WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਪਾਕਿਸਤਾਨ ਵਿਚ ਭਗਵਾਨ ਬੁੱਧ ਨਾਲ ਜੁੜੇ ਪਵਿੱਤਰ ਪਿੱਪਲ ਦੇ ਕਤਲ ਦਾ ਯਤਨ!
-ਸਤਿਆਪਾਲ ਬਾਗੀ

ਪਾਕਿਸਤਾਨ ਦੀ ਉਮਰ ਬੇਸ਼ੱਕ 58 ਸਾਲ ਦੀ ਹੋ ਚੁੱਕੀ ਹੈ। ਇਸ ਦੇ ਬਾਵਜੂਦ ਇਸ ਨੂੰ ਸੂਝਵਾਨ ਤੇ ਵਿਸ਼ਾਲ ਹਿਰਦੇ ਵਾਲਾ ਸਭਿਅਕ ਦੇਸ਼ ਨਹੀਂ ਸਮਝਿਆ ਜਾਂਦਾ। ਇਸ ਦੀ ਅੰਦਰੂਨੀ ਸਥਿਤੀ ਵੇਖ ਕੇ ਤਾਂ ਇਹ ਇਕ ਅਜਿਹਾ ਅਜਾਇਬ ਘਰ ਜਾਪਦਾ ਹੈ, ਜਿਸ ਦੀਆਂ ਜ਼ਿਆਦਾਤਰ ਗਲਾਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਭਾਰਤ ਦੀ ਹਜ਼ਾਰਾਂ ਸਾਲ ਪੁਰਾਣੀ ਵੈਦਿਕ ਸਭਿਅਤਾ ਨਾਲ ਜੁੜੀ ਹਰੇਕ ਵਸਤੂ ਪਾਕਿਸਤਾਨ ਦੀ ਨਫਰਤ ਤੇ ਦੁਸ਼ਮਣੀ ਦਾ ਨਿਸ਼ਾਨਾ ਜ਼ਰੂਰ ਬਣਦੀ ਹੈ। ਪਾਕਿਸਤਾਨ ਦੇ ਜਨਮ ਵੇਲੇ ਹੀ ਉਥੋਂ ਕਰੋੜਾਂ ਹਿੰਦੂਆਂ, ਸਿਖਾਂ, ਈਸਾਈਆਂ, ਬੋਧੀਆਂ ਅਤੇ ਜੈਨੀਆਂ ਨੂੰ ਦੁਧ ਵਿਚ ਮੱਖੀ ਵਾਂਗ ਪਾਕਿਸਤਾਨ ਵਿਚੋਂ ਕੱਢ ਦਿਤਾ ਗਿਆ। ਇਸ ਦੇ ਨਾਲ ਹੀ ਉਥੇ ਮੰਦਰਾਂ, ਗੁਰਦੁਆਰਿਆਂ, ਗਿਰਜਾਘਰਾਂ ਅਤੇ ਮਸਜਿਦਾਂ ਨੂੰ ਵੀ ਨਫਰਤ ਤੇ ਦੁਸ਼ਮਣੀ ਦਾ ਨਿਸ਼ਾਨਾ ਬਣਾਇਆ ਗਿਆ। ਹੁਣ ਉਥੇ ਪਵਿਤਰ ਬੋਧੀ ਦਰਖਤ ਦੀ ਵਾਰੀ ਆ ਗਈ ਹੈ।

