ਰੌ ਮੇਂ ਹੈ ਰਕਸ਼-ਏ-ਉਮਰ,
ਕਹਾਂ ਦੇਖੀਏ ਥਮੇਂ,
ਨਾ ਹਾਥ ਬਾਗ ਪਰ ਹੈ,
ਨਾ ਪਾ ਹੈ ਰਕਾਬ
ਮੇਂ।
ਉਮਰ ਦੇ ਭੱਜੇ ਜਾਂਦੇ ਘੋੜੇ
ਉਪਰ ਸਵਾਰ ਮਨੁੱਖ ਦੇ ਨਾ ਪੈਰ ਰਕਾਬ ਵਿਚ ਹਨ ਅਤੇ ਨਾ ਹੱਥ ਲਗਾਮ
’ਤੇ,
ਅਤੇ ਸਵਾਰ ਨੂੰ ਇਹ
ਅਨੁਭਵ ਵੀ ਨਹੀਂ ਕਿ ਇਹ ਕਿੱਥੇ ਰੁਕੇਗਾ।
ਕੁਦਰਤ ਅਤੇ ਮਨੁੱਖ ਦੇ ਸਬੰਧ
ਵੀ ਇਕ ਘੋੜੇ ਅਤੇ ਉਸ ਸਵਾਰ ਵਾਲੇ ਹਨ ਜਿਸ ਦੇ ਕਾਬੂ ਵਿਚ ਘੋੜਾ ਨਹੀਂ ਅਤੇ ਜਿਸ
ਨੂੰ ਇਸ ਨੂੰ ਕਾਬੂ ਕਰਨ ਦਾ ਢੰਗ ਵੀ ਨਹੀਂ ਆਉਂਦਾ।
ਉਂਜ ਮਨੁੱਖ ਸਿਆਣਾ
ਹੈ,
ਸੂਝਵਾਨ ਹੈ ਅਤੇ ਕੁਦਰਤ ਦਾ
ਪੁਜਾਰੀ ਵੀ,
ਪਰ ਇਸ ਨੇ ਕੁਦਰਤ ਦੀ
ਅਖੰਡਤਾ ਬਣੀ ਨਹੀਂ ਰਹਿਣ ਦਿੱਤੀ ਅਤੇ ਅਜਿਹਾ ਨਾ ਕਰਨ ਦੇ ਸਿੱਟੇ ਮਨੁੱਖ ਲਈ
ਅਨੁਕੂਲ ਨਹੀਂ ਨਿਕਲ ਰਹੇ।
ਮਨੁੱਖ ਦੇ ਹੱਥ ਟੈਕਨਾਲੋਜੀ ਕੀ ਆਈ ਕਿ ਜੋ ਵੀ ਸਾਹਮਣੇ ਆਇਆ ਉਸੇ ਨੂੰ ਇਹ ਹੜੱਪ
ਕਰਨ ਲੱਗਾ।
ਅਫਰੇਵਿਆਂ ਦਾ
ਭੰਨਿਆ-ਤੋੜਿਆ ਮਨੁੱਖ ਅੱਜ ਸ਼ੈਕਸਪੀਅਰ ਦੇ ਰਚੇ ਉਘੇ ਪਾਤਰ,
ਹੈਮਲਿਟ ਵਾਲੀ
ਸਥਿਤੀ ਵਿਚ ਵਿਚਰ ਰਿਹਾ ਹੈ ਅਤੇ ਜਿਉਂਦੇ ਰਹਿਣ ਲਈ ਵੀ ਇਸ ਨੂੰ ਸੋਚਣਾ ਪੈ ਰਿਹਾ
ਹੈ ਕਿ ਇਹ ਕੀ ਕਰੇ ਜਾਂ ਕੀ ਨਾ ਕਰੇ?
