ਉਂਜ ਇਹ ਗੱਲ ਹੈਰਾਨੀ ਭਰੀ ਹੋ ਸਕਦੀ ਹੈ ਕਿ ਪੁਲੀਸ ਵਾਲਿਆਂ ਜਾਂ ਲਾਇਬਰੇਰੀ ਨਾਲ
ਕੀ ਸਬੰਧ, ਉਹ ਤਾਂ ਪੁਸਤਕਾਂ ਪੜ੍ਹਨ ਲਿਖਣ ਦੇ ਨੇੜ ਦੀ ਨਹੀਂ ਲੰਘਦੇ। ਨਾਲੇ ਸਾਡੇ
ਪ੍ਰਬੰਧ ਵਿਚ ਉਨ੍ਹਾਂ ਨੂੰ ਮੁਜਰਮਾਂ ਨੂੰ ਪਕੜਨ ਗੈਰ ਕਾਨੂੰਨੀ ਕੰਮਾਂ ਨੂੰ ਰੋਕਣ
ਤੇ ਸਰਕਾਰ ਖਿਲਾਫ ਧਰਨੇ ਮੁਜ਼ਾਹਰੇ ਕਰਨ ਵਾਲਿਆਂ ਨਾਲ ਸਿਝਣ ਤੋਂ ਹੀ ਵਿਹਲ ਨਹੀਂ
ਮਿਲਦੀ। ਆਪਣੇ ਨਾਲ ਸਬੰਧਤ ਝੂਠੀਆਂ ਸੱਚੀਆਂ ਖਬਰਾਂ ਪੜ੍ਹਨ ਲਈ ਵੀ ਉਨ੍ਹਾਂ ਨੂੰ
ਲਾਇਬਰੇਰੀ ਜਾਣ ਦੀ ਲੋੜ ਨਹੀਂ ਪੈਂਦੀ, ਉਹ ਤਾਂ ਘਰ ਬੈਠਿਆਂ ਹੀ ਪ੍ਰਾਪਤ ਹੋ
ਜਾਂਦਾ ਹੈ। ਪਰ ਜਿਹੜੀ ਘਟਨਾ ਦਾ ਜ਼ਿਕਰ ਮੈਂ ਕਰ ਰਿਹਾ ਹਾਂ, ਉਹ ਮੇਰੇ ਸਾਹਮਣੇ
ਸਾਡੇ ਸਕੂਲ ਵਿਚ ਵਾਪਰੀ ਜਿਹੜੀ ਪੁਲੀਸ ਦੇ ਜਵਾਨਾਂ ਦੀ ਮਾਨਸਿਕਤਾ ਨੂੰ ਖੂਬ
ਦਰਸਾਉਂਦੀ ਹੈ।
ਇਹ
ਉਨ੍ਹਾਂ ਦਿਨਾਂ ਦੀ ਗੱਲ ਹੈ ਜਦ ਲਗਪਗ ਤਿੰਨ ਕੁ ਸਾਲ ਪਹਿਲਾਂ ਪੰਜਾਬ ਸਰਕਾਰ ਵਲੋਂ
ਪਿੰਡ ਪਿੰਡ ਸੰਗਤ ਦਰਸ਼ਨ ਲਗਾ ਕੇ ਪੰਚਾਇਤਾਂ ਨੂੰ ਗਰਾਂਟਾ ਦੇ ਖੁੱਲ੍ਹੇ ਗਫੇ ਵੰਡੇ
ਜਾ ਰਹੇ ਸਨ। ਸਾਡੇ ਪਿੰਡ ਦਾ ਇਹ ਸਮਾਰੋਹ ਸਾਡੇ ਸਕੂਲ ਵਿਚ ਰਖਿਆ ਗਿਆ ਸੀ। ਸਕੂਲ
ਦੀ ਸਫਾਈ/ਸਜਾਵਟ ਦੇ ਨਾਲ ਨਾਲ ਲਾਇਬਰੇਰੀ ਦੇ ਰਖ ਰਖਾਓ ਦਾ ਵੀ ਖਾਸ ਖਿਆਲ ਰਖਿਆ
ਗਿਆ ਸੀ ਕਿਉਂਕਿ ਸਾਡੇ ਸਕੂਲ ਮੁਖੀ ਦੀ ਇੱਛਾ ਸੀ ਕਿ ਮੰਤਰੀ ਜੀ ਨੂੰ ਲਾਇਬਰੇਰੀ
