ਦੱਖਣੀ ਅਫਰੀਕਾ ਨੂੰ ਅਜ਼ਾਦੀ
ਹਾਸਲ ਕੀਤੇ 10 ਸਾਲ ਹੋ ਗਏ ਹਨ ਪਰ ਇਨ੍ਹਾਂ 10 ਸਾਲਾਂ ਤੋਂ ਬਾਅਦ ਵੀ ਰੰਗ ਭੇਦ
ਦਾ ਰੋਗ ਮਿਟ ਨਹੀਂ ਸਕਿਆ। ਤਬਦੀਲੀ ਸਿਰਫ ਇੰਨੀ ਆਈ ਕਿ ਪਹਿਲਾਂ ਗੋਰਿਆਂ ਅੱਗੇ
ਗੈਰ ਗੋਰਿਆਂ ਦੀ ਨਹੀਂ ਚਲਦੀ ਸੀ ਪਰ ਹੁਣ ਗੈਰ ਗੋਰਿਆਂ ਦਾ ਦਬਦਬਾ ਹੈ ਪਰ ਵਪਾਰ
ਤੇ ਆਰਥਿਕ ਪ੍ਰਣਾਲੀ ਦੀ ਚਾਬੀ ਅਜੇ ਵੀ ਗੋਰਿਆਂ ਦੇ ਹਥਾਂ ਵਿਚ ਹੀ ਹੈ। ਗੋਰਿਆਂ
ਤੇ ਗੈਰ ਗੋਰਿਆਂ ਦਰਮਿਆਨ ਭਾਰਤੀ ਮੂਲ ਦੇ ਲੋਕਾਂ ਨੂੰ ਪਿਸਣਾ ਪੈ ਰਿਹਾ ਹੈ। ਡਬਰਨ
ਤੇ ਉਸ ਦੇ ਆਸੇ ਪਾਸੇ ਦਾ ਇਲਾਕਾ ਭਾਰਤਵੰਸ਼ੀਆਂ ਨਾਲ ਭਰਿਆ ਪਿਆ ਹੈ ਪਰ ਉਨ੍ਹਾਂ ਦੇ
ਸੰਘਰਸ਼ ਅਜੇ ਵੀ ਘੱਟ ਨਹੀਂ। ਇਕ ਡਬਰਨ ਵਾਸੀ ਭਾਰਤਵੰਸ਼ੀ ਦਾ ਕਹਿਣਾ ਸੀ ਕਿ ਪਹਿਲਾਂ
ਸਾਡੇ ਕੋਲੋਂ ਸ਼ਿਕਾਇਤ ਸੀ ਕਿ ਅਸੀਂ ਘਰ ਗੋਰੇ ਹਾਂ, ਇਸ ਲਈ ਨੀਵੇਂ ਹਾਂ, ਹੁਣ
ਸਾਡੇ ਤੋਂ ਸ਼ਿਕਾਇਤ ਹੈ ਕਿ ਅਸੀਂ ਘਟ ਕਾਲੇ ਹਾਂ, ਇਸ ਲਈ ਨੀਵੇਂ ਹਾਂ। ਅਸੀਂ
ਪਹਿਲਾਂ ਵੀ ਕੁੱਟ ਖਾ ਰਹੇ ਸਾਂ, ਹੁਣ ਵੀ ਖਾ ਰਹੇ ਹਾਂ। ਇਹ ਕੁਟਮਾਰ ਜਾਰੀ ਹੈ।
ਸ਼ਾਮ ਨੂੰਦਫਤਰ ਬੰਦ ਹੋਣ ਤੋਂ ਬਾਅਦ ਲੋਕ ਅਕਸਰ ਪੈਦਲ ਨਹੀਂ ਜਾਂਦੇ। ਇਕ ਤਾਂ
ਤੁਰਨਾ ਬਚਾਅ ਜਾਂਦੇ ਹਨ ਤੇ ਜੋ ਜ਼ਰੂਰੀ ਹੋਇਆ ਤਾਂ ਕਾਰ ਰਾਹੀਂ ਜਾਂਦੇ ਹਨ,
ਭਾਵੇਂ 2-4 ਮਿੰਟਾਂ ਦੀ ਹੀ ਰਸਤਾ ਕਿਉਂ ਨਾ ਹੋਵੇ। ਉਹ ਲੁੱਟ ਲਏ ਜਾਣ ਦਾ ਖਤਰਾ
ਮੁੱਲ ਨਹੀਂ ਲੈਣਾ ਚਾਹੁੰਦੇ।
