ਸਿਆਣੇ ਕਹਿੰਦੇ ਨੇ ਆਪਣੇ
ਘਰ ਵਰਗੀ ਮੌਜ ਕਿਤੇ ਵੀ ਨਹੀਂ ਲੱਭ ਸਕਦੀ।
ਇਨਸਾਨ ਜਿੱਥੇ ਮਰਜ਼ੀ
ਚਲਾ ਜਾਵੇ,
ਘਰ ਵਰਗਾ ਸੁਖ ਬਾਹਰ ਨਹੀਂ
ਮਿਲ ਸਕਦਾ,
ਪਰ ਪਤਾ ਨਹੀਂ ਕਿਉਂ,
ਪੰਜਾਬ ਦੇ
ਨੌਜਵਾਨਾਂ ਦਾ ਮੋਹ ਆਪਣੇ ਘਰ ਨਾਲੋਂ ਟੁੱਟਦਾ ਜਾ ਰਿਹਾ ਹੈ।
ਪੰਜਾਬੀ ਨੌਜਵਾਨਾਂ
ਦਾ ਰੁਝਾਨ ਦਿਨੇ-ਪ੍ਰਤੀ-ਦਿਨੇ ਵਿਦੇਸ਼ਾਂ ਵੱਲ ਹੀ ਮੁੜਦਾ ਜਾ ਰਿਹਾ ਹੈ।
ਵਿਦੇਸ਼ ਜਾਣ ਲਈ
ਪੰਜਾਬੀ ਨੌਜਵਾਨ ਕੁਝ ਵੀ ਕਰਨ ਨੂੰ ਤਿਆਰ ਹੈ।
ਪਤਾ ਨਹੀਂ ਉਹ
ਕਿਹੜੇ ਹਾਲਾਤ ਨੇ,
ਜਿਨ੍ਹਾਂ ਨੇ ਪੰਜਾਬੀਆਂ ਨੂੰ
ਵਿਦੇਸ਼ਾਂ ਦਾ ਮੁਥਾਜ ਬਣਾ ਦਿੱਤਾ ਹੈ।
ਦਸ ਨੌਜਵਾਨਾਂ
’ਚੋਂ
ਅੱਜ ਘੱਟੋ-ਘੱਟ 6
ਜਾਂ
7
ਵਿਦੇਸ਼ ਜਾਣ ਦੇ
ਇੱਛੁਕ ਹੋਣਗੇ।
ਜੇਕਰ ਕਾਨੂੰਨਨ
ਵਿਦੇਸ਼ ਜਾਣਾ ਸੰਭਵ ਨਾ ਹੋ ਸਕੇ ਤਾਂ ਕਾਨੂੰਨ ਤੋੜ ਕੇ ਵੀ ਵਿਦੇਸ਼ ਜਾਣ ਦਾ ਸੁਪਨਾ
ਪੰਜਾਬੀ ਮੁੰਡਿਆਂ ਦੀਆਂ ਅੱਖਾਂ ਵਿਚ ਲਾਲੀ ਵਾਂਗ ਰੜਕਦਾ ਹੈ,
ਜਦਕਿ ਅਸੀਂ ਸਾਰੇ
ਹੀ ਜਾਣਦੇ ਹਾਂ ਕਿ ਵਿਦੇਸ਼ਾਂ ਵਿਚ ਪੰਜਾਬੀ ਲੋਕਾਂ ਦੀ ਕੀ ਹਾਲਤ ਹੁੰਦੀ ਹੈ ਅਤੇ
ਇਹ ਗੱਲ ਵੀ ਕਿਸੇ ਨੂੰ ਦੱਸਣੀ ਜਾਂ ਲਿਖਣੀ ਕੋਈ ਜ਼ਿਆਦਾ ਜ਼ਰੂਰੀ ਨਹੀਂ ਕਿ ਕਈ ਵਾਰ
ਤਾਂ ਆਦਮੀ ਨਾ ਵਿਦੇਸ਼ ’ਚ
