ਸਾਰੇ ਮਰਦਾਂ ਵਾਂਗ ਮੈਂ ਵੀ
ਸੋਹਣੀਆਂ ਔਰਤਾਂ ਦਾ ਪ੍ਰਸੰਸਕ ਹਾਂ, ਜਿਵੇਂ ਕਿ ਐਸ਼ਵਰਿਆ ਰਾਏ ਤੇ ਦੂਜੀਆਂ, ਜੋ
ਮਿਸ ਇੰਡੀਆ, ਮਿਸ ਵਰਲਡ ਤੇ ਮਿਸ ਯੂਨੀਵਰਸ ਬਣੀਆਂ। ਮੈਂ ਉਨ੍ਹਾਂ ਨੂੰ ਦੂਰੋਂ
ਪਸੰਦ ਕਰਦਾ ਹਾਂ, ਕਿਉਂਕਿ ਮੈਨੂੰ ਉਨ੍ਹਾਂ ਵਿਚੋਂ ਕਿਸੇ ਦੇ ਵੀ ਨੇੜੇ ਜਾਣ ਦਾ
ਮੌਕਾ ਨਹੀਂ ਮਿਲਿਆ। ਇਨ੍ਹਾਂ ਨਾਲੋਂ ਵੀ ਵੱਧ ਮੈਂ ਉਨ੍ਹਾਂ ਔਰਤਾਂ ਦਾ ਪ੍ਰਸ਼ੰਸਕ
ਹਾਂ, ਜੋ ਜੁਝਾਰੂ ਤੇ ਤੇਜ਼ ਤਰਾਰ ਹਨ। ਇਹੋ ਕਾਰਨ ਹੈ ਕਿ ਮੈਂ ਰੁਣੂਕਾ ਚੌਧਰੀ
ਵਰਗੀਆਂ ਔਰਤਾਂ ਨੂੰ ਪਸੰਦ ਕਰਦਾ ਹਾਂ, ਜੋ ਸੋਡੇ ਦੀ ਬੋਤਲ ਖੁਲ੍ਹਣ ਉਤੇ ਝੱਗ ਦੀ
ਉਠਾਣ ਵਾਂਗ ਹਨ। ਮੈਂ ਉਨ੍ਹਾਂ ਔਰਤਾਂ ਬਾਰੇ ਆਪਣੇ ਵਿਚਾਰ ਸੀਮਤ ਰਖਾਂਗਾ ਜੋ
ਰਾਜਨੀਤੀ ਜਾਂ ਸਮਾਜ ਸੇਵਾ ਦੇ ਖੇਤਰ ਵਿਚ ਹੋਣ ਕਾਰਨ ਜਨਤਾ ਦੀਆਂ ਨਜ਼ਰਾਂ ਵਿਚ
ਹਨ। ਕੁਝ ਅਜਿਹੀਆਂ ਸਿਆਸਤਦਾਨ ਔਰਤਾਂ ਹਨ, ਜਿਨ੍ਹਾਂ ਦਾ ਮੈਂ ਕਦੇ ਪ੍ਰਸੰਸਕ ਸਾਂ,
ਪਰ ਹੁਣ ਨਹੀਂ ਰਿਹਾ। ਮੇਰੀ ਪ੍ਰਮੁਖ ਪਸੰਦ ਸੋਨੀਆ ਗਾਂਧੀ ਤੇ ਸ਼ੀਲਾ ਦੀਕਸ਼ਤ ਹਨ,
ਪਹਿਲੀ ਇਸ ਲਈ ਕਿ ਉਸ ਨੇ ਆਪਣੇ ਆਪ ਨੂੰ ਅਨੇਕਾਂ ਵਰ੍ਹਿਆਂ ਤਕ ਰਾਜਨੀਤੀ ਤੋਂ ਦੂਰ
ਰਖਿਆ ਅਤੇ ਸਿਆਸਤਦਾਨਾਂ ਵਿਚ ਸਭ ਤੋਂ ਵਧ ਆਦਰ ਸਤਿਕਾਰ ਦੀ ਪਾਤਰ ਬਣੀ, ਦੂਸਰੀ