1985 ਦੀ ਰੰਗਭੇਦੀ ਹਿੰਸਾ
ਸਭ ਤੋਂ ਜ਼ਿਆਦਾ ਭਾਰਤੀ ਮੂਲਦੇ ਟਿਕਾਣਿਆਂ ਨੂੰ ਭੋਗਣੀ ਪਈ ਸੀ। ਸਾਧਾਰਨ ਧਾਰਨਾ
ਹੋ ਸਕਦੀ ਹੈ ਤੇ ਭਾਰਤ ਵਿਚ ਹੈ ਵੀ ਕਿ ਮਹਾਤਮਾ ਗਾਂਧੀ ਦੇ ਸਿਤਆਗ੍ਰਹਿ ਨੇ ਦਖਣੀ
ਅਫਰੀਕਾ ਵਿਚ ਗੈਰ ਗੋਰਿਆਂ ਦੇ ਸੰਘਰਸ਼ ਨੂੰ ਬੜੀ ਸ਼ਕਤੀ ਦਿਤੀ ਅਤੇ ਨੈਲਸਨ ਮੰਡੇਲਾ
ਉਨ੍ਹਾਂ ਦੇ ਹੀ ਆਦਰਸ਼ਾਂ ਤੇ ਚਲ ਕੇ ਰਾਸ਼ਟਰ ਪੁਰਸ਼ ਬਣ ਕੇ ਉਭਰੇ, ਇਸ ਲਈ ਭਾਰਤੀਆਂ
ਨਾਲ ਗੈਰ ਗੋਰਿਆਂ ਦਾ ਵਤੀਰਾ ਸਹਿਜ ਆਤਮੀਅਤਾ ਦਾ ਹੈ ਪਰ 1985 ਵਿਚ ਮਹਾਤਮਾ
ਗਾਂਧੀ ਦਾ ਫੀਨਿਕਸ ਦਾ ਮਕਾਨ ਢਾਹ ਕੇ ਡੇਰੀ ਕਰ ਦਿਤਾ ਗਿਆ ਸੀ। ਸੰਨ 2000 ਵਿਚ
ਦਖਣੀ ਅਫਰੀਕੀ ਸਰਕਾਰ ਨੇ ਫਿਰ ਉਸ ਮਕਾਨ ਨੂੰ ਖੜਾ ਕੀਤਾ ਤੇ ਅਜ ਜਿਸ ਰੂਪ ਵਿਚ
ਗਾਂਧੀ ਜੀ ਦੀ ਰਿਹਾਇਸ਼ ਹੈ, ਉਹ ਸਰਕਾਰ ਨੇ ਨਵੇਂ ਸਿਰਿਓਂ ਬਣਵਾਈ ਤੇ ਐਮਬੇਕੀ ਨੇ
ਉਸ ਦਾ ਫਿਰ ਉਦਘਾਟਨ ਕੀਤਾ। ਸਿਰਫ ਉਸ ਕਾਨ ਵਿਚ ਆਪਣੇ ਮੂਲ ਰੂਪ ਵਿਚ ਕੁਝ ਪੌੜੀਆਂ
ਹਨ, ਜਿਨ੍ਹਾਂ ਨੂੰ ਜਿਉਂ ਦਾ ਤਿਉਂ ਸੁਰਖਿਅਤ ਰਖਿਆ ਜਾ ਸਕਿਆ ਹੈ।
ਗਾਂਧੀ ਜੀ ਕੋਲ ਕਈ ਏਕੜ
ਜ਼ਮੀਨ ਸੀ, ਇਕ ਸਕੂਲ ਕਸਤੂਰਬਾ ਦੇ ਨਾਂ ਤੇ ਚਲਦਾ ਸੀ, ਇਕ ਪ੍ਰੈਸ ਜਿਥੋਂ ਗਾਂਧੀ
ਜੀ ਆਪਣਾ ਪਤਰ ਕਢਦੇ ਸਨ, ਇਹ ਸਭ ਨਵੀਂ ਸ਼ਕਲ ਵਿਚ ਮਿਲਦੇ ਹਨ। ਪ੍ਰੈਸ ਬਿਲਡਿੰਗ
ਵਿਚ ਲਿਖਿਆ ਹੈ। ਇੰਟਰਨੈਸ਼ਨਲ ਪ੍ਰਿਟਿੰਗ ਪ੍ਰੈਸ ਫਾਉਂਡਿਡ ਇਨ 1903 ਬਾਏ ਮਹਾਤਮਾ
