WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਵਾਜਪਾਈ ਜੀ ਤੁਹਾਡੇ ਤੋਂ ਤਾਂ ਇਹ ਉਮੀਦ ਨਹੀਂ ਸੀ
-  ਜਗਜੀਤ ਸਿੰਘ ਆਨੰਦ

ਨੇੜਲੇ ਕੁਝ ਦਿਨਾਂ ਦੀ ਘਟਨਾਵਾਂ ਭਵਿਖ ਬਾਰੇ ਚਿੰਤਾ ਵਿਚ ਵਾਧਾ ਕਰਦੀਆ ਹਨ, ਦੇਸ਼ ਦੇ ਵੀ, ਪੰਜਾਬ ਦੇ ਵੀ ਤੇ ਧਰਮ ਵਿਚ ਸ਼ਰਧਾ ਰਖਣ ਵਾਲਿਆਂ ਦੇ ਵੀ।

ਪਹਿਲਾਂ ਲਓ ਗਲ ਦੇਸ਼ ਦੀ।

ਜੋ ਕੁਝ ਹੋਇਆ ਵਾਪਰਿਆ ਹੈ ਨਵੀਂ ਪਾਰਲੀਮੈਂਟ ਦੀ ਹੋਂਦ ਵਿਚ ਆਉਣ ਪਿਛੋਂ, ਉਹ ਅਫਸੋਸਨਾਕ ਤਾਂ ਹੈ ਇਸ ਪਖੋਂ ਵੀ ਕਿ ਨਵਾਂ ਹਾਊਸ ਲੀਹੇ ਹੀ ਨਹੀਂ ਪੈ ਸਕਿਆ ਮੁੜ ਮੁੜ ਮਚਾਏ ਗਏ ਸ਼ੋਰ ਸ਼ਰਾਬੇ ਕਾਰਨ ਤੇ ਇਸ ਤੋਂ ਵੀ ਅਗੇ ਵਧ ਕੇ ਜਮਹੂਰੀਅਤ ਨੂੰ ਅਮਲੀ ਰੂਪ ਦੇਣ ਵਾਲੇ ਇਕੋ ਇਕ ਸੰਦ ਵਜੋਂ ਇਸ ਦੀ ਕਾਰਜਸ਼ੀਲਤਾ ਹੀ ਸ਼ਕ ਦੇ ਘੇਰੇ ਵਿਚ ਆ ਜਾਣ ਕਾਰਨ।

ਪਾਰਲੀਮੈਂਟ ਵਾਲੀ ਗੱਡੀ ਚਲਦੀ ਹ ਤਦ ਜੇ ਵਿਰੋਧ ਵਾਲੀ ਧਿਰ ਤੇ ਰਾਜ ਕਰਦੀ ਧਿਰ ਆਪਸ ਵਿਚ ਜਿੰਨਾ ਵੀ ਖਹਿਬੜਨ, ਇ ਨੂੰ ਪਟੜੀਓਂ ਨਾ ਉਤਰਨ ਦੇਣ। ਪਰ ਹਾਲਤ ਅਜ ਇਹ ਬਣ ਗਈ ਹੈ ਕਿ ਦਸ ਵਾਰ ਚੁਣਿਆ ਜਾ ਚੁਕਾ ਬੰਦਾ ਜਦੋਂ ਸਰਬ ਸੰਮਤੀ ਨਾਲ ਸਪੀਕਰੀ ਦੀ ਗੱਦੀ ਉਤੇ ਬਿਠਾਇਆ ਗਿਆ ਸੀ, ਸਤਾਂ ਮਹੀਨਿਆਂ ਵਿਚ ਹੀ ਕੰਨਾਂ ਨੂੰ ਹਥ ਲਾ ਗਿਆ ਹੈ ਕਿ ਮੈਂ ਤਾਂ ਸਪੀਕਰ ਦੇ ਸਾਹਮਣੇ ਬੈਠਾ ਕਿਤੇ ਚੰਗਾ ਸਾਂ ਸਪੀਕਰ ਦੀ ਗੱਦੀ ਉਤ ਬੈਠਣ ਨਾਲੋਂ। ਤੇ ਉਸ ਨੂੰ ਇਸ ਹਾਲ ਤਕ ਪੁਚਾ ਦਿਤਾ ਹੈ ਉਸ ਬੰਦੇ ਨੇ, ਜਿਹੜਾ ਵਿਰੋਧ ਦੀ ਧਿਰ ਵਿਚੋਂ ਸਭ ਤੋਂ ਬੀਬਾ ਰਾਣਾ ਸਮਝਿਆ ਜਾਂਦਾ ਹੈ ਤੇ ਜਿਸ ਨੇ ਅਜੇ ਕੁਝ ਚਿਰ ਪਹਿਲਾਂ ਹੀ ਪ੍ਰਧਾਨ ਮੰਤਰੀ ਵਾਲੀ ਗੱਦੀ ਛੇ ਸਾਲ ਸੰਭਾਲਣ ਪਿਛੋਂ ਵਿਰੋਧੀ ਬੈਂਚਾਂ ਤੇ ਬੈਠਣਾ ਸੁਰੂ ਕੀਤਾ ਹੈ।