ਮਾਨਵੀ ਕਾਰਗੁਜ਼ਾਰਿਆਂ ਕਰਕੇ
ਪ੍ਰਿਥਵੀ ਦੀ ਸਵਰਗੀ ਆਭਾ ਜਾਂਦ ਰਹੀ ਅਤੇ ਇਸ ਉਪਰਲਾ ਸਵਰਗ ਤਾਂ ਉਸੇ ਦਿਨ ਉਜੜਨ
ਲੱਗ ਪਿਆ ਸੀ ਜਿਸ ਦਿਨ ਵਸੋਂ ਨੇ ਇਕ ਅਰਬ ਦਾ ਹਿੰਦਸਾ ਪਾਰ ਕਰ ਲਿਆ ਸੀ।
ਅਜਿਹਾ ਕੇਵਲ
100
ਵਰੇ ਪਹਿਲਾਂ
1900
ਵਿਚ ਹੋਇਆ।
ਉਸ ਸਮੇਂ ਤੱਕ ਮਨੁੱਖ ਲਈ
ਸੰਸਾਰ ਸਮੇਂ ਦੀ ਛੱਤ ਨਾਲ ਟੰਗੇ ਹੋਏ ਅਤੇ ਜਗਮਗਾ ਰਹੇ ਇਕ ਫਾਨੂਸ ਜਿਹਾ ਸੀ,
ਜਿਹੜਾ ਇਸ ਦੀ
ਪਹੁੰਚ ਤੋਂ ਬਾਹਰ ਭਾਵੇਂ ਸੀ ਪਰ ਇਸ ਦੇ ਸਿਮਰਦੇ ਪ੍ਰਕਾਸ਼ ਵਿਚ ਮਨੁੱਖ ਅਰੋਗ ਜੀਵਨ
ਭੋਗ ਰਿਹਾ ਸੀ।
ਜਰਮਨ ਫਿਲਾਸਫਰ ਨੀਤਸ਼ੇ
1900
ਵਿਚ ਪੂਰਾ ਹੋਇਆ
ਅਤੇ ਮਨੁੱਖ ਦੀ ਜੀਵਨ-ਜਾਚ ਦੇ ਪ੍ਰਸੰਗ ਵਿਚ ਉਸ ਨੇ ਟਿੱਪਣੀ ਕੀਤੀ ਸੀ:
‘ਪ੍ਰਿਥਵੀ
ਦੀ,
ਸਰੀਰ ਵਾਂਗ ਆਪਣੀ ਪਚਾ ਹੈ
ਜਿਹੜੀ ਰੋਗੀ ਹੈ ਅਤੇ ਇਹ ਰੋਗ ਹੈ,
ਮਨੁੱਖ।’’
ਨੀਤਸ਼ੇ ਜੇ ਅੱਜ
ਹੁੰਦਾ ਤਾਂ ਪ੍ਰਿਥਵੀ ਨੂੰ ਲੱਗੇ ਰੋਗ ਦੀ ਵਿਆਖਿਆ ਕਰਨ ਲਈ ਉਸ ਨੂੰ ਸ਼ਬਦ ਨਹੀਂ ਸਨ
ਜੁੜਨੇ।
ਕਹਿਣ ਨੂੰ ਤਾਂ ਮਨੁੱਖ
ਪ੍ਰਗਤੀ ਅਤੇ ਵਿਕਾਸ ਦੇ ਰਾਹ ਪੈ ਕੇ ਜੋ ਕੁਝ ਕਰ ਰਿਹਾ ਹੈ ਆਪਣੇ ਭਲੇ ਲਈ ਕਰ
ਰਿਹਾ ਹੈ।
ਅਸਲ ਵਿਚ ਸਬਾਬ ਗਿਣੇ ਜਾਂਦੇ
ਉਨਾਂ ਸਿਰਲੇਖਾ ਅਧੀਨ ਇਹ ਕੁਦਰਤ ਦਾ ਸਤ ਭੰਗ ਕਰੀ ਜਾ ਰਿਹਾ ਹੈ।
‘‘ਵੁਹੀ
ਜ਼ਿਬਾਹ ਕਰੇ ਹੈ,
ਵੁਹੀ ਲੇ ਹੈ ਸਬਾਬ
ਉਲਟਾ।’’
ਘੋਰ ਤੀਬਰ ਗਤੀ ਨਾਲ ਹੋ ਰਹੀ
ਪ੍ਰਗਤੀ ਨੇ ਤੇ ਹੋ ਰਹੇ ਵਿਕਾਸ ਨੇ ਨਾ ਪੌਣ ਨਿਰਮਲ ਰਹਿਣ ਦਿੱਤੀ ਹੈ ਅਤੇ ਨਾ
ਪਾਣੀ।
ਪਲੋ ਪਲੀ ਵਧਦੇ ਜਾ ਰਹੇ
ਘਰੋਗੀ ਤੇ ਉਦਯੋਗੀ ਨਿਕਾਸਾਂ ਦਾ ਉਚਿਤ ਨਿਪਟਾਰਾ ਨਾ ਹੋਣ ਕਰਕੇ ਇਹ ਸਭਨੀਂ ਪਾਸੀਂ
ਖਿੰਡ ਕੇ ਕੁਦਰਤ ਨੂੰ ਕੋਝਾ ਬਣਾ ਰਹੇ ਹਨ ਅਤੇ ਹਰ ਪ੍ਰਕਾਰ ਦੇ ਜੀਵਨ ਨੂੰ ਰੋਗੀ।
ਕੁਦਰਤ ਆਪਣੇ ਆਪ ਵਿਚ ਕੁਝ