ਰਹਿ ਸਕਦਾ ਹੈ ਅਤੇ ਨਾ ਹੀ ਵਾਪਸ ਮੁੜ ਸਕਦਾ ਹੈ।
ਅੱਜ ਪੰਜਾਬੀ ਦਾ ਕੋਈ ਵੀ
ਅਖਬਾਰ ਫਰੋਲ ਕੇ ਵੇਖ ਲਵੋ,
ਕੋਈ ਨਾ ਕੋਈ ਖ਼ਬਰ ਵਿਦੇਸ਼ਾਂ
’ਚ
ਰੁਲਦੇ ਪੰਜਾਬੀ ਮੁੰਡਿਆਂ ਦੀ ਹੁੰਦੀ ਹੈ।
ਕਿਤੇ ਕੋਈ ਗ਼ਲਤ
ਤਰੀਕੇ ਨਾਲ ਵਿਦੇਸ਼ ਜਾਂਦਾ ਫੜਿਆ ਗਿਆ,
ਕਿਤੇ ਕੋਈ ਮਾਰਿਆ ਗਿਆ।
ਇਸ ਤੋਂ ਬਿਨਾਂ
ਕਿੰਨੀ ਗਿਣਤੀ ਉਨ੍ਹਾਂ ਲੋਕਾਂ ਦੀ ਹੈ,
ਜਿਨ੍ਹਾਂ ਦੇ ਪੈਸੇ ਏਜੰਟਾਂ
ਕੋਲ ਫ਼ਸੇ ਪਏ ਨੇ।
ਜ਼ਮੀਨਾਂ ਵੇਚ ਕੇ
ਦਿੱਤੇ ਪੈਸੇ ਨਾ ਤਾਂ ਵਿਦੇਸ਼ ਪਹੁੰਚਾ ਸਕੇ ਅਤੇ ਘਰ ਦੀ ਰੁੱਖੀ - ਮਿੱਸੀ ਰੋਟੀ
ਤੋਂ ਵੀ ਜਾਂਦੇ ਰਹੇ ਤੇ ਜਿਹੜੇ ਕਿਸੇ ਤਰ੍ਹਾਂ ਵਿਦੇਸ਼ ਪਹੁੰਚ ਗਏ,
ਉਨ੍ਹਾਂ ਦਾ ਹਾਲ
ਬੁਰਾ ਹੈ ਤੇ ਉਹ ਉਥੇ ਲੁਕ-ਛਿਪ ਕੇ ਦਿਨ ਕੱਟ ਰਹੇ ਨੇ।
ਪਰ ਫਿਰ ਵੀ ਪੰਜਾਬੀ
ਨੌਜਵਾਨ ਵਿਦੇਸ਼ ਜਾਣ ਦੀ ਤਮੰਨਾ ਰੱਖਦਾ ਹੈ।
ਪਿੱਛੇ ਜਿਹੇ ਅਖ਼ਬਾਰ ਵਿੱਚ
ਇਕ ਪੰਜਾਬੀ ਨੌਜਵਾਨ ਦੀ ਖ਼ਬਰ ਆਈ ਸੀ,
ਜੋ ਕਿ ਪੰਜ ਸਾਲ ਵਿਦੇਸ਼ ਦੀ
ਜੇਲ੍ਹ
ਵਿੱਚ ਗੁਜ਼ਾਰ ਕੇ ਆਇਆ ਸੀ।
ਹੈਰਾਨੀ ਦੀ ਗੱਲ ਇਹ
ਸੀ ਕਿ ਉਹ ਨੌਜਵਾਨ ਮੁੜ ਵਿਦੇਸ਼ ਜਾਣ ਦਾ ਇੱਛੁਕ ਸੀ।
ਆਖ਼ਰ ਕਿਉਂ?
ਅਜਿਹਾ ਕੀ ਹੈ
ਵਿਦੇਸ਼ਾਂ ’ਚ
ਜੋ ਸਾਡੇ ਭਾਰਤ
ਵਿੱਚ ਨਹੀਂ?