ਵਿਰੋਧੀ ਧਿਰ ਦਾ ਵਤੀਰਾ ਸਹੀ ਨਹੀਂ

ਅਫਸੋਸ ਦੀ ਗੱਲ ਸਿਰਫ ਇਹ ਨਹੀਂ ਕਿ ਮੁਖ ਵਿਰੋਧੀ ਧਿਰ ਭਾਰਤੀ ਜਨਤਾ ਪਾਰਟੀ ਦੀ ਹਾਲਤ ਤਾਲੋਂ ਘੁਥੀ ਡੂੰਮਣੀ ਵਾਲੀ ਹੀ ਬਣੀ ਤੁਰੀ ਆਉਦੀ ਹੈ, ਸਗੋਂ ਇਹ ਵੀ ਹੈ ਕਿ ਸ੍ਰੀ ਵਾਜਪਾਈ ਵਰਗਾ ਬੰਦਾ ਖੁਦ ਸਪੀਕਰ ਨੂੰ ਆਖ ਦੇਵੇ ਕਿ ਹਾਊਸ ਨੂੰ ਉਠਾ ਦੇਵੇ, ਕਿਉਂਕਿ ਅਸੀਂ ਇਸ ਨੂੰ ਚਣ ਨਹੀਂ ਦੇਣਾ, ਪਰ ਜਦੋਂ ਸਪੀਕਰ ਅਜਿਹੇ ਹਥਕੰਡਿਆਂ ਤੋਂ ਅਕ ਕੇ ਕੁਰਸੀ ਖਾਲੀ ਕਰਨ ਤੁਰ ਪਵੇ ਤਾਂ ਵਾਜਪਾਈ ਸਾਹਿਬ ਉਕਾ ਹੀ ਮੁਕਰ ਜਾਣ ਆਪਣੇ ਆਖੇ ਕੀਤੇ ਤੋਂ।

ਉਨ੍ਹਾਂ ਦੇ ਸਮਰਥਕ ਤਾਂ ਇਕ ਦੂਜੇ ਨਾਲ ਚੂੰਝਾਂ ਲੜਾਉਣ ਤੋਂ ਅਗੇ ਵਧ ਕੇ ਖੂਦ ਸਪੀਕਰ ਉਤੇ ਨਿਜੀ ਹਮਲੇ ਕਰਨ ਤੁਰ ਪਏ, ਪਿਛੋਂ ਮੁਕਰ ਜਾਣ ਨਾਲ ਤਾਂ ਗਲ ਨਹੀਂ ਬਣਦੀ, ਕਿਉਂਕਿ ਤਲਵਾਰ ਦਾ ਫੱਟ ਤਾਂ ਸਮੇਂ ਨਾਲ ਮਿਟ ਜਾਂਦਾ ਹੈ, ਜ਼ੁਬਾਨ ਦਾ ਨਹੀਂ।

ਇਹ ਸਭ ਕੁਝ ਹੋਇਆ ਵਾਪਰਿਆ ਹੈ ਇਸ ਗੱਲ ਦੇ ਬਾਵਜੂਦ ਕਿ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ, ਜਿਹੜੇ ਲੋਕ ਸਭਾ ਵਿਚ ਭਾਜਪਾ ਦੇ ਹੀ ਨਹੀਂ ਸਮੁਚੇ ਵਿਰੋਧੀ ਧਿਰ ਦੇ ਮੁਖੀ ਆਗੂ ਹਨ, ਅਜੇ ਪਿਛਲੇ ਮਹੀਨੇ ਵਿਸ਼ਵਾਸ ਦਿਵਾਇਆ ਸੀ ਕਿ ਭਾਜਪਾ ਵਾਲੇ ਅਗੇ ਤੋਂ ਹਾਉਸ ਅੰਦਰ ਸੰਭਲ ਕੇ ਚਲਣਗੇ। ਸਾਡੀ ਰਾਏ ਵਿਚ ਘਟੋ ਘਟ ਇਹ ਸਮਾਗਮ ਤਾਂ ਰੌਲੇ ਰਪੇ ਦਾ ਸਿਕਾਰ ਰਹੇਗਾ ਹੀ, ਕਿਉਂਕਿ ਮੈਂਬਰਾਂ ਦਾ ਧਿਆਨ ਹਾਊਸ ਦੀ ਕਾਰਵਾਈ ਤੇ ਨਹੀਂ, ਸਗੋਂ ਫਰਵਰੀ ਦੇ ਸੁਰੂ ਵਿਚ ਆ ਰਹੀਆਂ ਤਿੰਨ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਤੇ ਲਗਾ ਹੋਇਆ ਹੈ ਤੇ ਉਹ ਹਰ ਮਾਮਲੇ ਨੂੰ ਉ੍ਹਾਂ ਚੋਣਾਂ ਵਿਚ ਹਾਣ ਲਾਭ ਦੇ ਨੁਕਤੇ ਤੋਂ ਹੀ ਵੇਖ ਰਹੇ ਹਨ।

