WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)

 
ਨਵੇਂ ਕਿਸਮ ਦਾ ਵਿਆਹ ਸਾਡੀ ਧਰਤੀ ਤੇ
ਕੁਲਬੀਰ ਸਿੰਘ ਸ਼ੇਰਗਿੱਲ
 

ਵਿਆਹ ਸਾਧਾਰਨ ਤੌਰ ਤੇ ਇਕ ਆਦਮੀ ਤੇ ਇਕ ਔਰਤ ਵਿਚਾਲੇ ਹੀ ਸਹੀ ਮੰਨਿਆ ਜਾਂਦਾ ਹੈ। ਪਰ ਅੱਜ ਕੱਲ ਦੇ ਦਿੱਨਾਂ ਵਿਚ ਵਿਆਹ ਦੀ ਪਰਿਭਾਸ਼ਾ ਨੂੰ ਆਪਣੀ ਮਰਜ਼ੀ ਨਾਲ ਬਦਲਣ ਦੇ ਯਤਨ ਕਨੇਡਾ ਵਿਚ ਪੁਰੇ ਜੋਰਾਂ ਸ਼ੋਰਾਂ ਨਾਲ ਚੱਲ ਰਹੇ ਹਨ। ਸਾਂਝਾ ਕਾਨੁੰਨ (Common Law Marriage System) ਤਹਿਤ ਵਿਆਹ ਦੀ ਤਾਂ ਪਹਿਲਾਂ ਹੀ ਲੋੜ ਨਹੀਂ। ਆਦਮੀ ਤੇ ਔਰਤ ਇਕੱਠੇ ਰਹਿੰਦੇ ਹੋਏ ਬਾਲ ਬੱਚੇ ਵਾਲੇ ਵੀ ਹੋ ਸਕਦੇ ਹਨ। ਫਰਕ ਸਿਰਫ ਇਤਨਾ ਹੈ ਕਿ ਇਨਾਂ ਨੂੰ ਧਰਮ ਤੇ ਕਾਨੂੰਨ ਤੋਂ ਮੋਹਰ ਨਹੀਂ ਲਗਵਾਉਣੀ ਪੈਂਦੀ। ਤਲਾਕ ਵੇਲੇ ਜਮੀਨ ਜਾਇਦਾਦ ਦੀ ਵੰਡ ਤੇ ਬੱਚਿਆਂ ਦੀ ਜੁਮੇਵਾਰੀ ਕੁੱਛ ਪਾਬੰਦੀਅ ਤਹਿਤ ਉਸੇ ਤਰਾਂ ਹੁੰਦੀ ਹੈ ਜਿਸ ਤਰਾਂ ਕਾਨੁੰਨੀ ਵਿਆਹ ਵਾਲੇ ਮਰਦ ਤੇ ਔਰਤ ਦੀ।

