ਪਿਛਲੇ ਦਹਾਕੇ ਦਾ ਸਭ ਤੋਂ
ਵੱਧ ਪ੍ਰੇਸ਼ਾਨ ਕਰਨ ਵਾਲਾ ਵਰਤਾਰਾ ਸੀ ਇਸਲਾਮਿਕ ਤੇ ਗੈਰ ਇਸਲਾਮਿਕ ਜਗਤ ਵਿਚਲਾ ਵਧ
ਰਿਹਾ ਪਾੜਾ। ਕੁਝ ਲੋਕ ਇਸ ਦਾ ਕਾਰਨ ਇਸਲਾਮ ਧਰਮ ਦੇ ਤੇਜ਼ੀ ਨਾਲ ਵਧਣ ਫੁੱਲਣ ਨਾਲ
ਗੈਰ ਮੁਸਲਿਮ ਲੋਕਾਂ ਵਿਚ ਪੈਦਾ ਹੋਈ ਬੇਚੈਨੀ ਨੂੰ ਦਸਦੇ ਹਨ ਪਰ ਮੈਂ ਇਸ ਗੱਲ ਨੂੰ
ਕੋਈਵਜ਼ਨ ਨਹੀਂ ਦਿੰਦਾ ਕਿ ਵੱਡੀ ਗਿਣਤੀ ਵਿਚ ਲੋਕ ਕਿਸੇ ਧਰਮ ਵਿਚਲੇ ਆਪਣੇ
ਵਿਸ਼ਵਾਸ ਨੂੰ ਤਜ ਦੇਣ। ਇਸ ਪਾੜੇ ਦੇ ਵਧਣ ਦਾ ਮੁਖ ਕਾਰਨ ਇਸਲਾਮ ਬਨਾਮ ਦੂਜੇ ਦਰਮ
ਨਹੀਂ, ਸਗੋਂ ਰਮ ਨਰਿਪਖਤਾ ਦਾ ਵਧ ਰਿਹਾ ਪ੍ਰਭਾਵ ਹੈ: ਮੁਸਲਿਮ ਅਫਗ਼ਾਨਿਸਤਾਨ ਤੇ
ਸੋਵੀਅਤ ਯੂਨੀਅਨ ਦਾ ਕਬਜ਼ਾ ਤੇ ਇਸ ਦਾ ਉਥੋਂ ਬਾਹਰ ਧਕਿਆ ਜਾਣਾ, ਅਰਬ ਦੇਸ਼ਾਂ ਦੀ
ਤੇਲ ਦੋ ਸੋਮਿਆਂ ਤੇ ਇਕ ਹੱਦ ਤਕ ਇਜਾਰੇਦਾਰੀ ਤੇ ਉਨ੍ਹਾਂ ਦੇ ਸ਼ਾਸਕਾਂ ਦੀ
ਤਾਨਾਸ਼ਾਹੀ ਪ੍ਰਵਿਰਤੀਆਂ ਨੂੰ ਪੱਛਮ ਦੀ ਗੈਰ ਮੁਸਲਿਮ ਤਾਕਤਾਂ ਵਲੋਂ ਸੀਮਤ ਕੀਤੇ
ਜਾਣਾ, ਅਲ ਕਾਇਦਾ ਜਿਹੇ ਜੁਝਾਰੂ ਮੁਸਲਿਮ ਸੰਗਠਨਾਂ ਦਾ ਉਭਰਨਾ ਤੇ ਤਾਲਿਬਾਨ ਵਲੋਂ
ਸੰਸਾਰ ਤੇ ਗੈਰ ਮੁਸਲਿਮ ਸ਼ਕਤੀਆਂ ਦੇ ਗਲਬੇ ਨੂੰ ਚੁਣੌਤੀ ਦੇਣਾ। ਨਿਊਯਾਰਕ ਦੇ
ਟਰੇਡ ਸੈਂਟਰ ਟਾਵਰਾਂ ਤੇ ਵਾਸਿੰਗਟਨ ਵਿਚਲੇ ਪੈਂਟਾਗਨ ਦੀ ਇਮਾਰਤ ਤੇ ਬੰਬਾਰੀ,
