂ ਬਹੁਤ ਸਾਰੇ ਗ੍ਰਿਫਤਾਰੀ ਦੇ ਸਮੇਂ ਵੈਲੂਰ ਜੇਲ
ਪਹੁੰਚ ਗਏ ਅਤੇ ਸੁਪਰੀਮ ਕੋਰਟ ਵਲੋਂ ਸ਼ਰਤਾਂ ਸਹਿਤ ਜ਼ਮਾਨਤ ਦਿਤੇ ਜਾਣ ਸਮੇਂ ਫਿਰ
ਪਹੁੰਚ ਗਏ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤਕ ਨੂੰ ਗੁੰਮਰਾਹ ਕੀਤਾ ਗਿਆ ਕਿ ਉਹ
ਇਹ ਮੰਨ ਲੈਣ ਕਿ ਜੇ ਸ਼ੰਕਰਾਚਾਰੀਆ ਤੇ ਉਨ੍ਹਾਂ ਦੇ ਨਾਇਬ ਨੂੰ ਮੱਠ ਤੋਂ ਬਾਹਰ ਕਰ
ਦਿਤਾ ਗਿਆ ਤਾਂ ਕੋਈ ਪੂਜਾ ਨਹੀਂ ਕੀਤੀ ਜਾ ਸਕੇਗੀ। ਇਹ ਗਲਤ ਸਿਧ ਹੋਇਆ ਕਿਉਂਕਿ
ਪਹਿਲਾਂ ਵੀ ਉਹ ਦੋਵੇਂ ਪੂਜਾ ਵਿਚ ਕੋਈ ਵਿਘਨ ਪਾਏ ਬਿਨਾਂ ਬਾਹਰ ਰਹਿ ਚੁਕੇ ਸਨ।
ਕੁਝ ਅਖਬਾਰਾਂ ਨੇ ਇਹ ਵੀ
ਛਾਪਿਆ ਕਿ ਗ੍ਰਿਫਤਾਰੀ ਦੇ ਸਮੇਂ ਇਨ੍ਹਾਂ ਦੋਵਾਂ ਸੰਤ ਪੁਰਸ਼ਾਂ ਨੇ ਪੁਲਿਸ ਦੀ
ਗੱਡੀ ਵਿਚ ਬੈਠਣ ਤੋਂ ਇਨਕਾਰ ਕਰ ਦਿਤਾ ਤੇ ਜਦੋਂ ਉਨ੍ਹਾਂ ਦੀ ਇਹ ਗੱਲ ਮੰਨ ਲਈ ਗਈ
ਤਾਂ ਉਨ੍ਹਾਂ ਨੇ ਇੱਛਾ ਜ਼ਾਹਿਰ ਕੀਤੀ ਕਿ ਉਨ੍ਹਾਂ ਨਾਲ ਸਿਰਫ ਬ੍ਰਾਹਮਣ ਹੀ
ਬੈਠਣਗੇ ਤੇ ਉਨ੍ਹਾਂ ਦਾ ਖਾਣਾ ਬ੍ਰਾਹਮਣ ਹੀ ਤਿਆਰ ਕਰਨਗੇ।
ਮੈਂ ਇਹ ਆਸ ਕਰਦਾ ਹਾਂ ਕਿ
ਇਹ ਖਬਰਾਂ ਗਲਤ ਹੋਣਗੀਆਂ ਅਤੇ ਜੇ ਇਨ੍ਹਾਂ ਮੰਗਾਂ ਨੂੰ ਮੰਨ ਲਿਆ ਗਿਆ ਤਾਂ ਇਹ ਉਸ
ਨਾਲੋਂ ਵੀ ਮਾੜਾ ਹੋਵੇਗਾ। ਨਹੀਂ ਤਾਂ ਕਲ੍ਹ ਨੂੰ ਮੁਸਲਿਮ ਨੇਤਾ ਸਿਰਫ ਹਾਜੀਆ ਨੂੰ
ਆਪਣੇ ਕੋਲ ਬਿਠਾਉਣ ਲਈ ਕਹਿਣਗੇ ਤੇ ਸਿਖ ਨੇਤਾ ਸਿਰਫ ਅੰਮ੍ਰਿਤਧਾਰੀ ਸਿਖਾਂ ਨੂੰ
