ਜਿਵੇਂ ਹੀ ਕਿਸੇ ‘ਸੈਲੀਬ੍ਰਿਟੀ’
ਜਾਂ ਪ੍ਰਸਿੱਧ ਵਿਅਕਤੀ ਤੇ ਅਪਰਾਧ ਕਰਨ ਦਾ ਦੋਸ਼ ਲਗਦਾ ਹੈ, ਮੀਡੀਆ ਅਤੇ ਸਿਆਸਤਦਾਨ
ਉਸ ਦੀ ਕਿਸਮਤ ਤੇ ਫੈਸਲ਼ਾ ਦੇਣ ਲਗਦੇ ਹਨ। ਪੁਲਿਸ ਤੇ ਨਿਆਂਪਾਲਿਕਾ ਨੂੰ ਪਿਛੇ ਧੱਕ
ਦਿਤਾ ਜਾਂਦਾ ਹੈ ਤੇ ਇਹ ਆਪੇ ਬਣੇ ਜੱਜ ਆਪਣਾ ਫੈਸਲ਼ਾ ਅਖਬਾਰਾਂ ਅਤੇ ਟੀ ਵੀ
ਚੈਨਲਾਂ ਤੇ ਜਨਤਾ ਨੂੰ ਸੁਣਾ ਦਿੰਦੇ ਹਨ। ਲੋਕ ਰਾਇ ਨੂੰ ਪੀੜਤ ਵਿਅਕਤੀ ਦੇ ਪੱਖ
ਵਿਚ ਵਿਰੋਧੀ ਧਿਰ ਵਿਚ ਝੁਕਾਉਣ ਦਾ ਕੰਮ ਕਾਂਚੀ ਕਾਮਕੋਟੀ ਪੀਠ ਕਾਂਚੀਪੁਰਮ ਦੇ
ਸ਼ੰਕਰਾਚਾਰੀਆ ਦੇ ਮਾਮਲੇ ਵਿਚ ਬਹੁਤ ਖੂਬੀ ਨਾਲ ਕੀਤਾ ਗਿਆ। ਜਿਵੇਂ ਹੀ ਉਨ੍ਹਾਂ ਦੀ
ਗ੍ਰਿਫਤਾਰੀ ਹੋਈ, ਅਧਿਕਾਰੀਆਂ ਨੇ ਮੀਡੀਆ ਸਾਹਮਣੇ ਉਨ੍ਹਾਂ ਵਿਰੁਧ ਬਹੁਤ ਜ਼ਿਆਦਾ
ਵਿਸਥਾਰ ਨਾਲ ਇਸ ਮਾਮਲੇ ਵਿਚ ਤੱਥ ਅਦਾਲਤ ਵਿਚ ਪੇਸ਼ ਕੀਤੇ ਜਾਣ ਤੋਂ ਪਹਿਲਾਂ ਹੀ
ਬਿਖੇਰ ਦਿਤੇ। ਕਿਤੇ ਉਹ ਪਿਛੇ ਨਾ ਰਹਿ ਜਾਣ ਕਿ ਦੋਸ਼ੀ ਦੇ ਵਕੀਲ ਨੇ ਇਸ ਸਭ ਤੋਂ
ਸਿਆਸਤ ਤੋਂ ਪ੍ਰੇਰਿਤ ਕਰਾਰ ਦਿਤਾ। ਸਿਆਸਤਦਾਨਾਂ ਲਈ ਇ ਖੁਲ੍ਹਾ ਸੱਦਾ ਸੀ
ਜਿਨ੍ਹਾਂ ਨੂੰ ਕਿ ਹਰੇਕ ਮਾਮਲੇ ਵਿਚ ਵੜ ਕੇ ਤਮਾਸ਼ਾ ਦੇਖਣ ਵੀ ਆਦਤ ਹੋਣ ਕਰਕੇ
ਕਿਸੇ ਤਰ੍ਹਾਂ ਦੇ ਰਸਮੀ ਸੱਦੇ ਦੀ ਲੋੜ ਨਹੀਂ ਹੁੰਦੀ, ਉਨ੍ਹਾਂ ਨੂੰ ਇਸ ਵਿਚ ਮੁਫਤ