ਨਹੀਂ।
ਇਹ ਤਾਂ ਨਿਚੋੜ ਹੈ ਉਨਾਂ
ਪ੍ਰਸਿਥਤੀਆਂ ਦੇ ਸਿੱਟਿਆਂ ਦਾ ਜਿਹੜੀਆਂ ਲੜੀਵਾਰ ਬ੍ਰਹਿਮੰਡ ਵਿਖੇ ਅਤੇ ਪ੍ਰਿਥਵੀ
ਉਪਰ ਪੁੰਗਰਦੀਆਂ ਰਹਿੰਦੀਆਂ ਹਨ।
ਕੁਦਰਤ ਕੋਲ ਨਾ
ਦਿਸ਼ਾ ਅਪਣਾਉਣ ਯੋਗ ਆਪਣੀ ਸੂਝ ਹੈ ਅਤੇ ਨਾ ਹੋਰਨਾਂ ਦਾ ਦੁੱਖ ਮਹਿਸੂਸ ਕਰਨ ਯੋਗ
ਅਨੁਭਵ।
ਉਧਰ ਮਨੁੱਖ,
ਹੀਣ ਭਾਵਨਾ ਦਾ
ਸਤਾਇਆ ਹੋਇਆ,
ਪ੍ਰਕਿਰਤੀ ਤੋਂ
‘ਦਯਾ’
ਦੀ ਆਸ ਬਣਾਈ ਬੈਠਾ
ਹੈ ਅਤੇ ਇਸੇ ਲਈ ਆਪਣੇ ਵਤੀਰੇ ਨੂੰ ਸੁਧਾਰਨ ਦਾ ਵੀ ਕੋਈ ਹੀਲਾ ਇਹ ਨਹੀਂ ਕਰ ਰਿਹਾ।
ਇਹ ਜਾਣ ਲੈਣਾ
ਮਨੁੱਖ ਦੇ ਆਪਣੇ ਹਿੱਤ ਵਿਚ ਹੋਵੇਗਾ ਕਿ ਕੁਦਰਤ ਦੇ ਕੋਸ਼ ਵਿਚ
‘ਦਯਾ’
ਸ਼ਬਦ ਹੈ ਹੀ ਨਹੀਂ
ਅਤੇ ਜੇ ਸਰੋਤ ਘਟੇ,
ਜਲ ਅਤੇ ਵਾਯੂ ਨਿਰਮਲ ਨਾ
ਰਹੇ ਅਤੇ ਵਣ ਸੁੰਗੜੇ ਤੇ ਵਣਾਂ ਉਪਰ ਨਿਰਭਰ ਜੀਵਨ ਸੁੰਗੜਿਆ ਤਾਂ ਇਨਾਂ ਕਾਰਨ
ਉਪਜੀਆਂ ਸਮੱਸਿਆਵਾਂ ਦਾ ਨਿਪਟਾਰਾ ਆਪਣੇ ਆਪ ਨਹੀਂ ਹੋਣਾ ਅਤੇ ਜੇ ਜਾਂ ਜਦੋਂ ਇਨਾਂ
ਦਾ ਨਿਪਟਾਰਾ ਕੁਦਰਤ ਨੇ ਕੀਤਾ ਤਾਂ ਉਸ ਵਿਚ ਮਨੁੱਖ ਦੀ ਹੋਂਦ ਲਈ ਕੋਈ ਸਥਾਨ ਨਹੀਂ
ਹੋਵੇਗਾ।
ਕੁਦਰਤ ਮਨੁੱਖ ਦੀਆਂ ਲੋੜਾਂ
ਤਾਂ ਹੁਣ ਵੀ ਪੂਰੀਆਂ ਕਰ ਸਕਦੀ ਹੈ,
ਪਰ ਇਸ ਦੀਆਂ ਲੋਭੀ
ਲਾਲਸਾਵਾਂ ਨਾਲ ਨਿਪਟਣ ਦੇ ਇਹ ਕਦੀ ਵੀ ਸਮਰੱਥ ਨਹੀਂ ਸੀ।
ਕੁਦਰਤ ਦੇ ਸਰੋਤ
ਸੀਮਤ ਹਨ ਅਤੇ ਇਨਾਂ ਦੀ ਸੀਮਾ ਅੰਦਰ ਰਹਿ ਕੇ ਹੀ ਕੁਦਰਤ ਜੀਵਾਂ ਦੀ ਪਾਲਣਾ ਕਰ
ਸਕਦੀ ਹੈ ਅਤੇ ਜੇਕਰ ਜੀਵ ਨਿਰਧਾਰਤ ਗਿਣਤੀ ਤੋਂ ਵੱਧ ਜਾਣ ਤਾਂ ਇਨਾਂ ਦੀ ਪਾਲਣਾ
ਕਰਨੀ ਕੁਦਰਤ ਲਈ ਔਖ ਬਣ ਜਾਂਦੀ ਹੈ।
ਜੀਵਾਂ ਦੇ ਜੀਵਨ ਦੀ
ਜੋਤ ਜਗਦੀ ਰਹੇ ਜਾਂ ਬੁਝ ਜਾਵੇ ਇਸ ਦੀ ਵੀ ਕੁਦਰਤ ਨੂੰ ਉ¤ਕਾ
ਹੀ ਪ੍ਰਵਾਹ ਨਹੀਂ ਹੁੰਦੀ ਜਿਹੜੇ ਵੀ ਜੀਵ ਨੇ ਆਪਣੀ ਜੀਵਨ ਜੋਤ ਨੂੰ ਜਗਦਿਆਂ
ਰੱਖਣਾ ਹੈ,