ਆਪਣੇ ਨਾਲ ਪੁਲਿਸ ਥਾਣੇ ਲੈ ਚਲਣ ਨੂੰ ਕਹਿਣਗੇ। ਯਾਦ ਰਖੋ, ਅਸੀਂ 2005 ਵਿਚ ਰਹਿ
ਰਹੇ ਹਾਂ ਤੇ ਧਰਮ ਤੇ ਜਾਤੀ ਭੇਦਭਾਵ ਨੂੰ ਖਤਮ ਕਰਨ ਲਈ ਵਚਨਬਧ ਹਾਂ। ਜਿਹੋ ਜਿਹੀ
ਸਥਿਤੀ ਹੈ, ਉਸ ਵਿਚ ਤਾਂ ਨੇਤਾ ਜੇਲ ਵਿਚੋਂ ਹੀ ਕਾਰ ਵਿਹਾਰ ਚਲਾਉਂਦੇ ਹਨ ਤੇ ਸੈਲ
ਫੋਨ ਰਾਹੀਂ ਰਾਜਸੀ ਕੰਮ ਕਰਦੇ ਹਨ, ਉਹ ਦਰਬਾਰ ਲਾਉਂਦੇ ਹਨ ਤੇ ਜੇਲ੍ਹ ਅੰਦਰ ਆਪਣੇ
ਯਾਰਾਂ ਦੋਸਤਾਂ ਦੀ ਆਓ ਭਗਤ ਕਰਦੇ ਹਨ, ਉਹ ਇਸ ਨੂੰ ਆਪਣਾ ਜਨਮ ਸਿਧ ਵਿਸ਼ੇਸ਼
ਅਧਿਕਾਰ ਸਮਝਦੇ ਹਨ।
ਕੀ ਸੰਘ ਪਰਿਵਾਰ ਦੇ
ਨੇਤਾਵਾਂ ਕੋਲ ਆਮ ਆਦਮੀ ਦੀ ਹਾਲਤ ਸੁਧਾਰਨ ਲਈ ਕੋਈ ਵਿਚਾਰ ਨਹੀਂ ਬਚਿਆ ਕਿ ਉਹ
ਵਾਰ ਵਾਰ ਸਮਰਥਨ ਹਾਸਲ ਕਰਨ ਲਈ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਲਗਦੇ ਹਨ?
ਨਹੀਂ ਤਾਂ ਤੁਸੀਂ ਤੋਗੜੀਆ ਵਰਗਿਆਂ ਦੇ ਉਬਲ ਪੈਣ ਤੇ ਸੁਸ਼ਮਾ ਸਵਰਾਜ ਦੀ ਪਾਗਲਾਂ
ਵਰਗੀ ਪ੍ਰਤੀਕਿਰਿਆ ਕਰਨ ਦੀ ਕੀ ਵਿਆਖਿਆ ਕਰੋਗੇ? ਇਹ ਗੱਲ ਹਮੇਸ਼ਾ ਲਈ ਸਾਫ ਹੋ
ਜਾਣੀ ਚਾਹੀਦੀ ਹੈ ਕਿ ਪੂਜਾ ਸਥਾਨਾਂ, ਚਾਹੇ ਉਹ ਹਿੰਦੂ ਮੰਦਰ ਹੋਣ, ਮੁਸਲਮਾਨਾਂ
ਦੀਆਂ ਮਸਜਿਦਾਂ ਹੋਣ, ਈਸਾਈਆਂ ਦੇ ਚਰਚ ਜਾਂ ਸਿਖਾਂ ਦੇ ਗੁਰਦੁਆਰੇ, ਨੂੰ
ਅਪਰਾਧੀਆਂ ਦੀ ਪਨਾਹਗਾਹ ਨਹੀਂ ਬਣਨ ਦਿਤਾ ਜਾਵੇਗਾ ਤੇ ਇਹ ਗੱਲ ਪੂਰੀ ਤਾਕਤ ਤੇ