ਇਰਾਕ ਦੀ ਜੰਗ, ਉਸਦੀ ਹਾਰ ਤੇ ਸੱਦਾਮ ਹੁਸੈਨ ਦੇ ਫੜੇ ਜਾਣ ਦੇ ਅਮਲ ਨੇ ਮੁਸਲਿਮ
ਭਾਈਚਾਰੇ ਵਿਚ ਦੂਜਿਆਂ ਪ੍ਰਤੀ ਬੇਗਾਨਗੀ ਦੀ ਭਾਵਨਾ ਹੋਰ ਵੀ ਵਧਾ ਦਿਤੀ। ਇਸਲਾਮ
ਦੀ ਸਿਖਿਆਵਾਂ, ਵਿਸ਼ਵਾਸਾਂ ਨੂੰ ਜਾਣ ਬੁਝ ਕੇ ਤੋੜ ਮਰੋੜ ਕੇ ਪੇਸ਼ ਕਰਨ ਤੇ ਕਾਸ
ਕਰਕੇ ਇਸ ਤੇ ਵਿਸ਼ਵਾਸ ਨਾ ਰਖਣ ਵਾਲਿਆਂ ਬਾਰੇ ਇਸ ਦੇ ਰਖ ਰਖਾਵਾਂ, ਜਹਾਦ ਲਈ ਫਤਵੇ
ਜਾਰੀ ਕਰਨ ਜਾਂ ਕਾਫਰਾਂ ਵਿਰੁਧ ਜੰਗ ਛੇੜਨ ਨਾਲ ਇਹ ਅਮਲ ਹੋਰ ਤੇਜ਼ ਹੋ ਗਿਆ। ਕੋਈ
ਵੀ ਕਾਰਨ ਹੋਣ, ਕਿਸੇ ਵਲੋਂ ਇਸਲਾਮ ਨੂੰ ਬੱਦੂ ਕਰਨ ਨੂੰ ਹੱਕੀ ਨਹੀਂ ਠਹਿਰਾਇਆ ਜਾ
ਸਕਦਾ।
ਮੈਨੂੰ ਆਸ ਹੈ ਕਿ ਮੀਡੀਏ
ਨਾਲ ਜੁੜੀਆਂ ਕੁਝ ਸੰਸਥਾਵਾਂ ਸਾਰੀ ਸਥਿਤੀ ਨੂੰ ਸਹੀ ਤਰੀਕੇ ਨਾਲ ਪੇਸ਼ ਕਰਨ ਦੀ
ਜ਼ਿੰਮੇਵਾਰੀ ਨੂੰ ਆਪਣੇ ਸਿਰ ਲੈਣਗੀਆਂ। ਪਾਕਿਸਤਾਨ ਵਿਚੋਂ ਚਲਣ ਵਾਲੇ ਕੁਰਾਨ ਟੀ
ਵੀ ਚੈਨਲ ਕੋਲੋਂ ਮੈਂ ਆਸ ਰਖਦਾ ਹਾਂ ਕਿ ਉਹ ਇਸ ਮਾਮਲੇ ਵਿਚ ਪਹਿਲਕਦਮੀ ਕਰੇਗਾ।
ਮੈਂ ਹੁਣ ਇਹ ਆਪਣਾ ਨਿਤ ਦਿਨ ਦਾ ਵਿਹਾਰ ਬਣਾ ਲਿਆ ਹੈ ਕਿ ਬਾਅਦ ਦੁਪਹਿਰ ਮਿਥੇ
ਸਮੇਂ ਤੇ ਇਸ ਟੀ ਵੀ ਚੈਨਲ ਦੇ ਪ੍ਰੋਗਰਾਮਾਂ ਨੂੰ ਦੇਖਾਂ ਤੇ ਸੁਣਾਂ ਕਿ ਉਹ ਆਪਣੇ
ਮਿਸਨ ਨੂੰ ਕਿਵੇਂ ਪੂਰਾ ਕਰ ਰਿਹਾ ਹੈ ਪਰ ਮੈਨੂੰ ਵਡੀ ਹੱਦ ਤਕ ਨਿਰਾਸ਼ਾ ਹੋਈ ਹੈ।