ਕੁਦਰਤ ਦੀ ਗੁੰਜਾਇਸ਼ ਦੇ
ਘੇਰੇ ਵਿਚ ਰਹਿ ਕੇ ਹੀ ਉਸ ਲਈ ਅਜਿਹਾ ਕਰ ਸਕਣਾ ਸੰਭਵ ਹੁੰਦਾ ਹੈ।
ਮਨੁੱਖ ਵੀ ਵਿਚਰੇ
ਭਾਵੇਂ ਕਿਵੇਂ ਸੂਝ ਦੁਆਰਾ ਜਾਂ ਭਾਵਨਾਵਾਂ ਦੁਆਰਾ,
ਪਰ ਲੈ ਦੇ ਕੇ
ਕੁਦਰਤ ਲਈ ਹੈ ਇਹ ਇਕ ਜੀਵ ਹੀ,
ਹੋਰਨਾਂ ਜੀਵਾਂ ਜਿਹਾ ਇਕ
ਜੀਵ,
ਅਤੇ ਕੁਦਰਤ ਦਾ ਇਸ ਵੱਲ
ਵਤੀਰਾ ਵੀ ਉਹੋ ਹੀ ਹੈ ਜਿਹੜਾ ਹੋਰਨਾਂ ਵੱਲ,
ਵੱਖਰੀ ਪ੍ਰਕਾਰ ਦਾ
ਕੋਈ ਵੱਖਰਾ ਨਹੀਂ।
ਸਗੋਂ ਇਕ ਪ੍ਰਕਾਰ
ਕੁਦਰਤ ਦੇ ਉਪਚਾਰਕ ਨਿੱਘ ਦਾ ਵੀ ਮਨੁੱਖੀ ਅਧਿਕਾਰੀ ਨਹੀਂ ਰਿਹਾ ਅਤੇ ਅਜਿਹਾ
ਨਿਰੋਲ ਮਨੁੱਖ ਦੇ ਆਪਣੇ ਪੈਰੋਂ ਹੋ ਰਿਹਾ ਹੈ।
ਅਜਿਹਾ ਹੋਣ ਦੇ ਦੋ
ਮੂਲ ਹਨ: ਇਕ ਤਾਂ ਮਨੁੱਖ ਦੀ ਬੇਸਿਰ-ਪੈਰ ਵਧਦੀ ਵਸੋਂ ਅਤੇ ਦੂਜਾ,
ਇਸ ਦੀ ਬੇਮੁਹਾਰੀ
ਹਉਮੈਂ,
ਜਿਹੜੀ ਥੋੜੇ ਨਾਲ ਸਰਚਦੀ
ਨਹੀਂ।
ਪਰ ਪਹਿਲਾਂ ਗੱਲ ਮਨੁੱਖ ਦੀ
ਵਧਦੀ ਵਸੋਂ ਦੀ ਗਤੀ ਦੀ,
ਜਿਸ ਬਾਰੇ ਸਹੀ ਅਨੁਭਵ
ਅਸਾਡੇ ਵਿਚੋਂ ਬਹੁਤਿਆਂ ਨੂੰ ਨਹੀਂ।
ਇਕ ਸੀ ਰਾਜਾ ਅਤੇ ਇਸ ਦੇ ਇਕ
ਵਜ਼ੀਰ ਨੇ ਸ਼ਤਰੰਜ ਦੀ ਕਾਢ ਕੱਢੀ।
ਮਨ ਨੂੰ ਪ੍ਰਚਾਉਣ
ਵਾਲੀ ਇਹ ਖੇਡ ਖੇਡ ਕੇ ਅਕੇਵਿਆਂ ਦਾ ਸਤਾਇਆ ਰਾਜਾ ਬਹੁਤ ਪ੍ਰਸੰਨ ਹੋਇਆ ਅਤੇ ਉਸ
ਨੇ ਵਜ਼ੀਰ ਨੂੰ ਇਕ ਮੰਗ ਮੰਗਣ ਦੀ ਖੁੱਲ੍ਹ
ਦੇ ਦਿੱਤੀ।
ਵਜ਼ੀਰ ਨੇ ਆਪਣੀ ਮੰਗ
ਨੂੰ ਰਾਜੇ ਸਾਹਮਣੇ ਕੁਝ ਇਸ ਤਰਾਂ ਰੱਖਿਆ: ‘‘ਸਰਫਰਾਜ਼ੀ
ਸ਼ਾਨ ਵਾਲੀ ਤੁਹਾਡੀ ਉਦਾਰਤਾ ਜੇਕਰ ਮੇਰੀ ਕੀਤੀ ਮਿਹਨਤ ਉਪਰ ਮਿਹਰ ਬਣ ਕੇ ਵਰ੍ਹਨਾ
ਚਾਹੁੰਦੀ ਹੈ ਤਾਂ ਹੁਕਮ ਦਿਓ ਕਿ ਸ਼ਤਰੰਜ ਦੀ ਬਿਸਾਤ ਦੇ ਪਹਿਲੇ ਖਾਨੇ ਵਿਚ ਇਕ,
ਦੂਜੇ ਵਿਚ ਦੋ,
ਤੀਜੇ ਵਿਚ ਚਾਰ,
ਚੌਥੇ ਵਿਚ ਅੱਠ ਅਤੇ
ਇਸੇ ਪ੍ਰਕਾਰ ਪਹਿਲੇ ਨਾਲੋਂ ਅਗਲੇ ਖਾਨੇ ਵਿਚ ਦੂਣੇ ਕਣਕ ਦੇ ਦਾਣੇ ਰੱਖਦਿਆਂ