ਔਰਤ ਨੂੰ ਮੈਂ ਦਿੱਲੀ ਨੂੰ ਰਾਜ ਦਾ ਦਰਜਾ ਦੇਣ ਤੇ ਆਪਣੇ ਤੋਂ ਪਹਿਲਾਂ ਵਾਲੇ ਕਿਸੇ
ਵੀ ਮੁਖ ਮੰਤਰੀ ਨਾਲੋਂ ਵਧੀਆ ਪ੍ਰਸਾਸਨ ਦੇਣ ਕਰਕੇ ਪਸੰਦ ਕਰਦਾ ਹਾਂ। ਇਸੇ ਕਾਰਨ
ਕਰਕੇ ਮੈਂ ਵਸੁੰਧਰਾ ਰਾਜੇ ਦਾ ਪ੍ਰਸੰਸਕ ਹਾਂ। ਹਾਲਾਂਕਿ ਮੈਂ ਉਸ ਦੇ ਰਾਜਨੀਤਕ
ਗਠਜੋੜ ਨਾਲ ਸਹਿਮਤ ਨਹੀਂ ਹਾਂ, ਉਸ ਨੇ ਕਦੇ ਵੀ ਆਪਣੀ ਵਫਾਦਾਰੀ ਨਹੀਂ ਬਦਲੀ ਤੇ
ਰਾਜਸਥਾਨ ਨੂੰ ਬਿਹਤਰ ਜੀਵਲ ਸ਼ੈਲੀ ਦੀ ਰਾਹ ਉਤੇ ਲੈ ਆਈ ਹੈ।
ਮੈਂ ਮੇਨਕਾ ਗਾਂਧੀ ਦਾ
ਪ੍ਰਸੰਸਕ ਹਾਂ, ਕਿਉਂਕਿ ਉਸਨੇ ਪਸ਼ੂਆਂ ਲਈ ਬਹੁਤ ਕੁਝ ਕੀਤਾ, ਪਰ ਮੈਂ ਅਜਿਹੇ
ਲੋਕਾਂ ਬਾਰੇ ਵਧੀਆ ਰਾਏ ਨਹੀਂ ਰਖਦਾ, ਕਿਉਕਿ ਸੱਤਾ ਵਿਚ ਬਣੇ ਰਹਿਣ ਲਈ ਉਹ
ਆਪਣੀਆਂ ਰਾਜਸੀ ਵਫਾਦਾਰੀਆ ਬਦਲ ਲੈਂਦੇ ਹਨ। ਇਹੋ ਗੱਲ ਨਜਮਾ ਹੈਪਤੁਲਾ ਉਤੇ ਲਾਗੂ
ਹੁੰਦੀ ਹੈ, ਜਿਸ ਨੇ ਮੌਲਾਨਾ ਅਜ਼ਾਦ ਨਾਲ ਆਪਣੀ ਰਿਸ਼ਤੇਦਾਰੀ ਦਾ ਤਾਂ ਮੁੱਲ ਵਟਿਆ
ਪਰ ਉਹ ਅਜਿਹੀ ਪਾਰਟੀ ਵਿਚ ਚਲੀ ਗਈ, ਜਿਸ ਦੇ ਉਹ ਕੱਟੜ ਵਿਰੋਧੀ ਸਨ। ਮੈਨੂੰ
ਜੈਲਲਿਤਾ ਤੋਂ ਈਰਖਾ ਹੁੰਦੀ ਹੈ। ਮੈਂ ਉਸ ਦੀ ਪ੍ਰਸੰਸਾ ਇਸ ਲਈ ਕਰਦਾ ਹਾਂ ਕਿ ਉਹ
ਆਪਣੇ ਵਿਰੋਧੀਆਂ ਨਾਲ ਸਖਤੀ ਨਾਲ ਪੇਸ਼ ਆਉਂਦੀ ਹੈ ਤੇ ਉਹ ਉਸ ਕੋਲੋਂ ਡਰਦੇ ਵੀ ਹਨ।
ਮੈਂ ਤਾਮਿਲਨਾਡੂ ਵਿਚ ਰਹਿਣ ਤੋਂ ਡਰਾਂਗਾ ਕਿਉਂਕਿ ਆਲੋਚਨਾ ਦਾ ਇਕ ਸ਼ਬਦ ਵੀ ਮੈਨੂੰ