ਸੰਮ ਲਿੰਗੀ ਵਿਆਹ ਨਵੀਂ ਕਿਸਮ ਦਾ ਵਿਆਹ ਹੈ ਜੋ ਕਨੈਡਾ ਵਿਚ ਮਰਦ-ਮਰਦ ਨਾਲ ਤੇ ਔਰਤ-ਔਰਤ ਨਾਲ ਕਰਵਾ ਕੇ ਰਹਿ ਸਕਦੇ ਹਨ। ਕਾਨੂੰਨ ਤੇ ਅਜੇ ਬਣਿਆ ਨਹੀਂ ਪਰ ਤਿਆਰੀਆ ਪੁਰੇ ਜੋਰਾਂ ਸ਼ੋਰਾਂ ਨਾਲ ਚੱਲ ਰਹੀਆ ਹਨ। ਸਰਵ ਉਚ ਅਦਾਲਤ ਨੇ ਤਾਂ ਮਾਨਤਾ ਦਿਤੀ ਹੋਈ ਹੈ ਪਰ ਕਾਨੁੰਨੀ ਅਜੇ ਨਹੀ ਹੈ - ਜਾਣੀ ਕਾਨੁੰਨ ਅਜੇ ਬਣਨਾ ਹੈ। ਦੇਖੋ ਲੋਕ ਸਭਾ ਤੇ ਨਿਆ ਪਾਲਕਾ ਦੀਆਂ ਤਾਕਤਾਂ ਦੀ ਸਿੱਧੀ ਟੱਕਰ ਦਾ ਖੁਲ੍ਹਾ ਪਰਦਰਸ਼ਨ। ਆਮ ਤੌਰ ਤੇ ਪਾਰਲੀਮੈਂਟ ਜਾਣੀ ਲੋਕ ਸਭਾ ਕਾਨੁੰਨ ਬਣਾਉਂਦੀ ਹੁੰਦੀ ਹੈ ਤੇ ਨਿਆਂ ਪਾਲਕਾ ਉਨਾਂ ਮੁਤਾਬਕ ਫੈਸਲੇ ਕਰਦੀ ਹੁੰਦੀ ਹੈ। ਇਥੇ ਉਲਟ ਹੋ ਰਿਹਾ ਹੈ। ਲਗਦਾ ਹੈ ਇਥੇ ਨਿਆ ਪਾਲਕਾ ਕਾਨੂੰਨ ਬਣਾਉਦੀ ਹੈ ਤੇ ਲੋਕ ਸਭਾ ਲਾਗੂ ਕਰਦੀ ਹੈ। ਸਰਵ ਉਚ ਅਦਾਲਤ ( Supreme Court of Canada ) ਨੇ ਫੈਸਲੇ ਦੇ ਦਿੱਤੇ ਹਨ ਤੇ ਜਿਨ੍ਹਾ ਮੁਤਾਬਕ ਉੱਨ੍ਹਾਂ ਉੱਨ੍ਹਾਂ ਰਾਜਾਂ ਨੂੰ ਸੰਮ ਲਿੰਗੀ ਵਿਆਹ ਦਰਜ ਕਰਨੇ ਪਏ ਜਿੰਨ੍ਹਾਂ ਜਿੰਨ੍ਹਾਂ ਦੇ ਝਗੜੇ ਸਰਵ ਉਚ ਅਦਾਲਤ ਤੱਕ ਪਹੁੰਚੇ। ਕਨੈਡਾ ਦੀ ਸੁਪਰੀਮ ਕੋਰਟ ਅਮਰੀਕਾ ਦੀ ਸੁਪਰੀਮ ਕੋਰਟ ਨਾਲੋਂ ਵੀ ਜਿਆਦਾ ਅਧਿਕਾਰ ਹਾਸਲ ਕਰ ਗਈ ਲਗਦੀ ਹੈ। ਉਥੇ ਬਣੇ ਹੋਏ ਕਾਨੂੰਨ ਨੂੰ ਤਾਂ ਅਮਰੀਕਾ ਦੀ ਸੁਪਰੀਮ ਕੋਰਟ ਜੇ ਸਵਿਧਾਨ ਮੁਤਾਬਕ ਕਾਨੂੰਨ ਨਾ ਬਣਿਆ ਹੋਵੇ ਤਾਂ ਰੱਦ ਕਰ ਸਕਦੀ ਹੈ। ਪਰ ਇਥੇ ਕਨੈਡਾ ਵਿਚ ਕਾਨੂੰਨ ਬਣਾਉਣ ਲਈ ਕਨੈਡਾ ਦੀ ਪਾਰਲੀਮੈਟ ਨੂੰ ਪਤਾ ਨਹੀ ਕਿਸ ਗੱਲ ਦੀ ਮਜਬੂਰੀ ਆ ਪਈ ਹੈ ਕਿ ਸੁਪਰੀਮ ਕੋਰਟ ਦੇ ਥੱਲੇ ਲੱਗ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਅਸੀਂ ਕਿਸ ਪਾਸੇ ਨੂੰ ਜਾ ਰਹੇ ਹਾਂ ਇਹ ਸਾਡੇ ਰਾਜਨੀਤਕਾਂ ਨੂੰ ਸੋਚਣ ਦੀ ਲੋੜ ਹੈ। ਸੰਮ ਲਿੰਗੀ ਵਿਆਹ ਤਾਂ ਉਨ੍ਹਾਂ ਨੇ ਵੀ ਅਜੇ ਲਾਗੂ ਨਹੀਂ ਕੀਤਾ।