ਪ੍ਰਚਾਰ ਦੀ ਸ਼ਾਨਦਾਰ ਦਾਅਵਤ ਮਿਲਣੀ ਯਕੀਨੀ ਹੈ।
ਕੁਝ ਨੇਤਾ ਉਨ੍ਹਾਂ ਨੂੰ ਜੇਲ
ਵਿਚ ਮਿਲਣ ਗਏ ਅਤੇ ਉਨ੍ਹਾਂ ਨੂੰ ਦੋਸ਼ਾਂ ਤੋਂ ਬਰੀ ਕਰਨ ਦਾ ਐਲਾਨ ਕਰ ਦਿਤਾ।
ਉਨ੍ਹਾਂ ਨੇ ਸ਼ੰਕਰਾਚਾਰੀਆ ਦੀ ਗ੍ਰਿਫਤਾਰੀ ਵਿਚ ਜਨਤਕ ਰੈਲੀਆਂ, ਰੋਸ ਮਾਰਚ,
ਘੇਰਾਓ, ਮਜ਼ਦੂਰਾਂ ਦੇ ਧਰਨੇ, ਮਰਨ ਵਰਤ, ਜੋ ਕਿ ਸ਼ਾਇਦ ਹੀ ਦੋ ਦਿਨਾਂਤੋਂ ਜ਼ਿਆਦਾ
ਚਲਦਾ ਹੋਵੇ, ਕਰ ਦਿਤੇ। ਸਾਧੂਆਂ ਅਤੇ ਆਪੇ ਬਣੇ ਸੰਤਾਂ ਤੇ ਅਚਾਰੀਆ ਨੂੰ ਉਨ੍ਹਾਂ
ਦੇ ਬਚਾਅ ਲਈ ਅੱਗੇ ਆਉਣ ਦਾ ਸੱਦਾ ਦਿਤਾ। ਇਸਤਗਾਸਾ ਨੇ ਲੋਕ ਰਾਇ ਨੂੰ ਹਵਾ ਦੇਣ
ਲਈ ਕੁਝ ਹੋਰ ਸ਼ੋਸ਼ੇ ਛੱਡੇ। ਕੁਝ ਐਰਤਾਂ ਨੂੰ ਸ਼ੰਕਰਾਚਾਰੀਆ ਦੀਆਂ ਚੇਲੀਆਂ ਦਸਦੇ
ਹੋਏ ਕੁਝ ਅਜਿਹੇ ਨਿਸ਼ਾਨੇ ਲਗਾਏ ਜਿਨ੍ਹਾਂ ਤੋਂ ਪਤਾ ਲਗੇ ਕਿ ਉਨ੍ਹਾਂ ਦੇ ਆਪਸੀ
ਸਬੰਧ ਆਮ ਨਹੀਂ ਸਨ। ਇਸ ਵਾਰ ਵਿਰੋਧੀ ਧਿਰ ਦੇ ਨੇਤਾਵਾਂ ਨੇ ਇਸ ਗੱਲ ਤੇ ਜ਼ੋਰ
ਦਿਤਾ ਕਿ ਇਸ ਮਾਮਲੇ ਵਿਚ ਉਨ੍ਹਾਂ ਦਾ ਕੋਈ ਹਥ ਨਹੀਂ ਹੈ।
ਮੇਰੇ ਵਿਚਾਰ ਅਨੁਸਾਰ ਇਸ ਦਾ
ਜੋ ਵੀ ਮਤਲਬ ਹੋਵੇ, ਜੈਲਲਿਤਾ ਨੇ ਇਕ ਸੂਬੇ ਦੀ ਮੁਖ ਮੰਤਰੀ ਵਜੋਂ ਉਹੀ ਕੀਤਾ ਜੋ
ਕਰਨਾ ਚਾਹੀਦਾ ਸੀ। ਇਕ ਵਿਅਕਤੀ ਦੀ ਹੱਤਿਆ ਹੋਈ ਸੀ ਤੇ ਸ਼ੱਕ ਦੀ ਉਂਗਲੀ
ਸ਼ੰਕਰਾਚਾਰੀਆ ਜੈਇੰਦਰ ਸਰਸਵਤੀ ਵਲ ਉਠ। ਉਨ੍ਹਾਂ ਦਾ ਇਹ ਫਰਜ਼ ਸੀ ਕਿ ਨਤੀਜਾ ਚਾਹੇ