ਸਪਸ਼ਟਤਾ ਨਾਲ ਕਹਿਣੀ ਹੋਵੇਗੀ ਕਿ ਕੋਈ ਵੀ ਵਿਅਕਤੀ ਕਾਨੂੰਨ ਤੋਂ ਉਪਰ ਨਹੀਂ ਹੈ,
ਚਾਹੇ ਉਹ ਸਭ ਤੋਂ ਵੱਡਾ ਸੰਤ ਮਹਾਤਮਾ ਹੋਵੇ ਜਾਂ ਸਬ ਤੋਂ ਵੱਡਾ ਨੇਤਾ।
ਅਣਜਾਣੇ ਗੁਆਂਢੀ
ਲਗਭਗ ਪੰਜ ਸਾਲ ਪਹਿਲਾਂ
ਮੰਜੂਸ਼੍ਰੀ ਥਾਪਾ ਨੂੰ ਮਿਲਣ ਤਕ ਨੇਪਾਲ ਤੇ ਨੇਪਾਲੀਆਂ ਬਾਰੇ ਮੇਰੀ ਜਾਣਕਾਰੀ ਬਹੁਤ
ਹੀ ਸਧਾਰਨ ਸੀ: ਇਹ ਪਹਾੜੀ ਦੇਸ਼ ਹੈ, ਜਿਸ ਨੇ ਦੁਨੀਆ ਨੂੰ ਸਬ ਤੋਂ ਵਧ ਬਹਾਦਰ
ਫੌਜੀ ਦਿਤੇ ਹਨ, ਉਹ ਆਪਣੇ ਕੋਲ ਖੁਖਰੀ ਨਾਂ ਦਾ ਨੋਕਦਾਰ ਚਾਕੂ ਰਖਦੇ ਹਨ, ਜਿਸ
ਨਾਲ ਉਹ ਇਕ ਹੀ ਝਟਕੇ ਵਿਚ ਝੋਟੇ ਦੀ ਧੌਣ ਲਾਹ ਦਿੰਦੇ ਹਨ। ਕਾਠਮੰਡੂ ਵਿਚ ਇਕ
ਵੱਡਾ ਸਾਰਾ ਮੰਦਰ ਹੈ, ਜਿਥੇ ਭਦੀਆਂ, ਅਸ਼ਲੀਲ ਕਲਾ ਕ੍ਰਿਤਾਂ ਹਨ, ਕਈ ਪੀੜੀਆਂ ਤਕ
ਉਨ੍ਹਾਂ ਦੇ ਸ਼ਾਸਕ ਰਾਣਾ ਰਹੇ, ਜੋ ਆਪਣੇ ਬਾਦਸ਼ਾਹ ਨੂੰ ਨਾਮ ਮਾਤਰ ਦੀ ਸ਼ਰਧਾਂਜਲੀ
ਭੇਟ ਕਰਦੇ ਸਨ: ਉਨ੍ਹਾਂ ਦੇ ਨਾਂ ਸੀਮਤ ਹਨ, ਬਹਾਦੂਰ, ਗੁਰੰਗ ਤੇ ਥਾਪਤ ਦਾ
ਉਨ੍ਹਾਂ ਵਿਚ ਬਹੁਮਤ ਹੈ। ਆਪਣੇ ਗੁਆਂਢੀ ਬਾਰੇ ਗਿਆਨ ਨਾ ਹੁੰਦੇ ਹੋਏ ਮੈਨੂੰ
ਉਨ੍ਹਾਂ ਤੇ ਉਨ੍ਹਾਂ ਦੇ ਰਹਿਣ ਸਹਿਣ ਬਾਰੇ ਜਕਾਣਨ ਦੀ ਕੋਈ ਇੱਛਾ ਵੀ ਨਹੀਂ ਸੀ
ਹੁੰਦੀ। ਖੁਸ਼ਕਿਸਮਤੀ ਨਾਲ ਮੈਨੂੰ ਮੰਜੂਸ਼੍ਰੀ ਦੇ ਮਾਤਾ ਪਿਤਾ ਮਿਲੇ। ਉਸ ਦੇ ਪਿਤਾ
ਅਨੇਕਾਂ ਸਾਲਾਂ ਤਕ ਭਾਰਤ ਵਿਚ ਨੇਪਾਲ ਦੇ ਰਾਜਦੂਤ ਰਹੇ। ਰੀਟਾ ਕਿਸੇ ਯੂ ਐਨ
