WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਕੀ ਦੇਸ਼ ਵਿਚ ਅਧਿਆਤਮਕ ਮੰਤਰਾਲੇ ਦੀ ਲੋੜ ਹੈ
- ਖੁਸ਼ਵੰਤ ਸਿੰਘ

ਮੈਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪ੍ਰਧਾਨ ਮੰਤਰੀ ਵਲੋਂ ਭਾਰਤ ਦੇ ਮੋਹਰੀ ਅਖਬਾਰਾਂ ਦੇ ਮਾਲਕਾਂ ਨੂੰ ਦਿਤੇ ਗਏ ਭੋਜ ਸਮੇਂ ਉਨ੍ਹਾਂ ਦੇ ਇਕ ਮਹਿਮਾਨ ਨੇ ਸੁਝਾਅ ਦਿਤਾ ਕਿ ਸਰਕਾਰ ਨੂੰ ਇਕ ਅਧਿਆਤਮਕ ਮੰਤਰਾਲਾ ਕਾਇਮ ਕਰਨਾ ਚਾਹੀਦਾ ਹੈ। ਮੈਂ ਨਹੀਂ ਜਾਣਦਾ ਕਿ ਡਾਕਟਰ ਮਨਮੋਹਨ ਸਿੰਘ ਦੀ ਇਸ ਪ੍ਰਤਾਵ ਬਾਰੇ ਕੀ ਪ੍ਰਤੀਕਿਰਿਆ ਸੀ। ਮੇਰੇ ਮਨ ਵਿਚ ਕੋਈ ਸ਼ੱਕ ਨਹੀਂ ਕਿ ਜੇ ਮੈਂ ਉਨ੍ਹਾਂ ਦੀ ਥਾਂ ਹੁੰਦਾ, ਤਾਂ ਮੈਂ ਹੱਸ ਕੇ ਇਹ ਕਹਿੰਦੇ ਹੋਏ, ਕਿ ਤੁਸੀਂ ਮਜ਼ਾਕ ਕਰ ਰਹੇ ਹੋ, ਇਸ ਨੂੰ ਟਾਲ ਦਿੰਦਾ। ਸਾਡੇ ਲਗਭਗ ਸਾਰੇ ਮੋਹਰੀ ਅਖਬਾਰਾਂ ਕਾਫੀ ਥਾਂ ਅਧਿਆਤਮਕ ਲਿਖਤਾਂ ਦਿੰਦੇ ਹਨ ਸੱਚ, ਪਿਆਰ, ਮਾਨਸਿਕ ਸ਼ਾਂਤੀ, ਧਿਆਨ, ਯੋਗ ਬਾਰੇ ਧਾਰਮਿਕ ਰੁਝਾਨ ਵਾਲੇ ਲੋਕਾਂ ਵਲੋਂ ਲਿਖੇ ਗਏ ਲੇਖ ਤੇ ਧਾਰਮਿਕ ਕਿਤਾਬਾਂ ਵਿਚੋਂ ਲਏ ਗਏ ਸੰਦਰਭ। ਮੈਨੂੰ ਯਕੀਨ ਹੈ ਕਿ ਉਹ ਅਜਿਹਾ ਇਸ ਲਈ ਕਰਦੇ ਹਨ, ਕਿਉਂਕਿ ਉਨ੍ਹਾਂ ਦੀ ਛਪਣ ਗਿਣਤੀ ਦੇ ਸਰਵੇਖਣਾਂ ਅਨੁਸਾਰ ਅਧਿਆਤਮਕ ਮਾਮਲਿਆਂ ਵਿਚ ਰੁਚੀ ਲੈਣ ਵਾਲੇ ਲੋਕ ਬਹੁਤ ਜ਼ਿਆਦਾ ਹਨ ਤੇ ਜੇ ਉਹ ਇਸ ਬਾਰੇ ਸਮਗਰੀ ਨਹੀਂ ਛਾਪਣਗੇ ਤਾਂ ਉਨ੍ਹਾਂ ਦੀ ਸਰਕੂਲੇਸ਼ਨ ਘਟ ਹੋ ਸਕਦੀ ਹੈ। ਅਖਬਾਰਾਂ ਦੇ ਮਾਲਕਾਂ ਲਈ ਇਹ ਪੈਸਾ ਕਮਾਉਣ ਵਾਲੀ ਗੱਲ ਹੈ। ਮੈਂ ਤਾਂ ਕਦੇ ਵੀ ਉਨ੍ਹਾਂ ਦੇ ਅਧਿਆਮਕ ਪ੍ਰਵਚਨਾਂ ਨੂੰ ਨਹੀਂ ਪੜ੍ਹਦਾ, ਨਾ ਹੀ ਇਹ ਕਿ ਧਾਰਮਿਕ ਗ੍ਰੰਥਾਂ ਦੇ ਸੰਦਰਭ ਜਾਂ ਸਿਤਾਰੇ ਮੈਨੂੰ ਕੀ ਕਹਿੰਦੇ ਹਨ। ਅਨੇਕਾਂ ਟੀ ਵੀ ਚੈਨਲ ਵੀ ਅਧਿਆਤਮਵਾਦ ਦਾ ਪ੍ਰਚਾਰ ਕਰਦੇ ਹਨ। ਅਨੇਕਾਂ ਟੀ ਵੀ ਚੈਨਲ ਵੀ ਅਧਿਆਤਮਵਾਦ ਦਾ ਪ੍ਰਚਾਰ ਕਰਦੇ ਹਨ। ਘੰਟਿਆਂ ਤਕ ਪ੍ਰਾਈਮ ਟਾਈਮ ਪ੍ਰਸਾਰਣ ਦੇ ਸਮੇਂ ਤੁਹਾਨੂੰ ਬਾਪੂ, ਸਵਾਮੀ, ਜਗਤ ਗੁਰੂ , ਅਚਾਰੀਆਮ ਅੰਮਾ, ਇਸਲਾਮ ਧਰਮ ਦੇ ਡਾਕਟਰ, ਈਸਾਈ ਪ੍ਰਚਾਰਕ, ਸਿਖ ਵਿਦਵਾਨ ਸਭ ਦਿਖਾਈ ਦੇਣਗੇ। ਹਾਲਾਂਕਿ ਉਨ੍ਹਾਂ ਕੋਲ ਨਵਾਂ ਕਹਿਣ ਨੂੰ ਕੁਝ ਨਹੀਂ ਹੁੰਦਾ, ਮੈਂ ਉਨ੍ਹਾਂ ਨੂੰ ਸਿਰਫ ਇਸ ਲਈ ਦੇਖਦਾ ਹਾਂ ਕਿ ਉਨ੍ਹਾਂ ਨੂੰ ਧਿਆਨ ਲਾ ਕੇ ਸੁਣਨ ਲਈ ਕਾਫੀ ਵੱਡੀ ਗਿਣਤੀ ਵਿਚ ਭੀੜ ਜਮ੍ਹਾਂ ਹੁੰਦੀ ਹੈ ਤੇ ਇਹ ਉਪਦੇਸ਼ਕ ਆਪਣਾ ਵੀ ਚੰਗਾ ਕਲਿਆਣ ਕਰ ਲੈਂਦੇ ਹਨ, ਉਨ੍ਹਾਂ ਦੇ ਵੱਡੇ ਵੱਡੇ ਆਸ਼ਰਮ ਹਨ, ਉਹ ਵਿਦੇਸ਼ਾਂ ਦੇ ਦੌਰੇ ਕਰਦੇ ਹਨ, ਅਮੀਰ ਲੋਕਾਂ ਦੇ ਘਰਾਂ ਵਿਚ ਠਹਿਰਦੇ ਹਨ, ਉਨ੍ਹਾਂ ਕੋਲ ਕਾਰਾਂ ਹਨ, ਅਤੇ ਅਰਾਮਦੇਹ ਜੀਵਨ ਬਤੀਤ ਕਰਦੇ ਹਨ। ਕੀ ਧਾਰਮਿਕ ਗ੍ਰੰਥ ਪੜ੍ਹਨ ਜਾਂ ਪ੍ਰਵਚਨ ਸੁਣਨ ਨਾਲ ਲੋਕਾਂ ਤੇ ਕੋਈ ਅਸਰ ਪਿਆ ਹੈ? ਜੇ ਅਜਿਹਾ ਹੁੰਦਾ ਤਾਂ ਸਾਡੇ ਦੇਸ਼ ਵਿਚ ਅਜਿਹੇ ਲੋਕ, ਜੋ ਸਭ ਤੋਂ ਜ਼ਿਆਦਾ ਈਮਾਨਦਾਰ, ਪ੍ਰਮਾਤਮਾ ਤੋਂ ਡਰਨ ਵਾਲੇ ਹੋਣ, ਦੁਨੀਆ ਭਰ ਵਿਚੋਂ ਸਭ ਤੋਂ ਜ਼ਿਆਦਾ ਹੁੰਦੇ। ਹਕੀਕਤ ਇਹ ਹੈ ਕਿ ਸਾਡਾ ਸਭ ਤੋਂ ਜ਼ਿਆਦਾ ਧਿਆਨ ਪੈਸਾ ਕਮਾਉਣ ਵਲ ਲਗਾ ਰਹਿੰਦਾ ਹੈ ਤੇ ਅਸੀਂ ਭ੍ਰਿਸ਼ਟ ਦੇਸ਼ਾਂ ਦੀ ਸੂਚੀ ਵਿਚ ਆਉਂਦੇ ਹਾਂ।

ਚਾਹੇ ਕੋਈ ਕੁਝ ਵੀ ਕਹੇ, ਕੁਝ ਨਾ ਕੁਝ ਉਨ੍ਹਾਂ ਲੋਕਾਂ ਵਿਚ ਜ਼ਰੂਰ ਹੈ, ਜੋ ਦੂਸਰਿਆਂ ਨੂੰ ਸੁਧਰਨ ਦਾ ਉਪਦੇਸ਼ ਦੇ ਕੇ ਆਪਣੀ ਰੋਟੀ ਰੋਜ਼ੀ ਚਲਾਉਂਦੇ ਹਨ। ਪ੍ਰਵਚਨ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਇਮਾਨਦਾਰੀ ਨਾਲ ਇਕ ਦਿਨ ਦੀ ਕਮਾਈ ਦੇ ਦੇਣੀ ਚਾਹੀਦੀ ਹੈ, ਨਹੀਂ ਤਾਂ ਉਨ੍ਹਾਂ ਦੇ ਸ਼ਬਦ ਖੋਖਲੇ ਲਗਦੇ ਹਨ। ਮੈਂ ਸੰਜੇ ਗਾਂਧੀ ਦੀ ਕਾਰਜਸ਼ੈਲੀ ਨੂੰ ਸਹੀ ਮੰਨਦਾ ਹਾਂ: ਕੰਮ ਜ਼ਿਆਦਾ ਗੱਲਾਂ ਘਟ। ਇਹ ਉਨ੍ਹਾਂ ਦਾ ਹੀ ਅਸਰ ਸੀ ਕਿ ਮੈਂ ਆਪਣਾ ਕੰਮ ਖੁਦ ਕਰਦਾ ਹਾਂ। ਕੰਮ ਪੂਜਾ ਹੈ, ਪਰ ਪੂਜਾ ਕੰਮ ਨਹੀਂ ਹੈ, ਇਸ ਲਈ ਸ੍ਰੀਮਾਨ ਪ੍ਰਧਾਨ ਮੰਤਰੀ ਜੀ, ਅਧਿਆਤਮਕ ਮੰਤਰਾਲੇ ਦੇ ਗਠਨ ਦੇ ਸੁਝਾਅ ਰੱਦੀ ਦੀ ਟੋਕਰੀ ਵਿਚ ਸੁੱਟ ਦਿਓ।

ਗੱਡੀ ਲੁੱਟਣ ਵਾਲੇ

ਇਕ ਵਾਰ ਦੀ ਗੱਲ ਹੈ, ਕੁਝ ਸਮਾਂ ਪਹਿਲਾਂ ਤਿੰਨ ਮਲਿਆਲੀਆਂ ਦਾ ਇਕ ਪਰਿਵਾਰ ਸੀ, ਪਿਤਾ ਮਾਤਾ ਤੇ ਉਨ੍ਹਾਂ ਦਾ ਛੇ ਸਾਲ ਦਾ ਬੇਟਾ। ਇਹ ਸੁਖੀ ਪਰਿਵਾਰ ਸੀ, ਜੋ ਕਿਤਾਬਾਂ ਪੜ੍ਹਦਾ ਸੀ ਤੇ ਫਿਲਮਾਂ ਦੇਖਦਾ ਸੀ। ਪਰ ਉਹ ਬਹੁਤ ਗਰੀਬ ਸਨ ਤੇ ਅਕਸਰ ਬਿਨਾ ਭੋਜਨ ਦੇ ਰਹਿ ਜਾਂਦੇ ਸਨ। ਇ ਦਿਨ ਪਿਤਾ ਨੂੰ ਇਹ ਲਗਿਆ ਕਿ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਪੈਸਾ ਕਮਾਉਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਰੇਲ ਰੋਕੋ ਤੇ ਅਮੀਰ ਮੁਸਾਫਰਾਂ ਕੋਲੋਂ ਧਨ ਵਸੂਲ ਕਰੋ। ਜੋ ਵੀ ਹੋਵੇ, ਦਿਆਲੂ ਹੋਣ ਕਾਰਨ ਉਹ ਕਿਸੇ ਦਾ ਵੀ ਨੁਕਸਾਨ ਨਹੀਂ ਸੀ ਕਰਨਾ ਚਾਹੁੰਦਾ ਤੇ ਜਦੋਂ ਉਸ ਨੂੰ ਉਹ ਕੁਝ ਮਿਲ ਗਿਆ, ਜੋ ਉਸ ਨੂੰ ਚਾਹੀਦਾ ਸੀ ਤਾਂ ਉਸ ਨੇ ਸਾਰੇ ਮੁਸਾਫਰਾਂ ਕੋਲੋਂ ਦੇਰੀ ਹੋਣ ਤੇ ਉਨ੍ਹਾਂ ਨੂੰ ਹੋਈ ਪ੍ਰੇਸ਼ਾਨੀ ਲਈ ਮੁਆਫੀ ਮੰਗੀ। ਪਿਤਾ ਕੋਲ ਸਿਰਫ ਇਕ ਪੁਰਾਣਾ ਜੰਗਾਲ ਲਗਿਆ ਛੋਟਾ ਚਾਕੂ ਸੀ। ਉਸ ਨੇ ਆਪਣੇ ਬੇਟੇ ਨੂੰ ਇਕ ਕੱਚੇ ਪਪੀਤੇ ਨੂੰ ਤੋੜਨ ਤੇ ਕਾਗਜ਼ ਵਿਚ ਵਲ੍ਹੇਟਣ ਨੂੰ ਕਿਹਾ ਤਾਂ ਕਿ ਉਹ ਬੰਬ ਵਾਂਗ ਲਗੇ। ਉਹ ਕਮਿਊਨਿਸਟ ਪਾਰਟੀ ਦੇ ਦਫਤਰ ਵਿਚ ਗਿਆ ਤਾਂ ਕਿ ਇਕ ਲਾਲ ਝੰਡਾ ਲੈ ਸਕੇ, ਜਿਸ ਨੂੰ ਕਿ ਉਹ ਗੱਡੀ ਆਉ ਤੇ ਲਹਿਰਾ ਸਕੇ ਤੇ ਡਰਾਈਵਰ ਉਸ ਨੂੰ ਦੇਖਦੇ ਹੀ ਗੱਡੀ ਰੋਕ ਲਵੇ। ਪਾਰਟੀ ਦੇ ਅਹੁਦੇਦਾਰਾਂ ਨੇ ਲਾਲ ਝੰਡਾ ਦੇਣ ਤੋਂ ਇਕਾਰ ਕਰ ਦਿਤਾ। ਦੋ ਦਿਨ ਬਾਅਦ ਉਹ ਆਪਣੇ ਮਿਸ਼ਨ ਵਿਚ ਨਿਕਲ ਪਏ। ਜ਼ੋਰ ਜ਼ੋਰ ਦੀ ਹਥ ਹਿਲਾਉਣ ਦੇ ਬਾਵਜੂਦ ਇੰਜਣ ਦੇ ਡਰਾਈਵਰ ਨੇ ਉਨ੍ਹਾਂ ਵਲ ਬਿਲਕੁਲ ਧਿਆਨ ਨਾ ਦਿਤਾ ਤੇ ਤੇਜ ਰਫਤਾਰ ਨਾਲ ਗੱਡੀ ਲੈ ਗਿਆ। ਡਾਕਟਰ ਮਾਰਨ ਦਾ ਕੰਮ ਠੱਪ ਹੋ ਗਿਆ ਤੇ ਉਦੋਂ ਤਕ ਕੱਚਾ ਪਪੀਤਾ ਪੱਕ ਚੁਕਾ ਸੀ। ਪਿਤਾ ਨੇ ਇਸ ਨੂੰ ਤਿੰਨ ਟੁਕੜੀਆਂ ਵਿਚ ਕਟਿਆ, ਇਕ ਆਪਣੀ ਪਤਨੀ ਲਈ, ਇਕ ਬੇਟੇ ਲਈ ਤੇ ਇਕ ਖੂਦ ਲਈ।

ਮੈਂ ਇਕ ਕਹਾਣੀ ਪਾਲ ਜ਼ਕਾਰੀਆਂ ਦੇ ਸੰਗ੍ਰਹਿ ਭਾਸਕਰ, ਪੇਟਲਰ ਤੇ ਹੋਰ ਕਹਾਣੀਆਂ। ਇਹ ਕਿਤਾਬ ਕਈ ਸਾਲਾਂ ਤੋਂ ਸੈਲ਼ਫ ਤੇ ਪਈ ਸੀ। ਇਕ ਸ਼ਾਮ ਜਦੋਂ ਮੇਰੀ ਕਾਟੇਜ ਵਿਚ ਸੰਘਣੀ ਧੁੰਦ ਛਾਈ ਹੋਈ ਸੀ ਤੇ ਠੰਢ ਬਹੁਤ ਵਧ ਗਈ ਸੀ, ਮੈਂ ਇਲੈਕਟ੍ਰਾਨਿਕ ਰੇਡੀਏਟਰ ਚਲਾ ਦਿਤਾ ਅਤੇ ਕੁਝ ਜ਼ਿਆਦਾ ਮਹਤਵਪੂਰਨ ਨਾ ਹੋਣ ਕਾਰਨ ਇਹ ਕਹਾਣੀ ਸੰਗ੍ਰਹਿ ਚੁਕ ਲਿਆ। ਪਾਲ ਜ਼ਕਾਰੀਆ ਦਾ ਨਾਂਅ ਕੰਨਾਂ ਵਿਚ ਗੂੰਜ ਉਠਿਆ। ਮੈਂ ਜਾਣਦਾ ਸਾਂ ਕਿ ਉਹ ਪ੍ਰਸਿਧ ਮਲਿਆਲੀ ਲੇਖਕ ਸਨ ਤੇ ਸ਼ਾਇਦ ਉਨ੍ਹਾਂ ਨੂੰ ਕੁਝ ਸਾਲ ਪਹਿਲਾਂ ਨਿਮਰਾਣਾ ਕਿਲ੍ਹੇ ਵਿਚ ਲੇਖਕ ਕਾਨਫਰੰਸ ਵਿਚ ਮਿਲਿਆ ਸਾਂ। ਉਨ੍ਹਾਂ ਦੇ ਨਾਂਅ ਤੋਂ ਮੈਨੂੰ ਅੰਦਾਜ਼ਾ ਹੋਇਆ ਕਿ ਉਹ ਸੀਰੀਆਈ ਈਸਾਈ ਸਨ। ਉਨ੍ਹਾਂ ਦੀਆਂ ਕੁਝ ਉਤਮ ਕਹਾਣੀਆਂ ਈਸਾਈ ਥੀਮ ਉਤੇ ਹਨ। ਉਨ੍ਹਾਂ ਨੇ ਅਨੁਵਾਦਕਾਂ ਏ ਜੇ ਥਾਮਸ ਤੇ ਗੀਤਾ ਕ੍ਰਿਸ਼ਨਾਕੁਟੀ ਨੇ ਬਹੁਤ ਵਧੀਆਕੰਮ ਕੀਤਾ ਹੈ। ਮੈਨੂੰ ਕੇਰਲਾ ਦੇ ਪੇਂਡੂ ਅਮੀਰ ਤੇ ਗਰੀਬ ਲੋਕਾਂ ਬਾਰੇ ਬਹੁਤ ਕੁਝ ਪਤਾ ਲਗਾ ਉਨ੍ਹਾਂ ਦੇ ਅੰਧ ਵਿਸ਼ਵਾਸ, ਨਾਰੀਅਲ, ਅਰਕ ਤੇ ਰਬੜ ਦੇ ਬਾਗਾਂ ਦੇ ਬੇਘਰ ਰਖਵਾਲੇ ਤੇ ਉਨ੍ਹਾਂ ਨੂੰ ਆਪਣੇ ਮਾਲਕਾਂ ਹਥੋਂ ਸਤਾਏਜਾਣ ਦੀ ਘਟਨਾਵਾਂ, ਜਿਨ੍ਹਾਂ ਵਿਚ ਉਨ੍ਹਾਂ ਦੀ ਔਰਤਾਂ ਨਾਲ ਦੂਰ ਵਿਹਾਰ ਤੇ ਚੁੜੇਲ ਤਕ ਬਣਾਉਣ ਦੀਆਂ ਘਟਨਾਵਾਂ, ਉਨ੍ਹਾਂ ਦੀ ਮਾਰਕੁਟ ਕਰਨਾ ਤੇ ਕਤਲ ਤਕ ਕਰ ਦੇਣਾ ਸ਼ਾਮਲ ਹੈ। ਘਰੇਲੂ ਕਿਰਲੀਆਂ ਵਲੋਂ ਮਚਾਏ ਗਏ ਰੌਲੇ ਵਿਚ ਉਨ੍ਹਾਂ ਦੇ ਵਿਸ਼ਵਾਸ, ਕਿ ਇਹ ਜਾਨਵਰ ਭਵਿਖ ਦੀ ਘਟਨਾਵਾਂ ਨੂੰ ਪਹਿਲਾਂ ਤੋਂ ਜਾਣ ਲੈਂਦਾ ਹੈ, ਬਾਰੇ ਮੈਨੂੰ ਨਹੀਂ ਪਤਾ। ਇਹ ਗੋਲੀ ਸ਼ਾਸਤ੍ਰਮ ਨਾਂਅ ਦੀ ਕਿਤਾਬ ਵਿਚ ਮੌਜੂਦ ਹਨ। ਮੈਂ ਸੋਚਿਆ ਸੀ ਕਿ ਕਹਾਣੀ, ਜਿਸ ਦੇ ਨਾਂਅ ਉਤੇ ਸੰਗ੍ਰਹਿ ਹੈ ਤੇ ਜਿਸ ਉਤੇ ਫਿਲਮ ਵੀ ਬਣ ਚੁਕੀ ਹੈ ਸਭ ਤੋਂ ਵਧੀਆ ਹੋਵੇਗੀ। ਇਹ ਬਹੁਤ ਹੀ ਸੰਖੈਪ, ਬੇਲੋੜੇ ਸ਼ਬਦਾਂ ਤੇ ਵਾਧੂ ਨਾਟਕੀ ਅੰਦਾਜ਼ ਵਾਲੀ ਕਹਾਣੀ ਸਭ ਤੋਂ ਕਮਜ਼ੋਰ ਸਾਬਤ ਹੋਈ। ਬਾਕੀ ਕਹਾਣੀਆਂ ਨੂੰ ਮੈਂ ਤਾਜ਼ਾ ਤੇ ਕੋਮਲਤਾ ਪੂਰਵਕ ਪੇਸ਼ ਕੀਤਾ ਹੋਇਆ ਮਹਿਸੂਸ ਕੀਤਾ।

ਵਿਆਹ ਦਾ ਕੈਲੰਡਰ

ਕੀ ਤੁਸੀਂ ਜਾਣਦੇ ਹੋ ਕਿ ਨਵ ਵਿਆਹੁਤਾ ਭਾਰਤੀ ਜੋੜਿਆਂ ਦੇ ਸਭ ਤੋਂ ਪਹਿਲਾਂ ਫੋਟੋਗ੍ਰਾਫ 1859 ਤੋਂ ਬਾਅਦ ਲਏ ਗਏ ਸਨ। ਹਾਲਾਂਕਿ ਪ੍ਰੋਫੈਸ਼ਨ ਫੋਟੋਗ੍ਰਾਫਰਾਂ ਨੇ 1840 ਦੇ ਦਹਾਕੇ ਵਿਚ ਹੀ ਕਲਕਤਾ ਤੇ ਬੰਬਈ ਵਿਚ ਸਟੂਡੀਓ ਬਣਾ ਲਏ ਸਨ। ਉਨ੍ਹਾਂ ਦੇ ਗਾਹਕ ਜ਼ਿਆਦਾਤਰ ਯੂਰਪੀ ਸਨ। ਭਾਰਤੀ ਅਮੀਰਾਂ, ਪੜ੍ਹੇ ਲਿਖੇ ਲੋਕਾਂ ਨੂੰ ਆਪਣੀਆਂ ਪਤਨੀਆਂ ਨੂੰ ਕੈਮਰੇ ਸਾਹਮਣੇ ਲਿਆਉਣ ਵਿਚ 20 ਸਾਲ ਲਗ ਗਏ।

