WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਸੁਰਜੀਤ ਹੁਣ ਰਿਟਾਇਰ ਹੋਣਗੇ
- ਨੋਰਾ ਚੋਪੜਾ

ਕਮਿਊਨਿਸਟ ਪਾਰਟੀ ਦੇ 89 ਸਾਲ ਤੋਂ ਉਪਰ ਦੇ ਬਜ਼ੁਰਗ ਜਨਰਲ ਸਕੱਤਰ ਕਾਮਰੇਡ ਹਰਕਿਸਨ ਸਿੰਘ ਸੁਰਜੀਤ ਸਰਗਰਮ ਸਿਆਸਤ ਤੋਂ ਰਿਟਾਇਰ ਹੋਣ ਲਈ ਤਿਆਰ ਹਨ। ਉਨ੍ਹਾਂ ਨੇ ਰਿਟਾਇਰਮੈਂਟ ਦੀ ਇੱਛਾ ਆਪਣੀ ਪਾਰਟੀ ਦੇ ਇਕ ਸੀਨੀਅਰ ਸਹਿਯੋਗੀ ਕੋਲ ਇਸ ਹਫਤੇ ਦੇ ਸੁਰੂ ਵਿਚ ਜ਼ਾਹਿਰ ਕੀਤੀ। ਆਪਣੇ ਮਿੱਤਰਾਂ ਤੇ ਚੇਲਿਆਂ ਵਿਚ ਪਾਪਾ ਜੀ ਦੇ ਨਾਂ ਨਾਲ ਮਸ਼ਹੂਰ ਸੁਰਜੀਤ ਨੇ ਕਿਹਾ ਕਿ ਉਹ 90 ਦੇ ਨੇੜੇ ਪਹੁੰਚ ਗਏ ਹਨ ਤੇ ਇਸ ਅਹੁਦੇ ਤੇ ਬਣੇ ਰਹਿਣਾ ਉਨ੍ਹਾਂ ਲਈ ਮੁਸ਼ਕਲ ਹੈ। ਉਮੀਦ ਹੈ ਕਿ ਉਨ੍ਹਾਂ ਦੀ ਰਿਟਾਇਰਮੈਂਟ ਦਾ ਐਲਾਨ ਅਗਲੇ ਸਾਲ ਅਪਰੈਲ ਵਿਚ ਦਿੱਲੀ ਵਿਚ ਹੋਣ ਵਾਲੀ ਪਾਰਟੀ ਦੀ ਬੈਠਕ ਵਿਚ ਕੀਤਾ ਜਾਵੇਗਾ।

ਸੁਰਜੀਤ ਜੋ ਪਾਰਟੀ ਦੇ ਜਨਰਲ ਸਕੱਤਰ ਵਜੋਂ ਆਪਣੀ ਤੀਜੀ ਪਾਰੀ ਖਤਮ ਕਰਨਗੇ, ਉਨ੍ਹਾਂ ਦੀ ਜਗ੍ਹਾ ਪ੍ਰਕਸ ਕਾਰੰਤ ਲੈਣਗੇ, ਜੋ ਕੇਰਲਾ ਤੋਂ ਪੋਲਿਤ ਬਿਓਰੋ ਮੈਂਬਰ ਹਨ। ਉਨ੍ਹਾਂ ਦੀ ਪਾਰਟੀ ਤੋਂ ਬਾਹਰ ਵੀ ਕਈ ਲੋਕ ਉਨ੍ਹਾਂ ਦੀ ਕਮੀ ਮਹਿਸੂਸ ਕਰਨਗੇ। ਉਹ ਦੇਸ਼ ਵਿਚ ਧਰਮ ਨਿਰਪਖਤਾ ਦੇ ਪ੍ਰਮੁਖ ਚੈਂਪੀਅਨ ਵੀ ਰਹੇ ਹਨ। ਪਿਛਲੇ ਕੁਝ ਸਾਲਾਂ ਵਿਚ ਸੁਰਜੀਤ ਨੇ ਸਾਂਝਾ ਮੋਰਚਾ ਤੇ ਮੌਜੂਦਾ ਯੂ ਪੀ ਏ ਸਰਕਾਰ ਸਮੇਤ ਕਈ ਧਰਮ ਨਿਰਪਖ ਗਠਜੋੜ ਕਰਵਾਏ ਹਨ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸੁਰਜੀਤ ਤੋਂ ਬਹੁਤ ਪ੍ਰਭਾਵਤ ਹੈ।

ਪਵਾਰ ਨੇ ਮੁੱਖ ਮੰਤਰੀ ਦੀ ਰਟ ਕਿਉਂ ਛੱਡੀ?

ਮਹਾਰਾਸ਼ਟਰ ਵਿਚ ਐਨ ਸੀ ਪੀ ਤੇ ਕਾਂਗਰਸ ਗਠਜੋੜ ਵਿਚ ਅਜਿਹਾ ਕੁਝ ਹੈ ਜਿਸ ਨੂੰ ਅੱਖਾਂ ਦੇਖ ਨਹੀਂ ਸਕਦੀਆਂ। ਸਿਆਸੀ ਗਲਿਆਰਿਆਂ ਵਿਚ ਇਹ ਸਵਾਲ ਪੁਛਿਆ ਜਾ ਰਿਹਾ ਹੈ ਕਿ ਸ਼ਰਦ ਪਵਾਰ ਤੇ ਕਾਂਗਰਸ ਹਾਈ ਕਮਾਨ ਦਰਮਿਆਨ ਅਜਿਹਾ ਕਿਹੜਾ ਸੌਦਾ ਹੋਇਆ ਜਿਸ ਕਰਕੇ ਪਵਾਰ ਨੇ ਮੁਖ ਮੰਤਰੀ ਦਾ ਅਹੁਦਾ ਛੱਡ ਦਿਤਾ। ਅਜਿਹੀ ਘੁਸਰ ਮੁਸਰ ਹੋਈ ਹੈ ਕਿ ਪਵਾਰ ਨੂੰ ਅਗਲੇ ਫੇਰ ਬਦਲ ਵਿਚ ਇਸ ਸ਼ਰਤ ਤੇ ਉਪ ਪ੍ਰਧਾਨ ਮੰਤਰੀ ਦਾ ਅਹੁਦਾ ਦੇਣ ਦਾ ਵਾਅਦਾ ਕੀਤਾ ਗਿਆ ਹੈ ਕਿ ਉਹ ਆਪਣੀ ਪਾਰਟੀ ਨੂੰ ਕਾਂਗਰਸ ਵਿਚ ਮਿਲਾ ਦੇਣਗੇ।

ਇਸ ਰਲਵੇਂ ਦਾ ਐਲਾਨ ਪਵਾਰ ਨੂੰ ਉਪ ਪ੍ਰਧਾਨ ਮੰਤਰੀ ਦਾ ਅਹੁਦਾ ਦੇਣ ਤੋਂ ਪਹਿਲਾਂ ਕੀਤਾ ਜਾਵੇਗਾ। ਪਵਾਰ ਦੇ ਭਰੋਸੇਯੋਗ ਤਾਰਿਕ ਅਨਵਰ ਨੂੰ ਵੀ ਕੇਂਦਰੀ ਮੰਤਰੀ ਮੰਡਲ ਵਿਚ ਸਥਾਨ ਦਿਤਾ ਜਾਵੇਗਾ। ਅਜਿਹੀ ਚਰਚਾ ਹੈ ਕਿ ਪਵਾਰ ਕੋਲ ਆਪਣੀ ਪਾਰਟੀ ਵਿਚ ਹੋਣ ਵਾਲੀ ਬਗਾਵਤ ਦੀ ਸੰਭਾਵਨਾ ਨੂੰ ਦੇਖਦਿਆਂ ਅਹੁਦਾ ਛਡਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਕਿਹਾ ਜਾਂਦਾ ਹੈ ਕਿ ਪਵਾਰ ਭਾਜਪਾ ਸ਼ਿਵ ਸੈਨਾ ਤੇ ਪ੍ਰਮੋਦ ਮਹਾਜਨ ਨਾਲ ਲਗਾਤਾਰ ਸੰਪਰਕ ਵਿਚ ਸਨ। ਵੈਂਕਈਆ ਨਾਇਡੂ ਦੇ ਅਚਾਨਕ ਅਸਤੀਫਾ ਦੇਣ ਤੇ ਅਡਵਾਨੀ ਵਲੋਂ ਅਹੁਦਾ ਸੰਭਾਲਣ ਤੋਂ ਬਾਅਦ ਪਵਾਰ ਮੁੜ ਸੋਚਣ ਲਈ ਮਜ਼ਬੂਰ ਹੋਏ। ਉਨ੍ਹਾਂ ਦੀ ਪਾਰਟੀ ਦੇ ਨੇਤਾਵਾਂ ਨੇ ਉਨ੍ਹਾਂ ਨੂੰ ਦੱਸ ਦਿੱਤਾ ਸੀ ਕਿ ਉਹ ਭਾਜਪਾ ਨਾਲ ਜਾਣ ਲਈ ਤਿਆਰ ਨਹੀਂ ਹਨ ਅਤੇ ਜੇ ਪਵਾਰ ਨੇ ਅਜਿਹਾ ਕੀਤਾ ਤਾਂ ਉਹ ਇਕੱਲੇ ਰਹਿ ਜਾਣਗੇ।