ਵਿਆਹ ਮਾਨੂਖਤਾ ਦੀ ਪਹਿਚਾਣ ਹੈ ਤੇ ਸਾਡੀ ਪਹਿਚਾਣ ਵੀ ਇਥੋਂ ਹੀ ਹੁੰਦੀ ਹੈ। ਸਾਡਾ ਬੰਸ ਤੇ ਸਾਡਾ ਵਿਰਸਾ ਇਥੋਂ ਹੀ ਉਪਜਦਾ ਹੈ। ਸਮਾਜ ਦਾ ਮੁੱਢ ਪਰਿਵਾਰ ਹੈ ਤੇ ਪਰਿਵਾਰ ਦਾ ਮੁੱਢ ਵਿਆਹ ਹੈ। ਇਸ ਸੱਭ ਕੁੱਛ ਲਈ ਪਰੰਪਰਾਵਾਦੀ ਵਿਆਹ, ਜੋ ਸਦੀਆਂ ਤੋਂ ਚਲਿਆ ਆ ਰਿਹਾ ਹੈ, ਜਰੂਰੀ ਹੈ। ਸੰਮ ਲਿੰਗੀ ਵਿਆਹ ਨਾਂ ਤਾਂ ਪਹਿਚਾਣ ਦੇ ਸਕਦਾ ਹੈ ਤੇ ਨਾਂ ਬੰਸ ਤੇ ਵਿਰਸਾ। ਜਦ ਕੁੱਛ ਪੈਦਾ ਹੀ ਨਹੀਂ ਕਰ ਸਕਦੇ ਤਾਂ ਦੇਣਾ ਕੀ ਹੈ। ਇਸ ਨੂੰ ਬਰਾਬਰ ਸਮਝਣਾ ਤੇ ਬਰਾਬਰ ਅਧਿਕਾਰ ਦੇਣੇ ਸਿਆਣੇ ਲੋਕਾਂ ਦਾ ਕੰਮ ਨਹੀਂ। ਅਸਲ ਵਿੱਚ ਜਦੋਂ ਰਾਜਨੀਤਕ ਇਛਾ ਹੋਵੇ ਤਾਂ ਫਿਰ ਸਿਰਫ ਬਹਾਨਾ ਹੀ ਚਾਹੀਦਾ ਹੂੰਦਾ ਹੈ ਕਿਸੇ ਕੰਮ ਨੂੰ ਬਿਗਾੜਣ ਦਾ ਜਾਂ ਬਣਾਉਣ ਦਾ। ਲੋਕਾਂ ਨੂੰ ਉਪਰ ਚੁਕਣ ਦਾ ਜਾਂ ਦਬਾਉਣ ਦਾ। ਫਰਾਂਸ ਨੂੰ ਬਹਾਨਾ ਚਾਹੀਦਾ ਸੀ ਸਿੱਖਾਂ ਦੀ ਪੱਗ ਤੇ ਮੁਸਲਮਾਨਾ ਦੇ ਸਕਾਫ ਲ੍ਹਾੳਣ ਦਾ। ਅਮਰੀਕਾ ਤੇ ਇਗਲੈਂਡ ਨੂੰ ਬਹਾਨਾ ਚਾਹੀਦਾ ਸੀ ਇਰਾਕ ਤੇ ਹਮਲਾ ਕਰਨ ਦਾ। ਤੇ ਕਨੇਡਾ ਨੂੰ ਬਹਾਨਾ ਚਾਹੀਦਾ ਸੀ ਕਨੈਡਾ ਦੇ ਸਮਾਜ ਨੂੰ ਖੂੰਜੇ ਲਾਉਣ ਦਾ। ਹੱਦ ਹੋ ਗਈ ਚਾਰੇ ਵੱਡੇ ਦੇਸ਼ ਤੇ ਚੌਹਾਂ ਵਿੱਚ ਹੀ ਕੁੱਛ ਕਾਲਾ ਕਾਲਾ। ਚਾਰੇ ਹੀ ਲੋਕ ਤੰਤਰ , ਸਵਿਧਾਨ ਤੇ ਕਾਨੂੰਨ ਦੀਆਂ ਵੱਧ ਡੀਗਾਂ ਮਾਰਨ ਵਾਲੇ ਦੇਸ਼। ਕੀ ਹੋਣ ਜਾ ਰਿਹਾ ਹੈ ਦੁਨੀਆਂ ਤੇ ਸਭ ਨੂੰ ਸੋਚਣ ਦੀ ਲੋੜ ਹੈ।

