ਆਸ਼ਾਵਾਦੀ ਇਨਸਾਨ ਹਰ ਮੁਸ਼ਕਲ
ਵਿਚ ਸੰਭਾਵਨਾਵਾਂ ਲੱਭ ਕੇ,
ਖੁਸ਼ੀ ਦੇ ਦੁਆਰ ਆ ਖਲੋਂਦਾ
ਹੈ।
ਉਸ ਦੇ ਬਾਗ ਸਦਾ
ਲਹਿਲਹਾਉਂਦੇ ਤੇ ਮਹਿਕਦੇ ਰਹਿੰਦੇ ਹਨ।
ਫੁੱਲਾਂ ਵੱਲ ਵੇਖ
ਕੇ,
ਉਸ ਦੇ ਰੋਗ ਟੁੱਟ ਜਾਂਦੇ ਹਨ
ਤੇ ਹਰੀਆਂ-ਕਚੂਰ ਫਸਲਾਂ ਤੇ ਰੁੱਖ ਵੇਖ ਕੇ,
ਉਸ ਦਾ ਮਨ ਝੂੰਮਣ
ਲੱਗ ਪੈਂਦਾ ਹੈ।
ਕਈ ਵਾਰ ਉਹ
ਆਸ਼ਾਵਾਦੀ ਹੋ ਕੇ ਹੀ,
ਜ਼ਿੰਦਗੀ ਦੀ ਮਸ਼ਾਲ ਜਗਦੀ
ਰੱਖਣ ’ਚ
ਕਾਮਯਾਬ ਰਹਿੰਦਾ ਹੈ।
ਅਨੇਕਾਂ ਸੰਸੇ,
ਝੋਰੇ ਤੇ ਫਿਕਰ ਉਸ
ਦੀ ਸੋਚ ਨੂੰ ਆ ਆ ਕੇ,
ਚਿੜੀ ਵਾਂਗ ਚੁੰਝਾਂ ਮਾਰਦੇ
ਹਨ ਪਰ ਇਨਾਂ ਚੁੰਝਾਂ ਨੂੰ ਉਹ ਗੌਲਦਾ ਤੱਕ ਨਹੀਂ ਤੇ ਕਈ ਵਾਰ ਬਿਮਾਰੀ ਦੀ ਹਾਲਤ
’ਚ
ਵੀ ਉਹ ਤੰਦਰੁਸਤ ਬੰਦਿਆਂ ਵਾਂਗ ਵਿਚਰਦਾ ਤੇ ਜਿਉਂਦਾ ਹੈ।
ਜੇ ਕਦੇ ਉਹ ਬਿਮਾਰ
ਵੀ ਹੋ ਜਾਵੇ ਤਾਂ ਉਸ ਦੀ ਖੁੱਲੀ ਖਿੜਕੀ ’ਚੋਂ
ਕਿਸੇ ਸੁੰਦਰ ਜਿਹੀ ਵੇਲ ਦੀ ਝਾਕਦੀ ਲਗਰ,
ਉਸ ਦਾ ਹਾਲ ਪੁੱਛਦੀ ਹੈ ਤੇ
ਉਹ ਨੌ-ਬਰ-ਨੌ ਹੋ ਜਾਂਦਾ ਹੈ।
ਆਸ਼ਾਵਾਦੀ ਉਹ ਹੁੰਦੇ ਹਨ
ਜਿਨਾਂ ਨੂੰ ਕੇਵਲ ਖੁਸ਼ੀਆਂ,
ਆਸ਼ਾਵਾਂ ਤੇ ਮਨੋ-ਕਾਮਨਾਵਾਂ
ਦੇ ਰੰਗੀਨ ਸੁਪਨੇ ਆਉਂਦੇ ਹਨ।
ਉਹ ਚਮਕਦੇ ਸੂਰਜ ਦੀ
ਸੋਨ-ਰੰਗੀ ਧੁੱਪ ਨੂੰ ਵੀ ਸੋਨਾ ਸਮਝ ਲੈਂਦੇ ਹਨ ਤੇ ਫਿਕਰਾਂ ਦੀ ਗੱਠੜੀ ਜੇ ਹੋਵੇ