ਗਾਂਧੀ। ਸਿਖਰ ਤੇ ਕਾਂਗਰਸ ਦੇ ਝੰਡਿਆਂ ਦਰਮਿਆਨ ਓਮ ਸ਼ਬਦ ਲਿਖਿਆ ਹੈ। ਹੁਣ ਉਥੇ ਇਕ
ਪੁਰਾਣੀ ਪ੍ਰਿਟਿੰਗ ਮਸ਼ੀਨ ਰਖੀ ਹੈ, ਜੋ ਅਤੀਤ ਦੀ ਕਹਾਣੀ ਦਾ ਅਵਸ਼ੇਸ਼ ਲਗਦੀ ਹੈ।
ਮੌਜੂਦਾ ਸਮੇਂ ਉਥੇ ਇਕ ਸਕੂਲ ਚਲਾਇਆ ਜਾ ਰਿਹਾ ਹੈ।
ਸਾਖਰਤਾ ਦਾ ਅਨੁਪਾਤ 30
ਫੀਸਦੀ ਤੋਂ ਜ਼ਿਆਦਾ ਨਹੀਂ। ਭਾਰਤ ਸਰਕਾਰ ਨੇ 6 ਕੰਪਿਊਟਰ ਮੁਹਈਆ ਕਰਵਾਏ ਹਨ,
ਜਿਨ੍ਹਾਂ ਰਾਹੀਂ ਗੈਰ ਗੋਰੇ ਪੜ੍ਹ ਲਿਖ ਰਹੇ ਹਨ। ਇਸ ਸਾਰੇ ਕੰਪਲੈਕਸ ਨੂੰ ਫਿਨਿਕਸ
ਸੈਟਲਮੈਂਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਤੇ ਉਸ ਦੀ ਬਹੁਤ ਸਾਰੀ ਜ਼ਮੀਨ ਟਰਸਟ
ਨੇ ਗਰੀਬਾਂ ਦੀ ਬਸਤੀ ਵਸਾਉਣ ਲਈ ਦਾਨ ਕਰ ਦਿਤੀ ਹੈ।
ਉਹ
ਸਟੇਸ਼ਨ ਜਿਥੇ ਗਾਂਧੀ ਜੀ ਅਪਮਾਨਿਤ ਹੋਏ ਸਨ...
ਗਾਂਧੀ ਜੀ ਨਾਲ ਜੁੜਿਆ ਸਭ
ਤੋਂ ਵੱਡਾ ਇਤਿਹਾਸਕ ਤੀਰਥ ਹੈ ਡਰਬਨ ਤੋਂ ਪੌਣੇ ਘੰਟੇ ਦੀ ਦੂਰੀ ਤੇ ਪੀਟਰ
ਮੈਰਿਟਸਬਰਗ। ਇਹੀ ਉਹ ਥਾ ਹੈ, ਜਿਥੇ ਗਾਂਧੀ ਜੀ ਨੂੰ ਟਿਕਟ ਨਾਲ ਹੁੰਦੇ ਹੋਏ ਵੀ
ਫਸਟ ਕਲਾਸ ਡੱਬੇ ਵਿਚੋਂ 9 ਵਜੇ ਰਾਤ ਨੂੰ ਕੜ੍ਹਾਕੇ ਦੀ ਠੰਡ ਵਿਚ ਉਤਾਰ ਦਿਤਾ ਗਿਆ
ਸੀ। ਸਿਰਫ ਇਸ ਲਈ ਕਿ ਗੈਰ ਗੋਰੇ ਹੁੰਦੇ ਹੋਏ ਉਨ੍ਹਾਂ ਫਸਲ ਕਲਾਸ ਡੱਬੇ ਵਿਚ ਸਫਰ
ਕਰਨ ਦੀ ਹਿੰਮਤ ਕੀਤੀ ਸੀ। ਪਲੇਟਫਾਰਮ ਦੀ ਲੰਬਾਈ ਤੇ ਟ੍ਰੇਨ ਵਿਚ ਫਸਟ ਕਲਾਸ ਦੀ
ਸਥਿਤੀ ਦਾ ਹਿਸਾਬ ਲਗਾ ਕੇ ਉਹ ਬਿੰਦੂ ਲਭਿਆ ਗਿਆ, ਜਿਥੇ ਗਾਂਧੀ ਜੀ ਨੂੰ ਉਤਾਰਿਆ
