ਪੰਜਾਬ ਦੀ ਧਰਤੀ ’ਤੇ
ਰਹਿ ਕੇ ਪਿਛਲੇ ਕੁਝ ਸਮੇਂ ਤੋਂ ਪੰਜਾਬੀ ਨੌਜਵਾਨਾਂ ਨੂੰ ਆਪਣਾ ਭਵਿੱਖ ਧੁੰਦਲਾ
ਲੱਗਣ ਲੱਗ ਪਿਆ ਹੈ।
ਭਾਵੇਂ ਉਹ ਕਿੰਨਾ
ਵੀ ਪੜ੍ਹ-ਲਿਖ ਲੈਣ,
ਡਿਗਰੀਆਂ ਪ੍ਰਾਪਤ ਕਰ ਲੈਣ,
ਨੌਕਰੀਆਂ ਦੀ ਘਾਟ
ਇਨਾਂ ਲਈ ਗੰਭੀਰ ਵਿਸ਼ਾ ਬਣੀ ਹੋਈ ਹੈ।
ਨੌਕਰੀ ਮਿਲਦੀ ਨਹੀਂ,
ਸਰਕਾਰਾਂ ਪੈਸਿਆਂ
ਪਿੱਛੇ ਤੁਰਦੀਆਂ ਹਨ,
ਮੁਲਾਜ਼ਮਾਂ ਨੂੰ ਦੇਣ ਲਈ
ਤਨਖ਼ਾਹਾਂ ਕਿੱਥੋਂ ਲਿਆਂਦੀਆਂ ਜਾਣ।
ਦਿਨੋਂ-ਦਿਨ
ਮੰਹਿਗਾਈ ਵੱਧਦੀ ਜਾ ਰਹੀ ਹੈ,
ਪਰ ਕਿਸੇ ਪੜ੍ਹੇ ਲਿਖੇ
ਨੌਜਵਾਨ ਨੂੰ ਆਪਣੇ ਭਵਿੱਖ ਵਿਚ ਧੁੰਦਲਾਪਣ ਨਜ਼ਰ ਆਉਂਦਾ ਹੈ ਜਾਂ ਆਪਣੀ ਜ਼ਿੰਦਗੀਨੂੰ
ਵਿਅਰਥ ਹੀ ਗੁਆ ਲੈਂਦੇ ਹਨ।
ਆਰਥਿਕ ਤੌਰ
’ਤੇ
ਪਛੜ ਜਾਣ ਕਾਰਨ ਨਵੇਂ-ਨਵੇਂ ਤਰੀਕੇ ਜ਼ਿੰਦਗੀ ਵਿਚ ਅਪਣਾਉਣ ਦੀ ਕੋਸ਼ਿਸ ਕੀਤੀ ਜਾਂਦੀ
ਹੈ।
ਦਿਨੋਂ-ਦਿਨ
ਬੇਰੁਜ਼ਗਾਰੀ ਵਿਚ ਹੋ ਰਹੇ ਵਾਧੇ ਕਾਰਨ ਅਤੇ ਕਿਸਾਨਾਂ ਦੀ ਮਾੜੀ ਆਰਥਿਕ ਹਾਲਤ ਅਤੇ
ਕਰਜ਼ਿਆਂ ਦੇ ਬੋਝ ਕਾਰਨ ਵਿਦੇਸ਼ਾਂ ਦੀ ਦੂਰੋਂ ਦੇਖੀ ਚਕਾਚੌਂਧ ਤੋਂ ਪ੍ਰਭਾਵਿਤ ਹੋ
ਕੇ ਵਿਦੇਸ਼ਾਂ ਵਿੱਚ ਜਾ ਕੇ ਵੱਸਣ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।
ਰਾਤ-ਦਿਨ ਹੱਡ