ਮੈਨੂੰ ਆਸ ਸੀ ਕਿ ਇਹ ਉਨ੍ਹਾਂ ਗੈਰ ਮੁਸਲਿਮ ਦਰਸਕਾਂ ਨੂੰ ਸੰਬੋਧਤ ਹੋਵੇਗਾ,
ਜਿਨ੍ਹਾਂ ਦੇ ਮਨਾਂ ਵਿਚ ਇਸਲਾਮ ਬਾਰੇ ਗਲਤ ਧਾਰਨਾਵਾਂ ਮੌਜੂਦ ਹਨ। ਮੈਂ ਇਸ ਨਤੀਜੇ
ਤੇ ਪਹੁੰਚਿਆ ਕਿ ਇਹ ਚੈਨਲ ਕੇਵਲ ਮੁਸਲਿਮ ਸਮੂਹਾਂ ਤਕ ਪੁਜ ਰਿਹਾ ਹੈ ਤੇ ਉਨ੍ਹਾਂ
ਨੂੰ ਇਹ ਯਕੀਨ ਦਿਵਾ ਰਿਹਾ ਹੈ ਕਿ ਉਨ੍ਹਾਂ ਦਾ ਧਾਰਮਿਕ ਵਿਸ਼ਵਾਸ ਦੂਜਿਆਂ ਨਾਲੋਂ
ਬਿਹਤਰ ਹੈ ਤੇ ਜਿਹੜਾ ਵੀ ਉਨ੍ਹਾਂ ਨਾਲ ਸਹਿਮਤ ਨਹੀਂ, ਉਹ ਮੁੜ ਵਿਅਕਤੀ ਹੈ। ਇਸ
ਚੈਨਲ ਵਲੋਂ ਪ੍ਰਸਾਰਤ ਦੋ ਉਪਦੇਸ਼ ਸੁਣਨ ਨਾਲ ਮੇਰੇ ਮਨ ਤੇ ਬਹੁਤ ਪ੍ਰਭਾਵ ਪਿਆ। ਇਹ
ਇਕ ਭਾਰਤੀ ਜ਼ਾਕਿਰ ਨਾਇਕ ਵਲੋਂ ਦਿਤੇ ਗਏ ਸਨ। ਉਹ ਇਕਹਿਰੇ ਸਰੀਰ ਵਾਲਾ ਸੀ, ਉਸ
ਨੇ ਦਾਵ੍ਹੀ ਰਖੀ ਹੋਈ ਸੀ ਤੇ ਸਿਰ ਤੇ ਚਿਟੇ ਰੰਗ ਦੀ ਫਰ ਵਾਲੀ ਟੋਪੀ ਪਹਿਨੀ ਹੋਈ
ਸੀ। ਉਹ ਆਪਣੇ ਸਨਮੁਖ ਬੈਠੇ ਮਰਦਾਂ ਤੇ ਐਰਤਾਂ ਦੇ ਭਾਰੀ ਇਕਠ ਨੂੰ ਭਾਰਤੀ
ਅੰਗਰੇਜ਼ੀ ਵਿਚ ਤੇਜ਼ੀ ਨਾਲ ਸੰਬੋਧਨ ਕਰ ਰਿਹਾ ਸੀ। ਉਹ ਉਸ ਨੂੰ ਬੜੇ ਗਹੁ ਨਾਲ
ਸੁਣ ਰਹੇ ਸਨ ਤੇ ਉਤਸ਼ਾਹ ਨਾਲ ਤਾੜੀਆਂ ਮਾਰ ਕੇ ਉਸ ਦੀ ਹੌਸਲਾ ਅਫਜ਼ਾਈ ਕਰ ਰਹੇ
ਸਨ।
ਉਸ ਦਾ ਪਹਿਲਾ ਉਪਦੇਸ਼ ਅਰੁਣ