ਏਜੰਸੀ ਵਿਚ ਕੰਮ ਕਰਦੀ ਸੀ। ਦਪੋਵੇਂ ਹੀ ਬਹੁਤ ਪੜ੍ਹੇ ਲਿਖੇ ਸਨ। ਫਿਰ ਮੈਂ
ਉਨ੍ਹਾਂ ਦੀ ਬੇਟੀ ਦੇ ਨਾਵਲ ਏ ਟਿਊਟਰ ਆ ਹਿਸਟਰੀ ਨੂੰ ਪੜ੍ਹਿਆ ਤੇ ਉਸ ਦੀ ਸਮੀਖਿਆ
ਕੀਤੀ, ਜੋ ਕਿਸੇ ਨੇਪਾਲੀ ਵਲੋਂ ਲਿਖਿਆ ਗਿਆ ਪਹਿਲਾ ਅੰਗਰੇਜ਼ੀ ਨਾਵਲ ਸੀ। ਇਸ
ਮੇਰੀਆਂ ਅਖਾਂ ਖੋਲ੍ਹ ਦਿਤੀਆਂ ਅਤੇ ਮੈਂ ਬਹੁਤ ਕੁਝ ਜਾਣਨਾ ਚਾਹੁੰਦਾ ਸਾਂ। ਜਦੋਂ
ਵੀ ਮੰਜੂਸ੍ਰੀ ਆਪਣੇ ਮਾਤਾ ਪਿਤਾ ਨੂੰ ਮਿਲਣ ਆਉਂਦੀ, ਮੈਂ ਉਸ ਨੂੰ ਆਪਣੇ ਘਰ
ਬੁਲਾਉਂਦਾ। ਦੇਖਣ ਨੂੰ ਉਹ ਬਹੁਤ ਪਿਆਰੀ ਸੀ, ਨਾਲ ਹੀ ਜ਼ਿੰਦਾ ਦਿਲ ਤੇ ਜਾਣਕਾਰੀ
ਨਾਲ ਭਰਪੂ ਵੀ। ਮੈਂ ਸ਼ਾਹੀ ਪਰਿਵਾਰ ਬਾਰੇ ਉਸ ਨੂੰ ਬਹੁਤ ਸੁਆਲ ਕਰਦਾ। ਮਹਿਲ ਵਿਚ
ਹੋਏ ਗੋਲੀ ਕਾਂਡ ਦੀ ਗੱਲ ਪੁਛਦਾ, ਜਿਸ ਵਿਚ ਚੋਖਾ ਸ਼ਾਹੀ ਖੂਨ ਵਗਿਆ ਸੀ।
ਕਮਿਊਨਿਸਟਾਂ ਬਾਰੇ ਪੁੱਛਦਾ, ਜਿਨ੍ਹਾਂ ਦਾ ਨੇਪਾਲ ਦੇ ਪੱਛਮੀ ਇਲਾਕਿਆਂ ਤੇ
ਕੰਟਰੋਲ ਸੀ। ਮੈਂ ਉਸ ਨੂੰ ‘Forget Kathmandu: An Elegy for
Pemocracy’ (Penguin-Viking)
ਲਿਖਣ ਲਈ ਉਤਸ਼ਾਹਿਤ ਕੀਤਾ।
ਮੇਰੇ ਵਿਸ਼ਵਾਸ ਪਿਛੇ ਸਮਰਪਣ ਦੀ ਭਾਵਨਾ ਸੀ। ਇਸ ਨੂੰ ਪੜ੍ਹੋ।
ਦਿਨ ਦਿਹਾੜੇ ਡਾਕਾ
ਇਕ ਸਮਾਂ ਸੀ, ਜਦੋਂ ਅਸੀਂ
ਬਚਿਆਂ ਦੇ ਜਨਮ ਜਾਂ ਵਿਆਹ ਤੇ ਆਪਣੇ ਦਰਾਂ ਤੇ ਖੁਸਰਿਆਂ ਦੇ ਆਉਣ ਦੀ ਆਸ ਕਰਿਆ