ਜੇ ਵਿਰੋਧੀ ਧਿਰ ਦਾ ਇਹ ਹਾਲ ਹੈ ਤਾਂ ਰਾਜ ਕਰਦੀ ਧਿਰ ਦਾ ਵੀ ਹਾਲ ਕੋਈ ਬਹੁਤਾ ਚੰਗਾ ਨਹੀਂ। ਸਾਨੂੰ ਕਦੇ ਕਦੇ ਡਾਕਟਰ ਮਨਮੋਹਨ ਸਿੰਘ ਤੇ ਤਰਸ ਆਉਣ ਲਗ ਪੈਂਦਾ ਹੈ। ਕਿ ਏਨਾ ਚੰਗਾ ਬੰਦਾ ਕਿਨ੍ਹਾਂ ਹਾਲਾਤ ਵਿਚ ਘਿਰ ਗਿਆ ਹੈ। ਕੇਬਨਿਟ ਵਿਚਲੇ ਦਾਗੀ ਮੰਤਰੀਆਂ ਦੀ ਗਲ ਨੂੰ ਭਾਵੇਂ ਉਹ ਲੋਕ ਚੁਕ ਰਹੇ ਹੋਣ ਜਿਹੜੇ ਆਪ ਦੁੱਧ ਧੋਤੇ ਨਹੀਂ ਤੇ ਵਿਧਾਨ ਦੀ ਮੱਦ ਭਾਵੇਂ ਪ੍ਰਧਾਨ ਮੰਤਰੀ ਨੂੰ ਆਪਣੇ ਵਜ਼ੀਰ ਸਾਥੀ ਚੁਣਨ ਵੇਲੇ ਦਾਗੀ ਬੰਦਿਆਂ ਤੇ ਰੋਕ ਲਾਉਣ ਦਾ ਜ਼ਿਕਰ ਨਾ ਵੀ ਕਰਦੀ ਹੋਵੇ, ਪਰ ਲੋਕਾਂ ਦੀ ਕਚਹਿਰੀ ਤਾਂ ਵਿਧਾਨ ਦੀਆਂ ਮਦਾਂ ਤੋਂ ਉਚੀ ਹੈ ਤੇ ਉਹ ਕਿਉਕਿ ਸਚੀਆਂ ਸੁਚੀਆਂ ਕਦਰਾਂ ਕੀਮਤਾਂ ਦੇ ਪਖੋਂ ਸਿਆਸਤਦਾਨਾਂ ਨਾਲੋਂ ਕਿਤੇ ਉਰ ਹਨ, ਉਨ੍ਹਾਂ ਉਤੇ ਕਿਉਂ ਨਾ ਅਰ ਪਵੇਗਾ ਕਿ ਡਾਕਟਰ ਮਨਮੋਹਨ ਸਿੰਘ ਵਰਗਾ ਵਿਅਕਤੀ ਵੀ ਲੂਣ ਦਿ ਖਾਣ ਦਾ ਅਸਰ ਕਬੂਲਣੋਂ ਨਹੀਂ ਰਹਿ ਸਕਿਆ।

ਜੇ ਕੋਈ ਕਸਰ ਬਾਕੀ ਰਹਿ ਗਈ ਸੀ ਤਾਂ ਸ੍ਰੀ ਲਾਲੂ ਪ੍ਰਸਾਦ ਯਾਦਵ ਦੇ ਨਵੇਂ ਕੰਮਾਂ ਕਰਤੂਤਾਂ ਨੇ ਪੂਰੀ ਕਰ ਦਿਤੀ ਹੈ। ਚੋਣਾਂ ਦਾ ਐਲਾਨ ਹੋਣ ਤੋਂ ਚੋਣ ਜ਼ਾਬਤੇ ਦੇ ਲਾਗੂ ਹੋਣ ਪਿਛੋਂ ਵੀ ਉਹ ਗਰੀਬਾਂ ਵਿਚ ਸੌ ਸੌ ਦੇ ਨੋਟ ਵੰਡਣ ਤੁਰ ਪਏ ਹਨ ਤੇ ਹਕੀ ਠਹਿਰਾਉਂਦੇ ਹਨ ਇਸ ਗੱਲ ਨੂੰ ਇਹ ਆਖ ਕੇ ਕਿ ਇਹ ਤਾਂ ਉਹ ਪਹਿਲਾਂ ਤੋਂ ਕਰਦੇ ਆਏ ਹਨ। ਚੋਣ ਕਮਿਸ਼ਨ ਜੇ ਉਨਾਂ ਦੀਆਂ ਲਗਾਮਾਂ ਕਸਣ ਤੁਰ ਪਿਆ ਹੈ ਤੇ ਉਸ ਨੇ ਨੋਟਿਸ ਜਾਰੀ ਕਰ ਦਿਤਾ ਹੈ ਕਿ ਲਾਲੂ ਦੀ ਪਾਰਟੀ ਦੀ ਇਕ ਸਿਆਸੀ ਪਾਰਟੀ ਵਜੋਂ ਪ੍ਰਵਾਨਗੀ ਕਿਉਂ ਰੱਦ ਨਾ ਕੀਤੀ ਜਾਵੇ, ਤਾਂ ਸਵਛ ਸਿਆਸੀ ਕਦਰਾਂ ਕੀਮਤਾਂ ਤੇ ਪਹਿਰੇਦਾਰ ਲੋਕਾਂ ਵਿਚ ਚੋਣ ਕਮਿਸ਼ਨ ਦਾ ਮਾਣ ਵਧੇਗਾ ਹੀ ਵਧੇਗਾ।