ਵੀ,
ਤਾਂ ਉਸ ਨੂੰ ਘਰ ਦੀ ਕਿਸੇ
ਹਨੇਰੀ ਕੋਠੜੀ ’ਚ
ਦੱਬ ਛੱਡਦੇ ਹਨ।
ਉਨਾਂ ਦਾ ਤਹੱਈਆ ਇਹ
ਹੁੰਦਾ ਹੈ ਕਿ ਜ਼ਿੰਦਗੀ ਨੂੰ ਧੜੱਲੇ ਨਾਲ ਜਿਉਣਾ ਹੈ।
ਆਸ਼ਾਵਾਦੀ ਹਮੇਸ਼ਾ ਰੁੱਤਾਂ
ਦੀਆਂ ਰੰਗੀਨੀਆਂ ਨੂੰ ਮਾਣਦਾ ਹੈ ਤੇ ਨਿੱਕੇ ਨਿੱਕੇ ਚਾਵਾਂ ਨਾਲ ਇਸ ਜ਼ਿੰਦਗੀ ਨੂੰ
ਹਮੇਸ਼ਾ ਰੰਗੀਨ ਬਣਾਈ ਰੱਖਦਾ ਹੈ।
ਆਸ਼ਾਵਾਦੀ ਜੇਕਰ ਘਰ
’ਚ
ਚੁੱਪ-ਚਾਪ ਵੀ ਬੈਠਾ ਹੋਵੇ ਤਾਂ ਉਸ ਦੇ ਕੰਨਾਂ ਵਿਚ ਬੋਲਦੇ ਪੰਛੀ ਆਪਣੀਆਂ
ਮਿੱਠੀਆਂ ਆਵਾਜ਼ਾਂ ਦਾ ਸੰਗੀਤ ਘੋਲ ਦਿੰਦੇ ਹਨ।
ਉਸ ਦੇ ਹੱਥਾਂ ਦੀਆਂ
ਲਕੀਰਾਂ ਸਦਾ ਇਹੀ ਦੱਸਦੀਆਂ ਹਨ ਕਿ ਤੇਰੀ ਕਿਸਮਤ
’ਚ ਖੁਸ਼ੀਆਂ ਹੀ
ਖੁਸ਼ੀਆਂ ਲਿਖੀਆਂ ਹੋਈਆਂ ਹਨ।
ਉਦਾਸੀ ਜਾਂ ਮਾਯੂਸੀ
ਦਾ ਕੋਈ ਵੀ ਪੰਨਾ ਤੇਰੀ ਡਾਇਰੀ ’ਚ
ਨਹੀਂ ਹੈ।
ਇਸੇ ਲਈ ਸਿਆਣਿਆਂ ਦੀ ਕਹਾਵਤ
ਹੈ ਕਿ ਆਸ਼ਾਵਾਦੀ ਹੋ ਕੇ ਜੀਵੋ! ਜ਼ਿੰਦਗੀ ਦੇ ਵੱਡੇ ਸੁਪਨੇ ਲਵੋ ਤੇ ਫਿਰ ਮਿਹਨਤ
ਨਾਲ ਉਨਾਂ ਸੁਪਨਿਆਂ ਨੂੰ ਸਾਕਾਰ ਕਰਨ ’ਚ
ਜੁਟ ਜਾਵੋ।
ਇਹੀ ਕਾਰਨ ਹੈ ਕਿ
ਇਕ ਆਸ਼ਾਵਾਦੀ ਇਨਸਾਨ ਦੇ ਚਿਹਰੇ ’ਤੇ
ਸਦਾ ਫੁੱਲ ਖਿੜੇ ਵਿਖਾਈ ਦਿੰਦੇ ਹਨ।
ਕੋਈ ਗਮੀ ਦੀ ਲੀਕ
ਜਾਂ ਝਰੀਟ ਉਸ ਦੇ ਚਿਹਰੇ ’ਤੇ
ਨਜ਼ਰ ਨਹੀਂ ਆਉਂਦੀ,