ਭੰਨਵੀਂ ਮਿਹਨਤ ਕਰਕੇ ਮਾਂ-ਬਾਪ ਆਪਣੇ ਬੱਚਿਆਂ ਨੂੰ ਕਸ਼ਟਕਾਰੀ ਸਥਿਤੀਆਂ ਵਿਚ
ਪੜ੍ਹਾਉਂਦੇ ਹਨ।
ਜੇਕਰ ਬੱਚਾ ਮਾਂ-
ਬਾਪ ਦੀ ਆਸ ਪੂਰੀ ਕਰਦਾ ਹੋਇਆ ਚੰਗੇ ਨੰਬਰਾਂ ਨਾਲ ਪੜ੍ਹ-ਲਿਖ ਵੀ ਜਾਂਦਾ ਹੈ ਤਾਂ
ਵੀ ਉਸਨੂੰ ਕੋਈ ਨੌਕਰੀ ਨਹੀਂ ਮਿਲਦੀ।
ਦਰ-ਦਰ ਭਟਕਣ ਅਤੇ
ਧੱਕੇ ਖਾਣ ਤੋਂ ਬਾਅਦ ਵੀ ਕੋਈ ਉਸ ਨੂੰ ਸੰਭਾਲਦਾ ਨਹੀਂ ਅਤੇ ਉਸ ਦੀ ਸੋਚ ਵਿਚ
ਯਕੀਨਨ ਹੀ ਤਬਦੀਲੀ ਹੁੰਦੀ ਹੈ।
ਉਹ ਜ਼ਿੰਦਗੀ ਵਿਚ
ਇੰਨਾ ਪੜ੍ਹਨ ਤੋਂ ਬਾਅਦ ਕੁਝ ਕਰਨਾ ਲੋਚਦਾ ਹੈ ਪਰ ਉਸ ਦੇ ਹਾਲਾਤ ਉਸਦਾ ਸਾਥ ਨਹੀ
ਦਿੰਦੇ।
ਸਮੇਂ ਦੀਆਂ ਸਰਕਾਰਾਂ ਆਰਥਿਕ
ਤੌਰ ’ਤੇ
ਕਿਸੇ ਦੀ ਵੀ ਮਦਦ ਕਰਨ ਲਈ ਤਿਆਰ ਨਹੀਂ।
ਜਦੋਂ ਨੌਜਵਾਨ ਹਰ
ਪਾਸੇ ਤੋਂ ਮਜ਼ਬੂਰ ਹੋ ਜਾਂਦੇ ਨੇ ਭਾਵੇਂ ਦੇਸ ਛੱਡਣ ਨੂੰ ਦਿਲ ਨਹੀਂ ਕਰਦਾ ਪਰ ਮਨ
ਮਾਰ ਕੇ ਵਿਦੇਸ਼ ਬਾਰੇ ਸੋਚਣ ਲੱਗਦੇ ਹਨ।
ਦੂਜਿਆਂ ਨੂੰ ਵਿਦੇਸ਼
ਸੈਟਲ ਹੋਏ ਦੇਖ ਕੇ ਖਿਆਲ ਆਉਂਦਾ ਹੈ ਕਿ ਵਿਦੇਸ਼ਾਂ ਵਿੱਚ ਆਰਥਿਤ ਹਾਲਤ ਚੰਗੀ ਹੈ
ਕਿਉਂ ਨਾ ਬਾਹਰ ਜਾ ਕੇ ਸੈਟਲ ਹੋਇਆ ਜਾਵੇ।
ਇੰਜ ਬਹੁਤੇ ਪੈਸੇ
ਕਮਾਉਣ ਅਤੇ ਅਮੀਰ ਬਣਨ ਦਾ ਲਾਲਚ ਉਨ੍ਹਾਂ ਨੂੰ ਵਿਦੇਸ਼ ਜਾ ਕੇ ਕਈ ਤਰ੍ਹਾਂ ਦੀਆਂ
ਮੁਸੀਬਤਾਂ ਵਿਚ ਫਸਾ ਦਿੰਦਾ ਹੈ।
ਭਾਵੇਂ ਦੂਰ ਦੇਖਿਆਂ ਵਿਦੇਸ਼ਾਂ ਵਿਚ ਖ਼ੁਸ਼ੀਆਂ ਭਰਪੂਰ ਲੱਗਦੀ ਹੈ ਪਰ ਅਸਲੀਅਤ ਦਾ