ਕਰਦੇ ਸਾਂ। ਇਨ੍ਹਾਂ ਗਲਾਂ ਬਾਰੇ ਉਨ੍ਹਾਂ ਨੂੰ ਕਿਵੇਂ ਪਤਾ ਲਗਦਾ ਸੀ, ਇਹ ਭੇਦ ਹੀ
ਸੀ। ਉਹ ਆਪਣੀ ਖਾਸ ਅਦਾ ਵਿਚ ਤਾੜੀ ਵਜਾਉਂਦੇ ਤੇ ਖਰਖਰੀ ਮਰਦਾਨਾ ਅਵਾਜ਼ ਵਿਚ
ਬੇਸੁਰੇ ਗੀਤ ਗਾਉਂਦੇ। ਜੇ ਤੁਸੀਂ ਉਨ੍ਹਾਂ ਨੂੰ ਗਿਆਰਾਂ ਰੁਪਏ ਦਿੰਦੇ ਤਾਂ ਉਹ
ਸੰਤੁਸ਼ਟ ਹੋ ਜਾਂਦੇ ਤੇ ਇੱਕੀ ਰੁਪਏ ਦੇਣ ਤੇ ਉਹ ਬੇਹਦ ਖੁਸ਼ ਹੋ ਜਾਂਦੇ। ਇਹ ਭਾਰਤੀ
ਪ੍ਰੰਪਰਾ ਦਾ ਹੀ ਇਕ ਰੂਪ ਸੀ ਕਿ ਤੁਸੀਂ ਕਿਸੇ ਵੀ ਖੁਸਰੇ ਨੂੰ ਖਾਲੀ ਹੱਥ ਨਹੀਂ
ਸੀ ਜਾਣ ਦਿੰਦੇ।
ਸਮਾਂ ਬਦਲ ਗਿਆ ਹੈ। ਭਿਖਾਰੀ
ਤਕ ਵੀ ਦਸ ਰੁਪਏ ਦਾ ਨੋਟ ਨਹੀਂ ਲੈਂਦੇ ਤੇ ਖੁਸਰਿਆਂ ਨੇ ਤਾਂ ਆਪਣੀ ਮੰਗ ਹਜ਼ਾਰਾਂ
ਵਿਚ ਕਰ ਦਿਤੀ ਹੈ ਤੇ ਜਨਮ ਜਾਂ ਵਿਆਹ ਤੋਂ ਵੀ ਅਗੇ ਉਨ੍ਹਾਂ ਨੇ ਆਪਣਾ ਖੇਤਰ ਵਧਾ
ਲਿਆ ਹੈ। ਲੋਧੀ ਗਾਰਡਨ ਵਿਚ ਉਨ੍ਹਾਂ ਵਿਚੋਂ ਕੁਝ ਹਰ ਸ਼ਾਮ ਨੂੰ ਦੇਖੇ ਜਾ ਸਕਦੇ
ਹਨ। ਉਹ ਪਿਆਰ ਕਰ ਰਹੇ ਜੋੜਿਆਂ ਨੂੰ ਘੇਰੇ ਲੈਂਦੇ ਹਨ ਅਤੇ ਪੈਸਾ ਮਿਲਣ ਤਕ
ਉਨ੍ਹਾਂ ਨੂੰ ਨਹੀਂ ਛਡਦੇ। ਗ੍ਰਹਿ ਪ੍ਰਵੇਸ਼ ਦੇ ਸਮੇਂ ਤਾਂ ਉਨ੍ਹਾਂ ਦੀ ਮੰਗ ਬਹੁਤ
ਹੀ ਜਾਨਲੇਵਾ ਹੁੰਦੀ ਹੈ। ਉਨ੍ਹਾਂ ਨੂੰ ਇਸ ਸਭ ਬਾਰੇ ਪਤਾ ਕਿਵੇਂ ਲਗ ਜਾਂਦਾ ਹੈ,
ਇਹ ਕੋਈ ਨਹੀਂ ਜਾਣਦਾ। ਕੁਝ ਮਹੀਨੇ ਪਹਿਲਾਂ ਰਿਸ਼ਤੇ ਵਿਚੋਂ ਮੇਰੀ ਭੈਣ ਹਰਜੀਤ
ਮਲਿਕ ਨੇ ਮਹਾਰਾਣੀ ਬਾਗ ਵਿਚ ਆਪਣਾ ਵੱਡਾ ਘਰ ਵੇਚ ਕੇ ਨੇੜੇ ਹੀ ਇਕ ਅਪਾਰਟਮੈਂਟ