ਸਾਡੇ ਪੰਜਾਬ ਵਿੱਚ ਨਹੀਂ?
ਉਹ ਕਿਹੜੇ ਸੁਖ ਨੇ,
ਜੋ ਵਿਦੇਸ਼ਾਂ
’ਚ
ਹਨ,
ਪਰ ਪੰਜਾਬ
’ਚ
ਨਹੀਂ?
ਕਿਉਂ ਅਸੀਂ ਮਾਲਕ ਹੰਦੇ ਹੋਏ,
ਨੌਕਰ ਬਣਦੇ ਜਾ ਰਹੇ
ਹਾਂ।
ਕਿਉਂ ਵਿਦੇਸ਼ਾਂ ਦੀ ਚਕਾਚੌਂਧ
ਵਾਲੀ ਰੌਸ਼ਨੀ,
ਸਾਡੀ ਜ਼ਿੰਦਗੀ ਵਿੱਚ ਹਨੇਰਾ
ਬਣ ਕੇ ਫੈਲ ਰਹੀ ਹੈ?
ਵਿਦੇਸ਼ਾਂ
’ਚ
ਰੁਲਦੇ ਇਨ੍ਹਾਂ ਨੌਜਵਾਨਾਂ ਦੀ ਜਿੱਥੇ ਖ਼ੁਦ ਦੀ ਹਾਲਤ ਤਰਸਯੋਗ ਬਣ ਜਾਂਦੀ ਹੈ,
ਉਥੇ ਇਨ੍ਹਾਂ ਦੇ
ਪਰਿਵਾਰ ਦੀ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹੋ ਜਾਂਦੇ ਨੇ।
ਜ਼ਿੰਦਗੀ ਵੀ ਅਜਿਹੀ,
ਜਿਸ ਨੂੰ ਜੀਵਨ
ਕਹਿਣਾ ਨਾਮੁਮਕਿਨ ਹੈ।
ਵਿਦੇਸ਼ ਗਏ,
ਅਜਿਹੇ ਨੌਜਵਾਨਾਂ
ਵਿੱਚੋਂ ਕਿਸੇ ਦਾ ਪਿਉ ਤੁਰ ਜਾਂਦਾ ਹੈ ਤੇ ਕਿਸੇ ਦੀ ਮਾਂ।
ਕਿਸੇ ਦੀ ਭੈਣ ਦੀ
ਰੱਖਣੀ ਦਾ ਧਾਗਾ,
ਉਡੀਕ ਕਰਦਿਆਂ ਟੁੱਟ ਜਾਂਦਾ
ਹੈ।
ਡਾਲਰਾਂ - ਪੌਂਡਾਂ
’ਚ
ਖੇਡਣ ਦਾ ਸੁਪਨਾ ਹੰਝੂਆਂ ਥੱਲੇ ਦਬ ਕੇ ਰਹਿ ਜਾਂਦਾ ਹੈ।
ਨਾ ਜ਼ਿੰਦਗੀ ਨੂੰ
ਜਿਊਣ ਨੂੰ ਮਨ ਕਰਦਾ ਹੈ ਤੇ ਨਾ ਮਰਨ ਨੂੰ।
ਵਿਦੇਸ਼ਾਂ
’ਚ
ਫਸੇ ਇਨ੍ਹਾਂ ਪੰਜਾਬੀ ਨੌਜਵਾਨਾਂ ਦੇ ਬੱਚੇ ਪਿਉ ਦੇ ਪਿਆਰ ਦੇ ਨਿੱਘ ਤੋਂ ਵਿਹੂਣੇ
ਹੋ ਜਾਂਦੇ ਨੇ।
ਕਈ ਤਾਂ ਅਜਿਹੇ ਵੀ
ਹੁੰਦੇ ਨੇ,
ਜਿਨ੍ਹਾਂ ਨੇ ਆਪਣੇ ਪਿਉ ਨੂੰ
ਵੇਖਿਆ ਵੀ ਨਹੀਂ ਹੁੰਦਾ।