ਗਿਆ ਸੀ। ਹੁਣ ਉਥੇ ਇਕ ਛੋਟਾ ਜਿਹਾ ਥੰਮ੍ਹ ਅਤੇ ਯਾਦਗਾਰੀ ਪੱਥਰ ਲਗਾ ਦਿਤਾ ਗਿਆ
ਹੈ। ਜਿਸ ਵੇਟਿੰਗ ਰੂਮ ਵਿਚ ਗਾਂਧੀ ਜੀ ਪੂਰੀ ਰਾਤ ਠੰਡ ਵਿਚ ਬੈਠੇ ਰਹੇ ਸਨ, ਉਸ
ਨੂੰ ਸਜਾ ਸੰਵਾਰ ਕੇ ਸੁਰਖਿਅਤ ਕਰ ਦਿਤਾ ਗਿਆ ਹੈ। ਇਹ ਸਭ ਦਿਖਾਉਂਦੇ ਹੋਏ ਪੀਟਰ
ਮੈਰਿਟਸਬਰਗ ਦੀ ਆਰੀਆ ਪ੍ਰਤੀਨਿਧੀ ਸਭਾ ਦੇ ਸ੍ਰੀ ਦਸ਼ਰਥ ਬੰਧੂ ਇੰਝ ਉਤਸ਼ਾਹਿਤ
ਹੁੰਦੇ ਹਨ, ਜਿਵੇਂ ਗਾਂਧੀ ਜੀ ਉਨ੍ਹਾਂ ਅਗੇ ਖੁਦ ਮੌਜੂਦ ਹਨ। ਉਨ੍ਹਾਂ ਨੂੰ ਅਫਸੋਸ
ਹੈ ਕਿ ਸੰਸਾਰ ਵਿਚ ਸ਼ਾਂਤੀ ਦੇ ਸਭ ਤੋਂ ਵਡੇ ਪੁਜਾਰੀ ਨੂੰ ਸ਼ਾਂਤੀ ਦਾ ਨੋਬਲ
ਪੁਰਸਕਾਰ ਨਹੀਂ ਦਿਤਾ ਗਿਆ। ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਉਸ ਵੋਟਿੰਗ ਰੂਮ ਨੂੰ ਇਕ
ਅਜਾਇਬ ਘਰ ਦਾ ਰੂਪ ਦਿਤਾ ਜਾਵੇ ਤੇ ਉਸ ਦੀਆਂ ਕੰਧਾਂ ਤੇ ਗਾਂਧੀ ਜੀ ਦੇ
ਸਤਿਆਗ੍ਰਹਿ ਸਬੰਧੀ ਫੋਟੋਆਂ ਲਗਾਈਆਂ ਜਾਣ ਤਾਂ ਕਿ ਪੂਰੇ ਸੰਸਾਰ ਤੋਂ ਉਸ ਮਹਾਨ
ਹਸਤੀ ਨੂੰ ਦੇਖਣ ਆਉਣ ਵਾਲੇ ਫੋਟੋਆਂ ਰਾਹੀਂ ਉਨ੍ਹਾਂ ਦੀ ਝਲਕ ਹਾਸਿਲ ਕਰ ਸਕਣ।
ਉਨ੍ਹਾਂ ਦੀ ਇੱਛਾ ਇਹ ਵੀ ਹੈ ਕਿ ਪੀਟਰ ਮੈਰਿਟਸਬਰਗ ਸਟੇਸ਼ਨ ਦਾ ਨਾਂ ਬਦਲ ਕੇ
ਮਹਾਤਮਾ ਗਾਂਧੀ ਸਟੇਸ਼ਨ ਕਰ ਦਿਤਾ ਜਾਵੇ। ਸ਼ਹਿਰ ਵਿਚ ਸਿਟੀ ਹਾਲ ਅਗੇ ਗਾਂਧੀ ਜੀ ਦੀ
ਮੂਰਤੀ ਲਗਾਈ ਗਈ ਹੈ ਅਤੇ ਜੋਹਾਨਸਬਰਗ ਵਿਚ ਤਾਂ ਇਕ ਚੌਕ ਦਾ ਨਾਂ ਹੀ ਗਾਂਧੀ