ਤੇ ਅਕਾਸ਼ ਦਾ ਨੀਲਾ ਨੀਲਾ
ਰੰਗ ਵੀ ਉਨਾਂ ਦੀ ਤਬੀਅਤ ’ਚ
ਸਦਾ ਖੁਸ਼ੀਆਂ ਦੇ ਰੰਗ ਭਰਦਾ ਰਹਿੰਦਾ ਹੈ।
ਆਸ਼ਾਵਾਦੀ ਇਨਸਾਨ ਤੋਂ ਸ਼ੈਤਾਨ
ਵੀ ਭੈਅ ਖਾਂਦਾ ਹੈ ਤੇ ਪਾਸਾ ਵੱਟ ਕੇ ਲੰਘਦਾ ਹੈ।
ਜੇ ਆਸ਼ਾਵਾਦੀ ਇਨਸਾਨ
ਦੀ ਬੇੜੀ ਕਿਸੇ ਭੰਵਰ ’ਚ
ਫਸ ਵੀ ਜਾਵੇ ਤਾਂ ਉਹ ਡੋਲਦਾ ਨਹੀਂ,
ਸਗੋਂ ਧੀਰਜ ਨਾਲ ਚੱਪੂ
ਮਾਰਦਾ ਬੇੜੀ ਨੂੰ ਕਿਨਾਰੇ ਵੱਲੀਂ ਲੈ ਜਾਂਦਾ ਹੈ।
ਉਸ ਦੇ ਮਨ
’ਚ
ਡੁੱਬਣ ਦਾ ਡਰ ਨਹੀਂ,
ਬਲਕਿ ਤਰਨ ਤੇ ਬਚ ਕੇ
ਨਿਕਲਣਾ ਲਿਖਿਆ ਹੁੰਦਾ ਹੈ।
ਇਹੀ ਵਜਾ ਹੈ ਕਿ ਕਈ
ਵਾਰੀ ਆਸ਼ਾਵਾਦੀ ਇਨਸਾਨ ਤੋਂ ਕਿਸਮਤ ਵੀ ਡਰਨ ਲੱਗਦੀ ਹੈ।
ਕਿਸੇ ਦੇਵਤੇ ਵਾਂਗ,
ਆਸ਼ਾਵਾਦੀ ਆਪਣੇ
ਹੱਥਾਂ ਦੀਆਂ ਲਕੀਰਾਂ ਨੂੰ ਬਦਲਣ ਦੇ ਸਮਰੱਥ ਹੁੰਦਾ ਹੈ ਤੇ ਆਸ਼ਾਵਾਦੀ ਇਨਸਾਨ ਦਾ
ਰਾਹ ਕੋਈ ਵੀ ਨਹੀਂ ਰੋਕ ਸਕਦਾ।
ਉਸ ਦੀ ਮੰਜ਼ਲ ਉਸ ਦੇ
ਇਰਾਦਿਆਂ ’ਚ
ਵਸੀ ਹੁੰਦੀ ਹੈ ਤੇ ਉਹ ਤੁਰਨ ਤੋਂ ਪਹਿਲਾਂ ਹੀ ਇਹ ਮੰਨ ਕੇ ਤੁਰਦਾ ਹੈ ਕਿ ਮੈਂ
ਦੂਸਰੇ ਕਿਨਾਰੇ ਪਹੁੰਚ ਚੁੱਕਾ ਹਾਂ ਤੇ ਜੇ ਕੋਈ ਰੁਕਾਵਟ ਆ ਵੀ ਜਾਵੇ ਤਾਂ ਉਸ ਦੇ
ਪਹਾੜ ਵਰਗੇ ਹੌਸਲੇ ਅੱਗੇ,
ਰੁਕਾਵਟ ਚਕਨਾਚੂਰ ਹੋ ਕੇ,
ਕਿਧਰੇ ਅਲੋਪ ਹੋ
ਜਾਂਦੀ ਹੈ।
ਉਹ ਜਾਣਦਾ ਹੈ ਕਿ
ਰਾਤ ਨੂੰ ਹਨੇਰਾ ਹੈ ਤਾਂ ਸੂਹੀ ਸਵੇਰ ਵੀ ਰੰਗਲੇ ਗੀਤ ਲੈ ਕੇ ਆ ਪਹੁੰਚੇਗੀ।
ਸੂਰਜ ਦੀ ਗੋਲ ਤੇ
ਸੋਨ-ਟਿੱਕੀ ਉਸ ਦੇ ਰਾਹ ਨੂੰ ਰੌਸ਼ਨ ਕਰਦੀ ਰਹੇਗੀ।
ਆਸ਼ਾਵਾਦੀ ਇਨਸਾਨ ਪਹਾੜਾਂ
ਨੂੰ ਵੀ ਸਰ ਕਰ ਸਕਦਾ ਹੈ,
ਕਿਉਂਕਿ ਉਸ ਦੀ ਛਾਤੀ
’ਚ
ਵਸਦਾ ਦਿਲ ਹਮੇਸ਼ਾ ਸੁਹਿਰਦਤਾ ਤੇ ਸੁਹਜ ਦਾ ਪੁਜਾਰੀ ਹੁੰਦਾ ਹੈ।
ਇਥੋਂ ਤੱਕ ਕਿ
ਕੁਦਰਤ ਦੀਆਂ ਸਭ ਅਲਾਮਤਾਂ ਉਸ ਦੇ ਸਹਿਯੋਗ ਲਈ ਹੱਥ ਬੰਨ•
ਕੇ ਖਲੋ ਜਾਂਦੀਆਂ
ਹਨ।
ਉਸ ਦੇ ਹੱਥਾਂ
’ਚ
ਬਰਕਤਾਂ ਸਮਾਅ ਜਾਂਦੀਆਂ ਹਨ ਤੇ ਜੇ ਉਹ ਮਿੱਟੀ ਨੂੰ ਵੀ ਛੂਹ ਲਵੇ ਤਾਂ ਉਹ ਸੋਨਾ
ਬਣ ਜਾਂਦੀ ਹੈ।
ਆਸ਼ਾਵਾਦੀ ਇਨਸਾਨ ਉਹ ਹੁੰਦਾ
ਹੈ ਜਿਸ ਦੀਆਂ ਸਭ ਸਮੱਸਿਆਵਾਂ ਹੱਲ ਹੋ ਚੁੱਕੀਆਂ ਹੋਣ ਤੇ ਜੋ ਅਜੇ ਹੱਲ ਨਹੀਂ
ਹੋਈਆਂ,
ਉਨਾਂ ਨੂੰ ਹੱਲ ਕੀਤੇ ਜਾਣ
ਦੀਆਂ ਸਭ ਸੰਭਾਵਨਾਵਾਂ ਇਕ ਅਜਿਹੇ ਇਨਸਾਨ ਦੇ ਹੱਥ ਵਸ ਹੀ ਹੁੰਦੀਆਂ ਹਨ।
ਕੁਦਰਤ ਦਾ ਇਹ ਅਸੂਲ
ਹੈ ਕਿ ਇਹ ਕਦੇ ਆਸ਼ਾਵਾਦੀ ਇਨਸਾਨ ਦਾ ਰਾਹ ਰੋਕ ਕੇ ਨਹੀਂ ਖਲੋਂਦੀ।
ਫੁੱਲ ਵੀ ਆਸ਼ਾਵਾਦੀ
ਇਨਸਾਨ ਨੂੰ ਖੁਸ਼ ਕਰਨ ਲਈ ਖਿੜਦੇ ਹਨ ਤੇ ਕੁੱਲ ਪ੍ਰਕਿਰਤੀ ਵੀ ਆਸ਼ਾਵਾਦੀ ਦੀਆਂ
ਖੁਸ਼ੀਆਂ ਦੀ ਆਰਤੀ ਉਤਾਰਦੀ ਹੈ,
ਕਿਉਂਕਿ ਸਾਰੇ ਬ੍ਰਹਿਮੰਡ ਦੀ
ਉਤਪਤੀ ਹੀ ਇਸ ਤਰਾਂ ਹੋਈ ਹੈ ਕਿ ਕੁੱਲ ਆਲਮ ’ਤੇ