ਦਾੜ੍ਹੀ ਅਤੇ ਬੁਲਾਰੇ ਦੇ ਅਹੁਦੇ ਦਾ ਰਿਸ਼ਤਾ

ਅੰਦਾਜ਼ਾ ਲਗਾਓ ਕਿ ਹਿੰਦੂਵਾਦ ਪਾਰਟੀ ਦੇ ਇਕਲੌਤੇ ਮੁਸਲਮਾਨ ਚਿਹਰੇ ਮੁਖਤਾਰ ਅੱਬਾਸ ਨਕਵੀ ਨੇ ਬੁਲਾਰੇ ਵਜੋਂ ਆਪਣੀ ਨੌਕਰੀ ਕਿਉਂ ਗੁਆਈ? ਨਕਵੀ ਨੂੰ ਦਾੜ੍ਹੀ ਰਕਣ ਕਰਕੇ ਇਹ ਕੀਮਤ ਚੁਕਾਉਣੀ ਪਈ। ਝੰਡੇਵਾਲਾ ਦੇ ਪੰਡਤਾਂ ਨੂੰ ਉਨ੍ਹਾਂਦੀ ਦਾੜ੍ਹੀ ਪਸੰਦ ਨਹੀਂ ਸੀ। ਲੋਕ ਸਭਾ ਦੀ ਚੋਣਾਂ ਤੋਂ ਪਹਿਲਾਂ ਸੰਘ ਪਰਿਵਾਰ ਦੇ ਨੇਤਾ ਚਾਹੁੰਦੇ ਸਨ ਕਿ ਵੈਂਕਈਆ ਨਾਇਡੂ ਮੁਖਤਾਰ ਅਬਾਸ ਨਕਵੀ ਨੂੰ ਬੁਲਾਰੇ ਦੇ ਅਹੁਦੇ ਤੋਂ ਹਟਾ ਦੇਣ। ਉਨ੍ਹਾਂ ਦੀ ਦਲੀਲ ਸੀ ਕਿ ਜਦੋਂ ਵੀ ਦਾੜ੍ਹੀ ਵਾਲੇ ਮੁਖਤਾਰ ਹਿੰਦੂ ਕੌਮੀ ਪਾਰਟੀ ਦੇ ਬੁਲਾਰੇ ਵਜੋਂ ਟੀ ਵੀ ਤੇ ਆਉਂਦੇ ਸਨ, ਉਨ੍ਹਾਂ ਦੀਆਂ ਵੋਟਾਂ ਦੋ ਫੀਸਦੀ ਡਿੱਗ ਜਾਂਦੀਆਂ ਸਨ ਪਰ ਜਦੋਂ ਵੈਂਕਈਆ ਉਨ੍ਹਾਂ ਦੀ ਇਹ ਇੱਛਾ ਪੂਰੀ ਨਾ ਕਰ ਸਕੇ ਤਾਂ ਮੁਖਤਾਰ ਨੂੰ ਘੱਟੋ ਘੱਟ ਆਪਣੀ ਦਾੜ੍ਹੀ ਮੰਨਵਾਉਣ ਲਈ ਕਿਹਾ ਗਿਆ। ਸੰਘਦੇ ਰਾਮ ਮਾਧਵ ਨੇ ਮੁਖਤਾਰ ਤਕ ਇਹ ਸੰਦੇਸ਼ ਪਹੁੰਚਾਇਆ ਕਿ ਸੰਘ ਨੂੰ ਉਨ੍ਹਾਂਦੀ ਦਾੜ੍ਹੀ ਪਸੰਦ ਨਹੀਂ ਹੈ ਅਤੇ ਉਹ ਉਸ ਨੂੰ ਸਾਫ ਕਰਵਾ ਦੇਣ ਪਰ ਮੁਖਤਾਰ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿਤਾ। ਉਨ੍ਹਾਂ ਨੇ ਆਪਣੀ ਦਾੜ੍ਹੀ ਸਾਫ ਨਹੀਂ ਕਰਵਾਈ ਅਤੇ ਇਸ ਦੇ ਬਦਲੇ ਉਨ੍ਹਾਂ ਨੂੰ ਆਪਣੀ ਨੌਕਰੀ ਛਡਣੀ ਪਈ। ਜਦੋਂ ਅਡਵਾਨੀ ਨਾਗਪੁਰ ਵਿਚ ਸੰਘ ਦੀ ਸੁਭ ਕਾਮਨਾਵਾਂ ਲੈਣ ਗਏ ਤਾਂ ਉਨ੍ਹਾਂ ਸਾਹਮਣੇ ਦਾੜ੍ਹੀ ਵਾਲੇ ਮੁਖਤਾਰ ਨੂੰ ਬੁਲਾਰੇ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਰਖੀ ਗਈ।