ਸ਼ੋਰੀ ਦੀ ਫਤਵਿਆਂ ਬਾਰੇ ਕਿਤਾਬ ਵਿਰੁਧ ਸੀ। ਇਸ ਕਿਤਾਬ ਦੀ ਭਾਰਤੀ ਵਿਦਵਾਵਨਾਂ
ਵਲੋਂ ਵੀ ਸਖਤ ਨੁਕਤਾਚੀਨੀ ਕੀਤੀ ਗਈ ਸੀ: ਦਰਜਨਾਂ ਅਜਿਹੇ ਫਤਵੇ ਆਮ ਕਰਕੇ ਗੈਰ
ਅਹਿਲ ਮੁਲਾਂ-ਮੁਲਾਣਿਆਂ ਵਲੋਂ ਜਾਰੀ ਕੀਤੇ ਜਾਂਦੇ ਹਨ, ਪਰ ਮੁਸਲਿਮ ਭਾਈਚਾਰੇ ਦੇ
ਲੋਕ ਉਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਨਾਇਕ ਨੇ ਬੇੜੇ ਵਿਸਥਾਰ ਨਾਲ ਇਸ
ਕਿਤਾਬ ਵਿਚਲੇ ਵੇਰਵਿਆਂ ਨੂੰ ਆਪਣੇ ਦਰਸ਼ਕਾਂ ਸਾਹਮਣੇ ਗਲਤ ਸਾਬਤ ਕਰਨ ਦਾ ਯਤਨ
ਕੀਤਾ ਪਰ ਮੈਂ ਇਹ ਯਕੀਨ ਨਾਲ ਕਹਿ ਸਕਦਾ ਹਾਂ ਕਿ ਉਨ੍ਹਾਂ ਵਿਚੋਂ ਕਿਸੇ ਨੇ ਵੀ ਨਾ
ਤਾਂ ਸ਼ੋਰੀ ਦਾ ਨਾਂ ਸੁਣਿਆ ਹੋਣਾ ਹੈ ਤੇ ਨਾ ਉਸ ਦੀ ਕਿਤਾਬ ਪੜੀ ਹੋਣੀ ਹੈ। ਉਸ ਦਾ
ਦੂਜਾ ਉਪਦੇਸ਼ ਇ ਸਾਬਤ ਕਰਨ ਲਈ ਸੀ ਕਿ ਹਜ਼ਰਤ ਮੁਹੰਮਦ ਈਸਾ ਨਾਲੋਂ ਬਹੁਤ ਵਡੇ
ਪੈਗੰਬਰ ਸਨ। ਕਿਵੇਂ? ਹਜ਼ਰਤ ਈਸਾ ਦਾ ਬਾਪੂ ਨਹੀਂ ਸੀ; ਮੁਹੰਮਦ ਦਾ ਬਾਪ ਵੀ ਸੀ
ਤੇ ਮਾਂ ਵੀ, ਈਸਾ ਦੀ ਕਦੇ ਵੀ ਕੋਈ ਪਤਨੀ ਨਹੀਂ ਸੀ, ਪਰ ਮੁਹੰਮਦ ਸ਼ਾਦੀ ਸ਼ੁਦਾ ਸੀ।
ਹਜ਼ਰਤ ਈਸਾ ਦੀ ਸੂਲੀ ਤੇ ਚਾੜ੍ਹਨ ਨਾਲ ਗੈਰ ਕੁਦਰਤੀ ਮੌਤ ਹੋਈ ਪਰ ਹਜ਼ਰਤ ਮੁਹੰਮਦ
ਆਰਾਮ ਨਾਲ ਬਿਸਤਰੇ ਤੇ ਰਬ ਨੂੰ ਪਿਆਰੇ ਹੋਏ। ਮੈਂ ਆਪਣੇ ਕੰਨਾਂ ਵਿਚ ਪਈ ਇਸ ਗਲ