ਜੋ ਵੀ ਨਿਕਲੇ, ਉਨ੍ਹਾਂ ਵਰਗੇ ਪ੍ਰਭਾਵਸ਼ਾਲੀ ਵਿਅਕਤੀ ਵਿਰੁਧ ਵੀ ਕਦਮ ਚੁੱਕਦੀ। ਉਹ
ਕਾਨੂੰਨ ਤੋਂ ਉਪਰ ਨਹੀਂ ਸਨ ਤੇ ਹੋਰ ਕਿਸੇ ਵੀ ਨਾਗਰਿਕ ਵਾਂਗ ਉਨ੍ਹਾਂ ਨਾਲ ਵੀ ਉਹ
ਵਤੀਰਾ ਕਰਨਾ ਜਾਇਜ਼ ਸੀ। ਇਹ ਸਮਝਣਾ ਮੁਸ਼ਕਲ ਹੈ ਕਿ ਉਨ੍ਹਾਂ ਦੇ ਸਿਆਸੀ ਦੁਸ਼ਮਣ ਐ
ਕਰੁਣਾਨਿਧੀ ਨੇ ਇਸ ਮਾਮਲੇ ਵਿਚ ਪਲਟੀ ਕਿਉਂ ਮਾਰੀ? ਪਹਿਲਾਂ ਉਨ੍ਹਾਂ ਨੇ
ਸ਼ੰਕਰਾਚਾਰੀਆ ਦੀ ਗ੍ਰਿਫਤਾਰੀ ਨੂੰ ਜਾਇਜ਼ ਮੰਨਿਆ। ਫਿਰ ਮਨ ਬਦਲਿਆ ਤੇ ਇਸ ਨੂੰ
ਬਾਅਦ ਵਿਚ ਇਕਚਾਲ ਦਾ ਨਾਂ ਦਿਤਾ। ਸੰਘ ਪਰਿਵਾਰ ਦੇ ਨੇਤਾਵਾਂ ਲਾਲ ਕ੍ਰਿਸ਼ਨ
ਅਡਵਾਨੀ, ਅਰੁਣ ਜੇਤਲੀ, ਸੁਸ਼ਮਾ ਸਵਰਾਜ ਆਦਿ ਵਰਗਿਆਂ ਲਈ ਹਿੰਦੂਤਵ ਦੀ ਰਾਖੀ
ਵਾਸਤੇ ਇਸ ਤੋਂ ਵਧੀਆ ਮੌਕਾ ਹੋਰ ਕੋਈ ਹੋ ਹੀ ਨਹੀਂ ਸਕਦਾ ਸੀ ਕਿ ਉਹ ਕਾਂਚੀਪੁਰਮ
ਦੇ ਸ਼ੰਕਰਾਚਾਰੀਆ ਦੇ ਬਚਾਅ ਲਈ ਅੱਗੇ ਆਉਣ।
ਪਾਕਿਸਤਾਨ ਵਿਚ ਸ਼ਰਾਬ ਕਥਾ
ਮੈਂ ਸਮਝਦਾ ਹਾਂ ਕਿ ਭਾਰਤੀ
ਵਾਈਨ ਦੁਨੀਆ ਦੀ ਕਿਸੇ ਵੀ ਵਾਈਨ ਵਾਂਗ ਸ੍ਰੇਸ਼ਠ ਹੈ। ਮੇਰਾ ਇਹ ਵੀ ਵਿਚਾਰ ਹੈ ਕਿ
ਫਰਾਂਸ ਦੀ ਸਰਵਸ੍ਰੇਸ਼ਠ ਵਾਈ ਹੀ ਭਾਰਤੀ ਵਾਈਨ ਨਾਲੋਂ ਵਧੀਆ ਹੈ। ਪਾਕਿਸਤਾਨ ਦੀ
ਕੌਮੀ ਅਸੈਂਬਲੀ ਦੇ ਮੈਂਬਰ ਤੇ ਉਥੇ ਬੀਅਰ ਤੇ ਸ਼ਰਾਬ ਦੇ ਇਕੋ ਇਕ ਨਿਰਮਾਤਾ ਮੀਨੂ