ਰੱਖਦਿਆਂ ਇਸ ਦੇ 64
ਖਾਨੇ ਭਰ ਦਿੱਤੇ
ਜਾਣ।’’
ਮੰਗ ਸੁਣ ਕੇ ਰਾਜਾ
ਮਨ ਹੀ ਮਨ ਵਿਚ ਮੁਸਕਰਾਇਆ ਅਤੇ ਸੋਚਿਆ ਕਿ ਇਸ ਮੂੜ੍ਹ
ਨੇ ਮੰਗਿਆ ਵੀ ਤਾਂ
ਕੀ: ਨਾ ਹੀਰੇ,
ਨਾ ਰਤਨ,
ਬਸ ਲੈ ਦੇ ਕੇ ਦੋ
ਜਾਂ ਚਾਰ ਬੋਰੀਆਂ ਕਣਕ ਦੀਆਂ।
ਰਾਜੇ ਨੇ ਵਜ਼ੀਰ ਦੀ
ਇੱਛਾ ਪੂਰੀ ਕਰਨ ਦਾ ਆਦੇਸ਼ ਦੇ ਦਿੱਤਾ।
ਗਿਣਤੀ ਆਰੰਭ ਕੀਤੀ ਗਈ ਅਤੇ
ਬੋਰੀਆਂ ਖਾਲੀ ਹੋਣ ਲੱਗੀਆਂ।
ਹਾਲੀਂ ਵੀਹਵੇਂ
ਖਾਨੇ ਤੱਕ ਵੀ ਨਹੀਂ ਸੀ ਪੁੱਜੇ ਕਿ ਖਾਨਿਆਂ ’ਚ
ਦਾਣਿਆਂ ਦੀ ਥਾਵੇਂ ਬੋਰੀਆਂ ਸਮਾਉਣ ਲੱਗੀਆਂ,
50-50
ਲੱਖ ਦਾਣਿਆਂ ਨਾਲ ਭਰੀਆਂ
ਬੋਰੀਆਂ।
ਉਪਰੋਕਤ ਵਿਧੀ ਨਾਲ ਸ਼ਤਰੰਜੀ
ਬਿਸਾਤ ਦੇ 64
ਖਾਨੇ ਪੂਰੇ ਕਰਨ ਲਈ
263
ਦਾਣੇ ਭਾਵ,
18, 446,744, 073, 709, 551, 615
ਦਾਣੇ ਚਾਹੀਦੇ ਸਨ,
4
ਖਰਬ ਬੋਰੀਆਂ
’ਚ
ਭਰੇ ਜਾਣ ਯੋਗ ਦਾਣੇ,
ਜਦ ਕਿ ਸੰਸਾਰ ਵਿਚ
4
ਅਰਬ ਬੋਰੀਆਂ ਵਿਚ
ਸਮਾਉਣ ਯੋਗ ਕਣਕ ਉਪਜਾਈ ਜਾ ਰਹੀ ਹੈ।
ਰਾਜੇ ਹੱਥੀਂ ਵਜ਼ੀਰ
ਦਾ ਹਸ਼ਰ ਤਾਂ ਪਤਾ ਨਹੀਂ ਕੀ ਹੋਇਆ,
ਪਰ ਉਸ ਦੀ ਅਨੁਭਵੀ ਦਰ
ਅਨੁਕੂਲ ਹੀ ਮਨੁੱਖ ਦੀ ਵਸੋਂ ਅੱਜ ਵਧ ਰਹੀ ਹੈ।
ਜਿਸ ਅਨੁਪਾਤ ਨਾਲ
ਇਹ ਵਧ ਰਹੀ ਹੈ,
ਉਸ ਨੂੰ ਕਾਗਜ਼ ਦੇ ਵਰਕੇ
ਦੀਆਂ ਤੈਹਾਂ ਕਰਨ ਨਾਲ ਵੀ ਸਾਖਿਆਤ ਕੀਤਾ ਜਾ ਸਕਦਾ ਹੈ।
ਕਾਗਜ਼ ਦੇ ਵਰਕੇ ਦੀ
ਜੇਕਰ ਕੋਈ 42
ਵਾਰ ਤੈਹ ਕਰ ਸਕੇ
ਤਾਂ ਇਸ ਦੀਆਂ ਤੈਹਾਂ ਉਪਰ,
ਚੜੀਆਂ ਤੈਹਾਂ
386,400
ਕਿਲੋਮੀਟਰ (240,000
ਮੀਲ) ਮੋਟੀਆਂ ਹੋ
ਜਾਣਗੀਆਂ ਅਤੇ ਇਹ ਫਾਸਲਾ ਹੈ,
ਪ੍ਰਿਥਵੀ ਦਾ ਚੰਦਰਮਾ ਤੋਂ।
ਜੇਕਰ ਤੈਹਾਂ ਦੇ
ਸਿਲਸਿਲੇ ਨੂੰ ਬਿਨਾਂ ਵਿਘਨ 50
ਤੱਕ ਪੁਜਾ ਦਿੱਤਾ
ਜਾਵੇ ਤਾਂ ਕਾਗਜ਼ੀ ਮੁਟਾਈ 149,000,000
ਕਿਲੋਮੀਟਰ (93,000,000
ਮੀਲ) ਹੋ ਜਾਵੇਗੀ
