ਜਾਂਚ ਕਮਿਸ਼ਨ ਹੁਣ ਬੇਹੇ ਰਾਜਸੀ ਚੁਟਕਲੇ ਬਣ
ਗਏ ਹਨ। ਇਨ੍ਹਾਂ ਦੀ ਇੰਨੀ ਜ਼ਿਆਦਾ ਵਰਤੋਂ ਹੋਈ ਹੈ ਕਿ ਸੁਣਨ ਵਾਲੇ ਨੂੰ ਬਨਾਉਟੀ
ਮੁਸਕੁਰਾਹਟ ਨਾਲ ਕਹਿਣਾ ਪੈਂਦਾ ਹੈ, ਤੁਸੀਨ ਮੈਨੂੰ ਪਹਿਲਾਂ ਵੀ ਸੁਣਾਇਆ ਸੀ, ਇਸ
ਵਾਰ ਕੁਝ ਅਜਿਹਾ ਸੁਣਾਓ., ਜਿਸ ਨਾਲ ਮੈਨੂੰ ਹਾਸਾ ਆ ਸਕੇ। ਸਾਡੇ ਮੁਲਕ ਵਿਚ
ਰਾਜਾਂ ਦੀਆਂ ਹੱਦਾਂ ਨਿਰਧਾਰਤ ਕਰਨ ਲਈਕਮਿਸ਼ਨ, ਵਖ ਵਖ ਰਾਜਾਂ ਵਿਚ ਦੀ ਲੰਘਣ ਵਾਲੇ
ਦਰਿਆਵਾਂ ਦੇ ਪਾਣੀਆਂ ਦੀ ਵੰਡ ਨਿਸ਼ਚਿਤ ਕਰਨ ਲਈ ਕਮਿਸ਼ਨ, ਨੇਤਾ ਜੀ ਸੁਭਾਸ਼ ਚੰਦਰ
ਬੋਸ ਦੇ ਗਾਇਬ ਹੋ ਜਾਣ ਬਾਰੇ ਕਮਿਸ਼ਨ, ਹਵਾਈ ਜਾਂ ਰੇਲ ਹਾਦਸਿਆਂ ਲਈ ਕਮਿਸ਼ਨ ਤੇ ਸਭ
ਤੋਂ ਵਧ ਫਿਰਕੂ ਹਿੰਸਾ ਦੇ ਕਾਰਨਾਂ ਦੀ ਜਾਂਚ ਲਈ ਕਮਿਸ਼ਨ, ਨਵੰਬਰ 1984 ਦੇ
ਦੰਗਿਆਂ ਅਤੇ ਉਸ ਤੋਂ ਬਾਅਦ ਮਹਾਰਾਸ਼ਟਰ ਤੇ ਗੁਜਰਾਤ ਵਿਚ ਵਾਪਰੀ ਹਿੰਸਾ ਦੀ ਜਾਂਚ
ਲਈ ਕਮਿਸ਼ਨ ਬਣਾਏ ਗਏ।
ਜਸਟਿਸ ਬੈਨਰਜੀ ਦੀ ਅਗਵਾਈ ਵਾਲੇ ਕਮਿਸ਼ਨ ਨੇ
ਗੋਧਰਾ ਕਾਂਡ ਬਾਰੇ ਆਪਣੀ ਅੰਤਿਮ ਰਿਪੋਰਟ ਹਾਲੇ ਦੇਣੀ ਹੈ, ਜਸਟਿਸ ਨਾਨਾਵਤੀ 1984
ਦੇ ਸਿਖ ਵਿਰੋਧੀ ਦੰਗਿਆਂ ਦੇ ਮਾਮਲਿਆਂ ਵਿਚ ਗਵਾਹੀਆਂ ਰਿਕਾਰਡ ਕਰ ਰਹੇ ਹਨ। ਉਹ
ਗੋਧਰਾ ਵਿਚ ਰੇਲ ਵਿਚ ਲਗੀ ਅੱਗ ਬਾਰੇ ਆਪਣੇ ਵਿਚਾਰ ਲੈ ਕੇ ਆਏ ਹਨ ਤੇ ਨਰਿੰਦਰ
ਮੋਦੀ ਦੇ ਗੁਜਰਾਤ ਵਿਚ ਮੁਸਲਮਾਨਾਂ ਦੇ ਨਸਲਘਾਤ ਬਾਰੇ ਆਪਣੀ ਜਾਂਚ ਰਿਪੋਰਟ ਪੇਸ਼
ਕਰਨ ਵਾਲੇ ਹਨ।