ਇਸਲਾਮਾਬਾਦ ਦੇ ਸੈਕਟਰ ਈ-7 ਵਿਚ ਕਈ ਸਾਲ ਪੁਰਾਣਾ ਪਿੱਪਲ ਦਾ ਇਕ ਅਜਿਹਾ ਦਰੱਖਤ ਹੈ, ਜਿਸ ਨੂੰ ਇਤਿਹਾਸਕਾਰ ਮਹਾਤਮਾ ਬੁੱਧ ਨਾਲ ਜੋੜਦੇ ਹਨ। ਪਾਕਿਸਤਾਨ ਵਿਚ ਸਾਰੇ ਗੈਰ ਮੁਸਲਿਮ ਇਸ ਪਵਿੱਤਰ ਦਰਖਤ ਦੀ ਪੂਜਾ ਕਰਦੇ ਆਏ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਮਹਾਤਮਾ ਬੁੱਧ ਅਤੇ ਉਨ੍ਹਾਂ ਦੇ ਹੀ ਇਕ ਚੇਲੇ ਨਾਲ ਸਬੰਧਤ ਹੈ। 1980 ਵਿਚ ਜਦੋਂ ਪਾਕਿਸਤਾਨ ਦੇ ਜਹਾਦੀ ਕੱਟੜਪੰਥੀਆ ਨੇ ਪਾਕਿਸਤਾਨੀ ਸਮਾਜ ਨੂੰ ਖਾਲਿਸ ਇਸਲਾਮੀ ਸਮਾਜ ਬਣਾਉਣ ਲਈ ਪਾਕਿਸਤਾਨ ਦੇ ਸਾਰੇ ਗੈਰ ਮੁਸਲਿਮ ਧਰਮਾਂ ਨੂੰ ਖਤਮ ਕਰਨ ਦੀ ਮੁਹਿੰਮ ਚਲਾਈ, ਉਸਵੇਲੇ ਇਸਲਾਮੀ ਮਦਰੱਸਿਆਂ ਦੇ ਕੱਟੜਪੰਥੀ ਨੌਜਵਾਨਾਂ ਨੇ ਇਸ ਪਵਿੱਤਰ ਦਰੱਖਤ ਨੂੰ ਵੱਢ ਦਿਤਾ ਪਰ ਦੂਰ ਦੂਰ ਤਕ ਫੈਲ਼ੀਆਂ ਇਸ ਦੀਆਂ ਜੜ੍ਹਾਂ ਉਹ ਉਖਾੜ ਨਾ ਸਕੇ ਤੇ ਨਾ ਹੀ ਇਸ ਦਾ ਮੋਟਾ ਤੇ ਮਜ਼ਬੂਤ ਤਣਾ ਕੱਟ ਸਕੇ। ਇਸ ਦਰਖੱਤ ਦੀਆਂ ਟਹਿਣੀਆਂ ਤੇ ਪਤੇ ਜਲਦੀ ਹੀ ਹਰੇ ਭਰੇ ਹੋ ਜਾਂਦੇ ਹਨ। ਹਿੰਦੂ, ਸਿਖ ਤੇ ਬੋਧੀਆਂ ਦੇ ਮਨਾਂ ਵਿਚ ਇਸ ਦਰਖਤ ਦੇ ਦੇਵੀ ਗੁਣਾਂ ਤੇ ਚਮਤਕਾਰ ਵਾਲਾ ਹੋਣ ਦੀ ਧਾਰਨਾ ਬਣ ਗਈ ਹੈ।

ਇਸਲਾਮਾਬਾਦ ਦੇ ਜਾਮੀਓ, ਫਰੀਦੀਓ ਮਦਰਸੇ ਦੇ ਕਟੜਵਾਦੀ, ਜਹਾਦੀ, ਮੌਲਵੀ ਅਤੇ ਵਿਦਿਆਰਥੀ ਇਸ ਪਵਿਤਰ ਦਰਖਤ ਨੂੰ ਇਥੇ ਸਹਿਣ ਕਰਨ ਲਈ ਤਿਆਰ ਨਹੀਂ। ਸਰਕਾਰੀ ਕਰਮਚਾਰੀਆਂ ਤੇ ਮੌਕੇ ਤੇ ਮੌਜੂਦ ਲੋਕਾਂ ਨੇ ਕਿਹਾ ਕਿ ਮਦਰਸੇ ਦੇ ਵਿਦਿਆਰਥੀ ਵਾਰ ਵਾਰ ਨਾ ਸਿਰਫ ਇਸ ਦਰਖਤ ਨੂੰ ਕਟਦੇ ਹਨ, ਸਗੋਂ ਪੈਟਰੋਲ ਪਾ ਕੇ ਇ ਨੂੰ ਸਾੜਨ ਦਾ ਵੀ ਪੂਰਾ ਯਤਨ ਕਰ ਚੁਕੇ ਹਨ ਪਰ ਇਹ ਦਰੱਖਤ ਜਿਊਂਦਾ ਤੇ ਹਰਿਆ ਭਰਿਆ ਹੈ।