ਗੰਭੀਰ ਮੁਸੀਬਤ ਵਿਚ ਪਾ ਸਕਦਾ ਹੈ। ਮਮਤਾ ਬੈਨਰਜੀ ਦੀ ਗੱਲ ਮੇਰੀ ਕੁਝ ਸਮਝ ਵਿਚ
ਨਹੀਂ ਆਉਂਦੀ। ਉਹ ਹਮੇਸ਼ਾ ਵਧ ਤੋਂ ਵੱਧ ਗੁਸੇਖੋਰੇ ਜਵਾਨ ਐਰਤ ਵਾਂਗ ਨਜ਼ਰ ਆਉਦੀ
ਹੈ ਤੇ ਉਸ ਕੋਲ ਕਹਿਣ ਲਈ ਕੁਝ ਨਹੀਂ ਹੁੰਦਾ। ਉਮਾ ਭਾਰਤੀ ਕੀ ਕਹਿੰਦੀ ਤੇ ਕਰਦੀ
ਹੈ, ਉਸ ਦਾ ਤਾਂ ਭਾਵ ਅਰਥ ਹੋਰ ਵੀ ਘੱਟ ਹੁੰਦਾ ਹੈ। ਅਡਵਾਨੀ ਨੂੰ ਉਨ੍ਹਾਂ ਨੂੰ
ਨਖਰਿਆ ਉਤੇ ਕਾਬੂ ਪਾਉਣ ਲਈ ਪੂਰੀ ਕੋਸ਼ਿਸ਼ ਕਰਨੀ ਹੋਵੇਗੀ।
ਸਮਾਜਸੇਵੀ ਔਰਤਾਂ ਪ੍ਰਤੀ
ਮੇਰਾ ਵਿਹਾਰ ਨਰਮ ਰਹਿੰਦਾ ਹੈ। ਇਲਾ ਭੱਟ ਦੀ ਪ੍ਰਸੰਸਾ ਮੈਂ ਬਿਨਾਂ ਇਹ ਜਾਣੇ
ਕਰਦਾ ਹਾਂ ਕਿ ਉਸ ਨੇ ਔਰਤਾਂ ਲਈ ਕੀ ਕੀਤਾ ਹੈ। ਹਾਲਾਂਕਿ ਮੈਂ ਮੇਧਾ ਪਾਟੇਕਰ ਤੇ
ਅਰੁੰਧਤੀ ਰਾਏ ਵਲੋਂ ਨਰਬਦਾ ਨਦੀ ਯੋਜਨਾ ਬਾਰੇ ਕੀਤੀ ਜਾ ਰਹੀ ਕਾਰਵਾਈ ਨਾਲ ਸਹਿਮਤ
ਨਹੀਂ ਹਾਂ, ਮੈਂ ਉਨ੍ਹਾਂ ਵਲੋਂ ਆਪਣੇ ਸਟੈਂਡ ਤੇ ਡਟੇ ਰਹਿਣ ਲਈ ਉਨ੍ਹਾਂ ਦੀ
ਪ੍ਰਸੰਸਾ ਕਰਦਾ ਹਾਂ। ਮੈਂ ਮਧੂ ਕਿਸ਼ਵਰ ਤੇ ਉਰਵਸ਼ੀ ਬੁਤਾਲੀਆ ਦੀ ਪ੍ਰਸੰਸਾ ਔਰਾਂ
ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਕਰਦਾ ਹਾਂ।
ਅੱਜ ਮੇਰੀ ਸਭ ਤੋਂ ਪਹਿਲੀ
ਪਸੰਦ ਤੀਸਤਾ ਸੀਤਲਵਾੜ ਹੈ। ਮੈਂ ਉਸ ਨੂੰ ਟੀ ਵੀ ਉਤੇ ਸ਼ਿਵ ਸੈਨਾ ਦੇ ਬੁਲਾਰੇ ਦੀ
ਖਿਚਾਈ ਕਰਦੇ ਦੇਖਦਾ ਸਾਂ। ਮੈਂ ਉਸ ਦੀ ਪੱਤ੍ਰਿਕਾ ਕਮਿਊਨਲਿਜ਼ਮ ਕਮਬੈਟ ਉਠਾਉਂਦੇ
ਹੀ ਝਪਟ ਪੈਂਦੀ ਹੈ। ਪਰ ਉਸ ਨੇ ਜਿਸ ਤਰ੍ਹਾਂ ਨਰਿੰਦਰ ਮੋਦੀ ਪ੍ਰਸਾਸਨ ਨੂੰ
ਲਲਕਾਰਿਆ ਤੇ ਗੋਧਰਾ ਦੰਗਿਆਂ ਦੇ ਪੀੜ੍ਹਤਾਂ ਦੀ ਸਹਾਇਤਾ ਕਰਦੇ ਸਮੇਂ ਮੁਸਲਿਮ
ਵਿਰੋਧੀ ਭਾਵਨਾ ਨੂੰ ਉਜਾਗਰ ਕੀਤਾ, ਉਸ ਕਾਰਨ ਮੈਂ ਉਸ ਦੀ ਸਭ ਤੋਂ ਜ਼ਿਆਦਾ
ਪ੍ਰਸੰਸਾ ਕਰਦਾ ਹਾਂ। ਉਸ ਦੇ ਯਤਨਾਂ ਨਾਲ ਗੁਜਰਾਤ ਦੀ ਅਦਾਲਤਾਂ ਵਿਚ ਖਤਮ ਹੋ ਗਏ
ਮੁਕਦਮੇ ਫਿਰ ਤੋਂ ਖੋਲ੍ਹੇ ਗਏ ਅਤੇ ਮੁੰਬਈ ਵਚਿ ਉਨ੍ਹਾਂਉਤੇ ਮੁੜ ਤੋਂ ਕਾਰਵਾਈ
ਸੁਰੂ ਹੋਈ। ਉਸ ਦੇ ਕਾਰਨ ਹੀ ਜ਼ਾਹਿਰਾ ਸ਼ੇਖ ਤੇ ਬਲਿਕੀਸ ਬਾਨੋ ਦੀ ਨਿਆਂ ਲਈ
ਫਰਿਆਦ ਸੁਣੀ ਗਈ। ਮੈਂ ਜ਼ਾਹਿਰਾ ਸੇਖ ਵਲੋਂ ਸੱਚ ਨਾਲ ਨਾ ਖਲੋਣ ਦੀ ਮਜ਼ਬੂਰੀ ਸਮਝ
ਸਕਦਾ ਹਾਂ।ਉਸਨੇ ਜੋ ਕੁਝ ਭੁਗਤਿਆ ਹੈ, ਉਸ ਕਾਰਨ ਉਸ ਦੀ ਭਾਵਨਾ ਮਰ ਚੁਕੀ ਹੈ।ਇਕੋ
ਇਕ ਹਿੰਦੂ ਔਰਤ ਤੀਸਤਾ ਸੀਤਲਵਾੜ ਹੈ, ਜਿਸ ਨੇ ਮੁਸਲਿਮ ਵਿਰੋਧੀ ਤੱਤਾਂ ਦੇ ਖਿਲਾਫ
ਨਿਆਂ ਦਾ ਮੋਰਚਾ ਖੋਲ੍ਹਿਆ ਹੈ, ਚਾਹੇ ਜ਼ਾਹਿਰਾ ਸ਼ੇਖ ਦਾ ਉਸਨੂਮ ਸਾਥ ਪ੍ਰਾਪਤ ਸੀ
ਜਾਂ ਨਹੀਂ। ਉਸ ਨੇ ਧਰਮ ਨਿਰਪਖ ਭਾਰਤ ਦਾ ਝੰਡਾ ਚੁੱਕੀ ਰਖਿਆ ਹੈ, ਚਾਹੇ ਕਿੰਨੀ
