50 ਤੇ 60 ਦੇ ਦਹਾਕੇ ਵਿਚ
ਲਖਨਊ ਦਾ ਵਾਤਾਵਰਨ ਅਜਿਹਾ ਸੀ ਕਿ ਲੋਕ ਉਚ ਸੰਗੀਤਕਾਰਾਂਤੇ ਹੋਰ ਅਜਿਹੇ ਹੀ
ਵਿਦਵਾਨਾਂ ਦੇ ਇਸਨਗਰ ਵਿਚ ਹੋਣ ਤੇ ਬਹੁਤ ਉਤਸ਼ਾਹਿਤ ਹੁੰਦੇ ਸਨ। ਉਨੀਂ ਦਿਨੀਂ ਐਮ
ਐਸ ਸੁਬਾਲਕਸ਼ਮੀ ਵਲੋਂ ਕੈਸਰਬਾਗ ਵਿਚ ਕੀਤੇ ਗਏ ਸੰਗੀਤਕ ਪ੍ਰੋਗਰਾਮ ਨੂੰ ਲਖਨਊ
ਵਾਲੇ ਅੱਜ ਤਕ ਨਹੀਂ ਭੁੱਲੇ ਹਨ। ਉਸ ਸਮੇਂ ਦੇ ਲੋਕ ਅੱਜ ਵੀ ਤੁਹਾਨੂੰ ਦੱਸ ਸਕਦੇ
ਹਨ ਕਿ ਉਨ੍ਹਾਂ ਨੇ ਕਿਸ ਤਰ੍ਹਾਂ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿਤਾ ਸੀ।
ਉਨ੍ਹਾਂ ਦੇ ਸਰੋਤਿਆਂ ਵਿਚ ਮੇਰੇ ਮਾਤਾ ਜੀ ਵੀ ਸਨ, ਜਿਨ੍ਹਾਂ ਦੀ ਉਮਰ ਹੁਣ 88
ਸਾਲ ਹੈ।
ਚੇਨਈ ਦੇ ਮਾਇਲਾਪੁਰ ਨਿਵਾਸੀ
ਸ਼ਾਇਦ ਇਸ ਗੱਲ ਦੀ ਕਲਪਨਾ ਵੀ ਨਾ ਕਰ ਸਕਣ ਕਿ ਸੁੱਬਾਲਕਸ਼ਮੀ ਦੀ ਮੌਤ ਨਾਲ
ਰਾਏਬਰੇਲੀ ਦੇ ਨੇੜਲੇ ਊੱਚਾ ਹਰਿ ਰੇਲਵੇ ਸਟੇਸ਼ਨ ਕੋਲ ਵਸੇ ਪਿੰਡ ਮੁਸਤਾਫਾਬਾਦ ਵਿਚ
ਕਿਸ ਤਰ੍ਹਾਂ ਸੋਗ ਦੀ ਲਹਿਰ ਛਾ ਗਈ ਹੈ। ਇਸੇ ਪਿੰਡ ਵਿਚ ਮੇਰੇ ਮਾਤਾ ਜੀ ਨੇ ਆਪਣੇ
ਜੱਦੀ ਮਕਾਨ ਵਿਚ ਇਸ ਖੇਤਰ ਦੀ ਪੁਰਾਣੀ ਵਿਰਾਸਤ ਤੇ ਪ੍ਰੰਪਰਾਵਾਂ ਨੂੰ ਸਜੋਈ ਰਖਿਆ
ਹੈ।
ਜਦੋਂ
ਚੇਨਈ ਤੋਂ ਸੁਬਾਲਕਸ਼ਮੀ ਦੀ ਮੌਤ ਦੀ ਖਬਰ ਆਈ ਤਾਂ ਮਾਤਾ ਜੀ ਕਾਫੀ ਸੋਗ ਵਿਚ ਡੁਬੇ