ਇਨ੍ਹਾਂ ਜਾਂਚ ਕਮਿਸ਼ਨਾਂ ਤੇ ਅਸੀਂ ਕੀ ਹਾਸਿਲ
ਕਰ ਸਕਦੇ ਹਾਂ? ਇਸ ਤੋਂ ਵੱਧ ਕੁਝ ਨਹੀਂ ਕਿ ਉਨ੍ਹਾਂ ਨੂੰ ਆਪਣੀ ਰਿਪੋਰਟ ਪੇਸ਼ ਕਰਨ
ਵਿਚ ਬਹੁਤ ਜ਼ਿਆਦਾ ਸਮਾਂ ਲਗਦਾ ਹੈ, ਰਿਪੋਰਟ ਏਨੀ ਲੰਮੀ ਹੁੰਦੀ ਹੈ ਕਿ ਬਹੁਤ ਘਟ
ਲੋਕ ਉਸ ਨੂੰ ਪੜ੍ਹਨ ਲਈ ਸਮਾਂ ਕਢ ਸਕਦੇ ਹਨ, ਜੋ ਰਿਪੋਰਟ ਸਿਆਸਤਦਾਨਾਂ ਦੇ ਪਖ
ਵਿਚ ਨਾ ਹੋਵੇ ਤਾਂ ਉਹ ਉਸ ਨੂੰ ਨਾ ਮਨਜ਼ੂਰ ਕਰ ਦਿੰਦੇ ਹਨ, ਸਰਕਾਰ ਉਨ੍ਹਾਂ ਦੀਆਂ
ਸਿਫਾਰਸ਼ਾਂ ਤੇ ਕੋਈ ਕਾਰਵਾਈ ਨਹੀਂ ਕਰਦੀ ਤੇ ਉਸ ਦੇ ਪੁਰਾਣੀਆਂ ਲਿਖਤਾਂ ਦੇ
ਭੰਡਾਰਾਂ ਵਿਚ ਉਨ੍ਹਾਂ ਤੇ ਧੂੜ ਚੜ੍ਹਦੀ ਜਾਂਦੀ ਹੈ।
ਸਰਕਾਰ ਵਲੋਂ ਜਾਂਚ ਕਮਿਸ਼ਨ ਬਿਠਾਉਣ ਵਿਚ ਉਸ
ਦੇ ਆਪਣੇ ਹੀ ਸੌੜੇ ਸੁਆਰਥ ਨਜ਼ਰ ਆਉਣ ਲਗੇ ਹਨ। ਕਿਸੇ ਦੁਖਾਂਤ ਦੇ ਵਾਪਰਨ ਤੇ
ਲੋਕਾਂ ਦੇ ਗੁਸੇ ਨੂੰ ਸ਼ਾਤ ਕਰਨ ਦਾ ਇਹ ਸਭ ਤੋਂ ਸੌਖਾ ਤਰੀਕਾ ਹੈ। ਇਸੇ ਤਰ੍ਹਾਂ
ਉਨ੍ਹਾਂ ਦੇ ਮੁਖੀਆਂ ਦੀ ਨਿਯੁਕਤੀ ਦਾ ਮਾਮਲਾ ਹੈ। ਉਨ੍ਹਾਂ ਨੂੰ ਬੰਗਲਾ, ਦਫਤਰ,
ਸਟਾਫ, ਗੱਡੀ ਤੇ ਦੂਸਰੇ ਲਾਭਾਂ ਦੀ ਗਾਰੰਟੀ ਮਿਲ ਜਾਂਦੀ ਹੈ। ਇਸ ਲਈ ਉਹ ਮਜ਼ੇ
ਨਾਲ ਕੰਮ ਕਰਦੇ ਹਨ, ਬੜੇ ਅਰਾਮਦੇਹ ਮਾਹੌਲ ਵਿਚ ਗਵਾਹੀਆਂ ਸੁਣਦੇ ਹਨ ਤੇ ਰਿਪੋਰਟ
ਪੇਸ਼ ਕਰਨ ਦੀ ਉਨ੍ਹਾਂ ਨੂੰ ਕੋਈ ਕਾਹਲ ਨਹੀਂ ਹੁੰਦੀ। ਜਦੋਂ ਤਕ ਉਹ ਰਿਪੋਰਟ ਪੇਸ਼
ਕਰਦੇ ਹਨ, ਉਦੋਂ ਤਕ ਵਾਪਰੀਆਂ ਘਟਨਾਵਾਂ ਲੋਕਾਂ ਦੀ ਯਾਦ ਵਿਚ ਗਾਇਬ ਹੋ ਜਾਂਦੀਆਂ