ਇਨ੍ਹਾਂ ਨੌਜਵਾਨਾਂ
ਦੀਆਂ ਪਤਨੀਆਂ ਬਿਨਾਂ ਕਸੂਰੋਂ ਜ਼ਿੰਦਗੀ ਦੀਆਂ ਸਜ਼ਾਵਾਂ ਕੱਟਦੀਆਂ ਨੇ।
ਉਨ੍ਹਾਂ ਨੂੰ ਖ਼ੁਦ
ਨੂੰ ਸਮਝ ਨਹੀਂ ਆਉਂਦੀ ਕਿ ਉਹ ਵਿਆਹੀਆਂ ਹੋਈਆਂ ਨੇ ਜਾਂ ਨਹੀਂ।
ਅਖ਼ਬਾਰਾਂ ਦੀਆਂ ਖ਼ਬਰਾਂ ਇਸ
ਗੱਲ ’ਤੇ
ਪੱਕੀ ਮੋਹਰ ਲਾਉਂਦੀਆਂ ਨੇ ਕਿ ਅਜੇ ਵੀ ਬਹੁਤ ਸਾਰੇ ਪੰਜਾਬੀ ਨੌਜਵਾਨ ਵਿਦੇਸ਼ਾਂ
ਦੀਆਂ ਜੇਲ੍ਹਾਂ ’ਚ
ਬੰਦ ਨੇ ਅਤੇ ਇਨ੍ਹਾਂ ਦੀ ਗਿਣਤੀ ਵੀ ਲਗਾਤਾਰ ਵਧਦੀ ਜਾ ਰਹੀ ਹੈ।
ਜੇਲ੍ਹਾਂ ਵੀ
ਅਜਿਹੀਆਂ,
ਜਿੱਥੇ ਇਨਸਾਨੀਅਤ ਨਾਂ ਦੀ
ਕੋਈ ਚੀਜ਼ ਹੀ ਨਹੀਂ ਹੈ,
ਪਰ ਫਿਰ ਵੀ ਪੰਜਾਬੀ ਮੁੰਡੇ
ਵਿਦੇਸ਼ ਜਾਣ ਦੇ ਚਾਹਵਾਨ ਨੇ ਅਤੇ ਉਹ ਇਸ ਦਾ ਕਾਰਨ ਬੇਰੁਜ਼ਗਾਰੀ ਨੂੰ ਮੰਨਦੇ ਨੇ।
ਕੁਝ ਹੱਦ ਤੱਕ ਹੀ
ਨਹੀਂ,
ਬਹੁਤ ਹੱਦ ਤੱਕ ਉਨ੍ਹਾਂ ਦੀ
ਗੱਲ ਸਹੀ ਵੀ ਹੋ ਸਕਦੀ ਹੈ,
ਪਰ ਜੇਕਰ ਸਾਰਾ ਦੋਸ਼ ਆਪਾਂ
ਬੇਰੁਜ਼ਗਾਰੀ ਦੇ ਸਿਰ ਮੜ੍ਹ
ਦੇਈਏ ਤਾਂ ਵੀ ਗੱਲ ਇਕਤਰਫਾ
ਹੀ ਹੋਵੇਗੀ।
ਇਕ ਇਨਸਾਨ ਕੋਲ
ਦਸ-ਬਾਰਾਂ ਕਿੱਲੇ ਜ਼ਮੀਨ ਹੈ,
ਉਸ ਦਾ ਇਕਲੌਤਾ ਪੁੱਤਰ ਚੰਗੀ
ਪੜ੍ਹਾਈ ਲਿਖਾਈ ਕਰ ਗਿਆ,
ਪਰ ਉਸ ਨੂੰ ਉਸ ਦੀ ਪੜ੍ਹਾਈ
ਦੇ ਮੇਚ ਦੀ ਨੌਕਰ ਨਹੀਂ ਮਿਲੀ।
ਜੇ ਹੁਣ ਲੜਕਾ ਇਹ
ਸੋਚ ਕੇ ਵਿਦੇਸ਼ ਜਾਵੇ ਕਿ ਉਹ ਬੇਰੁਜ਼ਗਾਰ ਹੈ ਤਾਂ ਕੀ ਇਹ ਬੇਰੁਜ਼ਗਾਰੀ ਦਾ ਕਸੂਰ ਹੈ?