ਤੇ ਕਦੇ ਵੀ ਵਿਸ਼ਵਾਸ ਨਹੀਂ ਕਰ ਸਕਦਾ ਕਿ ਅਜਿਹੇ ਉਪਦੇਸ਼ ਈਸਾਈ ਭਾਈਚਾਰੇ ਦੇ ਲੋਕਾਂ
ਦੇ ਮਨਾਂ ਨੂੰ ਇਸਲਾਮ ਪ੍ਰਤੀ ਸੁਹਿਰਦ ਬਣਾਉਣ ਦੇ ਮੰਤਵ ਨਾਲ ਦਿਤੇ ਗਏ ਸਨ ਪਰ ਇਸ
ਦੇ ਬਾਵਜੂਦ ਸਰੋਤਿਆਂ ਦੇ ਇਕਠ ਵਲੋਂ ਗਿਆਨਵਾਨ ਡਾਕਟਰ ਦਾ ਉਤਸ਼ਾਹ ਲਗਾ। ਉਸ ਕੋਲ
ਸ਼ਬਦਾਂ ਦੀ ਕਮੀ ਨਹੀਂ ਸੀ, ਉਹ ਆਪਣੇ ਵਲੋਂ ਕਿਤਾਬਾਂ ਵਿਚੋਂ ਦਿਤੇ ਗਏ ਹਵਾਲੇ ਦੀ
ਲਾਈਨਾਂ, ਪੰਨਿਆਂ ਤਕ ਦਾ ਵੇਰਵਾ ਦੇ ਰਿਹਾ ਸੀ ਪਰ ਉਸਨੇ ਬਾਈਬਲ ਨੂੰ ਬਾਏਬਿਲ
ਕਿਹਾ ਤੇ ਪੀਪਲ ਨੂੰ ਪੀਪਿਲ; ਜਿਵੇਂ ਕਿ ਉਤਰ ਪ੍ਰਦੇਸ਼ ਤੋਂ ਆਏ ਆਮ ਭਾਰਤੀ ਕਹਿੰਦੇ
ਹਨ।
ਕੀ ਇਹ ਸਭ ਤੋਂ ਸਹੀ ਤਰੀਕਾ
ਹੈ ਇਸਲਾਮ ਪ੍ਰਤੀ ਜਨੂੰਨੀ ਹੱਦ ਤਕ ਨਫਰਤ ਰਖਣ ਵਾਲਿਆਂ ਦੀ ਧਾਰਨਾ ਨੂੰ ਤਹਿਸ
ਨਹਿਸ ਕਰਨ ਦਾ? ਮੈਂ ਇਹ ਕੰਮ ਨਾਲੋਂ ਕਿਤੇ ਬਿਹਤਰ ਤਰੀਕੇ ਨਾਲ ਕਰ ਸਕਦਾ ਹਾਂ।
ਸੋਨੀਆ ਇਕ ਸੰਪਾਦਕ ਵਜੋਂ
ਸੋਨੀਆ ਗਾਂਧੀ ਹੈਰਾਨ ਕਰ
ਦੇਣ ਵਾਲੀਆਂ ਸਮਰਥਾਵਾਂ ਵਾਲੀ ਐਰਤ ਹੈ। ਉਸ ਨੇ ਪੰਡਤ ਜਵਾਹਰ ਲਾਲ ਨਹਿਰੂ ਤੇ
ਇੰਦਰਾ ਗਾਂਧੀ ਵਲੋਂ ਇਕ ਦੂਜੇ ਨੂੰ ਲਿਖੇ ਖਤਾਂ ਨੂੰ ਟੂ ਅਲੋਨ ਟੂ ਟੂਗੈਦਰ ਨਾਂ
ਦੇ ਸੰਗ੍ਰਹਿ ਨੇ ਇਸ ਸੰਗ੍ਰਹਿ ਲਈ ਖਤਾਂ ਦੀ ਜਿਹੜੀ ਚੋਣ ਕਿਤੀ ਹੈ, ਉਹ ਇਹ ਸਾਬਤ