ਉਦੋਂ ਹੀ ਪਤਾ ਲੱਗਦਾ ਜਦੋਂ ਉਹ ਉਥੋਂ ਦੀ ਜ਼ਿੰਦਗੀ ਨੂੰ ਨੇੜਿਓਂ ਹੋ ਕੇ ਵੇਖਦੇ
ਹਨ।
ਅਸਲ ਵਿਚ ਸਾਡੇ ਦੇਸ਼ ਵਿਚ
ਟਰੈਵਲ ਏਜ਼ੰਟਾਂ ਦੀ ਵੀ ਵੱਡੀ ਚਲਾਕੀ ਹੈ।
ਉਹ ਵਿਦੇਸ਼ੀ ਦੀ
ਚਕਾਚੌਂਧ ਵਾਲੀ ਜ਼ਿੰਦਗੀ ਸਾਡੇ ਪੜ੍ਹੇ-ਲਿਖੇ ਬੇਰੁਜ਼ਗਾਰ,
ਮਾਯੂਸਤੇ ਜ਼ਿੰਦਗੀ
ਦੀਆਂ ਅਣਗਿਣਤ ਸਮੱਸਿਆਵਾਂ ਵਿਚ ਘਿਰੇ ਹੋਏ ਲੋਕਾਂ ਨੂੰ ਦਿਖਾ ਕੇ ਉਨ੍ਹਾਂ ਨੂੰ
ਆਪਣੇ ਜਾਲ ਵਿਚ ਫਸਾ ਲੈਂਦੇ ਹਨ।
ਇਹ ਨੌਜਵਾਨ
ਜ਼ਮੀਨ-ਜਾਇਦਾਦ ਵੇਚ ਕੇ ਵੀ ਵਿਦੇਸ਼ਾਂ ਵਿੱਚ ਜਾਣ ਲਈ ਤਿਆਰ ਹੋ ਜਾਂਦੇ ਜਾਦੇ ਹਨ।
ਇਹ ਟਰੈਵਲ ਏਜੰਟ ਵੀ
ਆਮ ਲੋਕਾਂ ਨੂੰ ਇਸ ਭਰਮਾਉਂਦੇ ਹਨ ਕਿ ਕੋਈ ਵੀ ਨਿਰਾਸ਼ ਅਤੇ ਅਨਜਾਣ ਵਿਅਕਤੀ
ਇਨ੍ਹਾਂ ਦੀਆਂ ਗੱਲਾਂ ’ਚ
ਆ ਕੇ ਇਨ੍ਹਾਂ ਨੂੰ ਬਹੁਤੇ ਰੁਪਏ ਦੇਣ ਲਈ ਤਿਆਰ ਹੋ ਜਾਂਦਾ ਹੈ।
ਤਾਂ ਏਅਰਕੰਡੀਸ਼ਨਰ
ਕਮਰਾ ਤੇ ਅੰਦਰ ਲੱਗੀਆਂ ਵੱਡੀਆਂ ਵਿਦੇਸ਼ੀ ਬਿਲਡਿੰਗਾਂ ਦੀ ਤਸਵੀਰਾਂ ਉਸ ਨੂੰ ਬਹੁਤ
ਪ੍ਰਭਾਵਿਤ ਕਰਦੀਆਂ ਹਨ।
ਉਹ ਆਪਣੇ ਮਾਂ-ਬਾਪ
ਦੀ ਜਿੰਦਗੀ ਭਰ ਦੀ ਮਿਹਨਤ ਅਤੇ ਖ਼ੂਨ-ਪਸੀਨੇ ਦੀ ਕਮਾਈ ਲੁਟਾੳਣ ਵਿਚ ਰਤੀ ਭਰ ਵੀ
ਗੁਰੇਜ਼ ਨਹੀਂ ਗੁਰੇਜ਼ ਨਹੀਂ ਕਰਦਾ।
ਸਾਡੇ
ਲੋਕ ਵੀ ਬੜੇ ਭੋਲੇ ਭਾਲੇ ਹਨ ਭਾਵੇਂ ਉਹ ਅਖ਼ਬਾਰਾਂ ਵਿਚ ਹਰ ਰੋਜ਼ ਇਨ੍ਹਾਂ ਟਰੈਵਲ