ਜਾਮੀਓ ਫਰੀਦੀਓ ਮਦਰੱਸਿਆਂ ਦੇ ਪ੍ਰਬੰਧਕ ਗਾਜ਼ੀ ਅਬਦੁਲ ਰਸ਼ੀਦ ਨੇ ਬੇਸ਼ਕ ਇਸ ਦੋਸ਼ਨੂੰ ਗਲਤ ਦਸਿਆ ਹੈ ਕਿ ਉਹ ਆਪਣੇ ਵਿਦਿਆਰਥੀਆ ਨੂੰ ਇਸ ਦਰਖਤ ਨੂੰ ਕਟਣ ਤੇ ਸਾੜਨ ਲਈ ਭੜਕਾਉਂਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਇਸ ਦਰਖਤ ਨੂੰ ਉਖਾੜਨ ਤੇ ਮਿੱਟੀ ਦੇ ਤੇਲ ਤੇ ਪੈਟਰੋਲ ਨਾਲ ਸਾੜਨ ਦੇ ਆਮ ਯਤਨ ਕਰ ਚੁਕੇ ਹਾਂ। ਉਸਨੇ ਇਹ ਵੀ ਕਿਹਾ ਕਿ ਦਰਖਤ ਨੂੰ ਕਟਣ ਵਾਲੇ ਲੋਕ ਇਸਲਾਮਾਬਾਦ ਕੈਪੀਟਨ ਡਿਵੈਲਪਮੈਂਟ ਅਥਾਰਟੀ ਨੇ ਭੇਜੇ ਹਨ। ਸਰਕਾਰੀ ਕਾਨੂੰਨ ਮੁਤਾਬਕ ਦਰਖਤਾਂ ਨੂੰ ਕਟਣ ਦਾ ਸਿਰਫ ਇਸਲਾਮਾਬਾਦ ਕੈਪੀਟਨ ਡਿਵੈਲਪਮੈਂਟ ਅਥਾਰਟੀ ਨੂੰ ਹੀ ਹਕ ਕੈ ਜਦੋਂ ਕਿ ਇਸ ਅਥਾਰਟੀ ਦੇ ਬੁਲਾਰੇ ਨੇ ਕਿਹਾ ਕਿ ਅਥਾਰਟੀ ਨੇ ਇਸਲਾਮਾਬਾਦ ਵਿਚ ਦਰਖਤ ਕਟਣ ਦਾ ਕਿਸੇ ਨੂੰ ਹੱਕ ਹੀ ਨਹੀਂ ਦਿਤਾ। ਵਰਨਣਯੋਗ ਹੈ ਕਿ ਇਸ ਪਵਿਤਰ ਦਰਖਤ ਨੂੰ ਕੱਟਣ ਚੇ ਵਿਰੁਧ ਘਟ ਗਿਣਤੀ ਭਾਈਚਾਰੇ ਦੇ ਕੇਂਦਰੀ ਮੰਤਰੀ ਰਾਜਾ ਤਰਤੀਬ ਰਾਸ਼ ਨੇ ਅਵਾਜ਼ ਬੁਲੰਦ ਕੀਤੀ। ਉਸ ਦਾ ਕੁਝ ਅਸਰ ਹੋਇਆ, ਨਤੀਜੇ ਵਜੋਂ ਸਪੋਰਟਸ ਤੇ ਘਟ ਗਿਣਤੀ ਵਿਭਾਗ ਦੇ ਮੰਤਰੀ ਹਾਮਿਦ ਅਲਾਹ ਬੁਲਾਰੇ ਨੇ ਕਿਹਾ ਕਿ ਸੀ ਡੀ ਏ ਇਸਲਾਮਾਬਾਦ ਦੀ ਮਦਦ ਨਾਲ ਸਰਕਾਰ ਵਲੋਂ ਇਸ ਪਵਿਤਰ ਦਰਖਤ ਦੀ ਦੇਖ ਰੇਖ ਅਤੇ ਸੁਰਖਿਆ ਕਰਨ ਦਾ ਫੈਸਲ਼ਾ ਕੀਤਾ ਗਿਆ ਹੈ। ਸੀ ਡੀ ਏ ਵਿਭਾਗ ਨੂੰ ਚਿਠੀ ਲਿਖ ਕੇ ਇਹ ਪੁਛਿਆ ਗਿਆ ਹੈ ਕਿ ਇਸਪਵਿਤਰ ਦਰਖਤ ਦੇ ਚਾਰੇ ਪਾਸੇ ਸੁਰਖਿਆ ਲਈ ਵਾੜ ਲਗਾਈ ਜਾਵੇਗੀ ਜਾਂ ਨਹੀਂ, ਇਹ ਸਵਾਲ ਪੁਛਣਾ ਇਸ ਲਈ ਵੀ ਜ਼ਰੂਰੀ ਹੋ ਗਿਆ ਸੀ ਕਿ ਪਾਕਿਸਤਾਨ ਵਿਸ਼ਵਾਸਾਂ ਦੀ ਬੇਧਿਆਨੀ ਕੀਤੀ ਜਾਂਦੀ ਹੈ।ਇਥੋਂ ਤਕ ਕਿ ਘਟ ਗਿਣਤੀਆਂ ਨੂੰ ਆਪਣੇ ਮ੍ਰਿਤਕ ਪਰਿਵਾਰ ਵਾਲਿਆਂ ਦਾ ਸਸਕਾਰ ਕਰਨ ਲਈ ਉਨ੍ਹਾਂ ਦੀ ਲਾਸ਼ਾਂ ਨੂੰ ਜਹਾਜ਼ ਰਾਹੀਂ ਥਾਈਲੈਂਡ ਜਾਂ ਬੰਗਲਾਦੇਸ਼ ਲਿਜਾਣਾ ਪੈਂਦਾ ਹੈ। ਪਾਕਿਸਤਾਨ ਵਿਚ ਘਟ ਗਿਣਤੀਆਂ ਦੇ ਅੰਤਿਮ ਸਸਕਾਰ ਦੀ ਸਹੂਲਤ ਪ੍ਰਦਾਨ ਕਰਨ ਨੂੰ ਵੀ ਕੁਫਰ ਸਮਝਿਆ ਜਾਂਦਾ ਹੈ। ਇਸਲਾਮਾਬਾਦ ਵਿਚ 8 ਸਾਲ ਪਹਿਲਾਂ ਉਥੋਂ ਦੇ ਘਟ ਗਿਣਤੀਆਂ ਨੇ ਸ਼ਮਸ਼ਾਨ ਭੂਮੀ ਲਈ ਅਧਾ ਏਕੜ ਜ਼ਮੀਨ ਅਲਾਟ ਕਰਨ ਦੀ ਮੰਗ ਕੀਤੀ ਸੀ ਪਰ ਅਜੇ ਤਕ ਉਥੇ ਜ਼ਮੀਨ ਦੇਣ ਦੇ ਮਾਮਲੇ ਬਾਰੇ ਫੈਸਲ਼ਾ ਨਹੀਂ ਹੋਇਆ।