ਕਰਦੀ ਹੈ ਕਿ ਉਹ ਹੋਰ ਛਪੀਆਂ ਹੋਈਆਂ ਪ੍ਰਤਿਭਾਵਾਂ ਤੋਂ ਇਲਾਵਾ ਇਕ ਹੁਨਰਮੰਦ
ਸੰਪਾਦਕ ਵੀ ਹੈ।
ਮੈਨੂੰ ਇਸ ਗੱਲ ਦਾ ਪਤਾ ਲਗਾ
ਹੈ ਕਿ ਉਸ ਨੇ ਇਸ ਪ੍ਰਾਜੈਕਟ ਦੀ ਸੁਰੂਆਤ ਤਕਰੀਬਨ ਵੀਹ ਸਾਲ ਪਹਿਲਾਂ ਕੀਤੀ ਸੀ,
ਜਦੋਂ ਉਸ ਦੇ ਪਤੀ ਪ੍ਰਧਾਨ ਮੰਤਰੀ ਸਨ ਤੇ ਉਸ ਨੂੰ ਘਰ ਵਿਚ ਇੱਕਲਿਆਂ ਘੰਟਿਆਂ ਬਧੀ
ਸਮਾਂ ਬਿਤਾਉਣਾ ਪੈਂਦਾ ਸੀ। ਨਹਿਰੂ ਇਕ ਪ੍ਰਤਿਭਾਸ਼ਾਲੀ ਖਤ ਲੇਖਕ ਸੀ। ਸੋਨੀਆ
ਗਾਂਧੀ ਨੇ ਇੰਦਰਾ ਤੇ ਉਸ ਦੇ ਪਿਤਾ ਵਿਚਾਲੇ ਹੋਈ ਚਾਲੀ ਸਾਲਾਂ ਦੀ ਖਤੇ ਖਿਤਾਬਤ
ਨੂੰ ਗਹੁ ਨਾਲ ਵਾਚਿਆ। ਉਸ ਦੀ ਮਿਹਨਤ ਦੋ ਭਾਰੀ ਜਿਲਦਾਂ ਦੇ ਰੂਪ ਵਿਚ ਸਾਹਮਣੇ
ਆਈ। ਪਹਿਲੀ ਦਾ ਪ੍ਰਕਾਸ਼ਨ ਇਕ ਦਹਾਕਾ ਪਹਿਲਾਂ ਬਰਤਾਨੀਆ ਵਿਚ ਇਸ ਦੀ ਕੀਮਤ ਬਹੁਤ
ਜ਼ਿਆਦਾ ਸੀ। ਹੁਣ ਉਸ ਨੇ ਇਕ ਨਵਾਂ ਸੰਗ੍ਰਹਿ ਲਿਆਂਦਾ ਹੈ, ਜਿਹੜਾ ਪਹਿਲੀਆਂ ਦੋ
ਕਿਤਾਬਾਂ ਨਾਲੋਂ ਇਕ ਵਧੀਆ ਸੰਗ੍ਰਹਿ ਹੈ ਤੇ ਹੈ ਵੀ ਇਕ ਜਲਦ ਵਿਚ। ਉਸ ਨੇ ਆਮ
ਵਿਸ਼ਿਆਂ ਬਾਰੇ ਲਿਖੇ ਕਤ ਛਡ ਦਿਤੇ ਤੇ ਉਹ ਪੈਰੇ ਵੀ ਕੱਢ ਦਿਤੇ, ਜਿਨ੍ਹਾਂ ਵਿਚ
ਦੁਹਰਾਅ ਸਫ ਨਤੀਜਾ ਇਹ ਹੋਇਆ ਕਿ ਇਹ ਕਿਤਾਬ ਪਹਿਲੇ ਤੋਂ ਆਖਰੀ ਸਫੇ ਤਕ ਇਕ
ਗੁੰਦਵੀਂ ਕ੍ਰਿਤ ਬਣ ਗਈ।
ਜੇ ਇੰਦਰਾ ਗਾਂਧੀ ਨੇ ਆਪਣੀ