ਹਨ। ਇਕੋ ਇਕ ਲਾਭ ਹਾਸਿਲ ਕਰਨ ਵਾਲੇ ਉਹ ਪ੍ਰਸਾਸਕ ਹੁੰਦੇ ਹਨ, ਜੋ ਆਪਣੇ ਫਰਜ਼ ਦੀ
ਪਾਲਣਾ ਕਰਨ ਵਿਚ ਅਸਫਲ ਰਹੇ ਤੇ ਸਿਆਸਤਦਾਨ, ਜਿਨ੍ਹਾਂ ਨੇ ਹਿੰਸਾ ਨੂੰ ਭੜਕਾਇਆ
ਹੁੰਦਾ ਹੈ। ਇਹ ਦੋਵੇਂ ਹੀ ਬਚ ਨਿਕਲਦੇ ਹਨ। ਟੀ ਐਨ ਰਾਜਜ਼ ਨੇ ਆਪਣੇ ਦੋਹੇ ਵਿਚ
ਨੇਤਾ ਜੀ ਲਈ ਖੂਬ ਕਿਹਾ ਹੈ:
ਫਿਰ ਜਾਂਚ ਕਮਿਸ਼ਨ ਕੇ ਉਪਰ ਜਾਂਚ ਕਮਿਸ਼ਨ
ਬੈਠਾਏਗੀ
ਅਬ ਪੁਸ਼ਤੋਂ ਤਕ ਭੀ ਸਪਨੋਂ ਮੇਂ ਤੁਮ ਮਤ
ਘਬਰਾਓ ਨੇਤਾਜੀ
ਕੀ ਪ੍ਰਮਾਤਮਾ ਹੈ?
ਸਰਬ ਸ਼ਕਤੀਮਾਨ, ਦਿਆਲੂ ਪ੍ਰਮਾਤਮਾ ਦੀ ਹੋਂਦ
ਤੇ ਸ਼ਕ ਪ੍ਰਗਟ ਕਰਦੇ ਮੇਰੇ ਲੇਖ ਦੀ ਪ੍ਰਤੀਕਿਰਿਆ ਵਿਚ ਗੋਂਡਾ ਦੇ ਰੇਲਵੇ ਹਸਪਤਾਲ
ਦੇ ਡਾਕਟਰ ਅਜੀਤ ਸਿੰਘ ਨੇ ਇਸ ਵਿਸ਼ੇ ਤੇ ਬਹੁਤ ਹੀ ਤਥਾਂ ਭਰਪੂਰ ਲੰਮਾ ਲੇਖ ਭੇਜਿਆ
ਹੈ, ਮੈਂ ਉਸ ਨੇ ਕੁਝ ਅੰਸ਼ ਏਥੇ ਪੇਸ਼ ਕਰਦਾ ਹਾਂ: ਜਿਸ ਦਿਨ ਅਫਰੀਕਾ ਦੇ ਮੈਦਾਨੀ
ਭਾਗ ਸੈਰਨ ਗੈਤੀ ਵਿਚ ਲੰਮੇ ਭੂਰੇ ਘਾਹ ਨੂੰ ਛੂੰਹਦੇ ਹੋਏ ਸੂਰਜ ਦੀ ਤੇਜ਼ ਧੁਪ
ਪੈਂਦੀ ਹੈ, ਸ਼ੇਰਨੀ ਉਸਲ ਵਟੇ ਭੰਨਦੀ ਹੋਈ ਸਿਕਾਰ ਲਈ ਨਿਕਲ ਪੈਂਦੀ ਹੈ ਤੇ
ਜ਼ੈਬਰਾ, ਹਿਰਨ ਤੇ ਜੰਗਲੀ ਜਾਨਵਰਾਂ ਦਾ ਕਤਲੇਆਮ ਕਰਦੀ ਹੈ। ਬਾਕੀ ਦਿਨਾਂ ਵਿਚ
ਸ਼ਿਕਾਰ ਛੋਟਾ ਹੋ ਸਕਦਾ ਹੈ, ਕਦੀ ਕਦੀ ਮਾਸੂਮ ਬੱਚਾ, ਜੋ ਆਪਣੀ ਮਾਂ ਨੂੰ ਆਪਣੀ
ਮਾਂ ਨੂੰ ਆਪਣੇ ਸਾਹਮਣੇ ਸ਼ਿਕਾਰ ਹੁੰਦੇ ਦੇਖ ਕੇ ਵੀ ਭੱਜ ਨਹੀਂ ਸਕਦਾ ਅਤੇ ਆਪਣੇ
ਦੁਖ ਨੂੰ ਪ੍ਰਗਟ ਕਰਨ ਤੋਂ ਅਸਮਰਥ ਹੋ ਗਿਆ।
ਹਰ ਰੋਜ਼ ਬਬਰ ਸ਼ੇਰਨੀਆਂ, ਲਕੜਬਗੇ, ਚੀਤੇ ਘਾਹ
ਖਾਣ ਵਾਲੇ ਜਾਨਵਰਾਂ ਨੂੰ ਮਾਰਦੇ ਰਹਿੰਦੇ ਹਨ, ਜੋ ਜਾਨਵਰ ਤੜਫਦੇ ਜਾਨਵਰ ਨੂੰ
ਗਿੜਗਿੜਾਉਂਦੇ ਹੋਏ ਮੌਤ ਨੂੰ ਗਲੇ ਲਾਉਂਦੇ ਦੇਖਦੇ ਰਹਿਣ, ਉਨ੍ਹਾਂ ਵਿਚੋਂ ਬਚੇ
ਹੋਏ ਜਾਨਵਰ ਫਿਰ ਘਾਹ ਚਰਨ ਚਲੇ ਜਾਂਦੇ ਹਨ। ਕਿਸੇ ਵੀ ਐਸਤ ਦਿਨ ਹਜ਼ਾਰਾਂ ਗਊਆਂ
ਸ਼ਿਕਾਰੀ ਦੇ ਬੁਚੜਖਾਨੇ ਵਿਚ ਬਿਜਲੀ ਨਾਲ ਚਲਣ ਵਾਲੀਆਂ ਮਸ਼ੀਨਾਂ ਵਿਚ ਲਾਈਨਾਂ ਵਿਚ
ਲਗ ਕੇ ਕਟੀਆਂ ਜਾਂਦੀਆਂ ਰਹਿੰਦੀਆਂ ਹਨ, ਡਬਾਬੰਦ ਹੁੰਦੀਆਂ ਹਨ ਤੇ ਖਾਧੇ ਜਾਣ ਲਈ
ਭੇਜ ਦਿਤੀਆਂ ਜਾਂਦੀਆਂ ਹਨ।
ਫਿਰ ਇਨ੍ਹਾਂ ਘਾਹ ਖਾਣ ਵਾਲੇ ਜਾਨਵਰਾਂ ਦੀ
ਚਿੰਤਾ ਕਰਨ ਵਾਲਾ ਕੋਈ ਪ੍ਰਮਾਤਮਾ ਨਹੀਂ? ਕੀ ਘਾਹ ਖਾਣ ਵਾਲਿਆਂ ਦਾ ਦਰਦ, ਚੀਕ
ਪੁਕਾਰ ਪ੍ਰਮਾਤਮਾ ਦੇ ਟੋਹ ਲੈਣ ਵਾਲੇ ਸੁਖਮ ਯੰਤਰਾਂ ਤਕ ਨਹੀਂ ਪਹੁੰਚਦੀ? ਕੋਈ ਵੀ
ਪ੍ਰਮਾਤਮਾ ਹਿਰਨੀ ਦੇ ਚੀਕ ਚਹਾਵੇ ਜਾਂ ਗਊਆਂ, ਚੋਟੇ ਵਛਿਆਂ ਦੀ ਚੀਕ ਪੁਕਾਰ
ਉਨ੍ਹਾਂ ਦੇ ਮਾਰੇ ਜਾਣ ਸਮੇਂ ਤੇ ਉਨ੍ਹਾਂ ਨੂੰ ਖਾਧੇ ਜਾਸ ਸਮੇਂ ਨਹੀਂ ਸੁਣਦਾ।
ਕੋਈ ਵੀ ਪ੍ਰਮਾਤਮਾ ਵੇਲੇ ਮਛੀ ਦੇ ਸਾਥੀ ਦੇ ਮਾਰੇ ਜਾਣ ਸਮੇਂ ਦੁਖੀ ਨਹੀਂ ਹੁੰਦਾ।
ਉਸ ਦੀ ਚੀਕ ਪੁਕਾਰ ਜਾਂ ਜ਼ਿੰਦਾ ਹੁੰਗਲ ਦੀ ਖਲ ਲਾਹੇ ਜਾਂਦੇ ਸਮੇਂ ਪ੍ਰਮਾਤਮਾ
ਕੁਝ ਨਹੀਂ ਸੁਣਦਾ।
ਕੀ ਸਿਰਫ ਘਾਹ ਖਾਣ ਵਾਲਿਆਂ ਦੇ ਕਤਲ ਕਰਨ
ਵਾਲਿਆਂ ਲਈ ਹੀ ਪ੍ਰਮਾਤਮਾ ਹੀ ਹੋਂਦ ਹੈ? ਕੀ ਘਾਹ ਖਾਣ ਵਾਲੇ ਜਾਨਵਰਾਂ ਲਈ