ਭੰਡਾਰਾ ਦਾ ਉਰੋਕਤ ਕਥਨ ਹੈ। ਰਾਵਲਪਿੰਡੀ ਵਿਚ ਉਨ੍ਹਾਂ ਦੀ ਮਰੀ ਬਰੂਅਰੀ ਹੈ। ਉਹ
ਪਾਕਿਸਤਾਨੀ ਸੰਸਦ ਮੈਂਬਰਾਂ ਦੇ ਵਫਦ ਨਾਲ ਚੰਡੀਗੜ੍ਹ ਆਏ ਸਨ। ਉਨ੍ਹਾਂ ਦੀ ਇਸ
ਯਾਤਰਾ ਦਾ ਆਯੋਜਨ ਬੁਸ਼ਾਰਾ ਨਾਮਕ ਮਹਿਲਾ ਐਨ ਜੀ ਓ ਨੇ ਕੀਤਾ ਸੀ। ਮੈਂ ਉਨ੍ਹਾਂ ਦੇ
ਫੈਸਲ਼ੇ ਦੀ ਪੁਸ਼ਟੀ ਕਰਦਾ ਹਾਂ ਪਰ ਕਦੇ ਵੀ ਖੁਲ੍ਹ ਕੇ ਇਹ ਗੱਲ ਨਹੀਂ ਕਰ ਸਕਦਾ ਸੀ
ਕਿਉਂਕਿ ਇਨ੍ਹਾਂ ਪ੍ਰਸਿਧ ਸ਼ਰਾਬਾਂ ਬਾਰੇ ਮੇਰੀ ਜਾਣਕਾਰੀ ਬਹੁਤ ਸੀਮਤ ਮੰਨ ਲਈ
ਜਾਂਦੀ। ਫਰਾਂਸੀਸੀਆਂ ਨੇ ਆਪਣੀਆਂ ਸ਼ਰਾਬਾਂ ਦਾ ਇੰਨਾ ਜ਼ਿਆਦਾ ਪ੍ਰਚਾਰ ਕੀਤਾ
ਹੋਇਆਹੈ ਕਿ ਦੁਨੀਆ ਦੀ ਸਰਵਸ੍ਰੇਸ਼ਠ ਵਾਈਨ ਬਣਾਉਣ ਦੇ ਉਨ੍ਹਾਂ ਦੇ ਦਾਅਵੇ ਤੇ ਸਵਾਲ
ਕਰਨਾ ਬਹੁਤ ਮੁਸ਼ਕਲ ਹੋ ਜਾਂਦਾ। ਇਤਾਲਵੀ, ਜਰਮਨ, ਆਸਟਰੇਲੀਅਨ ਤੇ ਅਮਰੀਕਮਨ ਵੀ
ਫਰਾਂਸ ਵਾਂਗ ਹੀ ਵਧੀਆ ਸਰਾਬ ਬਣਾਉਂਦੇ ਹਨ। ਇਸ ਤਰ੍ਹਾਂ ਭਾਰਤੀਆਂ ਨੂੰ ਵੀ ਆਪਣਾ
ਵਪਾਰ ਫੈਲਾਉਣ ਦਾ ਮੌਕਾ ਦਿਤਾ ਜਾਵੇ ਤਾਂ ਉਹ ਵੀ ਦੁਨੀਆ ਦੀ ਸ਼ਰਾਬ ਮੰਡੀ ਵਿਚ
ਆਪਣਾ ਚੰਗਾ ਖਾਸਾ ਕਬਜ਼ਾ ਕਰ ਲੈਣਗੇ ਜਿਸ ਨਾਲ ਦੇਸ਼ ਨੂੰ ਬਹੁਤ ਲਾਭ ਹੋਵੇਗਾ।
ਭਾਰਤੀ ਸ਼ਰਾਬ ਬਾਰੇ ਮੇਰਾ ਤਜਰਬਾ ਬੰਗਲੌਰ ਦੇ ਗਰੋਵਰਾਂ ਤੇ ਮਹਾਰਾਸ਼ਟਰ ਦੇ ਨਰੈਣ
ਪਿੰਡ ਵਿਚ ਬਣਨ ਵਾਲੀ ਰਿਵੇਰੀਆ ਤੇ ਸੈਂਪੇਨ ਤਕ ਹੀ ਸੀਮਤ ਹੈ। ਮੈਂ ਇਨ੍ਹਾਂ