ਸਵੈ ਜੀਵਨੀ ਲਿਖੀ ਹੁੰਦੀ ਤਾਂ ਇਨ੍ਹਾਂ ਖਤਾਂ ਜਿੰਨੀ ਜਾਣਕਾਰੀ ਭਰਪੂਰ ਨਹੀਂ ਸੀ
ਹੋਣੀ। ਸ਼ਾਇਦ ਇਹ ਖਤ ਭਵਿਖ ਵਿਚ ਕਦੇ ਪ੍ਰਕਾਸ਼ਤ ਹੋਣ ਨੂੰ ਧਿਆਨ ਵਿਚ ਰਖ ਕੇ ਨਹੀਂ
ਸਨ ਲਿਖੇ ਗਏ। ਇਸੇ ਲਈ ਇਨ੍ਹਾਂ ਵਿਚ ਚੋਖੀ ਹਦ ਤਕ ਫੁਰਨੇ ਵੀ ਸਨ ਤੇ ਸਪਸ਼ਟਵਾਦਤਾ
ਵੀ ਪਰ ਇਹ ਕਲਾ ਤੋਂ ਰਹਿਤ ਸਨ। ਇੰਦਰਾ ਗਾਂਧੀ ਇਕ ਰਹਸਮਈ ਐਰਤ ਸੀ। ਜਨਤਕ ਵਿਹਾਰ
ਵਿਚ ਉਹ ਆਮ ਕਰਕੇ ਠੰਡਾ ਪ੍ਰਤੀਕਰਮ ਹੀ ਦਿੰਦੀ ਸੀ ਪਰ ਇਨ੍ਹਾਂ ਖਤਾਂ ਵਿਚੋਂ
ਇੰਦਰਾ ਗਾਂਧੀ ਦੀ ਜਿਹੜੀ ਸ਼ਖਸੀਅਤ ਉਭਰਦੀ ਹੈ ਉਹ ਕੁਝ ਵਖਰੀ ਕਿਸਮ ਦੀ ਹੈ। ਉਸ
ਵਿਚ ਸਾਹਿਤਕ ਗੁਣ ਮੌਜੂਦ ਸਨ।ਉਸ ਨੇ ਖਤਾਂ ਵਿਚ ਕਵਿਤਾ ਦਾ ਜ਼ਿਕਰ ਕੀਤਾ ਹੈ,
ਲਾਜ਼ਮੀ ਹੀ ਉਸ ਨੇ ਪੜਿਆ ਵੀ ਖੁਬ ਹੋਵੇਗਾ, ਉਹ ਕੁਦਰਤ ਤੇ ਕਲਾ ਬਾਰੇ ਮੁਹਾਰਤ
ਨਾਲ ਲਿਖ ਸਕਦੀ ਸੀ ਤੇ ਫਿਰਕਾਪ੍ਰਸਤੀ ਤੇ ਫਾਸਿਜ਼ਮ ਬਾਰੇ ਭਾਵਪੂਰਤ ਵਿਚਾਰ ਪ੍ਰਗਟ
ਕਰ ਸਕਦੀ ਸੀ, ਸਖਸੀਅਤਾਂ ਬਾਰੇ ਉਸ ਦੇ ਵਿਚਾਰ ਤੇ ਮਨੁਖੀ ਸਬੰਧਾਂ ਬਾਰੇ ਉਸ ਦੀ
ਲੇਖਣੀ ਤੋਂ ਪਤਾ ਲਗਦਾ ਹੈ ਕਿ ਉਸ ਕੋਲ ਅੰਤਰ ਝਾਤ ਮਾਰਨ ਦੀ ਸਮਰਥਾ ਵੀ ਸੀ ਤੇ ਉਹ
ਖੁਸ਼ ਮਿਜ਼ਾਜ਼ ਵੀ ਸੀ। ਖਤਾਂ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਉਹ ਆਪਣੇ