ਪਾਕਿਸਤਾਨ ਦੇ ਬੋਧੀਆਂ ਤੇ ਹੋਰ ਘਟ ਗਿਣਤੀ ਨੇਤਾਵਾਂ ਦੀ ਮੰਗ ਹੈ ਕਿ ਪਾਕਿਸਤਾਨ ਸਰਕਾਰ ਉਨ੍ਹਾਂ ਨੂੰ ਸਿਰਫ ਅੱਧਾ ਏਕੜ ਜ਼ਮੀਨ ਸ਼ਮਸ਼ਾਨ ਭੂਮੀ ਲਈ ਦੇ ਦੇਵੇ ਤਾਂ ਕਿ ਉਥੇ ਬਿਜਲਈ ਸ਼ਮਸ਼ਾਨਘਾਟ ਬਣਾਇਆਜਾ ਸਕੇ। ਇਸ ਤਰ੍ਹਾਂ ਉਥੇ ਪਾਕਿਸਤਾਨ ਵਿਚ ਰਹਿਣ ਵਾਲੇ ਗੈਰ ਮੁਸਲਿਮ ਨਾਗਰਿਕਾਂ ਦੇ ਮ੍ਰਿਤਕਾਂ ਦਾ ਅੰਤਿਮ ਸਸਕਾਰ ਕੀਤਾ ਜਾ ਸਕੇਗਾ।

ਰਾਜਾ ਤਰਤੀਬ ਰਾਏ ਦਾ ਕਹਿਣਾ ਹੈ ਕਿ ਇਸਲਾਮਾਬਾਦ ਵਿਚ ਕਈ ਸਾਲ ਪਹਿਲਾਂ ਪਾਰਸੀ ਤੇ ਬਹਾਵੀ ਭਾਈਚਾਰੇ ਦੇ ਕਬਰਿਸਤਾਨ ਨਾਲ ਲਗਦੀ ਅੱਧਾ ਏਕੜ ਜ਼ਮੀਨ ਬੋਧੀਆਂ ਨੂੰ ਸ਼ਮਸ਼ਾਨਘਾਟ ਬਣਾਉਣ ਲਈ ਅਲਾਟ ਕਰਨ ਦਾ ਫੈਸਲ਼ਾ ਕੀਤਾ ਜਾ ਚੁਕਾ ਸੀ ਪਰ ਕਟੜਪੰਥੀਆ ਦੇ ਦਬਾਅ ਵਿਚ ਇਸ ਫੈਸਲ਼ੇ ਨੂੰ ਲਾਗੂ ਨਹੀਂ ਕੀਤਾ ਜਾ ਸਕਿਆ। ਅਜਿਹੀ ਹਾਲਤ ਵਿਚ ਪਾਕਿਸਤਾਨ ਨੂੰ ਇਕ ਜਾਗਰੂਕ ਤੇ ਪ੍ਰਗਤੀਸ਼ੀਲ ਦੇਸ਼ ਦੀ ਥਾਂ ਕੋਈ ਵੀ ਮੱਧ ਯੁਗ ਦਾ ਅਜਾਇਬ ਘਰ ਕਹਿਣਾ ਜ਼ਿਆਦਾ ਪਸੰਦ ਕਰੇਗਾ।


ਤੁਹਾਡੇ ਵਿਚਾਰਾਂ ਦਾ ਸੁਆਗਤ ਹੈ

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com