ਵਿਚ ਜ਼ਰੂਰ ਲਿਆਂਦਾ ਜਾਵੇ।
ਸਕੂਲ ਦੀ ਗਰਾਊਂਡ ਵਿਚ ਪੰਡਾਲ ਲਗਾ ਹੋਇਆ ਸੀ ਜਿਥੇ ਪਿੰਡ ਵਾਸੀ ਸਿਆਸੀ ਪਾਰਟੀ ਦੇ
ਕਾਰੁਮਂ ਤੇ ਵਖ ਵਖ ਸਰਕਾਰੀ ਵਿਬਾਗਾਂ ਦੇ ਅਧਿਕਾਰੀ ਮੰਤਰੀ ਜੀ ਦੀ ਉਡੀਕ ਕਰ ਰਹੇ
ਸਨ। ਬਾਅਦ ਦੁਪਹਿਰ ਇਕ ਵਜੇ ਜਦ ਮੰਤਰੀ ਜੀ ਦਾ ਆਗਮਨ ਹੋਇਆ ਤਾਂ ਉਹ ਆਉਂਦੇ ਸਾਰ
ਹੀ ਪੰਡਾਲ ਵਲ ਚਲੇ ਗਏ।ਮੈਂ ਲਾਇਬਰੇਰੀ ਦੇ ਹਾਲ ਕਮਰੇ ਦੇ ਬਾਹਰ ਖੜ੍ਹਾ ਸਾਂ।
ਮੰਤਰੀ ਜੀ ਦੇ ਸੁਰਖਿਆ ਦਸਤੇ ਵਿਚਲੀਆਂ ਦੋ ਜਿਪਸੀਆਂ ਮੇਰੇ ਪਾਸ ਹਾਲ ਕਮਰੇ ਮੂਹਰੇ
ਆ ਰੁਕੀਆਂ। ਇਕ ਜਿਪਸੀ ਵਿਚੋਂ ਕਾਲੀਆਂ ਵਰਦੀਆਂ ਵਿਚ ਸਜੇ ਕਮਾਂਡੋਜ਼ ਉਤਰੇ।
ਉਨ੍ਹਾਂ ਨਾਲ ਹੀ ਜਿਪਸੀ ਵਿਚੋਂ ਖਾਣ ਖਾਣ ਲਈ ਕੁਝ ਕੁਝ ਸਮਾਨ ਤੇ ਇਕ ਡੱਬਾ
ਉਤਾਰਿਆ ਤੇ ਲਾਇਬਰੇਰੀ ਵਿਚ ਜਾ ਵੜੇ। ਦੂਸਰੀ ਜਿਪਸੀ ਵਿਚੋਂ ਐਸ ਪੀ ਰੈਂਕ ਦਾ ਇਕ
ਨੌਜਵਾਨ ਅਧਿਕਾਰੀ ਉਤਰ ਕੇ ਕਮਾਂਡੋਜ਼ ਦੇ ਮਗਰ ਹੀ ਆ ਗਿਆ।
ਕਮਾਂਡੋਜ਼ ਨੇ ਲਾਇਬਰੇਰੀ ਦੇ ਵੱਡੇ ਮੇਜ਼ ਤੇ ਪਏ ਅਖਬਾਰ, ਮੈਗਜ਼ੀਨ ਤੇ ਪੁਸਤਕਾਂ
ਇਕਠੀਆਂ ਕੀਤੀਆਂ ਤੇ ਅਲਮਾਰੀ ਉਪਰ ਰਖ ਦਿਤੀਆਂ। ਉਹ ਮੇਜ਼ ਤੇ ਆਪਣੇ ਨਾਲ ਲਿਆਂਦੇ
ਡੱਬੇ ਵਿਚੋਂ ਡੌਂਗੇ/ਪਲੇਟਾਂ ਆਦਿ ਕੱਢ ਕੇ ਖਾਣਾ ਖਾਣ ਦੀ ਤਿਆਰੀ ਕਰਨ ਲਗੇ।
ਨੌਜਵਾਨ ਅਧਿਕਾਰੀ ਹਾਲ ਕਮਰੇ ਵਿਚ ਸਜਾਈਆਂ ਤਸਵੀਰਾਂ ਵੇਖਣ ਲੱਗਾ। ਯੁੱਗ ਕਵੀ