ਮਹਿਲਾ ਵਿਕਾਸ ਅਧਿਐਨ ਕੇਂਦਰ ਵਲੋਂ ਪੇਸ਼ ਕੈਲੰਡਰ ਦਾ ਇਹੋ ਥੀਮ ਹੈ, ਜਿਸ ਦੀ ਪ੍ਰੇਰਣਾ ਤੇ ਮਾਰਗ ਦਰਸ਼ਨ ਮੇਰੇ ਇਕ ਬੋਸ ਦੀ ਬੇਟੀ ਤੇ ਮਿਤਰ ਅਸ਼ੋਕ ਚੰਦਾ ਤੇ ਮੇਰੇ ਤੋਂ ਪਹਿਲਾਂ ਵਾਲੇ ਹਿੰਦੋਸਤਾਨ ਟਾਈਸਜ਼ ਦੇ ਸੰਪਾਦਕ ਦੀ ਪਤਨੀ ਮਾਲਵਿਕਾ ਕਾਰਨੇਕਰ ਤੋਂ ਮਿਲਿਆ।

ਨਵੇਂ ਥੀਮ ਨਾਲ ਕੈਲੰਡਰ ਬਣਾਉਣ ਦਾ ਵਿਚਾਰ ਬੀਕਾ ਦਾ ਸੀ, ਉਹ ਹਰ ਵਿਅਕਤੀ ਨੂੰ ਆਪਣੀ ਸੰਸਥਾ ਲਈ ਕੁਝ ਯੋਗਦਾਨ ਦੇਣ ਲਈ ਮਨਾ ਲੈਂਦੀ ਸੀ। ਸੰਨ 2005 ਲਈ ਬਣੇ ਕੈਲੰਡਰ ਵਿਚ ਸਮੁਚੇ ਭਾਰਤ ਤੇ ਉਸ ਦੇ ਸਾਰੇ ਭਾਈਚਾਰਿਆਂ ਨੂੰ ਥਾਂ ਮਿਲੀ ਹੈ ਹਿੰਦੂ ਮੁਸਲਿਮ ਈਸਾਈ ਤੇ ਸਿਖ। ਇਸ ਦਾ ਆਰੰਭ ਸੰਨ 1926 ਵਿਚ ਮਲਿਆਲੀ ਬ੍ਰਾਹਮਣ ਤੇ ਉਸ ਦੀ ਬਾਲੜੀ ਲਾੜੀ ਦੇ ਫੋਟੋਗ੍ਰਾਫ ਨਾਲ ਹੋਇਆ ਅਤੇ ਸਭ ਤੋਂ ਆਖਰ ਵਿਚ 1940 ਵਿਚ ਲਿਆ ਗਿਆ ਫੋਟੋਗ੍ਰਾਫ ਹੈ, ਜੋ ਹੈਦਰਾਬਾਦ ਵਿਚ ਇਕ ਕਾਇਸਥ ਸਰਕਾਰੀ ਕਰਮਚਾਰੀ ਤੇ ਉਸਦੀ ਅਮੀਰ ਪਤਨੀ ਦਾ ਹੈ। ਇਸ ਤੋਂ ਇਹੋ ਸਿੱਧ ਹੁੰਦਾ ਹੈ ਕਿ ਜੇ ਤੁਹਾਡੇ ਕੋਲ ਕੋਈ ਨਵਾਂ ਵਿਚਾਰ ਹੈ ਤਾਂ ਪੈਸਾ ਆਪਣੇ ਆਪ ਆਉਣ ਲਗਦਾ ਹੈ।


ਤੁਹਾਡੇ ਵਿਚਾਰਾਂ ਦਾ ਸੁਆਗਤ ਹੈ

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com