ਹੀ ਤੇਜ਼ ਹਵਾ ਚਲਦੀ ਰਹੀ, ਹਾਲਾਂਕਿ ਮੈਂ ਉਸ ਨੂੰ ਕਦੇ ਨਹੀਂ ਮਿਲਿਆ, ਤੀਸਤਾ ਨੂੰ
ਮੈਂ ਦਿਲੋਂ ਪਿਆ ਕਰਦਾ ਹਾਂ।
ਮਿਡਲ ਜਨਰਲ
ਸਕੂਲ ਵਿਚ ਮੇਰੇ ਨਾਲੋਂ ਦੋ
ਸਾਲ ਵੱਡਾ ਇਕ ਮੁੰਡਾ ਸੀ, ਜੋ ਆਪਣੀ ਵਿੱਲਖਣ ਦਲੇਰੀ ਲਈ ਮਸ਼ਹੂਰ ਸੀ। ਬਹੁਤ ਸਾਰੇ
ਕੰਮਾਂ ਵਿਚ ਇਕ ਇਹ ਵੀ ਸੀ ਕਿ ਉਹ ਬਿਜਲੀ ਦੀ ਸਾਕਟ ਦੇ ਛੇਕ ਵਿਚ ਆਪਣੀਆਂ ਦੋ
ਉਂਗਲਾਂ ਪਾ ਕੇ ਕਿਸੇ ਨੂੰ ਵੀ ਖੁਦ ਨੂੰ ਛੋਹਣ ਦੀ ਚੁਣੌਤੀ ਦੇ ਦਿੰਦਾ ਸੀ। ਉਸ ਦੇ
ਸਰੀਰ ਵਿਚ ਬਿਜਲੀ ਚਾਰਜ ਹੋ ਜਾਂਦੀ ਸੀ ਜੋ ਛੋਹਣ ਵਾਲੇ ਨੂੰ ਜ਼ਬਰਦਸਤ ਝਟਕਾ ਮਾਰ
ਸਕਦੀ ਸੀ। ਬਾਅਦ ਵਿਚ ਉਹ ਰੈਪਿਡ ਐਕਸ਼ਨ ਫੋਰਸ ਵਿਚ ਚਲਿਆ ਗਿਆ ਅਤੇ ਇਕ ਹਵਾਈ
ਹਾਦਸੇ ਵਿਚ ਮਾਰਿਆ ਗਿਆ। ਉਸ ਦਾ ਨਾਂ ਰਾਜੇਸ਼ਵਰ ਬੱਤਰਾ ਸੀ।
ਮੈਨੂੰ ਉਸ ਦੀ ਯਾਦ ਉਦੋਂ ਆਈ
ਜਦੋਂ ਮੈਂ ਉਸ ਦੇ ਛੋਟੇ ਭਰਾ ਮਹਿੰਦਰ ਬੱਤਰਾ ਨੂੰ ਮਿਲਿਆ ਜੋ ਮੇਰੇ ਨਾਲੋਂ ਛੇ
ਸਾਲ ਛੋਟਾ ਹੈ। ਉਨ੍ਹਾਂ ਦੀ ਸ਼ਕਲ ਮਿਲਦੀ ਹੈ ਤੇ ਇਹ ਬਹੁਤ ਖੂਬਸੂਰਤ, ਛੇ ਫੁੱਟਾ
ਤਕੜਾ ਵਿਅਕਤੀ ਹੈ। ਅਜਿਹਾ ਲਗਦਾ ਹੈ ਕਿ ਦਲੇਰੀ ਉਨ੍ਹਾਂ ਦੇ ਖੁਨ ਵਿਚ ਹੈ। ਦੂਨ
ਅਕੈਡਮੀ ਵਿਚ ਮਹਿੰਦਰ ਇਕ ਚੈਂਪੀਅਨ ਬਾਕਸਰ ਸੀ।ਉਸ ਨੇ ਆਪਣੇ ਮੁੱਕੇ ਨਾਲ ਜਿਨ੍ਹਾਂ