ਏਜੰਟਾਂ ਦੀਆਂ ਠੱਗੀਆਂ ਖ਼ਬਰਾਂ ਪੜ੍ਹਦੇ ਹਨ ਪਰ ਵੀ ਉਹ ਲਾਲਚਵਸ ਇਨ੍ਹਾਂ ਦੇ ਚੱਕਰ
ਵਿਚ ਫਸਣ ਤੋਂ ਟਲਦੇ।
ਇਸ ਦਾ ਨਤੀਜਾ ਇਹ
ਹੈ ਕਿ ਅੱਜ ਸਾਡੇ ਦੇਸ਼ ਦੇ ਹਜ਼ਾਰਾਂ ਹੀ ਨੌਜਵਾਨ ਹੀ ਉਥੇ ਦੀਆਂ ਜ਼ੇਲ੍ਹਾ ਵਿਚ ਆਪਣੀ
ਜ਼ਿੰਦਗੀ ਵਤੀਤ ਕਰ ਰਹੇ ਹਨ ਅਤੇ ਉਥੇ ਉਨ੍ਹਾਂ ਉੱਪਰ ਕਈ ਤਰ੍ਹਾ ਝੂਠੇ ਕੇਸ ਪਾ ਕੇ
ਉਨ੍ਹਾਂ ਨੂੰ ਇਸ ਤਰ੍ਹਾ ਆਪਣੀ ਕੁੜਿੱਕੀ ਵਿਚ ਫਸਾਇਆ ਜਾਂਦਾ ਹੈ ਕਿ ਉਹ ਮੁੜ ਕੇ
ਉਸ ਵਿਚੋਂ ਬਾਹਰ ਨਿਕਲ ਹੀ ਨਹੀਂ ਸਕਦੇ ਅਤੇ ਬਾਹਰ ਨਿਕਲ ਦੇ ਵਾਪਸ ਪਰਤ ਵੀ ਆਉਂਦੇ
ਹਨ ਤਾਂ ਲੱਖਾਂ ਰੁਪਇਆਂ ਦੇ ਕਰਜ਼ੇ ਉਨ੍ਹਾਂ ਦੇ ਮਾਂ-ਬਾਪ ਸਿਰ ਚੜ੍ਹ ਜਾਂਦੇ ਹਨ।
ਜ਼ਮੀਨ ਵਿੱਕ ਚੁੱਕੀ
ਹੁੰਦੀ ਹੈ ਅਤੇ ਫਿਰ ਉਨ੍ਹਾਂ ਨੂੰ ਅਕਲ ਆਉਂਦੀ ਹੈ ਪਰ ੳਦੋਂ ਤੱਕ ਸਭ ਕੁਝ ਹੱਥੇ
ਨਿਕਲ ਚੁੱਕਾ ਹੁੰਦਾ ਹੈ।
ਅਸਲ ਵਿਚ ਇਨ੍ਹਾਂ
ਸਾਰੀਆਂ ਗਤੀਵਿਧੀਆਂ ਪਿੱਛੇ ਸਾਡੇ ਸਮਾਜ ਵਿਚਲੀਆਂ ਸਮੇਂ ਦੀਆਂ ਸਰਕਾਰਾਂ ਦਾ ਹੀ
ਰਿਹਾ ਹੈ ਜਿਹੜੀਆਂ ਕਿ ਪੜ੍ਹੇ-ਲਿਖੇ ਵਿਅਕਤੀਆਂ ਨੂੰ ਨੌਕਰੀਆਂ ਜਾਂ ਰੁਜ਼ਗਾਰ ਦੇਣ
ਸਮਰਥ ਨਹੀਂ।
ਸਾਡੇ ਸਮਾਜ ਦਾ ਨੌਜਵਾਨ ਵਰਗ ਜਦੋਂ ਆਪਣੇ ਦੇਸ਼ ਵਿਚ ਦਰ-ਦਰ ਧੱਕੇ ਖਾਣ ਤੋਂ ਬਾਅਦ