ਸਕੁਏਅਰ ਰਖ ਦਿਤਾ ਗਿਆ ਹੈ, ਜਿਸ ਦੇ ਕੇਂਦਰ ਵਿਚ ਗਾਂਧੀ ਜੀ ਦੀ ਬੈਰਿਸਟਰ ਦੇ ਰੂਪ
ਵਿਚ ਮੂਰਤੀ ਲਗੀ ਹੋਈ ਹੈ। ਬੈਰਿਸਟ ਗਾਂਧੀ ਨੂੰ ਉਨ੍ਹਾਂ ਦੇ ਗਾਊਨ ਵਿਚ ਦੇਖਣਾ ਇਕ
ਨਵਾਂ ਅਹਿਸਾਸ ਦਿੰਦਾ ਹੈ।
ਨਵੀਂ
ਪੀੜ੍ਹੀ ਦੀ ਤ੍ਰਾਸਦੀ
ਤ੍ਰਾਸਦੀ ਹੁਣ ਇਹ ਹੈ ਕਿ
ਦੱਖਣੀ ਅਫਰੀਕਾ ਦੀ ਨਵੀਂ ਪੀੜ੍ਹੀ ਆਪਣੇ ਅਤੀਤ ਦਾ ਇਹ ਅਧਿਆਏ ਭੁਲਣ ਦੇ ਕੰਢੇ ਤੇ
ਖੜ੍ਹੀ ਹੈ। ਹਿੰਦੀ ਇਥੇ ਭਾਰਤਵੰਸ਼ੀਆਂ ਦਰਮਿਆਨ ਵੀ ਨਾਂਹ ਦੇ ਬਰਾਬਰ ਬੋਲੀ ਜਾਂਦੀ
ਹੈ। ਹਿੰਦੀ ਤੇ ਭਾਰਤੀ ਭਾਸ਼ਾਵਾਂ ਦੀ ਪੜ੍ਹਾਈ ਦਾ ਜੋ ਪ੍ਰਬੰਧ ਯੂਨੀਵਰਸਿਟੀ ਪਧਰ
ਤਕ ਸੀ, ਉਸ ਨੂੰ ਵਿਦਿਆਰਥੀਆਂ ਦੀ ਗਿਣਤੀ ਵਿਚ ਕਮੀ ਕਾਰਨ ਖਤਮ ਕਰ ਦਿਤਾ ਗਿਆ ਹੈ।
ਜਿਹੜੇ ਵਿਦਿਆਰਥੀ ਹਿੰਦੀ ਪੜ੍ਹਨੀ ਵੀ ਚਾਹੁੰਦੇ ਹਨ, ਉਹ ਅਮਿਤਾਭ ਬਚਨ, ਸ਼ਾਹਰੁਖ
ਖਾਨ, ਐਸ਼ਵਰਿਆ ਰਾਏ ਅਤੇ ਗੋਵਿੰਦਾ ਵਰਗੇ ਕਲਾਕਾਰਾਂ ਦੀਆਂ ਫਿਲਮਾਂ ਦੇਖਣ ਤੇ
ਭਾਰਤੀ ਫਿਲਮਾਂ ਦੇ ਗਾਣੇ ਸਮਝਣ ਲਈ। ਇਸ ਦੇਸ਼ ਵਿਚ ਹਿੰਦੀ ਫਿਲਮਾਂ ਦੇ ਯੋਗਦਾਨ
ਨੂੰ ਕੀਮਤੀ ਮੰਨਿਆ ਜਾਂਦਾ ਹੈ ਪਰ ਹਿੰਦੀ ਫਿਲਮਾਂ ਦੇ ਗਾਣਿਆਂ ਨੂੰ ਹਿੰਦੀ ਕਵਿਤਾ
ਦਾ ਬਦਲ ਸਮਝਣ ਵਾਲਿਆਂ ਦੀ ਵੀ ਕਮੀ ਨਹੀਂ।
ਹਿੰਦੀ, ਜਿਸ ਨੂੰ ਇਥੇ
ਹਿੰਦੂ ਸੰਸਕ੍ਰਿਤੀ ਨਾਲ ਜੋੜ ਕੇ ਦੇਖਣ ਦਾ ਰਿਵਾਜ ਹੈ, ਹੁਣ ਉਸ ਖੇਤਰ ਨਾਲ ਲੜ
ਰਹੀ ਹੈ, ਜਿਥੇ ਭਾਰਤੀ ਸੰਸਕ੍ਰਿਤੀ ਦੇ ਘਾਣ ਦਾ ਡਰ ਹੈ। ਇਸ ਡਰ ਤੋਂ ਸਭ ਤੋਂ