ਕਾਂਗਰਸ ਹੈਡ ਕੁਆਰਟਰ ਵਿਚ ਰਾਜੀਵ ਅੰਦਰ ਨਹਿਰੂ ਬਾਹਰ

ਕਾਂਗਰਸ ਪਾਰਟੀ ਦੇ ਸੱਤਾਵਿਚ ਵਾਪਸ ਆਉਣ ਦੇ ਨਾਲ ਹੀ ਸੋਨੀਆ ਗਾਂਧ ਨੇ ਆਪਣੇ ਸਵਰਗੀ ਪਤੀ ਦੇ ਪਾਰਟੀ ਵਿਚ ਸੁਧਾਰ ਲਿਆਉਣ ਦੇ ਸੁਪਨੇ ਨੂੰ ਸਕਾਰ ਕਰਨ ਲਈ ਕੰਮ ਸੁਰੂ ਕਰ ਦਿਤਾ ਹੈ। ਸੁਰੂਆਤ ਪਾਰਟੀ ਹੈਡ ਕੁਆਰਟਰ ਤੋਂ ਕੀਤੀ ਗਈ ਹੈ। 4 ਅਕਬਰ ਰੋਡ ਵਿਚ ਜ਼ੋਰਦਾਰ ਸੁਧਾਰ ਹੋ ਰਹੇ ਹਨ। ਰਾਜੀਵ ਗਾਂਧੀ ਦੀ ਵੀ ਨਵੀਂ ਤਕਨੀਕ ਦੀ ਕਲਪਨਾ ਅੰਦਰ ਤੇ ਜਵਾਹਰ ਲਾਲ ਨਿਹਰੂ ਦੀ ਜਨਤਕ ਅਦਾਰਿਆ ਦੀ ਕਲਪਨਾ ਬਾਹਰ।