ਦੋਹਾਂ ਉਤਪਾਦਾਂ ਦੀ ਗਵਾਹੀ ਦੇ ਸਕਦਾ ਹਾਂ। ਜਿੰਨਾ ਹੀ ਅਸੀਂ ਜਿਨ, ਰਮ, ਵਿਸਕੀ,
ਫੈਨੀ ਤੇ ਬਰਾਂਡੀ ਪੀਣੀ ਘਟ ਕਰਕੇ ਬੀਅਰ ਤੇ ਵਾਈਨ ਦਾ ਸੇਵਨ ਕਰਨ ਵਲ ਵਧਾਂਗੇ, ਇਹ
ਸਾਡੀ ਸਿਹਤ ਲਈ ਚੰਗਾ ਹੋਵੇਗਾ। ਵਾਈਨ ਸਾਡੀ ਤਜਰੀਹ ਹੋਣੀ ਚਾਹੀਦੀ ਹੈ। ਸਾਡੇ ਦੇਸ਼
ਦੇ ਜ਼ਿਆਦਾਤਰ ਹਿੱਸਿਆਂ ਕਸ਼ਮੀਰ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ ਆਦਿ ਵਿਚ ਬਹੁਤ
ਵਧੀਆ ਕਿਸਮ ਦੇ ਅੰਗੂਰਾਂ ਦੀ ਖੇਤੀ ਹੁੰਦੀ ਹੈ। ਉਥੇ ਵਾਈਨ ਨਿਰਮਾਣ ਵਿਚ ਇਸਤੇਮਾਲ
ਹੋਣ ਵਾਲੇ ਅੰਗੂਰਾਂ ਦੀ ਖੇਤੀ ਕੀਤੀ ਜਾ ਸਕਦੀ ਹੈ। ਸਾਨੂੰ ਵਾਈਨ ਕਲਚਰ ਅਪਣਾਉਣਾ
ਚਾਹੀਦਾ ਹੈ ਤੇ ਇਕ ਭਦਰਪੁਰਸ਼ ਵਾਂਗ ਸ਼ਰਾਬ ਪੀਣੀ ਸਿਖਣੀ ਚਾਹੀਦੀ ਹੈ ਜਿਸ ਨੂੰ ਇਹ
ਪਤਾ ਹੋਵੇ ਕਿ ਉਸਲਈ ਕਿੰਨੀ ਸ਼ਰਾਬ ਪੀਣੀ ਸਹੀ ਹੈ, ਨਾ ਕਿ ਇਕ ਅਜਿਹੇ ਉਜੱਡ
ਵਿਅਕਤੀ ਵਾਂਗ ਜੋ ਪੂਰੀ ਬੋਤਲ ਚਾੜ੍ਹ ਕੇ ਸ਼ਰਾਬ ਦੇ ਨਸ਼ੇ ਵਿਚ ਆਪਣਾ ਹੀ ਮਜ਼ਾਕ
ਬਣਵਾਏ।
ਭੰਡਾਰਾ ਕੋਲ ਪਾਕਿਸਤਾਨ ਵਿਚ
ਸ਼ਰਾਬ ਪੀਣ ਦੀਆਂ ਕੁਝ ਰੋਚਕ ਦਾਸਤਾਨਾਂ ਹਨ। ਉਥੇ ਸਰਕਾਰੀ ਤੌਰ ਤੇ ਇਸ ਤੇ ਪਾਬੰਦੀ
ਲਗੀ ਹੋਈ ਹੈ ਤੇ ਸ਼ਰਾਬ ਬਣਾਉਣ ਲਈ ਕੋਈ ਵੀ ਨਵਾਂ ਲਾਇਸੰਸ ਨਹੀਂ ਦਿਤਾ ਜਾਂਦਾ।
ਉਨ੍ਹਾਂ ਦੀ ਮਰੀ ਬਰੂਅਰੀ ਦਾ ਹੀ ਦੇਸ਼ ਵਿਚ ਸ਼ਰਾਬ ਉਤਪਾਦਨ ਵਿਚ ਏਕਾਧਿਕਾਰ ਹੈ।