ਸਾਰੇ ਜੀਵ ਸੁਖੀ ਰਹਿਣ,
ਖੁਸ਼ੀਆਂ ਮਾਨਣ ਤੇ ਕਿਰਤ ਕਰਨ।
ਪਰ ਬੜੇ ਦੁੱਖ ਦੀ ਗੱਲ ਹੈ
ਕਿ ਨਿਰਾਸ਼ਾਵਾਦੀ ਸੋਚ ਵਾਲੇ ਇਨਸਾਨ,
ਸਭ ਗੱਲਾਂ ਨੂੰ ਹੀ ਪੁੱਠੇ
ਪਾਸਿਆਂ ਤੋਂ ਸੋਚਣ ਲੱਗਦੇ ਹਨ।
ਜੇ ਉਹ ਗੁਲਾਬ ਦੇ
ਬੂਟੇ ਨੂੰ ਵੀ ਵੇਖ ਲੈਣ ਤਾਂ ਉਨਾਂ ਨੂੰ ਖਿੜੇ ਫੁੱਲ ਨਹੀਂ,
ਬਲਕਿ ਕੰਡੇ ਹੀ ਨਜ਼ਰ
ਆਉਂਦੇ ਹਨ।
ਜੇਕਰ ਉਹ ਜ਼ਰਾ
ਬਿਮਾਰ ਵੀ ਹੋ ਜਾਣ ਤਾਂ ਸੁਪਨੇ ’ਚ
ਉਨਾਂ ਨੂੰ ਮੌਤ ਵਿਖਾਈ ਦਿੰਦੀ ਹੈ।
ਜੇਕਰ ਕੋਈ
ਆਂਢੀ-ਗੁਆਂਢੀ ਉਨਾਂ ਦੀ ਖਬਰ ਲੈਣ ਆਵੇ ਤਾਂ ਉਹ ਮੌਤ ਦਾ ਦੂਤ ਜਾਪਦਾ ਹੈ।
ਅਜਿਹੇ ਨਿਰਾਸ਼ਾਵਾਦੀ
ਇਨਸਾਨ ਸੁਪਨਿਆਂ ’ਚ
ਵੀ ਸੱਪ,
ਮੌਤ ਜਾਂ ਦੈਂਤ ਹੀ ਵੇਖਦੇ
ਹਨ।
ਘਾਹ
’ਤੇ
ਪਏ ਤਰੇਲ-ਤੁਪਕੇ ਵੀ ਉਨਾਂ ਨੂੰ ਬਦਸ਼ਗਨੀ ਹੀ ਜਾਪਦੇ ਹਨ।
ਨਿਰਾਸ਼ਾਵਾਦੀ ਇਨਸਾਨ ਬਿਮਾਰੀ
ਦੀ ਹਾਲਤ ’ਚ
ਕੇਵਲ ਆਪਣੇ ਸਰੀਰ ਵੱਲ ਹੀ ਵੇਖਦਾ ਹੈ ਤੇ ਉਸ ਨੂੰ ਆਪਣੇ ਗਿੱਟੇ,
ਗੋਡਿਆਂ ਜਾਂ
ਮੋਢਿਆਂ ਤੋਂ ਪਰੇ ਹੋਰ ਕੋਈ ਸੰਸਾਰ ਨਜ਼ਰ ਨਹੀਂ ਆਉਂਦਾ।
ਇਹੀ ਵਜਾ ਹੈ ਕਿ ਉਹ
ਆਪਣੀਆਂ ਦਵਾਈਆਂ ਦੀ ਸੂਚੀ ਹੋਰ ਲੰਬੀ ਕਰੀ ਜਾਂਦਾ ਹੈ ਤੇ ਇੰਜ ਸਵੇਰ ਤੋਂ ਸ਼ਾਮ
ਤੱਕ,
ਉਸ ਦਾ ਨਿਤ-ਪ੍ਰਤੀ ਦਾ ਕਾਰਜ
ਕੇਵਲ ਦਵਾਈਆਂ ਖਾਣੀਆਂ ਹੀ ਬਣ ਜਾਂਦਾ ਹੈ,