24 ਅਕਬਰ ਰੋਡ ਦੇ ਕਰਮਚਾਰੀਆਂ, ਜਿਨ੍ਹਾਂ ਦੇ ਦਹਾਕਿਆਂ ਤਕ ਕਾਂਗਰਸ ਲਈ ਕੰਮ ਕੀਤਾ, ਦੀ ਜਗ੍ਹਾ ਕੰਪਿਊਟਰ ਤੇ ਆਧੁਨਿਕ ਤਕਨੀਕ ਜਾਨਣ ਵਾਲਿਆਂ ਨੂੰ ਲਿਆਂਦਾ ਜਾ ਰਿਹਾ ਹੈ। ਇਨ੍ਹਾਂ ਵਿਚੋਂ ਕਈ ਕਰਮਚਾਰੀ ਪੰਡਤ ਨਿਹਰੂ ਤੇ ਇੰਦਰਾ ਦੇ ਸਮੇਂ ਨਿਯੁਕਤ ਕੀਤੇ ਗਏਸਨ ਤੇ ਪਾਰਟੀ ਨਾਲ ਇਨ੍ਹਾਂ ਦਾ ਨਿਜੀ ਰਿਸ਼ਤਾ ਹੈ। ਹੈਡ ਕੁਆਰਟਰ ਵਿਚ ਇਕਲੌਤੇ ਉਰਦੂ ਟਾਈਪਿਸਟ ਅਹਿਮਦ ਦੀ ਨੌਕਰੀ ਵੀ ਖਤਮ ਕਰ ਦਿਤੀ ਗਈ ਹੈ।

ਮੀਡੀਆ ਸਕੱਤਰ ਦੀ ਭਾਲ

ਕਿਉਂਕਿ ਹੁਣ ਕਾਂਗਰਸ ਪਾਰਟੀ ਟੌਮ ਬਡਕਨ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੀਡੀਆ ਇੰਚਾਰਜ ਦਾ ਸਕਤਰ ਬਣਾ ਦਿਤਾ ਗਿਆ ਹੈ ਇਸ ਲਈ ਮੀਡੀਆ ਵਿਭਾਗ ਇਕ ਯੋਗ ਪੀ ਆਰ ਓ ਦੀ ਭਾਲ ਵਿਚ ਹੈ ਜੋ ਮੀਡੀਆ ਵਿਚ ਪਾਰਟੀ ਦਾ ਚੰਗਾ ਅਕਸ ਪੇਸ਼ ਕਰ ਸਕੇ ਤੇ ਪਤਰਕਾਰਾਂ ਨਾਲ ਤਾਲਮੇਲ ਬਿਠਾ ਸਕੇ ਤੇ ਟੋਮ ਵਾਂਗ ਨਹੀਂ ਜਿਸ ਨੇ ਸਚੇ ਕਾਂਗਰਸੀ ਵਾਂਗ ਪਤਰਕਾਰਾਂ ਵਿਚ ਤਰੇੜ ਪੈਦਾ ਕਰਦਿਤੀ। ਇਸ ਵਾਰ ਨਵੇਂ ਆਦਮੀ ਵਿਚ ਇਹ ਗੁਣ ਦੇਖਿਆ ਜਾਵੇਗਾ ਕਿ ਉਸ ਦੇ ਮੀਡੀਆ ਨਾਲ ਚੰਗੇ ਸਬੰਧ ਹੋਣ। ਅਜਿਹੀ ਚਰਚਾ ਹੈ ਕਿ ਇਸ ਅਹੁਦੇ ਲਈ ਛਤੀਸਗੜ੍ਹ ਦੇ ਸਾਬਕਾ ਮੁਖ ਮੰਤਰੀ ਅਜੀਤ ਜੋਗੀ ਦੇ ਮੀਡੀਆ ਸਲਾਹਕਾਰ ਨਰੇਸ ਕੁਮਾਰ ਦੇ ਨਾਂ ਤੇ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂਦੇ ਨਾਂ ਤੇ ਵਿਚਾਰ ਜੋਗੀ ਦਾ ਚੰਗਾ ਅਕਸ ਬਣਾਉਣ ਦੇ ਉਨ੍ਹਾਂ ਦੇ ਕੰਮ ਨੂੰ ਦੇਖਦਿਆ ਕੀਤਾ ਜਾ ਰਿਹਾ ਹੈ।ਅਜੀਤ ਜੋਗੀ ਤੇ ਦਿਲੀ ਦੇ ਪਤਰਕਾਰਾਂ ਵਿਚਾਲੇ ਇਕ ਨਿਜੀ ਅਹਿਸਾਸ ਪੈਦਾ ਕਰਨ ਦਾ ਸਿਲਾ ਨਰੇਸ ਕੁਮਾਰ ਨੂੰ ਜਾਂਦਾ ਹੈ ਅਤੇ ਇਸੇ ਨੇ ਉਨ੍ਹਾਂ ਨੂੰ ਜੋਗੀ ਵਿਰੁਧ ਉਲਟ ਰਿਪੋਰਟ ਲਿਕਣ ਤੋਂ ਰੋਕਿਆ। ਸੂਚਨਾ ਅਨੁਸਾਰ ਟੌਮ ਨੂੰ ਹੁਣ ਹੋਰ ਜ਼ਿੰਮੇਵਾਰੀਆਂ ਸੌਂਪੀਆਂ ਜਾਣਗੀਆਂ।