ਅਤੇ ਇਹ ਵਿੱਥ ਹੈ ਪ੍ਰਿਥਵੀ ਦੀ ਸੂਰਜ ਤੋਂ।
ਇਸੇ ਪ੍ਰਕਾਰ
ਲੜੀਵਾਰ ਸਿਲਸਿਲੇ ਨਾਲ ਮਨੁੱਖੀ ਵਸੋਂ ਵਿਚ ਵਾਧਾ ਹੋਈ ਜਾ ਰਿਹਾ ਹੈ।
ਇਕ ਹਜ਼ਾਰ ਵਰੇ ਪਹਿਲਾਂ
ਸੰਸਾਰ ਭਰ ਵਿਚ ਕੇਵਲ ਇੰਨੇ ਵਿਅਕਤੀ ਸਨ ਜਿੰਨੇ ਅੱਜ ਨਿਊਯਾਰਕ,
ਟੋਕੀਓ,
ਸ਼ੰਘਾਈ,
ਲੰਡਨ ਅਤੇ ਮੁੰਬਈ
ਵਿਚ ਰਹਿ ਰਹੇ ਹਨ,
ਪੰਝੀ ਕਰੋੜ ਦੇ ਲਗਪਗ।
100
ਵਰੇ ਪਹਿਲਾਂ,
1900
ਵਿਚ,
ਇਹੋ ਗਿਣਤੀ ਇਕ ਅਰਬ
ਹੋ ਗਈ ਅਤੇ ਹੋਰ 50
ਵਰਿਆਂ ਉਪਰੰਤ,
1950
ਵਿਚ,
ਢਾਈ ਅਰਬ ਅਤੇ ਇਸ
ਦੇ ਹੋਰ 50
ਵਰਿਆਂ ਉਪਰੰਤ
2000
ਵਿਚ,
6
ਅਰਬ।
ਵਧ ਰਹੀ ਇਸ ਗਿਣਤੀ
ਵਿਚ ਜੇਕਰ ਠੱਲ੍ਹ
ਨਾ ਪਈ ਤਾਂ
2025
ਵਿਚ ਮਨੁੱਖ ਦੀ
ਵਸੋਂ ਦੇ 8
ਅਰਬ,
2050
ਵਿਚ
11
ਅਰਬ ਅਤੇ ਸ਼ਤਾਬਦੀ
ਦੇ ਅੰਤ ਤੱਕ 14
ਅਰਬ ਹੋਣ ਦੀ
ਸੰਭਾਵਨਾ ਹੈ।
ਮਧੂ-ਛੱਤੇ ਵਾਂਗ
ਤਾਂ ਅਸੀਂ ਅੱਜ ਵੀ ਮਹਾਂਨਗਰਾਂ ਵਿਚ ਪਲ ਰਹੇ ਹਾਂ ਅਤੇ ਹੋਰ
100
ਵਰਿ•ਆਂ
ਤੱਕ ਤਾਂ ਸਾਹ ਵੀ ਨਿਰਧਾਰਤ ਰਾਸ਼ਨ ਅਨੁਕੁਲ ਲੈਣੇ ਪੈਣਗੇ।
ਪ੍ਰਿਥਵੀ ਉਪਰ ਜੀਵਨ
ਪ੍ਰਸਥਿਤੀਆਂ ਦੇ ਵਿਗੜਨ ਦਾ ਦੂਜਾ ਮੂਲ ਮਨੁੱਖ ਦੀ ਲੋਭੀ ਲਾਲਸਾ ਹੈ ਜਿਸ ਕਰਕੇ
ਨਿਰੋਲ ਆਰਥਿਕਤਾ ਇਸ ਉਪਰ ਹਾਵੀ ਹੋ ਗਈ ਹੈ।
ਆਪਣੀ ਹਰ ਇਕ
ਸਮੱਸਿਆ ਨੂੰ,
ਭਾਵੇਂ ਇਹ ਜੈਵਿਕ ਹੋਵੇ,
ਭਾਵੇਂ ਸਮਾਜਕ ਅਤੇ
ਭਾਵੇਂ ਧਰਮ ਨਾਲ ਜੁੜੀ ਹੋਈ,
ਅਸੀਂ ਆਰਥਿਕਤਾ ਦੇ ਰੰਗ ਵਿਚ
ਰੰਗ ਧਰਦੇ ਹਾਂ।
ਹਰ ਪ੍ਰਕਾਰ ਦੀ
ਸਮੱਸਿਆ ਮਾਇਆ ਦੀ ਤੰਗੀ ਤੇ ਜਾ ਰੁਕਦੀ ਹੈ ਅਤੇ ਅਸੀਂ ਇੰਨ ਤਰੱਦਦ ਗਿਆਨ ਗ੍ਰਹਿਣ
ਕਰਨ ਲਈ ਤੇ ਅਰੋਗ ਰਹਿਣ ਲਈ ਨਹੀਂ ਕਰਦੇ ਜਿੰਨਾ ਮਾਇਆ ਇਕੱਠੀ ਕਰਨ ਲਈ ਕਰਦੇ ਹਾਂ।
ਜਿਸ ਦਾ ਦੰਦ ਪੀੜ
ਕਰਦਾ ਹੈ ਉਸ ਨੂੰ ਇਵੇਂ ਲੱਗਦਾ ਹੈ ਕਿ ਜਿਸ ਨੂੰ ਦੰਦ ਪੀੜ ਨਹੀਂ ਉਹ ਸੰਸਾਰ ਵਿਚ