ਇਹ ਬੇਰੁਜ਼ਗਾਰੀ
ਨਹੀਂ ਕੰਮ ਤੋਂ ਜੀਅ ਚੁਰਾਉਣ ਵਾਲੀ ਗੱਲ ਹੈ।
ਹੁਣ ਇਕ ਗੱਲ ਸੋਚੇ
ਕਿ ਜੇਕਰ ਪੰਜਾਬ ’ਚ
ਕੰਮ ਨਾ ਹੁੰਦਾ।
ਤਾਂ ਲੁਧਿਆਣਾ
ਬਿਹਾਰ ਨਾ ਬਣਦਾ।
ਚੰਡੀਗੜ੍ਹ
ਹਰ ਦੁਕਾਨ
’ਤੇ
ਕੋਈ ਬਿਹਾਰੀ ਕੰਮ ਨਾ ਕਰਦਾ।
ਅਸੀਂ ਸੋਨੇ ਦੇ
ਅੰਡੇ ਦੇਣ ਵਾਲੀ ਮੁਰਗੀ ਤੋਂ ਇਕਦਮ ਹੀ ਸਾਰੇ ਅੰਡੇ ਪ੍ਰਾਪਤ ਕਰਨਾ ਚਾਹੁੰਦੇ ਹਾਂ।
ਪੰਜਾਬੀ ਨੌਜਵਾਨ
ਨੂੰ ਕੰਮ ਕਰਨ ਦੀ ਆਦਤ ਨਹੀਂ ਰਹੀ।
ਕੁਝ ਕੁ ਨੂੰ ਨਸ਼ਿਆਂ
ਦੀ ਮਾਰ ਨੇ ਤਬਾਹ ਕਰ ਦਿੱਤਾ ਹੈ।
ਹੋ ਸਕਦੈ ਕਿਤੇ
ਕਿਤੇ ਬੇਰੁਜ਼ਗਾਰੀ ਰਾਹ ਦਾ ਅੜਿੱਕਾ ਬਣਦੀ ਹੋਵੇ,
ਪਰ ਵਿਦੇਸ਼ਾਂ ਦੀਆਂ
ਜੇਲ੍ਹਾਂ,
ਸਜ਼ਾਵਾਂ ਨਾਲੋਂ ਤਾਂ ਪੰਜਾਬ
’ਚ
ਕਿਤੇ ਵੀ ਮਜ਼ਦੂਰੀ ਕਰਨੀ ਵਧੀਆ ਗੱਲ ਹੈ।
ਵੱਡੀ ਨਹੀਂ ਤਾਂ
ਛੋਟੀ ਹੀ ਸਹੀ।
ਪੜ੍ਹਾਈ-ਲਿਖਾਈ ਦੇ
ਮੇਚ ਦੀ ਨਹੀਂ ਤਾਂ ਨਾ ਸਹੀ,
ਪਰ ਜੇਲ੍ਹ
ਨਾਲੋਂ ਤਾਂ
ਛੋਟੀ-ਮੋਟੀ ਨੌਕਰੀ ਵਧੀਆ ਹੈ।
ਇੱਜ਼ਤ ਦੀ ਰੋਟੀ ਖਾ
ਕੇ,
ਪਰਿਵਾਰ ਨਾਲ ਹੱਸਿਆ-ਖੇਡਿਆ
ਤਾਂ ਜਾ ਸਕਦਾ ਹੈ।
ਉਹ ਰੂਹ ਦਾ ਸਕੂਨ
ਡਾਲਰ-ਪੌਂਡ ਨਹੀਂ ਖਰੀਦ ਸਕਦੇ,
ਜੋ ਪਰਿਵਾਰ
’ਚ
ਬਹਿ ਕੇ ਨਸੀਬ ਹੁੰਦਾ ਹੈ।
ਨਾਲੇ ਸਭ ਤੋਂ ਵੱਡੀ