ਅੰਤ ਨੂੰ ਇਹ
ਦਵਾਈਆਂ ਉਸ ਦੇ ਸਾਰੇ ਸਰੀਰ ਨੂੰ ਹੀ ਖਾ ਕੇ ਤੀਲਾ ਬਣਾ ਦਿੰਦੀਆਂ ਹਨ।
ਸਿਆਣਿਆਂ ਦਾ ਕਹਿਣਾ ਹੈ ਕਿ
ਜ਼ਿੰਦਗੀ ਨੂੰ ਆਸ਼ਾਵਾਦੀ ਹੋ ਕੇ ਜੀਵੋ।
ਜ਼ਿੰਦਗੀ ਦੇ ਰਸ ਨੂੰ
ਮਾਣੋ।
ਗੀਤ-ਸੰਗੀਤ ਦੀ ਮਹਿਫਲ
’ਚ
ਰੰਗ ਭਰੋ ਤੇ ਇਸ ਗੀਤ-ਸੰਗੀਤ ਨੂੰ ਆਪਣੀ ਰੂਹ ’ਚ
ਉਤਾਰ ਲਵੋ।
ਜ਼ਿੰਦਗੀ ਜਿਊਣ ਤੇ
ਮਾਨਣ ਲਈ ਬਣੀ ਹੈ,
ਝੂਰਨ ਲਈ ਨਹੀਂ।
ਕੁੱਲ ਪ੍ਰਕਿਰਤੀ
ਆਪਣੀ ਸਾਰੀ ਅਯੂਬਿਆਂ ਨਾਲ ਤੁਹਾਡੇ ’ਤੇ
ਰੰਗ ਧੂੜਨ ਲਈ ਖਲੋਤੀ ਹੋਈ ਹੈ।
ਹਵਾ ਵੀ ਤੁਹਾਡੇ
ਰਾਹਾਂ ਨੂੰ ਚੌਰ ਕਰਦੀ ਹੈ ਤੇ ਧੁੱਪ ਤੇ ਸੂਰਜ,
ਤੁਹਾਡੀਆਂ ਹਨੇਰੀਆਂ
ਥਾਵਾਂ ਨੂੰ ਹਰ ਰੋਜ਼ ਰੁਸ਼ਨਾ ਦਿੰਦੇ ਹਨ।
ਖਿੜੇ ਹੋਏ ਬਾਗ ਤੇ
ਫੁੱਲ ਤੁਹਾਡੀ ਬੰਦਨਾ ’ਚ
ਸਿਰ ਝੁਕਾਈ ਹਰ ਵਕਤ ਤੁਹਾਡੀ ਖੁਸ਼ੀ ਦੀ ਅਰਾਧਨਾ ਕਰਦੇ ਹਨ।
ਜ਼ਿੰਦਗੀ ਮਾਨਣ,
ਜਿਉਣ ਤੇ ਝੂੰਮਣ
ਵਰਗੀ ਸ਼ੈਅ ਹੈ।
ਰੋ ਰੋ ਕੇ ਇਸ ਦੇ
ਕੱਪੜੇ ਗੰਦੇ ਨਾ ਕਰੋ ਤੇ ਹਉਕਿਆਂ ਨਾਲ ਇਸ ਦੀ ਫੱਬਤ ਨੂੰ ਨਾ ਵਿਗਾੜੋ।
ਹਰ ਦਿਨ ਨੂੰ ਚਾਅ
ਨਾਲ ਜੀਵੋ ਤੇ ਹਰ ਰਾਤ ਨੂੰ ਗੂੜੀਆਂ ਨੀਂਦਾਂ ਨਾਲ ਸਰਸ਼ਾਰ ਕਰੋ।
ਫਿਰ ਰੰਗੀਨ
ਸੁਪਨਿਆਂ ਦੀ ਪਟਾਰੀ ਵੀ ਤਾਂ ਗੂੜੀ ਨੀਂਦ ’ਚ
ਹੀ ਵੇਖ ਸਕਦੇ ਹੋ। |