ਪਾਸ, ਨਾਵਲਕਾਰ ਗੁਰਦਿਆਲ ਸਿੰਘ, ਕਹਾਣੀਕਾਰ, ਸੰਤੋਖ ਸਿੰਘਧੀਰ ਨਾਟਕਕਾਰ ਗਰਸ਼ਰਨ
ਸਿੰਘ ਉਹ ਵੇਖਦਾ ਵੇਖਦਾ ਬੋਲਦਾ ਗਿਆ। ਉਸ ਨੇ ਗਰਦਨ ਗੁਮਾ ਕੇ ਕਮਰੇ ਵਿਚ ਲਗੀਆਂ
ਸਾਹਿਤਕਾਰਾਂ ਦੀ ਤਸਵੀਰਾਂ ਨੂੰ ਗਹੁ ਨਾਲ ਤਕਿਆ ਤੇ ਆਖਿਆ, ਵੈਰੀ ਗੁੱਡ ਇਹ ਚੰਗਾ
ਯਤਨ ਹੈ। ਏਨੇ ਨੂੰ ਕਮਾਂਡੋਜ਼ ਨੇ ਮੇਜ਼ ਤੇ ਖਾਣ ਲਈ ਡੌਂਗੇ ਆਦਿ ਸਜ਼ਾ ਕੇ ਪਾਣੀ
ਵੀ ਲਿਆ ਰਖਿਆ ਸੀ।
ਜਨਾਬ ਜੇਕਰ ਤੁਸੀਂ ਖਾਣ ਪੀਣ ਦਾ ਪ੍ਰਬੰਧ ਨਾਲ ਦੇ ਸਟਾਫ ਰੂਮ ਵਿਚ ਕਰ ਲੈਂਦੇ ਤਾਂ
ਚੰਗਾਸੀ। ਸਾਡੇ ਪ੍ਰਿੰਸੀਪਲ ਸਾਹਿਬ ਦਾ ਇਥੇ ਲਾਇਬਰੇਰੀ ਵਿਚ ਮੰਤਰੀ ਜੀ ਨੂੰ
ਲਿਆਉਣ ਦਾ ਪ੍ਰੋਗਰਾਮ ਹੈ। ਸਾਡੇ ਪ੍ਰਿੰਸੀਪਲ ਸਾਹਿਬ ਦਾ ਇਥੇ ਲਾਇਬਰੇਰੀ ਵਿਚ
ਮੰਤਰੀ ਜੀ ਨੂੰ ਲਿਆਉਣ ਦਾ ਪ੍ਰੋਗਰਾਮ ਹੈ। ਮੈਂ ਪੁਲੀਸ ਅਧਿਕਾਰੀ ਨੂੰ ਮੁਖਾਤਿਬ
ਹੋ ਕੇ ਆਖਿਆ, ਤੁਹਾਡੀ ਲਾਇਬਰੇਰੀ ਨੂੰ ਕੁਸ਼ਨੀ ਹੁੰਦਾ ਭਾਈ ਸਾਹਿਬ। ਅਸੀਂ ਕਿਹੜਾ
ਨਾਲ ਚੁੱਕ ਲਿਜਾਣੈ ਇਹਨੂੰ। ਇਹ ਤਾਂ ਆਪਣੇ ਐਸ ਐਸ ਪੀ ਸਾਹਿਬ ਸਵੇਰੇ ਚਾਰ ਵਜੇ
ਮੰਤਰੀ ਜੀ ਦੇ ਸੁਰਖਿਆ ਪ੍ਰਬੰਧਾਂ ਦੀ ਦੇਖ ਰੇਖ ਵਿਚ ਜੁੱਟੇ ਹੋਏ ਹਨ। ਉਨ੍ਹਾਂ
ਸਵੇਰੇ ਬਰੇਕ ਫਾਸਟ ਵੀ ਨਹੀਂ ਲਿਆ। ਉਹ ਇਸ ਸ਼ਾਂਤ ਮਾਹੌਲੇ ਵਾਲੇ ਕਮਰੇ ਵਿਚ ਬੈਠ
ਕੇ ਅਰਾਮ ਨਾਲ ਖਾਣਾ ਖਾ ਲੈਣਗੇ। ਇਸ ਨਾਲ ਤੁਹਾਡੀ ਲਾਇਬਰੇਰੀ ਦਾ ਕੁਸ਼ ਨੀ