ਨੇੜਲਿਆਂ ਪੜਤੀ ਸੁਹਿਰਦ ਵੀ ਸੀ ਤੇ ਗਰਮਜੋਸ਼ ਵੀ। ਉਸ ਦੇ ਮਜ਼ਬੂਤ ਇਰਾਦੇ ਦੇ
ਚਿੰਨ੍ਹ ਵੀ ਇਨ੍ਹਾਂ ਖਤਾਂ ਵਿਚ ਮਿਲਦੇ ਹਨ। ਇਸ ਦੀ ਮਿਸਾਲ ਉਹ ਖਤ ਹਨ, ਜਿਹੜੇ ਉਸ
ਨੇ ਸਵਿਸ ਸੈਨੋਟੋਰੀਅਮ ਵਿਚ ਰਹਿੰਦਿਆਂ ਲਿਖੇ ਸਨ, ਜਦੋਂ ਉਹ ਮਹੀਨਿਆਂ ਬਧੀਆਪਣੀ
ਡਿਗਦੀ ਸਿਹਤ ਨਾਲ ਜੂਝਦੀ ਰਹੀ ਸੀ। ਇਨ੍ਹਾਂਖਤਾਂ ਵਿਚ ਨੇਣੀ ਜੇਲ ਦਾ ਵੇਰਵਾ ਵੀ
ਦਰਜ ਹੈ, ਜਿਥੇ ਉਹ 1942-43 ਵਿਚ ਡਰਾਉਣੇ ਵਾਤਾਵਰਣ ਵਿਚ ਕੈਦ ਰਹੀ ਸੀ।
ਇਨ੍ਹਾਂ ਦਿਲ ਨੂੰ ਖਿਚ ਪਾਉਣ ਵਾਲੇ ਖਤਾਂ ਵਿਚੋਂ ਸਾਨੂੰ ਇਕ ਕਮਜ਼ੋਰ ਤੇ ਸੰਗਾਊ
ਇੰਦਰਾ ਗਾਂਧੀ ਦੇ ਇਕ ਚੁਸਤ ਚਲਾਕ ਤੇ ਲੋਕਾਂਨੂਮ ਖਿਚ ਪਾਉਣ ਵਾਲੇ ਰਾਜਸੀ ਆਗੂ
ਵਜੋਂ ਉਭਰਨ ਦੇ ਚਿੰਨ੍ਹ ਮਿਲ ਜਾਂਦੇ ਹਨ। ਇਹ ਖਤ 1922 ਤੋਂ ਲੈ ਕੇ 1964 ਵਿਚ
ਪੰਡਤ ਨਹਿਰੂ ਦੀ ਮੌਤ ਤਕ ਦੇ ਸਮੇਂ ਦਾ ਚਿਤਰ ਪੇਸ਼ ਕਰਦੇ ਹਨ। ਮੈਨੂੰ ਆਸ ਹੈ ਕਿ
ਸੋਨੀਆ ਗਾਂਧੀ ਇਸ ਮਗਰੋਂ ਦੇ ਸਾਲਾਂ ਦੌਰਾਨ ਇੰਦਰਾ ਗਾਂਧੀ ਵਲੋਂ ਲਿਖੇ ਖਤਾਂ ਨੂੰ
ਇਕ ਹੋਰ ਜ਼ਿਲਦ ਦੇ ਰੂਪ ਵਿਚ ਪ੍ਰਕਾਸ਼ਤ ਕਰੇਗੀ: ਸ਼ਾਇਦ ਉਹ ਖਤ, ਜਿਹੜੇ ਉਸ ਨੇ
ਰਾਜੀਵ ਤੇ ਆਪਣੇ ਪੋਤੇ ਪੋਤਰੀਆਂ ਦੇ ਨਾਂ ਲਿਖੇ ਸਨ। ਇਸ ਨਾਲੋਂ ਵੀ ਬਿਹਤਰ ਇਹ
ਹੋਵੇਗਾ ਕਿ ਉਹ ਆਪਣੀ ਸੱਸ ਦੀ ਹਕੀਕੀ ਜੀਵਨੀ ਲਿਖੇ। |