ਗੱਲ ਤਾਂ ਇਹ ਹੈ ਕਿ ਵਿਦੇਸ਼ਾਂ ’ਚ
ਜਾ ਕੇ ਕਿਹੜਾ ਅਸੀਂ ਅਫਸਰ ਲੱਗ ਜਾਣਾ ਹੈ।
ਉਥੇ ਤਾਂ ਸਗੋਂ ਹੋਰ
ਵੀ ਘਟੀਆ ਕੰਮ ਕਰਨੇ ਪੈਂਦੇ ਹਨ।
ਦੁਨੀਆਂ ਦੇ ਕਿਸੇ
ਵੀ ਮੁਲਕ ’ਚ
ਚਲੇ ਜਾਓ,
ਪੰਜਾਬ ਵਰਗਾ ਮਾਹੌਲ,
ਪੰਜਾਬ ਵਰਗੀ ਮੌਜ,
ਪੰਜਾਬ ਵਰਗਾ ਖਾਣਾ,
ਪਹਿਨਣਾ ਕਿਤੇ ਵੀ
ਨਹੀਂ।
ਦੁਨੀਆ ਦੇ ਕਿਸੇ ਵੀ ਕੋਨੇ
ਦੀ ਧਰਤੀ,
ਪੰਜਾਬ ਦੇ ਅੰਮ੍ਰਿਤਸਰ,
ਆਨੰਦਪੁਰ ਸਾਹਿਬ,
ਮੁਕਤਸਰ ਸਾਹਿਬ
ਵਰਗੀ ਪਵਿੱਤਰ ਧਰਤੀ ਦਾ ਮੁਕਾਬਲਾ ਨਹੀਂ ਕਰ ਸਕਦੀ।
ਵਿਦੇਸ਼ਾਂ ਦੀ ਰੌਸ਼ਨੀ
’ਚ
ਚਮਕ ਹੋ ਸਕਦੀ ਹੈ,
ਪਰ ਚਾਨਣ ਨਹੀਂ।
ਵਿਦੇਸ਼ਾਂ ਦੀ ਧਰਤੀ
’ਤੇ
ਵੰਨ-ਸੁਵੰਨੇ ਫੁੱਲ ਮਿਲ ਜਾਣਗੇ,
ਪਰ ਮਹਿਕ ਨਹੀਂ।
ਵਿਦੇਸ਼ਾਂ
’ਚ
ਸੋਨੇ ਦੇ ਮਹਿਲ ਲੱਭ ਸਕਦੇ ਹਨ,
ਪਰ ਘਰ ਨਹੀਂ।
ਇਨਸਾਨ ਮਿਲ ਜਾਣਗੇ,
ਇਨਸਾਨੀਅਤ ਨਹੀਂ।
ਵਿਦੇਸ਼ਾਂ
’ਚ
ਹਰ ਚੀਜ਼ ਖਰੀਦੀ ਜਾ ਸਕਦੀ ਹੈ,
ਪਰ ਰਿਸ਼ਤੇ ਨਹੀਂ,
ਪਿਆਰ ਨਹੀਂ।
ਜਦੋਂ ਵਿਦੇਸ਼ਾਂ ਵੱਲ
ਵੇਖਣਾ ਅਸੀਂ ਛੱਡ ਦੇਵਾਂਗੇ,
ਹੱਥੀਂ ਕੰਮ ਕਰਨ ਲੱਗ
ਜਾਵਾਂਗੇ,
ਸਮੇਂ ਦਾ ਸਦਉਪਯੋਗ ਕਰਨ ਲੱਗ
ਜਾਵਾਂਗੇ,
ਇਹ ਪੰਜਾਬ ਅਮਰੀਕਾ,
ਜਪਾਨ,
ਕੈਨੇਡਾ ਬਣ ਜਾਵੇਗਾ। |