ਸੰਮ ਲਿੰਗੀ ਵਿਆਹ ਸਮਿਸਆਵਾਂ ਵਿੱਚ ਵਾਧਾ ਕਰਨਗੇ ਤੇ ਸਮਾਜ ਤੇ ਭਾਰ ਵੀ ਸਾਬਤ ਹੋਣਗੇ। ਕਾਨੂੰਨ ਬਣਨ ਤੋਂ ਬਾਦ ਸਮਾਜਕ ਕਦਰਾਂ ਕੀਮਤਾਂ ਨੂੰ ਛਾਣਨੀ ਕਰ ਕੇ ਰੱਖ ਦੇਣਗੇ। ਇਕ ਤੋਂ ਵੱਧ ਲਿੰਗ ਜਾਂ ਯੌਨ ਸੰਬੰਧ ਰੱਖਣ ਦੀ ਅਗਲੀ ਵਾਰੀ ਆ ਜਾਵੇਗੀ। ਮਰਦ ਤਾਂ ਇਕ ਤੋਂ ਵੱਧ ਔਰਤਾਂ ਰੱਖਦੇ ਸੁਣੇ ਹਨ ਤੇ ਵੇਖੇ ਵੀ ਹਨ ਪਰ ਕੀ ਔਰਤਾਂ ਨੂੰ ਵੀ ਇਕ ਤੋਂ ਵੱਧ ਪਤੀ ਰੱਖਣ ਦੀ ਇਜਾਜਤ ਦੇਵੇਗਾ ਕਾਨੂੰਨ? ਕਿਉਕਿ ਉਹ ਤਾਂ ਆਦਮੀ ਤੇ ਔਰਤ ਦੇ ਸੰਬੰਧ ਹੀ ਹਨ। ਫਿਰ ਹੋਰ ਕਾਨੂੰਨ ਬਣਾਉਣਾ ਪਵੇਗਾ ਜਦੋਂ ਇਹ ਪੜਾਅ ਆਵੇਗਾ। ਸਮਾਜ ਵਿੱਚ ਚੰਗੇ ਕਾਨੂੰਨ ਬਣਾ ਕੇ ਸਮਾਜ ਨੂੰ ਚੰਗਾ ਬਣਾਉਣਾ ਜਾਂ ਮਾੜੇ ਕਾਨੂੰਨ ਬਣਾ ਕੇ ਮਾੜਾ ਬਣਾਉਣਾ। ਕੀ ਕੋਈ ਉਤਰ ਹੈ ਇਸ ਗੱਲ ਦਾ ਰਾਜਨੀਤਕਾਂ ਕੋਲ?