ਸਭਨਾਂ ਨਾਲੋਂ ਸੁਖੀ ਵਿਅਕਤੀ ਹੈ,
ਇਹੋ ਅਨੁਭਵ ਗਰੀਬਾਂ ਦਾ
ਅਮੀਰਾਂ ਪ੍ਰਤੀ ਹੈ।
ਅਜਿਹੀ ਗਲਤ ਧਾਰਨਾ
ਕਾਰਨ ਸੰਸਾਰ ਭਰ ਵਿਚ ਆਪਾ-ਧਾਪੀ ਹੈ ਅਤੇ ਜਿਹੜੇ ਅਮੀਰ ਨਹੀਂ ਹਨ ਉਹ ਜੇਕਰ ਅਮੀਰ
ਬਣ ਨਹੀਂ ਸਕਦੇ ਤਾਂ ਵੀ ਅਮੀਰ ਦਿਖਣ ਦੇ ਯਤਨ ਕਰਦੇ ਰਹਿੰਦੇ ਹਨ।
ਸਮਾਜ ਵਿਖੇ ਵਧੇਰੇ ਫੈਲਾਓ
ਇਸ ਦੇ ਮੱਧ ਵਰਗ ਦਾ ਹੈ ਜਿਸ ਦੀ ਪ੍ਰਬਲ ਇੱਛਾ ਉਚ ਵਰਗ ਵਿਚ ਗਿਣੇ ਜਾਣ ਦੀ ਸਦਾ
ਰਹਿੰਦੀ ਹੈ।
ਠੁੱਕ ਬੰਨ੍ਹਣ ਲਈ
ਇਹ ਵਰਗ ਆਪਣੀ ਸੀਮਤ ਆਮਦਨ ਨੂੰ ਇਸੇ ਲਈ,
ਅਜਿਹਾ ਨਿੱਕ-ਸੁੱਕ ਇਕੱਠਾ
ਕਰਨ ਲਈ ਲੁਟਾਉਂਦਾ ਰਹਿੰਦਾ ਹੈ ਜਿਸ ਵਿਚੋਂ ਬਹੁਤੇ ਨੂੰ ਇਸ ਨੇ ਵਰਤਣਾ ਨਹੀਂ
ਹੁੰਦਾ।
ਮੱਧ ਵਰਗ ਦੀ ਇਸੇ ਰੀਝ ਦਾ
ਭਰਪੂਰ ਲਾਭ ਵਪਾਰ ਅਤੇ ਉਦਯੋਗ ਉਠਾ ਰਹੇ ਹਨ।
ਇਸੇ ਫੋਕੀ ਹਉਮੈਂ
ਦਾ ਢਿੱਡ ਭਰਨ ਲਈ ਕੁਦਰਤੀ ਸਰੋਤਾਂ ਦਾ ਸ਼ੋਸ਼ਣ ਹੋ ਰਿਹਾ ਹੈ ਅਤੇ ਬਹੁਤ ਕੁਝ
ਬੇਲੋੜਾ ਤੇ ਨਿਕੰਮਾ ਉਪਜਾਇਆ ਜਾ ਰਿਹਾ ਹੈ।
ਕੌਮਾਂ ਦੀ ਪੱਧਰ
ਉਪਰ ਵੀ ਇਹੋ ਉਤਸ਼ਾਹ ਪ੍ਰਚੱਲਤ ਹੈ।
ਕੌਮਾਂ ਵੀ ਅਜਿਹੇ
ਉਪਕਰਨਾਂ ਅਤੇ ਹਥਿਆਰਾਂ ਦੇ ਅੰਬਾਰ ਤੇ ਅੰਬਾਰ ਉਸਾਰ ਰਹੀਆਂ ਹਨ,
ਜਿਨਾਂ ਦੇ ਵਰਤੇ
ਜਾਣ ਦੀ ਆਸ ਵੀ ਨਹੀਂ ਹੁੰਦੀ।
ਛੇਕੜ ਨਵੀਂ ਉਪਜ ਲਈ
ਥਾਂ ਖਾਲੀ ਕਰਵਾਉਣ ਲਈ ਜਦ ਇਨਾਂ ਲੜਾਈ ਦੇ ਸਾਧਨਾਂ ਦਾ ਕਿਧਰੇ ਨਾ ਕਿਧਰੇ
ਨਿਪਟਾਰਾ ਕਰਨਾ ਪੈਂਦਾ ਹੈ ਤਾਂ ਇਸ ਨਾਲ ਵਾਤਾਵਰਨ ਵੱਖਰਾ ਪ੍ਰਦੂਸ਼ਤ ਹੁੰਦਾ
ਰਹਿੰਦਾ ਹੈ।
ਨਿਰੋਲ ਆਰਥਿਕਤਾ ਦੁਆਲੇ
ਲਿਪਟੀ ਹੋਈ ਮਾਨਵੀ ਦ੍ਰਿਸ਼ਟੀ ਨੇ ਇਕ ਨਵੇਂ ਸਭਿਆਚਾਰ ਨੂੰ ਜਨਮ ਦਿੱਤਾ,
ਜਿਸ ਵਿਚ ਨਾ ਮਹੱਤਵ
ਸੁਹਜ-ਸੁਆਦ ਦਾ ਹੈ ਅਤੇ ਨਾ ਸਦਾਚਾਰ ਦਾ ਅਤੇ ਜਿਸ ਅੰਦਰ ਨਾ ਸੰਗੀਤ ਲਈ ਥਾਂ ਹੈ
ਅਤੇ ਨਾ ਸਾਹਿਤ ਲਈ,
ਅਤੇ ਜਿਸ ਵਿਚ ਪ੍ਰਮੁੱਖ