ਗੋਪਾਲ ਗਾਂਧੀ ਦਾ ਰਾਜਪਾਲ ਬਣਨਾ ਤੈਅ

ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ ਪੋਤਾ ਤੇ ਰਾਜ ਗੋਪਾਲਾਚਾਰੀ ਦਾ ਦੋਹਤਾ ਗੋਪਾਲ ਗਾਂਧੀ ਪੱਛਮੀ ਬੰਗਾਲ ਦਾ ਰਾਜਪਾਲ ਬਣਨ ਲਈ ਤਿਆਰਹੈ। ਕੇਂਦਰੀ ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਨੇ ਖੱਬੇ ਪਖੀ ਮੁਖ ਮੰਤਰੀ ਬੁਧਦੇਵ ਭਟਾਚਾਰੀਆ ਨੂੰ ਇਸ ਹਫਤੇ ਦੇ ਸੁਰੂ ਵਿਚ ਇਹ ਸੰਕੇਤ ਦਿਤਾ।

ਕਿਹਾ ਜਾਂਦਾ ਹੈ ਕਿ ਜੋਤੀ ਬਾਸੂ ਨੇ ਕਾਂਗਰਸ ਹਾਈ ਕਮਾਨ ਕੋਲ ਇਹ ਇਛਾ ਜ਼ਾਹਿਰ ਕੀਤੀ ਹੈ ਕਿ ਖਬੇ ਪਖੀ ਵੀਰੇਨ ਸ਼ਾਹ ਦੇ ਦਸੰਬਰ ਵਿਚ ਰਿਟਾਇਰ ਹੋਣ ਤੋਂ ਬਾਅਦ ਕੋਲਕਾਤਾ ਰਾਜ ਭਵਨ ਵਿਚ ਆਪਣੀ ਪਸੰਦ ਦਾ ਆਦਮੀ ਚਾਹੁਣਗੇ। ਉਹ ਕਿਸੇ ਵਿਦਿਆ ਸ਼ਾਸਤਰੀ ਜਾਂ ਵਿਕਾਸਸ਼ੀਲ ਵਿਚਾਰਾਂ ਵਾਲੇ ਇਤਿਹਾਸਕਾਰ ਤੇ ਖਬੇ ਪਖੀ ਸੋਚ ਵਲ ਝੁਕਾਅ ਰਖਣ ਵਾਲੇ ਆਦਮੀ ਨੂੰ ਉਥੇ ਲਿਆਉਣਾ ਚਾਹੁਣਗੇ। ਉਨ੍ਹਾਂ ਦੀ ਪਹਿਲੀ ਪਸੰਦ ਸਨ ਜਾਮੀਆ ਮਿਲੀਆ ਦੇ ਵਾਈਸ ਚਾਂਸਲਰ ਮੁਸ਼ੀਰ ਉਲ ਹਸਨ ਜਾਂ ਇਰਫਾਨ ਹਬੀਬ ਪਰ ਦੋਹਾਂ ਨੇ ਇਨਕਾਰ ਕਰ ਦਿਤਾ। ਕਾਂਗਰਸ ਆਪਣਾ ਬੰਦਾ ਚਾਹੁੰਦੀ ਸੀ ਜੋ ਉਦਾਰ ਵਿਚਾਰਾਂ ਵਾਲਾ ਹੋਵੇ। ਇਸ ਲਈ ਪਸੰਦ ਗੋਪਾਲ ਗਾਂਧੀ ਤਕ ਸੀਮਤ ਹੋ ਗਈ ਹੈ। ਗਾਂਧੀ, ਜੋ ਫਿਲਹਾਲ ਡੈਨਮਾਰਕ ਵਿਚ ਰਾਜਦੂਤ ਹਨ, ਨੇ ਹਾਈ ਕਮਿਸ਼ਨਰ ਵਜੋਂ ਦਖਣੀ ਅਫਰੀਕਾ ਅਤੇ ਕੋਲੰਬੋ ਵਿਚ ਕੰਮ ਕੀਤਾ ਹੈ ਤੇ ਸਾਬਕਾ ਰਾਸ਼ਟਰਪਤੀ ਕੇ ਆਰ ਨਰਾਇਣਨ ਨਾਲ ਸਕਤਰ ਦੇ ਰੂਪ ਵਿਚ ਵੀ ਰਹਿ ਚੁਕੇ ਹਨ।