ਵਿਆਹ ਸਾਡੇ ਤੇ ਤੁਹਾਡੇ ਪੁਰਖਿਆਂ ਵਲੋਂ ਆਦਮੀ ਤੇ ਔਰਤ ਵਿੱਚ ਸਥਾਪਤ ਕੀਤੀ ਹੋਈ ਇਕ ਸਮਾਜਕ ਕਿਰਿਆ ਤੇ ਬੰਧਨ ਹੈ ਜਿਸ ਨੂੰ ਸਦੀਆਂ ਤੋਂ ਪਵਿੱਤਰ ਤੇ ਉਤਮ ਮੰਨਿਆ ਗਿਆ ਹੈ। ਇਹ ਸੰਮ ਲਿੰਗੀ ਨੂੰ ਕਦੇ ਵੀ ਮਾਨਤਾ ਨਹੀਂ ਦਿੱਤੀ ਗਈ। ਇਸ ਨੂੰ ਹੋਰ ਕਈ ਤਰਾਂ ਦੇ ਨਾਮ ਤਾਂ ਦਿੱਤੇ ਗਏ ਹਨ ਪਰ ਵਿਆਹ ਦਾ ਨਾਂਮ ਨਹੀਂ ਦਿੱਤਾ ਗਿਆ।

ਵਿਆਹ ਸਮਾਜ ਦਾ ਸ਼ੀਸ਼ਾ ਹੈ। ਇਸ ਸ਼ੀਸ਼ੇ ਰਾਹੀਂ ਅਸੀਂ ਸਮਾਜ ਨੂੰ ਚੰਗੇ ਜਾਂ ਮਾੜੇ ਪਾਸੇ ਜਾਂਦੇ ਵੇਖ ਸਕਦੇ ਹਾਂ। ਚਰਿਤਰ ਤੇ ਚਰਿਤਰਹੀਣ ਕੰਮ ਵੀ ਸਮਾਜ ਨੂੰ ਵੇਖਣ ਦਾ ਇਕ ਤਰੀਕਾ ਹੈ। ਪਰ ਇਹ ਉਨ੍ਹਾਂ ਲਈ ਹੈ ਜੋ ਇਸ ਗੱਲ ਨੂੰ ਸਮਝਦੇ ਹੋਣ ਕਿ ਇਨ੍ਹਾਂ ਦਾ ਕੀ ਮਤਲਵ ਹੈ। ਇਹ ਇਸੇ ਕਰਕੇ ਹੀ ਬਣੇ ਹਨ ਕਿ ਇਨ੍ਹਾਂ ਦਾ ਵੱਖਰਾ ਵੱਖਰਾ ਅਰਥ ਹੈ।