ਮਾਯੂਸ ਹੋ ਜਾਂਦਾ ਹੈ ਤਾਂ ਉਹ ਕਿਸੇ ਹੋਰ ਚੰਗੇ ਤਰੀਕੇ ਬਾਰੇ ਸੋਚਦਾ ਹੈ।
ਹਰ ਸਾਲ ਲੱਖਾਂ ਹੀ
ਨੌਜਵਾਨ ਡਿਗਰੀਆਂ ਪ੍ਰਾਪਤ ਕਰਕੇ ਸਕੂਲਾਂ,
ਕਾਲਜਾਂ ਅਤੇ
ਯੂਨੀਵਰਸਿਟੀਆਂ ਵਿਚੋਂ ਨਿਕਲਦੇ ਹਨ ਅਤੇ ਇਹ ਆਸ ਕਰਦੇ ਹਨ ਕਿ ਪੜ੍ਹਾਈ ਕਰਨ ਤੋਂ
ਬਾਅਦ ਉਹ ਕਿਸੇ ਥਾਂ ਉੱਪਰ ਨੌਕਰੀ ਕਰਕੇ ਆਪਣਾ ਗੁਜ਼ਾਰਾ ਕਰ ਲੈਣਗੇ ਪਰ ਜਿੱਥੇ ਵੀ
ਜਾਂਦੇ ਹਨ ਉਥੇ ਨਿਰਾਸ਼ਾ ਹੀ ਉਨ੍ਹਾਂ ਦੇ ਪੱਲੇ ਪੈਂਦੀ ਹੈ।
ਜੇਕਰ ਕਿਧਰੇ ਨੌਕਰੀ
ਮਿਲਦੀ ਵੀ ਹੈ ਤਾਂ ਉਥੇ ਰੁਪਏ ਘੱਟ ਦਿੱਤੇ ਜਾਂਦੇ ਹਨ ਅਤੇ ਕੰਮ ਵੱਧ ਕਰਵਾ ਕੇ
ਸ਼ੋਸ਼ਣ ਦਾ ਸ਼ਿਕਾਰ ਬਣਾਇਆ ਜਾਂਦਾ ਹੈ।
ਮਾਂ-ਬਾਪ ਦੀਆਂ
ਮੁਸੀਬਤ ਉਸ ਦੀਆਂ ਮੁਸੀਥਤਾਂ ਬਣ ਜਾਂਦੀਆਂ ਹਨ ਅਤੇ ਉਹ ਕਈ ਤਰ੍ਹਾਂ ਦੀਆਂ
ਸਮੱਸਿਆਵਾਂ ਵਿਚ ਘਿਰ ਜਾਂਦਾ ਹੈ।
ਉਸ ਵਿਚ ਨਿਕਲਣ ਲਈ
ਉਹ ਕਈ ਤਰ੍ਹਾਂ ਦੇ ਮਾੜੇ ਕੰਮ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦਾ ਅਤੇ ਕਈ ਵਾਰੀ
ਜ਼ਿੰਦਗੀ ਤੋਂ ਤੰਗ ਅਤੇ ਪਰੇਸ਼ਾਨ ਹੋ ਕੇ ਆਪਣੀ ਜ਼ਿੰਦਗੀ ਮੁਕਾਉਣ ਦੇ ਕਿਨਾਰੇ ਪਹੁੰਚ
ਜਾਂਦਾ ਹੈ।
ਅਜਿਹਾ ਦੁਖਾਂਤ
ਜ਼ਿਆਦਾ ਕਰਕੇ ਮੱਧ ਸ਼੍ਰੇਣੀ ਘਰਾਂ ਵਿਚ ਵਾਪਰਦਾ ਹੈ।
ਮੁੜ ਕੇ ਵਿਦੇਸ਼ ਜਾਣ ਸਬੰਧੀ ਬੇਨਿਯਮਾਂ ਦੀ ਗੱਲ ਕਰੀਏ ਤਾਂ ਤਾਂ ਸਾਡੇ ਸਮਾਜ ਦਾ