ਉਥੇ ਸਿਰਫ ਨਿਰਯਾਤ ਕਰਨ ਲਈ ਹੀ ਸ਼ਰਾਬ ਬਣਦੀ ਹੈ। ਜੋ ਵੀ ਹੋਵੇ, ਉਨ੍ਹਾਂ ਦਾ ਵਪਾਰ
ਤੇਜ਼ੀ ਨਾਲ ਵਧ ਰਿਹਾ ਹੈ। ਉਨ੍ਹਾਂ ਦੇ ਕਾਰਖਾਨੇ ਵਿਚ ਬਣੀ ਸ਼ਰਾਬ ਵੱਡੀ ਮਾਤਰਾ
ਵਿਚ ਭਾਰਤੀ ਸਮਗਲਰਾਂ ਵਲੋਂ ਖਰੀਦੀ ਜਾਂਦੀ ਹੈ ਤੇ ਬਾਕੀ ਦੀ ਖਪਤ ਪਾਕਿਸਤਾਨ ਵਿਚ
ਹੋ ਜਾਂਦੀ ਹੈ। ਉਹ ਪ੍ਰੀਮੀਅਮ ਬਰਾਂਡ ਵਿਸਕੀ ਬਣਾਉਂਦੇ ਹਨ। ਉਨ੍ਹਾਂ ਨੇ ਮੈਨੂੰ
12 ਸਾਲ ਪੁਰਾਣੀ ਸਿੰਗਲ ਮਾਲਟ ਵਿਸਕੀ ਦੀ ਇਕ ਬੋਤਲ ਭੇਟ ਕੀਤੀ ਜੋ ਸਕਾਟਲੈਂਡ ਦੇ
ਕਿਸੇ ਵੀ ਉਤਪਾਦਨ ਵਾਂਗ ਸੰਵਾਦ ਵਿਚ ਸ੍ਰੇਸ਼ਠ ਸੀ। ਮੈਂ ਉਨ੍ਹਾਂ ਤੋਂ ਗ੍ਰੋਵਰਸ
ਰੈਡ ਵਾਈਨ ਦੀ ਅੱਧੀ ਬੋਤਲ ਵੀ ਲੈ ਲਈ ਜੋ ਉਨ੍ਹਾਂ ਨੇ ਆਪਣੇ ਲਈ ਰਖੀ ਹੋਈ ਸੀ। ਉਹ
ਬੰਗਲੌਰ ਜਾ ਕੇ ਦੇਖਣਾ ਚਾਹੁੰਦੇ ਸਨ ਕਿ ਗਰੋਵਰ ਕਿਸ ਤਰ੍ਹਾਂ ਵਧੀਆ ਸ਼ਰਾਬ
ਬਣਾਉਂਦੇ ਹਨ। ਮੈਂ ਚਾਹੁੰਦਾ ਸੀ ਕਿ ਉਹ ਗਰੋਵਰ ਨੂੰ ਜਾ ਕੇ ਕਹਿਣ ਕਿ ਉਹ ਆਪਣੇ
ਉਤਪਾਦਾਂ ਨਾਲ ਜ਼ਿਆਦਾ ਭਰੋਸਾ ਪੈਦਾ ਕਰਨ ਤੇ ਆਪਣੀ ਸ਼ਰਾਬ ਦੇ ਫਰੈਂਚ ਤੇ ਵਿਦੇਸ਼ੀ
ਨਾਮ ਜਿਵੇਂ ਕਿ ਸ਼ੇਵਰਨੈੱਟ ਸ਼ਿਰਾਜ ਰਕਣ ਦੀ ਬਜਾਏ ਸ਼ਰਾਬ ਪ੍ਰੇਮੀਆ ਲਈ ਭਾਰਤੀ ਨਾਂ
ਜਿਵੇਂ ਅਵਧ ਰਾਇ ਜਾਂ ਗਾਲਿਬ ਸਪੈਸ਼ਲ ਆਦਿ ਰਖ ਦੇਣ।
ਕਲਾ ਲਈ
ਹੁਣ ਜਦੋਂ ਸਾਡੇ ਕੁਝ