ਹਰ ਇਕ ਨੂੰ ਆਪਣੇ ਮੰਨ ਤੇ ਆਤਮਾ ਤੋਂ ਪੁਛਣਾ ਚਾਹੀਦਾ ਹੈ, ਸਣੇ ਕਾਨੂੰਨ ਬਣਾਉਣ ਵਾਲੇ ਤੇ ਕਾਨੂੰਨ ਦੀ ਵਿਆਖਿਆ ਕਰਨ ਵਾਲੇ ਤੇ ਨਾਲੇ ਸੰਮ ਲਿੰਗੀ ਵਿਆਹ ਕਰਵਾਉਣ ਵਾਲੇ ਕਿ ਕੀ ਉਹ ਜੋ ਕੁਛ ਕਰ ਰਹੇ ਹਨ, ਠੀਕ ਕਰ ਰਹੇ ਹਨ। ਕੀ ਉਹ ਸਮਾਜ ਨੂੰ ਸਹੀ ਸੇਧ ਦੇ ਰਹੇ ਹਨ ਜਾਂ ਗਲਤ ਪਾਸੇ ਲੈ ਜਾ ਰਹੇ ਹਨ। ਕੀ ਉਨ੍ਹਾਂ ਦੀ ਕੋਈ ਜੁਮੇਵਾਰੀ ਨਹੀਂ ਹੈ ਸਮਾਜ ਪ੍ਰਤੀ? ਜੇ ਤੁਸੀ ਸਮਝਦੇ ਹੋ ਕਿ ਠੀਕ ਹੈ ਤਾਂ ਕਰੋ। ਫਿਰ ਸਰਕਾਰੀ ਮੋਹਰ ਦੀ ਕੀ ਲੋੜ? ਜਿਸ ਤਰਾਂ ਸਾਝੇ ਕਾਨੂੰਨ ( Common Law) ਵਾਲੇ ਕਰ ਰਹੇ ਹਨ, ਕਰੋ। ਜੇ ਸਰਕਾਰੀ ਮੋਹਰ ਸਿਰਫ ਪੈਸੇ ਲਈ ਹੈ ਤੇ ਪੈਸਾ ਸਰਕਾਰੀ ਮੋਹਰ ਲੱਗਣ ਨਾਲ ਮਿਲਣਾ ਹੈ ਤਾਂ ਫਿਰ ਤਾਂ ਸਾਨੂੰ ਤੁਹਾਡੀ ਨੀਅਤ ਤੇ ਸ਼ੱਕ ਕਰਨਾ ਪਵੇਗਾ। ਸਮਾਜ ਤੇ ਸਰਕਾਰੀ ਖਜਾਨਾ ਦੋਹਾਂ ਨੂੰ ਹੀ ਢਾਅ ਲਾਉਣ ਤੇ ਤੁਲ ਪਏ ਹੋ। ਫਿਰ ਸਾਡੇ ਕੋਣ ਹੋਏ?

ਸੰਮ ਲਿੰਗੀ ਵਿਆਹ ਨੇਤਿਕਤਾ ਤੇ ਮੋਲਿਕ ਸਿਧਾਂਤਾਂ ਦੇ ਅਨੁਸਾਰ ਨਹੀ ਹਨ। ਕੁਦਰਤ ਦੇ ਅਸੁਲਾਂ ਦੇ ਉਲਟ ਹਨ ਤੇ ਇਨ੍ਹਾਂ ਨੂੰ ਕਿਸੇ ਵੀ ਤਰਾਂ ਕੁਦਰਤੀ ਜਾਂ ਜਾਇਜ ਨਹੀਂ ਮੰਨਿਆ ਜਾ ਸਕਦਾ।

ਤੁਹਾਡੇ ਬਰਾਬਰਤਾ ਦੇ ਸਿਧਾਂਤ ਨੂੰ ਅਸੀਂ ਕਿਸ ਤਰਾਂ ਮੰਨ ਲਈਏ ਜਦੋਂ ਕਿ ਇਹ ਅਧਿਕਾਰ ਤਾਂ ਪਹਿਲਾਂ ਹੀ ਹੈ ਤੁਹਾਡੇ ਤੇ ਸਾਡੇ ਸਭ ਕੋਲ। ਕੋਈ ਹੋਰ ਸਿਧਾਂਤ ਦੱਸੋ ਜਿਹੜਾ ਮੰਨਿਆ ਜਾ ਸਕੇ ਸੰਮ ਲਿੰਗੀ ਵਿਆਹ ਲਈ? ਹਾਂ ਜੇ ਤੁਸੀ ਸਾਫ ਪਾਣੀ ਨੂੰ ਖਰਾਬ ਕਰਨ ਦੀ ਇੱਜਾਜਤ ਚਾਹਉਂਦੇ ਹੋ ਤਾਂ ਸਰਕਾਰ ਦੀ ਮਰਜੀ ਹੈ ਅਦਾਲਤ ਨੇ ਤਾਂ ਇੱਜਾਜਤ ਦਿੱਤੀ ਹੋਈ ਹੈ।