ਭੂਮਿਕਾ ਪਦਾਰਥਕ,
ਸਮ੍ਰਿਧੀ ਦੀ ਹੈ।
ਇਸੇ ਦਾ ਖਬਤ ਮਾਨਵੀ
ਸਰਗਰਮੀਆਂ ਨੂੰ ਨਿਰਦੇਸ਼ ਦਿੰਦਾ ਰਹਿੰਦਾ ਹੈ।
ਰੂਹ ਨੂੰ ਟੁੰਬਣ
ਵਾਲੀ ਕਲਾਕਾਰੀ ਜਾਂ ਵਿਸਮਾਦੀ ਉਤੇਜਨਾ ਦਾ ਮਨੁੱਖ ਦੇ ਜੀਵਨ ਨਾਲ ਸਰੋਕਾਰ ਘਟਦਾ
ਘਟਦਾ ਸੁੱਕਣ ’ਤੇ
ਆ ਗਿਆ ਹੈ।
ਜਿੰਨਾ ਕੁ ਇਹ ਬਾਕੀ
ਹੈ ਉਹ ਵੀ ਵਪਾਰੀ ਬਿਸਾਤ ਦਾ ਇਕ ਮੋਹਰਾ ਬਣ ਕੇ ਰਹਿ ਗਿਆ ਹੈ।
ਅੱਜ ਅਸ਼ਲੀਲ ਲੱਚਰ
ਸੁਹਜ ਦੀ ਪਦਵੀ ਪ੍ਰਾਪਤ ਕਰੀ ਬੈਠਾ ਹੈ ਅਤੇ ਹਾਸੋਹੀਣਾ,
ਬੇਤੁਕਾਪਣ ਕਲਾ ਦੀ।
ਵਿਗਿਆਨ ਨੂੰ
ਵਪਾਰ ਉਧਾਲੀ ਫਿਰਦਾ ਹੈ ਅਤੇ ਸਦਾਚਾਰ ਦੀ ਸਰਪ੍ਰਸਤੀ,
ਦੁੱਧ ਦੀ ਰਖਵਾਲੀ
ਲਈ ਬਿੱਲੀ ਪਾਲਣ ਵਾਂਗ,
ਸਿਆਸਤ ਕਰ ਰਹੀ ਹੈ,
ਧਰਮ ਨਹੀਂ।
ਸੈਂਕੜੇ ਹਜ਼ਾਰਾਂ ਸਾਲਾਂ ਤੋਂ
ਮਨੁੱਖ ਅਤੇ ਕੁਦਰਤ ਵਿਚ ਆਪਸੀ ਸਬੰਧ ਰਹੇ ਹਨ।
ਕੁਦਰਤ ਨੇ ਮਨੁੱਖ
ਤੇ ਹਰ ਤਰਾਂ ਦਾ ਰਹਿਮੋ ਕਰਮ ਕੀਤਾ।
ਉਸ ਨੂੰ ਸੋ ਸੈ
ਸਹੂਲਤਾਂ ਬਖਸ਼ੀਆਂ ਪਰ ਇਹ ਮਨੁੱਖ ਹੀ ਹੈ ਜਿਸ ਨੇ ਕੁਦਰਤ ਨਾਲ ਵੀ ਛੇੜ-ਛਾੜ ਕਰਨ
ਨੂੰ ਆਨਾਕਾਨੀ ਨਹੀਂ ਕੀਤੀ।
ਇਹੀਓ ਵਜ੍ਹਾ ਹੈ ਕਿ
ਅੱਜ ਮਨੁੱਖ ਅਨੇਕਾਂ ਸਮੱਸਿਆਵਾਂ ਵਿਚ ਉਲਝਿਆ ਹੋਇਆ ਹੈ ਤੇ ਉਲਝ ਰਿਹਾ ਹੈ।
ਸਭ ਤੋਂ ਵੱਡੀ
ਸਮੱਸਿਆ ਵਧਦੀ ਆਬਾਦੀ ਦੀ ਹੈ।
ਜੇ ਇਸ
’ਤੇ
ਆਉਣ ਵਾਲੇ ਸਾਲਾਂ ਵਿਚ ਕਾਬੂ ਨਾ ਪਾਇਆ ਤਾਂ ਧਰਤੀ ਉਤੇ ਮਨੁੱਖ ਦਾ ਸਾਹ ਲੈਣਾ ਵੀ
ਔਖਾ ਹੋ ਜਾਵੇਗਾ।
ਦੂਜਾ ਇਹ ਲਾਲਚ ਵਿਚ
ਗ੍ਰਸ ਗਿਆ ਹੈ।
ਦੂਜੇ ਨੂੰ ਵੇਖ ਕੇ
ਉਸ ਤੋਂ ਹਰ ਤਰਾਂ ਅੱਗੇ ਨਿਕਲਣ ਦੀ ਕੋਸ਼ਿਸ਼ ਵਿਚ ਹੈ ਇਹ।
ਇਸੇ ਲਈ ਇਸ ਨੂੰ
ਸਾਹਿਤ ਕਲਾ,
ਸੁਹਜ ਸਵਾਦ ਤੇ ਸੰਗੀਤ ਨਾਲ
ਸਰੋਕਾਰ ਨਹੀਂ ਰਿਹਾ।
ਬੇਤੁਕਾਪਣ ਹੀ ਅੱਜ
ਸਰੋਕਾਰ ਬਣ ਕੇ ਰਹਿ ਗਿਆ ਹੈ।
ਸਿਆਸਤ ਮੂਹਰੇ ਹੈ
ਤੇ ਧਰਮ ਪਿੱਛੇ। |