ਦਾ ਨੱਕ ਭੰਨਿਆ ਉਨ੍ਹਾਂ ਵਿਚ ਯਹੀਆ ਖਾਨ ਤੇ ਟਿੱਕਾ ਖਾਨ ਵੀ ਸਨ, ਜੋ ਬਾਅਦ ਵਿਚ
ਪਾਕਿਸਤਾਨ ਦੇ ਸਭ ਤੋਂ ਬਦਨਾਮ ਜਨਰਲ ਬਣੇ। ਉਹ ਸਿਗਨਲ ਕੋਰ ਵਿਚ ਚਲਿਆ ਗਿਆਅਤੇ
ਵਜ਼ੀਰਿਸਤਾਨ, ਉਤਰੀ ਅਫਰੀਲਾ, ਫਲਸਤੀਨ, ਇਰਾਕ ਅਤੇ ਈਰਾਨ ਵਿਚ ਲੜਾਈਆਂ ਲੜੀਆਂ।
ਉਸ ਨੇ ਜਨਰਲ ਰੋਮਬੈਲ ਦੀ ਪੰਚੇਰ ਡਵੀਜ਼ਨ ਦਾ ਮੁਕਾਬਲਾ ਕੀਤਾ ਪਰ ਉਸ ਦੀ ਸਭ ਤੋਂ
ਵਧ ਪ੍ਰਸਿੱਧੀ ਮਿਲਟਰੀ ਇੰਟੈਲੀਜੈਂਸ ਡਾਇਰੈਕਟਰ ਸਥਾਪਤ ਕਰਨ ਨਾਲ ਹੋਈ, ਜਿਸ ਦਾ
ਉਸ ਨੇ ਦਸ ਸਾਲਾਂ ਤਕ ਸੰਚਾਲਨ ਕੀਤਾ ਤੇ ਬਾਅਦ ਵਿਚ ਉਸ ਨੂੰ ਪ੍ਰਧਾਨ ਮੰਤਰੀ
ਇੰਦਰਾ ਗਾਂਧੀ ਵਲੋਂ 1971 ਦੀ ਬੰਗਲਾਦੇਸ਼ ਜੰਗ ਦੌਰਾਨ ਫੌਜੀ ਬੁਲਾਰਾ ਬਣਾ ਦਿਤਾ
ਗਿਆ। ਨੈਸ਼ਨਲ ਡਿਫੈਂਸ ਕਾਲਜ ਦੇ ਕਮਾਂਡੈਂਟ ਵਜੋਂ ਉਸਦਾ ਆਰਮੀ ਕੈਰੀਅਰ ਸਮਾਪਤ
ਹੋਇਆਅਤੇ ਪੀ ਵੀ ਐਸ ਐਮ ਤਮਗਾ ਤੇ ਮਿਸਰ ਦੇ ਰਾਸ਼ਟਰਪਤੀ ਵਲੋਂ ਆਰਡਰ ਆਫ ਮੈਰਿਟ
ਦਿਤਾ ਗਿਆ। ਨੌਕਰੀ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਗੋਲਫ ਖੇਡਣ ਤੋਂ ਇਲਾਵਾ ਕੁਝ
ਹੋਰ ਕਰਨ ਲਈਨਾ ਹੋਣ ਕਾਰਨ ਉਸ ਨੇ ਅਖਬਾਰਾਂ ਲਈ ਟੂਕਾਂ ਲਿਖਣੀਆਂ ਸ਼ੁਰੂ ਕਰ
ਦਿਤੀਆਂ। ਉਨ੍ਹਾਂ ਵਿਚੋਂ ਕੁਝ ਦਾ ਸੰਗ੍ਰਹਿ ਇਨ ਦਾ ਮਿਡਲ ਹੁਣੇ ਹੁਣੇ ਪ੍ਰਕਾਸ਼ਤ
ਹੋਇਆ ਹੈ। ਇਸ ਲਈ ਮੈਂ ਉਸ ਨੂੰ ਮਿਡਲ ਜਨਰਲ ਕਹਿੰਦਾ ਹਾਂ।