ਹੋਏ ਸਨ ਤੇ ਉਨ੍ਹਾਂ ਨੇ ਇਸ ਤੇ ਆਪਣਾ ਦੁਖ ਪ੍ਰਗਟਾਇਆ। ਮੈਂ ਸਮਝਦਾ ਹਾਂ ਕਿ
ਉਨ੍ਹਾਂ ਨੇ ਆਪਣੇ ਦਿਲ ਦੀਆਂ ਡੂੰਘਾਈਆਂ ਵਿਚੋਂ ਸੋਗ ਪ੍ਰਗਟਾਅ ਕੇ ਉਨ੍ਹਾਂ ਨੂੰ
ਆਪਣੀ ਸਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਸਾਨੂੰ ਇਸ ਮਹਾਨ ਗਾਇਕਾ ਪ੍ਰਤੀ ਆਪਣੀਆਂ
ਯਾਦਾਂ ਸੁਣਾਈਆਂ। ਉਨ੍ਹਾਂ ਨੇ ਦਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਇਸ ਸੰਗੀਤਕ
ਪ੍ਰੋਗਰਾਮ ਵਿਚ ਜਾਣ ਲਈ ਪਿਤਾ ਜੀ ਨੂੰ ਮਨਾਇਆ ਸੀ, ਜੋ ਕਿ ਇਸ ਤਰ੍ਹਾਂ ਦੇ
ਸੰਗੀਤਕ ਆਯੋਜਨਾਂ ਵਿਚ ਜ਼ਿਆਦਾ ਰੁਚੀ ਨਹੀਂ ਲੈਂਦੇ ਸਨ। ਉਨ੍ਹਾਂ ਦਸਿਆ ਕਿ ਪਿਤਾ
ਜੀ ਨੇ ਉਨ੍ਹਾਂ ਨੂੰ ਸੰਗੀਤਕ ਪ੍ਰੋਗਰਾਮ ਵਾਲੀ ਜਗ੍ਹਾ ਤਕ ਲਿਜਾਣਾ ਤੇ ਉਨ੍ਹਾਂ
ਨੂੰ ਸੀਟ ਲਭ ਕੇ ਦੇਣੀ ਮੰਨ ਲਿਆ ਨਾਲ ਹੀ ਇਹ ਵੀ ਕਿਹਾ ਕਿ ਉਸ ਤੋਂ ਬਾਅਦ ਉਹ
ਉਥੋਂ ਚਲੇ ਆਉਣਗੇ ਪਰ ਉਸ ਤੋਂ ਬਾਅਦ ਹੋਇਆ ਇਹ ਕਿ ਉਨ੍ਹਾਂ ਤੇ ਸੁਬਾਲਕਸ਼ਮੀ ਦੇ
ਗਾਇਨ ਦਾ ਅਜਿਹਾ ਜਾਦੂ ਚਲਿਆ ਕਿ ਆਪਣਾ ਕੰਮਕਾ ਛੱਡਕੇ ਉਹ ਲਗਭਗ ਦੋ ਘੰਟੇ ਉਥੇ
ਮੰਤਰ ਮੁਗਧ ਹੋ ਕੇ ਉਨ੍ਹਾਂ ਦਾ ਗਾਇਨ ਸੁਣਦੇ ਰਹੇ।
ਸੁਬਾਲਕਸ਼ਮੀ ਦੀ ਸ਼ਖਸੀਅਤ ਤੇ
ਗਾਇਨ ਪ੍ਰਤਿਭਾ ਇਸ ਤਰ੍ਹਾਂ ਦੀ ਸੀ ਕਿ ਕੋਈ ਵੀ ਉਨ੍ਹਾਂ ਤੋਂ ਪ੍ਰਭਾਵਿਤ ਹੋਏ