ਕਦੇ ਕਦੇ ਤਾਂ ਬੰਦਾ ਸੋਚਣ ਲਗ ਪੈਂਦਾ ਹੈ ਕਿ ਜੇ ਸਾਡੀਆਂ ਉਚ ਅਦਾਲਤਾਂ ਏਨੀਆਂ ਚੇਤੰਨ ਨਾ ਹੋਣ ਆਪਣੇ ਫਰਜ਼ਾਂ ਬਾਰੇ ਤੇ ਚੋਣ ਕਮਿਸਨ ਦਾ ਸਿਰ ਤੇ ਕੁੰਡਾ ਨਾ ਹਵੇ ਤਾਂ ਕਿੰਨਾ ਕੁ ਚਿਰ ਲੋਕਾਂ ਦਾ ਭਰੋਸਾ ਰਹਿ ਜਾਵੇਗਾ ਚੋਣਾਂ ਦੀ ਪ੍ਰਕਿਰਿਆ ਵਿਚ? ਪਹਿਲਾਂ ਹੀ ਇਹ ਪ੍ਰਬੰਧ ਜਾਤ ਪਾਤ ਤੇ ਧਰਮ ਦੇ ਨਾਂਅ ਤੇ ਲੋਕਾਂ ਨੂੰ ਭੁਚਲਾਉਣ ਤੇ ਵੋਟਾਂ ਦੀ ਖਾਤਰ ਨੋਟਾਂ ਦੀ ਸੋਟ ਕਾਰਨ ਏਨਾ ਹਿਲ ਚੁਕਾ ਹੈ ਕਿ ਲੋਕ ਆਖ ਲਗ ਪਏ ਹਨ, ਕਿ ਚੋਣਾਂ ਤਾਂ ਥੈਲੀ ਸ਼ਾਹਾਂ ਜੋਗੀਆਂ ਹੀ ਹੋ ਕੇ ਰਹਿ ਗਈਆਂ ਹਨ।

ਇਹੋ ਨਹੀਂ, ਖੇਖਣਹਾਰੇ ਚੋਚਲੇ ਵੀ ਦਿਨ ਪ੍ਰਤੀ ਦਿਨ ਅਜਿਹੇ ਸਾਹਮਣੇ ਆਉਂਦੇ ਜਾ ਰਹੇ ਹਨ ਕਿ ਲੋਕ ਸਿਆਸਤ ਤੋਂ ਹੀ ਨਹੀਂ, ਧਰਮ ਮੱਠਾਂ ਤੇ ਧਰਮਚਾਰੀਆਂ ਤੋਂ ਵੀ ਉਪਰਾਮ ਹੁੰਦੇ ਜਾ ਰਹੇ ਹਨ। ਸ਼ੰਕਰਾਚਾਰੀਆ ਵਾਲੀ ਗੱਲ ਅਸੀਂ ਮੁੜ ਨਹੀਂ ਛੋਹਣੀ, ਕਿਉਂਕਿ ਮਾਮਲਾ ਅਜੇ ਹੋਰ ਤੋਂ ਹੋਰ ਖੁਲ੍ਹ ਰਿਹਾ ਹੈ। ਪਰ ਧਰਮ ਦੇ ਨਾਂਅ ਹੇਠ ਹੁੜਦੰਗ ਮਚਾਉਣ ਵਾਲਿਆਂ ਵਲੋਂ ਤਾਂ ਅਖਾਂ ਨਹੀਂ ਮੀਟੀਆਂ ਜਾ ਸਕਦੀਆਂ।


ਤੁਹਾਡੇ ਵਿਚਾਰਾਂ ਦਾ ਸੁਆਗਤ ਹੈ

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com