ਪੜ੍ਹਨਯੋਗ ਟੂਕਾਂ ਲਿਖਣ ਲਈ
ਵਿਸ਼ੇਸ਼ ਯੋਗਤਾ ਚਾਹੀਦੀ ਹੈ। ਇਹ ਸੰਖੇਪ, ਸੰਗ੍ਰਹਿ ਕੀਤੇ ਜਾਣ ਯੋਗ ਤੇ ਹਾਸੇ ਦੀ
ਪੁੱਟ ਵਾਲੀ ਹੋਣੀ ਚਾਹੀਦੀ ਹੈ।ਬੱਤਰਾ ਵਿਚ ਇਹ ਤਿੰਨੇ ਤੇ ਇਸ ਤੋਂ ਵੀ ਵੱਧ ਗੁਣ
ਹਨ। ਜ਼ਿਆਦਾਤਰ ਭਾਰਤੀਆਂ ਤੋਂ ਅਲਗ ਉਸ ਨੂੰ ਦੂਸਰਿਆਂ ਦੀ ਬਜਾਏ ਆਪਣਾ ਮਜ਼ਾਕ
ਉਡਾਉਣ ਵਿਚ ਮਜ਼ਾ ਆਉਂਦਾ ਹੈ। ਜਿਨ੍ਹਾਂ ਸ਼ਖਸੀਅਤਾਂ ਬਾਰੇ ਉਸ ਨੇ ਲਿਖਿਆ ਹੈ,
ਉਨ੍ਹਾਂ ਵਿਚ ਪੰਡਤ ਨਹਿਰੂ, ਲਾਰਡ ਮਾਊਂਟ ਬੈਟਨ, ਸੱਦਾਮ ਹੁਸੈਨ, ਜਨਰਲ ਥਮੱਈਆ,
ਜੇ ਐਨ ਚੌਧਰੀ, ਮਾਣਕਸ਼ਾਅ, ਹਰਬਖਸ਼ ਸਿੰਘ, ਜੇ ਐਸ ਢਿਲੋਂ ਏਅਰ ਚੀਫ ਮਾਰਸ਼ਲ ਅਰਜਨ
ਸਿੰਘ, ਮੂਲਗਾਵਕਰ ਤੇ ਏਅਰ ਮਾਰਸ਼ਲ ਸ਼ਿਵਦੇਵ ਸਿੰਘ ਸ਼ਾਮਲ ਹਨ।
ਫਿਰ ਵੀ ਉਸ ਦੀਆਂ ਕ੍ਰਿਤਾਂ
ਵਿਚ ਜੋ ਪਾਤਰ ਸਭ ਤੋਂ ਵੱਧ ਆਉਦਾ ਹੈ, ਉਹ ਉਸ ਦੀ ਸਵਰਗੀ ਪਤਨੀ ਹੈ, ਜਿਸ ਨੂੰ ਉਹ
ਲੋਹ ਕਹਿੰਦਾ ਹੈ। ਕੁਲ ਮਿਲਾ ਕੇ ਇਹ ਸੰਗ੍ਰਹਿ ਹਲਕੀ ਫੁਲਕੀ ਪੜ੍ਹਨਯੋਗ ਸਮੱਗਰੀ
ਹੈ।
ਲ਼ੈਫਟੀਨੈਂਟ ਜਨਰਲ ਐਮ ਐਨ
ਬਤਰਾ ਹੁਣ 86 ਵਰ੍ਹਿਆਂ ਦੇ ਹਨ, ਪਰ ਉਹ ਸੱਠਾਂ ਦੇ ਨੇੜੇ ਤੇੜੇ ਲਗਦੇ ਹਨ। ਇਹ
ਕਹਾਵਤ ਉਸ ਉਤੇ ਪੂਰੀ ਤਰ੍ਹਾਂ ਲਾਗੂ ਹੁੰਦੀ ਹੈ, ਬਜ਼ੁਰਗ ਯੋਧੇ ਕਦੇ ਨਹੀਂ ਮਰਦੇ,
ਉਹ ਕੇਵਲ ਸਮਾਅ ਜਾਂਦੇ ਹਨ’। |