ਲੱਗਦਾ ਨੈਤਿਕਤਾ ਖੰਭ ਲਾ ਕੇ ਉਡ ਗਈ ਹੈ। ਸਮਾਜ ਵੰਡਿਆ ਗਿਆ ਹੈ। ਲੋਕਾਂ ਦੀ ਸੋਚਣੀ ਸੁੰਗੜ ਚੁੱਕੀ ਹੈ ਤੇ ਦੂਰ-ਅੰਦੇਸ਼ੀ ਖਤਮ ਹੋ ਚੁੱਕੀ ਹੈ। ਕਾਨੂੰਨਦਾਨ ਸਮਾਜ ਪ੍ਰਤੀ ਵਫਾਦਾਰੀ ਭੁੱਲ ਚੁੱਕੇ ਹਨ। ਇਹ ਨਹੀ ਸੋਚਦੇ ਕਿ ਸੰਮ ਲਿੰਗੀ ਵਿਆਹ ਕਾਨੂੰਨੀ ਤਾਂ ਭਾਂਵੇ ਬਣ ਜਾਣਗੇ ਪਰ ਉਨ੍ਹਾਂ ਨੂੰ ਕੁਦਰਤੀ, ਨੈਤਿੱਕ ਤੇ ਮੋਲਿੱਕ ਕੋਣ ਬਣਾਏਗਾ। ਇਹ ਤਾਂ ਕੁਦਰਤ ਨਾਲ ਅਹਾਢਾ ਲੈਣ ਵਾਲੀ ਗੱਲ ਹੈ।

ਵਿਆਹ ਨੂੰ ਵਿਆਹ ਹੀ ਰਹਿਣ ਦਿਓ ਤਾਂ ਠੀਕ ਹੈ ਇਸ ਨੂੰ ਹੋਰ ਕੁਛ ਨਾਂ ਬਣਾਓ। ਇਸ ਦਾ ਮਤਲਵ ਵੀ ਇਹੀ ਰਹਿਣ ਦਿਓ ਕੋਈ ਹੋਰ ਨ ਕੱਢੋ। ਜੋ ਤੁਸੀ ਫੰਨ ਸ਼ੰਨ, ਕਾਮ ਪੂਰਤੀ ਜਾਂ ਇਕੱਠ (Union) ਦਾ ਨਾਮ ਦਿੱਤਾ ਹੈ ਇਹ ਵਿਆਹ ਦੀ ਅਵੱਸਥਾ ਤੋਂ ਥੱਲੇ ਦੀਆਂ ਅਵੱਥਾਵਾਂ ਹਨ ਜੇ ਸਮਝੀਏ ਤਾਂ। ਵਿਆਹ ਕਾਨੂੰਨੀ ਤੌਰ ਤੇ ਅਤੇ ਸਮਾਜਕ ਤੌਰ ਤੇ ਨਿਯਮਤ ਕੀਤਾ ਹੋਇਆ ਸਾਂਝਾ ਸਮਾਜੀ ਨਿਜਮ ਹੈ ਜਿਸ ਦੇ ਕੁੱਛ ਨਿਯਮ ਹਨ ਜੋ ਇਸੇ ਤਰਾਂ ਹੀ ਰਹਿਣੇ ਚਾਹੀਦੇ ਹਨ। ਇਸ ਨੂੰ ਖੁੱਲਾ ਛੱਡਣਾ ਤੇ ਆਦਮੀ ਤੇ ਔਰਤ ਦੇ ਦਾਇਰੇ ਤੋਂ ਬਾਹਰ ਲੈ ਜਾਣਾ ਕਿਸੇ ਤਰਾਂ ਵੀ ਠੀਕ ਨਹੀਂ ਹੈ।

ਕੁਲਬੀਰ ਸਿੰਘ ਸ਼ੇਰਗਿੱਲ
ਕੈਲਗਰੀ, ਅਲਬਰਟਾ ਕਨੈਡਾ


ਤੁਹਾਡੇ ਵਿਚਾਰਾਂ ਦਾ ਸੁਆਗਤ ਹੈ

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com