ਸਰਵਸ੍ਰੇਸ਼ਠ ਕਲਾਕਾਰ ਰਜ਼ਾ, ਡਿਸੂਜਾ ਤੇ ਹੁਸੈਨ ਆਪਣੀਆਂ ਰਚਨਾਵਾਂ ਲਈ ਇਕ ਕਰੋੜ
ਰੁਪਏ ਤੋਂ ਜ਼ਿਆਦਾ ਲੈਂਦੇ ਹਨ, ਇਹ ਜਾਨਣਾ ਰੌਚਕ ਹੋਵੇਗਾ ਕਿ ਪੁਰਾਣੇ ਜ਼ਮਾਨੇ ਦੇ
ਮਹਾਨ ਕਲਾਕਾਰਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਕੀ ਮਿਲਦਾ ਸੀ। ਔਰੰਗਾਬਾਦ ਦੇ
ਸਿਕੰਦਰ ਅਲੀ ਵਾਜੇਦ ਨੇ ਅਜੰਤਾ ਦੀਆਂ ਗੁਫਾਵਾਂ ਬਾਰੇ ਇ ਕਵਿਤਾ ਲਿਖੀ ਹੈ। ਦਿਲੀ
ਦੇ ਸੇਵਾ ਮੁਕਤ ਪੁਰਾਤਤਵ ਮਾਹਿਰ ਏ ਐਮ ਖੰਨਾ ਨੇ ਉਸ ਕਵਿਤਾ ਦਾ ਅਨੁਵਾਦ ਕੀਤਾ ਹੈ
ਜਿਸ ਵਿਚ ਕਿਹਾ ਗਿਆ ਹੈ ਕਿ ਉਹ ਕਲਾਕਾਰ ਕਿਸੇ ਇਨਾਮ ਜਾਂ ਧਨ ਲਈ ਕੰਮ ਨਹੀਂ ਕਰਦੇ
ਸਨ, ਉਨ੍ਹਾਂ ਦਾ ਕੰਮ ਮੁਖ ਤੌਰ ਤੇ ਕਲਾ ਦੀ ਸੇਵਾ ਤੇ ਸਵੈ ਸੰਤੁਸ਼ਟੀ ਲਈ ਹੁੰਦਾ
ਹੈ।
ਪੰਡਿਤ ਜਿੱਨਾਹ ਤੇ ਮੌਲਾਨਾ
ਸਪਰੂ
ਮੁਹੰਮਦ ਅਲੀ ਜਿੱਨਾਹ ਤੇ ਸਰ
ਬਹਾਦਰ ਸਪਰੂ ਪੁਰਾਣੀ ਹੈਦਰਾਬਾਦ ਰਿਆਸਤ ਦੇ ਇਕ ਮੁਕੱਦਮੇ ਵਿਚ ਪੇਸ਼ ਹੋਏ ਜਦੋਂ
ਜਿੱਨਾਹ ਅੰਗਰੇਜ਼ ਜੱਜ ਦੇ ਸਾਹਮਣੇ ਕੁਰਾਨ ਦੀ ਇਕ ਆਇਤ ਦਾ ਅਨੁਵਾਦ ਨਹੀਂ ਕਰ ਸਕੇ
ਤਾਂ ਤੇਜ਼ ਬਹਾਦਰ ਸਪਰੂ ਨੇ ਇਸ ਦੇ ਲਈ ਖੂਦ ਨੂੰ ਪੇਸ਼ ਕੀਤਾ।
ਅਗਲੇ ਦਿਨ ਸਥਾਨਕ ਅਖਬਾਰ
ਵਿਚ ਇਸ ਸਿਰਲੇਖ ਹੇਠ ਖਬਰ ਛਪੀ- ਮੌਲਾਨਾ ਤੇਜ ਬਹਾਦਰ ਸਪਰੂ ਨੇ ਪੰਡਤ ਮੁਹੰਮਦ
ਅਲੀ ਜਿਨਾਹ ਲਈ ਕੁਰਾਨ ਦਾ ਅਨੁਵਾਦ ਕੀਤਾ। |