ਵਿਗੜਨਾ। ਜਿਥੋਂ ਤਕ ਮੰਤਰੀ ਜੀ ਦਾ ਇਸ ਕਮਰੇ ਵਿਚ ਆਉਣ ਦਾ ਸਵਾਲ ਹੈ ਸਾਨੂੰ
ਪਤੈ...ਉਹ ਅਜਿਹੇ ਫਜ਼ੂਲ ਕੰਮਾਂ ਵਿਚ ਯਕੀਨ ਨਹੀਂ ਰਖਦੇ। ਪੁਲੀਸ ਅਧਿਕਾਰੀ ਨੇ
ਤਲਖੀ ਨਾਲ ਜਵਾਬ ਦਿਤਾ।
ਉਸ
ਨੇ ਨਾਲ ਹੀ ਇਕ ਕਮਾਂਡੋਜ਼ ਨੂੰ ਆਖਿਆ, ਜਾਹ ਜਵਾਨ! ਸਰਪੰਚ ਤੋਂ ਆਪਣੇ ਆਪਣੇ ਖਾਣ
ਪੀਣ ਦੇ ਰਾਸ਼ਨ ਲੈ ਕੇ ਲਾਇਬਰੇਰੀ ਦੇ ਕਮਰੇ ਵਿਚ ਪਹੁੰਚ ਗਏ।ਮੈਂ ਚੁਪ ਚਾਪ ਪੰਡਾਲ
ਵਲ ਚਲਾ ਆਇਆ ਜਿਥੇ ਮੰਤਰੀ ਜੀ ਲੋਕਾਂਦੀ ਮੁਸ਼ਕਲਾਂ ਸੁਣ ਰਹੇ ਸਨ।
ਆਪਣੀ ਲਾਇਬਰੇਰੀ ਦਾ ਸਾਰਾ ਕੰਮ ਸੈੱਟ ਹੈ ਨਾ? ਮੈਂ ਜਥੇਦਾਰ ਜੀ ਨਾਲ ਗੱਲ ਕਰ ਲਈ
ਹੈ ਉਹ ਕਹਿੰਦੇ ਸਮਾਂ ਕੱਢ ਕੇ ਮੰਤਰੀ ਜੀ ਨੂੰ ਉਥੇ ਜ਼ਰੂਰ ਲੈ ਕੇ ਚਲਾਂਗੇ। ਸਾਡੇ
ਸਕੂਲ ਦੇ ਪ੍ਰਿੰਸੀਪਲ ਨੇ ਮੈਨੂੰ ਪਾਸੇ ਕਰਕੇ ਆਖਿਆ।
ਉਥੇ ਤਾਂ ਪੁਲੀਸ ਅਧਿਕਾਰੀ ਅਰਾਮ ਨਾਲ ਬੈਠ ਕੇ ਖਾਣਾ ਖਾ ਰਹੇ ਹਨ। ਮੈਂ ਉਨ੍ਹਾਂ
ਨੂੰ ਸਟਾਫ ਰੂਮ ਵਿਚ ਜਾਣ ਲਈ ਆਖਿਆ ਸੀ ਪਰ ਉਹ ਮਰਜ਼ੀ ਦੇ ਮਾਲਕ ਹਨ। ਮੈਂ
ਪ੍ਰਿਸੀਪਲ ਸਾਹਬ ਨੂੰ ਦਸਿਆ। ਉਹ ਚੁਪ ਚਾਪ ਮੁੜ ਪੰਡਾਲ ਵਿਚ ਜਾ ਬੈਠੇ।
ਜਦ
ਮੈਂ ਫਿਰ ਲਾਇਬਰੇਰੀ ਦੇ ਹਾਲ ਕਮਰੇ ਵਲ ਮੁੜਿਆ ਤਾਂ ਉਥੇ ਪੁਲਿਸ ਅਧਿਕਾਰੀ ਲੈਗ
ਪੀਸ ਛਕ ਰਹੇ ਸਨ। ਕਮਾਂਡੋਜ਼ ਉਨ੍ਹਾਂ ਦੇ ਆਸ ਪਾਸ ਸਨ। ਖਾਣਾ ਖਾਣ ਦਾ ਇਹ ਦੌਰ