ਜ਼ਿਆਦਾ ਫਿਕਰਮੰਦ ਇਥੋਂ ਦਾ ਬੋਧਿਕ ਵਰਗ ਹੈ। ਡਰਬਨ ਯੂਨੀਵਰਸਿਟੀਆਂ ਦੇ
ਬੁਧੀਜੀਵੀਆਂ ਦਰਮਿਆਨ ਇਕ ਭਾਸ਼ਣ ਦੇਣ ਦੀ ਮੈਨੂੰ ਅਪੀਲ ਕੀਤੀ ਗਈ। ਜਿਸ ਦਾ ਵਿਸ਼ਾ
ਰਖਿਆ ਗਿਆ, ਭਾਰਤਵੰਸ਼ੀਆਂ ਦਰਮਿਆਨ ਭਾਰਤੀ ਭਾਸ਼ਾਵਾਂ ਦੀ ਸੁਰਖਿਆ ਦਾ ਸਵਾਲ। ਉਥੇ
ਜ਼ਿਆਦਾਤਰ ਲੋਕ ਇਸ ਗੱਲ ਕਾਰਨ ਫਿਕਰਮੰਦ ਦਿਖਾਈ ਦਿਤੇ ਕਿ ਉਨ੍ਹਾਂ ਦੀ ਨਵੀਂ
ਪੀੜ੍ਹੀ ਹਿੰਦੀ ਫਿਲਮਾਂ ਪ੍ਰਤੀ ਖਿਚ ਤੋਂ ਇਲਾਵਾ ਹੋਰ ਭਾਰਤੀ ਕਦਰਾਂ ਕੀਮਤਾਂ
ਪ੍ਰਤੀ ਆਕਰਸ਼ਿਤ ਨਹੀਂ ਹੋ ਰਹੀ। ਨਵੀਂ ਵਿਕਸਤ ਤਕਨੀਕ ਤੇ ਇੰਟਰਨੈੱਟ ਨੇ ਉਨ੍ਹਾਂ
ਨੂੰ ਹਿੰਦੀ ਤੇ ਹੋਰਨਾਂ ਭਾਰਤੀ ਭਾਂਸ਼ਾਵਾਂ ਤੋਂ ਹੋਰ ਦੂਰ ਕਰ ਦਿਤਾ ਹੈ। ਵਿਚਾਰ
ਵਟਾਂਦਰੇ ਦੌਰਾਨ ਭਾਰਤੀ ਕੌਂਸਲ ਜਨਰਲ ਸ੍ਰੀ ਅਜੈ ਸਵਰੂਪ ਨੇ ਉਸ ਤਕਨੀਕ ਨੂੰ ਆਪਣੇ
ਮਕਸਦ ਦੀ ਪੂਰਤੀ ਲਈ ਵਰਤਣ ਦਾ ਤਰੀਕਾ ਲਭਣ ਦੀ ਗੱਲ ਸਾਹਮਣੇ ਰਖੀ, ਜਿਸ ਨੂੰ ਵੱਡੇ
ਪਧਰ ਤੇ ਮੰਨ ਕੇ ਉਸ ਦੇ ਤਰੀਕਿਆਂ ਤੇ ਵਿਚਾਰ ਕੀਤਾ ਗਿਆ।
ਭਾਰਤੀ ਕੌਂਸੁਲੇਟ ਜਨਰਲ
ਵੱਡੀ ਇਤਿਹਾਸਕ ਬਿਲਡਿੰਗ ਵਿਚ ਪ੍ਰਬੰਧਾਂ ਤੋਂ ਬਾਹਰ ਹੈ। ਇਹ ਉਹੀ ਬਿਲਡਿੰਗ ਹੈ,
ਜਿਥੋਂ ਗਾਂਧੀ ਜੀ ਨੇ ਡਰਬਨ ਤੋਂ ਟ੍ਰੇਨ ਫੜੀ ਸੀ। ਬਿਲਡਿੰਗ ਪਹਿਲਾਂ ਸਟੇਸ਼ਨ ਸੀ
ਪਰ ਹੁਣ ਉਥੇ ਦਫਤਰ ਹਨ। ਹੇਠਾਂ ਇਕ ਬੋਰਡ ਲਗਾਇਆ ਗਿਆ ਹੈ ਤਾਂ ਕਿ ਆਉਂਦੇ ਜਾਂਦੇ
ਲੋਕ ਇਸ ਨੂੰ ਪੜ੍ਹ ਕੇ ਜਾਣ ਸਕਣ ਕਿ ਇਸ ਬਿਲਡਿੰਗ ਦੀ ਇਤਿਹਾਸਕ ਮਹਤਤਾ ਕੀ ਹੈ।