ਬਿਨਾਂ ਨਹੀਂ ਰਹਿ ਸਕਦਾ ਸੀ। ਮੋਮਿਨ ਖਾਨ ਮੋਮਿਨ ਨੇ ਲਿਖਿਆ ਹੈ-
‘ਸ਼ੋਲਾ
ਸਾ ਲਪਕ ਜਾਏ ਹੈ, ਅਵਾਜ਼ ਤੋਂ ਦੇਖੋ।
ਹੋ ਸਕਦਾ ਹੈ ਕਿ ਮੈਂ ਕੁਝ
ਮਾਮਲਿਆਂ ਵਿਚ ਭਾਵਨਾਵਾਂ ਦੇ ਵਹਿਣ ਵਿਚ ਕੁਝ ਜ਼ਿਆਦਾ ਹੀ ਵਹਿ ਰਿਹਾ ਹਾਂ ਪਰ
ਲਖਨਉ ਦੇ ਲੋਕ ਤਿਆਗਰਾਜ ਸਮਾਰੋਹ ਵਿਚ ਸੁਬਾਲਕਸ਼ਮੀ ਦੇ ਗਾਇ ਤੇ ਉਨ੍ਹਾਂ ਵਲੋਂ ਗਾਏ
ਗਏ ਮੀਰਾਂ ਦੇ ਭਜਨਾਂ ਨੂੰ ਸੁਣ ਕੇ ਹਮੇਸ਼ਾ ਆਨੰਸ ਮਾਣਦੇ ਰਹੇ ਹਨ। ਉਨ੍ਹਾਂ ਦੇ
ਗਾਇਨ ਸਮਾਰੋਹ ਵਿਚ ਲਖਨਊ ਦੇ ਸਰੋਤਿਆਂ ਦੀ ਗਿਣਤੀ ਕਾਫੀ ਜ਼ਿਆਦਾ ਹੁੰਦੀ ਸੀ।
ਇਹ ਉਹ ਜ਼ਮਾਨਾ ਸੀ ਜਦੋਂ
ਕੇਸਰ ਬਾਈ ਕੇਰਕਰ, ਹੀਰਾਬਾਈ ਬੜੋਦਕਰ, ਗੰਗੂਬਾਈ ਹੰਗਲ, ਉਸਤਾਦ ਫੈਆਜ਼ ਖਾਨ,
ਪੰਡਤ ਓਂਕਾਰਨਾਥ ਠਾਕੁਰ ਦਾ ਭਾਰਤੀ ਸ਼ਾਸਤਰੀ ਸੰਗਿਤ ਤੇ ਗਲਬਾਤ ਸੀ। ਉਤਰ ਭਾਰਤ ਦੇ
ਸੰਗੀਤ ਸਮਾਰੋਹਾਂ ਵਿਚ ਜਿਨ੍ਹਾਂ ਵਿਚ ਇਲਾਹਾਬਾਦ ਦਾ ਸਮਾਰੋਹ ਪ੍ਰਮੁਖ ਸੀ, ਅਮੀਰ
ਖਾਨ,ਭੀਮਸੈਨ ਜੋਸ਼ੀ, ਕੁਮਾਰ ਗੰਧਰਵ, ਮੌਲੋਕ ਅਰਜਨ ਮਨਸੂਰ, ਕਿਸ਼ੋਰੀ ਅਮੋਨਕਰ,
ਵਰਗੇ ਸ਼ਾਸਤਰੀ ਸੰਗੀਤ ਗਾਇਕਾਂ ਗਾਇਕਾਵਾਂ ਨੇ ਭਾਰਤੀ ਸਾਸਤਰੀ ਸੰਗੀਤ ਨੂੰ ਹਰਮਨ
ਪਿਆਰਾ ਬਣਾਉਣ ਵਿਚ ਭਾਰੀ ਯੋਗਦਾਨ ਪਾਇਆ।
ਪੁਣੇ, ਹੁਬਲੀ, ਧਾਰਵਾੜਤੇ
ਕੋਕਣ ਨੇ ਦੇਸ਼ ਨੂੰ ਕਈ ਮਹਾਨ ਗਾਇਕ ਦਿਤੇ ਪਰ ਸਭ ਤੋਂ ਅਹਿਮ ਗਲ ਇਹ ਰਹੀ ਹੈ ਕਿ