ਘੰਟਾ ਭਰ ਚਲਿਆ। ਸੰਗਤ ਦਰਸ਼ਨ ਦੇ ਸਮਾਪਤ ਹੋਣ ਤੇ ਕਮਾਂਡੋਜ਼ ਨੇ ਆਪਣੇ ਨਾਲ
ਲਿਆਂਦਾ ਸਮਾਨ ਸੰਭਾਲਿਆ ਤੇ ਮੰਤਰੀ ਜੀ ਦੇ ਸੁਰਖਿਆ ਦਸਤੇ ਵਿਚ ਜਾ ਸ਼ਾਮਲ ਹੋਏ। ਜਦ
ਮੈਂ ਹਾਲ ਕਮਰੇ ਦੇ ਅੰਦਰ ਜਾ ਕੇ ਵੇਖਿਆ ਤਾਂ ਪੁਲਸੀਆਂ ਵਲੋਂ ਕਮਰੇ ਵਿਚ ਪਾਇਆ
ਗਾਹ ਵੇਖ ਕੇ ਮਨ ਬਹੁਤ ਦੁਖੀ ਹੋਇਆ। ਵੱਡੇ ਮੇਜ਼ ਦੇ ਮੇਜ਼ਪੋਸ਼ ਤੇ ਥਾਂ ਥਾਂ ਤਰੀ
ਡੁੱਲ੍ਹੀ ਹੋਈ ਸੀ। ਫਰਸ਼ ਤੇ ਪਾਣੀ, ਨੈਪਕਿਨ ਤੇ ਹੱਡੀਆਂ ਖਿਲਰੀਆਂ ਪਈਆਂ ਸਨ। ਇਹ
ਸਾਰਾ ਦ੍ਰਿਸ਼ ਕਿਸੇ ਅਹਾਤੇ ਤੋਂ ਘਟ ਨਹੀਂ ਸੀ ਜਾਪਦਾ। ਜਦ ਮੈਂ ਪੁਲਸੀਆਂ ਦੀ ਇਸ
ਕਾਰਵਾਈ ਬਾਰੇ ਸਟਾਫ ਵਿਚ ਗੱਲ ਕੀਤੀ ਤਾਂ ਇਕ ਅਧਿਆਪਕ ਸਜੱਣ ਕਹਿਣ ਲੱਗਾ, ਤੇਰਾ
ਖਿਆਲ ਐ ਕਿ ਹੋਰ ਪੁਲਿਸ ਆਲੇ ਲਾਇਬਰੇਰੀ ਦੇ ਹਾਲ ਕਮਰੇ ਵਿਚ ਬੈਠ ਕੇ ਪੁਸਤਕਾਂ
ਮੈਗਜ਼ੀਨ ਪੜ੍ਹਦੇ?
ਭਲਿਆ ਲੋਕਾਂ ਧਕੇਸ਼ਾਹੀ, ਖਾਣ ਪੀਣ ਤੇ ਉਤਲੇ ਅਫਸਰਾਂ ਦੀ ਚਾਪਲੂਸੀ ਹੀ ਉਨ੍ਹਾਂ ਦੀ
ਡਿਊਟੀ ਐ। ਉਹ ਆਪਣਾ ਕੰਮ ਕਰਕੇ ਚਲੇ ਗਏ, ਤੂੰ ਕਾਸਤੋਂ ਫਿਕਰ ਕਰਦੈਂ?
ਹੁਣ ਮੈਂ ਜਦ ਵੀ ਸਕੂਲ਼ ਦੀ ਲਾਇਬਰੇਰੀ ਵਿਚ ਕਦੇ ਇਕਲਾ ਹੋਵਾਂ ਤਾਂ ਉਹ ਦ੍ਰਿਸ਼
ਮੇਰੀਆਂ ਅੱਖਾਂ ਸਾਹਮਣੇ ਆ ਜਾਂਦਾ ਹੈ। ਮੈਂ ਸੋਚਦਾ ਹਾਂ, ਅਜਿਹਾ ਕੁੱਢਰ ਵਿਵਹਾਰ
ਕਰਨ ਵਾਲੇ ਭਲਾਂ ਲੋਕਾਂ ਨਾਲ ਕੀ ਇਨਸਾਫ ਕਰਦੇ ਹੋਣਗੇ? |