ਗਾਂਧੀ ਜੀ ਨੇ ਕਿਹਾ ਹੈ ਕਿ ਉਸ ਘਟਨਾ ਨਾਲ ਉਨ੍ਹਾਂ ਦੇ ਜੀਵਨ ਦੀ ਦਿਸ਼ਾ ਬਦਲ
ਗਈ,ਇਸ ਲਈ ਉਹ ਉਸ ਘਟਨਾ ਪ੍ਰਤੀ ਧੰਨਵਾਦੀ ਹਨ, ਬੋਰਡ ਤੇ ਇਹੀ ਲਿਖ ਦਿਤਾ ਗਿਆ ਹੈ।
ਭਾਰਤ
ਦਖਣੀ ਅਫਰੀਕਾ ਮਿਲ ਕੇ
ਪੀਟਰ
ਮੈਰਿਟਸਬਰਗ ਵਿਚ ਵਿਧਾਨ ਸਭਾ ਦੀ ਕਾਰਵਾਈ ਨੂੰ ਦੇਖਣ ਦੀ ਵੀ ਸਥਿਤੀ ਬਣੀ। ਉਥੇ
ਕੋਈ ਰੌਲਾ ਰੱਪਾ ਨਹੀਂ, ਸਾਰੀਆਂ ਧਿਰਾਂ ਦੀ ਗੱਲ ਸਾਵਧਾਨੀ ਨਾਲ ਸੁਣੀ ਤੇ ਸਮਝੀ
ਜਾ ਰਹੀ ਸੀ। ਭਾਰਤ ਦੀਆਂ ਵਿਧਾਨ ਸਭਾਵਾਂ ਤੋਂ ਕਿੰਨਾ ਵਖਰਾ ਸੀ ਮਾਹੌਲ, ਦੇਖ ਕੇ
ਹੈਰਾਨੀ ਹੋਈ।
ਉਥੋਂ
ਦੇ ਸੈਰ ਸਪਾਟਾ ਤੇ ਸੰਸਕ੍ਰਿਤੀ ਮੰਤਰੀ ਨਰਿੰਦਰ ਸਿੰਘ ਨੇ ਰੁਝੇਵਿਆਂ ਵਿਚੋਂ ਸਮਾਂ
ਕੱਢ ਕੇ ਸਦਨ ਤੋਂ ਬਾਹਰ ਆ ਕੇ ਮੇਰੇ ਨਾਲ ਗੱਲਬਾਤ ਕੀਤੀ। ਉਹ ਭਾਰਤ ਵਾਂਗ ਦਖਣੀ
ਅਫਰੀਕਾ ਨੂੰ ਵੀ ਸੰਸਕ੍ਰਿਤੀਆਂ ਦੇ ਸਲਾਦ ਦਾ ਕਟੋਰਾ ਮੰਨਦੇ ਹਨ, ਜਿਥੇ 13
ਸੰਵਿਧਾਨ ਵਲੋਂ ਪ੍ਰਵਾਨਿਤ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਉਹ ਮੰਨਦੇ ਹਨ ਕਿ
ਦੋਵੇਂ ਦੇਸ਼ ਇਕ ਦੂਜੇ ਨਾਲ ਮਿਲ ਕੇ ਬਹੁਤ ਕੁਝ ਕਰ ਸਕਦੇ ਹਨ। ਸੂਚਨਾ ਤਕਨੀਕ ਦੇ
ਖੇਤਰ ਵਿਚ ਉਹ ਭਾਰਤ ਤੋਂ ਬਹੁਤ ਕੁਝ ਸਿਖਣਾ ਚਾਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ
ਕਿ ਦੋਵੇਂ ਮਿਲ ਕੇ ਏਸ਼ੀਆ ਤੇ ਅਫਰੀਕਾ ਦਰਮਿਆਨ ਇਕ ਨਵੀਂ ਕ੍ਰਾਂਤੀ ਲਿਆ ਸਕਦੇ ਹਨ। |