ਭਾਰਤੀ ਸੰਗੀਤ ਵਿਚ ਜ਼ਿਆਦਾਤਰ ਬੰਦਿਸ਼ਾਂ ਅਵਧੀ, ਬ੍ਰਜ ਤੇ ਭੋਜਪੁਰੀ ਭਾਸ਼ਾਵਾਂ ਵਿਚ
ਹੀ ਹਨ। ਬਾਗੇਸ਼ਵਰੀ ਵਰਗੇ ਰਾਗ ਵਿਚ ਅੰਬੁਆ ਦੀ ਡਾਰੀ ਪੇ ਬੋਲੇ ਕੋਇਲੀਆ ਵਰਗੇ
ਸ਼ਬਦਾਂ ਦੀ ਵਰਤੋਂ ਹੁੰਦੀ ਹੈ। ਤੁਸੀਂ ਦੇਖੋਗੇ ਕਿ ਸ਼ਾਸਤਰੀ ਗਾਇਨ ਵਿਚ ਲੋਕ ਗੀਤਾਂ
ਨੂੰ ਜ਼ਿਆਦਾ ਸਥਾਨ ਦਿਤਾ ਜਾਂਦਾ ਹੈ।
ਰਾਜਿਆਂ ਰਜਵਾੜਿਆਂ ਦਾ ਯੁੱਗ
ਭਾਰਤੀ ਸੰਗੀਤ ਨੂੰ ਆਮ ਤੌਰ
ਤੇ ਰਾਜਿਆਂ ਮਹਾਰਾਜਿਆਂ ਦੇ ਦਰਬਾਰ ਵਿਚ ਉਤਸ਼ਾਹ ਮਿਲਿਆ ਤੇ ਉਸਦਾ ਵਿਕਾਸ ਹੋਇਆ।ਇਸ
ਦੌਰਾਨ ਉਹ ਸੰਗੀਤਕਾਰ ਵੀ ਅੱਗੇ ਵਧੇ, ਜਿਨ੍ਹਾਂ ਨੂੰ ਸੰਗੀਤ ਦੀ ਸਥਾਈ ਸਿਖਿਆ ਵੀ
ਨਹੀਂ ਮਿਲੀ ਸੀ।
ਰਾਮਪੁਰ ਤੇ ਹੋਰ ਅਜਿਹੇ ਹੀ
ਘਰਾਣੇ ਇਥੇ ਵਿਕਸਤ ਹੋਏ। ਮਹਾਰਾਸ਼ਟਰ ਤੋਂ ਵੀ ਕਈ ਸੰਗੀਤਕਾਰ ਵਿਕਸਤ ਹੋਏ।
ਜਿਨੀਂ ਦਿਨੀਂ ਮੈਂ ਚੇਨਈ
ਵਿਚ ਸੀ ਉਨੀਂ ਦਿਨੀਂ ਮੈਨੂੰ ਐਸ ਸੁਬਾਲਕਸ਼ਮੀ ਨੂੰ ਮਿਲਣ ਦਾ ਕਈ ਵਾਰ ਮੌਕਾ
ਮਿਲਿਆ। ਮੈਂ ਉਨੀਂ ਦਿਨੀਂ ਉਨ੍ਹਾਂ ਨਾਲ ਕਿਸੇ ਤਮਿਲ ਦੁਭਾਸ਼ੀਏ ਦੇ ਜ਼ਰੀਏ ਹੀ
ਗਲਬਾਤ ਕਰਦਾ ਸੀ। ਉ ਦਿਨ ਕਰਨਾਟਕ ਸੰਗੀਤ ਵਿਚ ਕਾਫੀ ਹਲਚਲ ਵਾਲੇ ਦਿਨ ਸਨ। ਸਵ
ਸੁਬਾਲਕਸ਼ਮੀ ਨੇ ਉਦੋਂ ਕਰਨਾਟਕ ਸੰਗੀਤ ਦੇ ਖੇਤਰ ਵਿਚ ਨਵੇਂ ਦੌਰ ਦੀ ਸੁਰੂਆਤ ਕੀਤੀ
ਸੀ।
ਮਿਸਰ ਵਿਚ ਕਮਾਲ ਅਬਦੁਲ