ਪ੍ਰਮਾਤਮਾ ਨਹੀਂ ਤੇ ਉਨ੍ਹਾਂ ਨੂੰ ਨਿਗਲਣ ਵਾਲਿਆਂ ਲਈ ਹੈ? ਭਾਰਤ ਦੇ ਸਿਆਸਤਦਾਨਾਂ
ਵਾਂਗ ਪ੍ਰਮਾਤਮਾ ਵੀ ਮੌਕਾਪ੍ਰਸਤ ਹੈ, ਜੋ ਸਦਾ ਜਿਤਣ ਵਾਲੇ ਨਾਲ ਮਿਲ ਜਾਂਦੇ ਹਨ”।
ਜਨਮ ਕੁੰਡਲੀ ਮਿਲਾਉਣਾ
ਬੰਤੇ ਨੇ ਬੰਤੀ ਨਾਲ ਵਿਆਹ ਰਚਾਇਆ। ਉਸ ਨੇ
ਸੋਚਿਆ ਕਿ ਉਹ ਆਪਣੇ ਪਿਛਲੇ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਲਵੇਗਾ ਤੇ ਨਵੇਂ ਸਿਰੇ
ਤੋਂ ਸੁਰੂਆਤ ਕਰੇਗਾ। ਸੁਹਾਗ ਰਾਤ ਨੂੰ ਉਸ ਨੇ ਆਪਣੀ ਪਤਨੀ ਨੂੰ ਕਿਹਾ, ਬੰਤੀ ਮੈਂ
ਬਹੁਤ ਖਰਾਬ ਮੁੰਡਾ ਸਾਂ ਤੇ ਬਹੁਤ ਸਾਰੀਆਂ ਕੁੜੀਆਂ ਮੇਰੀਆਂ ਦੋਸਤ ਸਨ। ਮੈਂ
ਸੋਚਿਆ ਹੈ ਕਿ ਤੈਨੂੰ ਸਾਰਾ ਕੁਝ ਦਸ ਦਿਆਂਗਾ ਤੇ ਤੇਰੇ ਤੇ ਆਪਣੇ ਵਿਚਾਲੇ ਕੋਈ ਵੀ
ਗਲ ਗੁਪਤ ਨਹੀਂ ਰਖਾਂਗਾ’।
ਬੰਤੀ ਨੇ ਜੁਆਬ ਦਿਤਾ, ਬੰਤਾ ਜੀ, ਫਿਕਰ ਨਾ
ਕਰੋ। ਮੈਂ ਵੀ ਬਹੁਤ ਬੁਰੀ ਕੁੜੀ ਸਾਂ ਤੇ ਮੈਂ ਅਨੇਕਾਂ ਮੁੰਡਿਆਂ ਨਾਲ ਘੁੰਮਦੀ
ਫਿਰਦੀ ਸਾਂ। ਇਹੋ ਕਾਰਨ ਹੈ ਕਿ ਸਾਡੀ ਜਨਮ ਕੁੰਡਲੀ ਬਹੁਤ ਜ਼ਿਆਦਾ ਮਿਲਦੀ ਹੈ”।
ਨਾਂ ਦੀ ਸਮੱਸਿਆ
ਇਕ ਜੋੜੇ ਦੇ ਜੌੜੇ ਬੱਚੇ ਜੰਮੇ। ਉਨ੍ਹਾਂ ਨੇ
ਉਨ੍ਹਾਂ ਦੇ ਨਾਂ ਤਾਰਾ ਤੇ ਸਿਤਾਰਾ ਰਖੇ। ਦੁਬਾਰਾ ਫਿਰ ਜੌੜੀ ਐਲਾਦ ਹੋਈ, ਪੀਟਰ
ਐਂਡ ਰਿਪੀਟਰ। ਤੀਸਰੀ ਵਾਰ ਵੀ ਜੌੜੀ ਔਲਾਦ ਹੋਈ। ਉਨ੍ਹਾਂ ਦਾ ਮੈਕਸ ਐਂ ਕਲਾਈਮੈਕਸ
ਰਖਿਆ ਨਾਂ ਤੇ ਚੌਥੀ ਵਾਰ ਮਾਂ ਬਣਨ ਤੇ ਬਚਿਆਂ ਦਾ ਨਾਂ ਰਖਿਆ ਟਾਇਰਡ ਐਂਡ
ਰਿਟਾਇਰਡ’। |