ਲਿਆ। ਦੋ ਚਾਰ ਦਿਨਾਂ ਬਾਅਦ ਖੁਸਰਿਆਂ ਦੇ ਇਕ ਗਰੁਪ ਨੇ ਘਰ ਦੀ ਘੰਟੀ ਵਜਾਈ।
ਉਨ੍ਹਾਂ ਦੀ ਨੌਕਰਾਣੀ ਨੇ ਦਰਵਾਜ਼ਾ ਖੋਲਿਆ। ਖੁਸਰੇ ਉਸ ਨੂੰ ਧਕਾ ਦੇ ਕੇ ਅੰਦਰ ਵੜ
ਗਏ, ਜੋ ਵੀ ਨਕਦੀ ਤੁਹਾਡੇ ਕੋਲ ਹੈ, ਉਹ ਦੇ ਦਿਓ, ਨਹੀਂ ਤਾਂ ਤੁਹਾਡੇ ਮੂੰਹ ਵਿਚ
ਪਿਸ਼ਾਬ ਕਰ ਦਿਆਂਗੇ। ਉਸ ਨੂੰ ਪੰਜ ਹਜ਼ਾਰ ਰੁਪਏ ਨਕਦ ਦੇਣੇ ਪਏ। ਉਹ ਬਹੁਤ ਡਰ ਗਈ
ਸੀ ਤੇ ਉਸ ਨੇ ਪੁਲਿਸ ਕੋਲ ਰਿਪੋਰਟ ਲਿਖਾਉਣ ਦੀ ਅਕਲਮੰਦੀ ਕੀਤੀ ਸੀ।
ਕੁਝ ਦਿਨ ਬਾਅਦ ਸੁਜਾਨ ਸਿੰਘ
ਪਾਰਕ ਵਿਚ ਰਹਿ ਰਹੇ ਕਮਲਜੀਤ ਸਿੰਘ ਉਨ੍ਹਾਂ ਦੀ ਪਤਨੀ ਸ਼ੀਰੀਨ ਆਪਣੇ ਨਵੇਂ ਘਰ ਵਿਚ
ਰਹਿਣ ਲਈ ਗੇ। ਉਨ੍ਹਾਂ ਕੋਲ ਜਰਮਨ ਸ਼ੈਫਰਵ ਕੁਤਿਆਂ ਦਾ ਇਕ ਜੋੜਾ ਸੀ, ਜੋ ਕਿਸੇ ਵੀ
ਇਨਸਾਨ ਨੂੰ ਚੀਰ ਪਾੜ ਸਕਦੇ ਸਨ। ਕੁਝ ਦਿਨਾਂ ਬਾਅਦ ਜਦੋਂ ਕਮਲਜੀਤ ਕੁਤਿਆਂ ਨੂੰ
ਘੁਮਾਉਣ ਲੈ ਗਏ ਸਨ, ਖੁਸਰਿਆਂ ਦਾ ਇਕ ਗਰੁਪ ਉਨ੍ਹਾਂ ਦੇ ਘਰ ਵਿਚ ਵੜ ਆਇਆ ਤੇ
ਸ਼ੀਰੀਨ ਕੋਲੋਂ ਇੱਕੀ ਹਜ਼ਾਰ ਰੁਪਏ ਵਸੂਲ ਕਰ ਲਏ। ਏਨੀ ਹੀ ਰਕਮ ਉਨ੍ਹਾਂ ਨੇ ਗੁਆਂਢ
ਵਿਚ ਹੋ ਰਹੇ ਵਿਆਹ ਵਿਚ ਵਸੂਲ ਲਈ। ਜੇ ਇਹ ਦਿਨ ਦਿਹਾੜੇ ਡਾਕਾ ਨਹੀਂ ਤਾਂ ਹੋਰ ਕੀ
ਹੈ? ਤੁਹਾਨੂੰ ਇਹ ਜਾਣਨ ਲਈ ਦਿਮਾਗ ਤੇ ਜ਼ਿਆਦਾਭਾਰ ਨਹੀਂ ਪਾਉਣਾ ਪਵੇਗਾ ਕਿ ਇਹ
ਲੋਕ ਕਿਨ੍ਹਾਂ ਨਾਲ ਮਿਲ ਕੇ ਆਪਣੇ ਇਸ ਵਸੂਲੀ ਦੇ ਧੰਦੇ ਨੂੰ ਚਲਾਉਦੇ ਹਨ। |