ਇਹ ਦੁਖਾਂਤ ਰਿਹਾ ਹੈ ਸਭ ਕੁਝ ਹੋਣ ਦੇ ਬਾਵਜੂਦ ਸਰਕਾਰਾਂ ਵੱਲੋਂ ਟਰੈਵਲ ਏਜੰਟਾਂ
ਦੀ ਗਤੀਵਿਧੀਆਂ ’ਤੇ
ਕੋਈ ਰੋਕ ਨਹੀਂ ਲਗਾਈ ਜ਼ਿਆਦਾ ਕਰਕੇ ਮੰਤਰੀਆਂ ਦੇ ਨਿਆਣੇ ਬਾਹਰਲੇ ਦੇਸ਼ਾਂ ਤੋਂ
ਆਪਣੀ ਵਿੱਦਿਆ ਦੀ ਪ੍ਰਾਪਤੀ ਕਰਦੇ ਹਨ।
ਪੰਜਾਬ ਵਿਚ ਵੀ
ਬਹੁਤ ਸਾਰੀਆਂ ਥਾਵਾਂ ’ਤੇ
ਇਨ੍ਹਾਂ ਏਜੰਟਾਂ ਨੇ ਆਪਣਾ ਅੱਡਾ ਜਮਾਇਆ ਹੋਇਆ ਹੈ।
ਅਸਲ ਵਿਚ ਜੇਕਰ ਅੱਜ
ਦਾ ਨੌਜਵਾਨ ਵਰਗ ਸੱਚੀ ਹਿੰਮਤ,
ਸ਼ਕਤੀ ਅਤੇ ਮਿਹਨਤ ਨਾਲ ਜੇਕਰ
ਇੱਥੇ ਰਹਿ ਕੇ ਕੰਮ ਕਰੇ ਤਾਂ ਉਹ ਇਥੇ ਵੀ ਸਫਲ ਹੋ ਸਕਦਾ ਹੈ।
ਪਰ ਸਰਕਾਰਾਂ ਨੂੰ
ਵੀ ਚਾਹੀਦਾ ਹੈ ਕਿ ਸਾਰੇ ਅਧਿਆਪਕਾਂ ਨੂੰ ਸਕੂਲਾਂ ਵਿਚ ਰੈਗੂਲਰ ਕਰੇ ਤਾਂ ਕਿ
ਕਿਸੇ ਹੱਦ ਤੱਕ ਇਨ੍ਹਾਂ ਨੂੰ ਕੰਮ-ਕਾਰ ਦੇ ਕੇ ਬੇਰੁਜ਼ਗਾਰੀ ਨੂੰ ਘਟਾਇਆ ਜਾ ਸਕੇ।
ਵੱਖ-ਵੱਖ ਮਹਿਕਮਿਆਂ
ਵਿੱਜ ਖਾਲੀ ਪਈਆਂ ਸਾਰੀਆਂ ਆਸਾਮੀਆਂ ਭਰੇ ਤਾਂ ਕਿ ਨੌਜਵਾਨ ਵਰਗ ਉਤਸ਼ਾਹਤ ਹੋਵੇ।
ਗਲਤ ਢੰਗ ਨਾਲ
ਵਿਦੇਸ਼ ਭੇਜਣ ਵਾਲੇ ਲੋਕਾਂ ’ਤੇ
ਕੜੀ ਨਜ਼ਰ ਰੱਖ ਕੇ ਸਾਬਤ ਹੋ ਜਾਣ ’ਤੇ
ਉਸ ਨੂੰ ਯੋਗ ਸਜ਼ਾ ਦਿੱਤੀ ਜਾਵੇ।
ਸਾਡੇ ਲੋਕਾਂ ਨੂੰ
ਵੀ ਸੰਘਰਸ਼ ਦੀ ਲੋੜ ਹੈ।
ਆਪਣੇ ਹੱਕਾਂ ਤੇ
ਅਧਿਕਾਰਾਂ ਦੀ ਰਾਖੀ ਲਈ ਸੱਚਾਈ ਨਾਲ ਲੜਨਾ ਚਾਹੀਦਾ ਹੈ। |