ਵੀ ਆਈਪੀ ਟਰੀਟਮੈਂਟ ਨਾ ਮਿਲਣ ਦਾ ਦਰਦ

ਚਾਹੇ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਹੋਵੇ ਪਰ ਕਾਂਗਰਸੀ ਵਰਕਰਾਂ ਨੂੰ ਕੋਈ ਲਾਭ ਨਹੀਂ ਮਿਲਦਾ।ਆਪਣੀ ਹੀ ਸਰਕਾਰ ਵਿਚ ਉਨ੍ਹਾਂ ਨੂੰ ਵੀ ਆਈ ਪੀ ਨਹੀਂ ਮੰਨਿਆ ਜਾਂਦਾ।ਆਲ ਇਡੀਆ ਕਾਂਗਰਸ ਕਮੇਟੀ ਦੇ ਜਨਰਲ ਸਕਤਰ ਨੂੰ ਕਾਂਗਰਸ ਵਿਚ ਆਪਣੇ ਮੰਤਰਾਲੇ ਦੇ ਸਹਿਯੋਗੀਆਂ ਜਿੰਨਾ ਦਰਜਾ ਵੀ ਨਹੀਂ ਮਿਲਦਾ।ਐਸ ਪੀ ਜੀ ਉਨ੍ਹਾਂ ਨੂੰ ਕੁਝ ਨਹੀਂ ਸਮਝਦੀ। ਸ਼ਾਇਦ ਕਾਂਗਰਸ ਪਾਰਟੀ ਦੇ ਖਜ਼ਾਨਚੀ ਮੋਤੀ ਲਾਲ ਵੋਰਾ ਤੇ ਤਾਮਿਲਨਾਡੂ ਖੁਰਸ਼ੀਦ ਨੂੰ ਇਸ ਗੱਲ ਦਾ ਅਹਿਸਾਸ ਦੇਰੀ ਨਾਲ ਹੋਇਆ। ਅਸਲੀਅਤ ਉਨ੍ਹਾਂ ਸਾਹਮਣੇ ਉਦੋਂ ਆਈ ਜਦੋਂ ਉਹ ਦੋਵੇਂ ਕਾਮਰਾਜ ਸਿਕੇ ਦੇ ਰਿਲੀਜ਼ ਮੌਕੇ ਦੇਰੀ ਨਾਲ ਪਹੁੰਚੇ। ਉਨ੍ਹਾਂ ਲੀ ਦਰਵਾਜ਼ੇ ਬੰਦ ਕਰ ਦਿਤੇ ਗਏ ਅਤੇ ਐਸ ਪੀ ਜੀ ਨੇ ਉਨ੍ਹਾਂ ਨੂੰ ਸਮੇਂ ਸਿਰ ਦਾ ਪਹੁੰਚਣ ਕਰਕੇ ਵਾਪਸ ਜਾਣ ਲਈ ਕਿਹਣ। ਪ੍ਰਧਾਨ ਮਮਤਰੀ ਮਨਮੋਹਨ ਸਿੰਘ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨਾਲ ਪਹਿਲਾਂ ਹੀ ਆ ਚੁਕੇ ਸਨ।


ਤੁਹਾਡੇ ਵਿਚਾਰਾਂ ਦਾ ਸੁਆਗਤ ਹੈ

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com