ਨਾਸਿਰ ਦੇ ਜ਼ਮਾਨੇ ਵਿਚ ਜਦੋਂ ਮਹਾਨ ਮਿਸਰੀ ਗਾਇਕਾ ਉਮੇ ਕਲਸੂਮ ਰੇਡੀਓ ਤੇ
ਗਾਉਂਦੀ ਸੀ ਤਾਂ ਉਨ੍ਹਾਂ ਦਾ ਗਾਣਾ ਸੁਣਨ ਲਈ ਕਾਹਿਰਾ ਦੀਆਂ ਸੜਕਾਂ ਤੇ ਟ੍ਰੈਫਿਕ
ਰੁਕ ਜਾਂਦੀ ਸੀ। ਜਦੋਂ ਐਮ ਐਸ ਸੁਬਾਲਕਸ਼ਮੀ ਦਾ ਗਾਇਨ ਰੇਡੀਓ ਤੇ ਪ੍ਰਸਾਰਤ ਹੁੰਦਾ
ਸੀ ਤਾਂ ਮਾਇਲਾਪੁਰ ਵਿਚ ਵੀ ਇਸੇ ਤਰ੍ਹਾਂ ਦੀ ਸਥਿਤੀ ਮੈਂ ਦੇਖੀ ਸੀ। ਸੁਬਾਲਕਸ਼ਮੀ
ਦੀ ਮੌਤ ਉਦੋਂ ਹੋਈ ਜਦੋਂ ਚੇਨਈ ਵਿਚ ਸੰਗੀਤ ਅਕਾਦਮੀ ਵਿਚ ਸਿਆਸਤ ਆਪਣੇ ਸਿਖਰਾਂ
ਤੇ ਪਹੁੰਚ ਗਈ ਸੀ। ਇਥੋਂ ਤਕ ਕਿ ਇਸ ਸਾਲ ਉਥੇ ਆਯੋਜਿਤ ਹੋਣ ਵਾਲੇ ਸੰਗਿਤ ਸੈਸ਼ਨ
ਵਿਚ ਵੀ ਉਨ੍ਹਾਂਦੀ ਮੌਤ ਹੋਣ ਨਾਲ ਰੁਕਾਵਟ ਪਈ। ਪਰ ਸੁਬਰਾਲਕਸ਼ਮੀ ਸਿਆਸਤ ਤੋਂ ਦੂਰ
ਰਹੀ ਹੈ ਤੇ ਉਹਸੰਗੀਤ ਸਾਧਨਾਂ ਵਿਚ ਲੀਨ ਰਹੀ। ਮੀਰਾ ਦੇ ਭਜਨ ਹੋਣ ਜਾਂਗੁਰਦੇਵ
ਰਬਿੰਦਰ ਨਾਥ ਟੈਗੋਰ ਦੀ ਗੀਤਾਂਦਜਲੀ ਦੀ ਲਾਈਨਾਂ,ਉਹ ਉਨ੍ਹਾਂ ਨੂੰ ਆਪੋਣੀ ਮਿੱਠੀ
ਅਵਾਜ਼ ਵਿਚ ਗਾਉਂਦੀ ਰਹੀ। ਦੇਸ਼ ਵਿਚ ਉਤਰ ਤੋਂ ਦਖਣ ਤੇ ਪੂਰਬ ਤੋਂ ਪਛਮ ਤਕ ਉਹ
ਕਰਨਾਟਕ ਤੇ ਸ਼ਾਸਤਰੀ ਸੰਗੀਤ ਦੇ ਸੁਰ ਬਿਖੇਰਦੀ ਰਹੀ। ਦੇਸ਼ ਦੀ ਸਭਿਆਚਾਰਕ ਤੇ
ਭਾਵਨਾਤਮਕ ਏਕਤਾ ਵਿਚ ਸੁਬਾਲਕਸ਼ਮੀ ਦਾ ਯੋਗਦਾਨ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ। |