WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਗਾਥਾ ਇੱਕ ਸੋਸ਼ਲਿਸਟ ਸ਼ਹਿਜ਼ਾਦੇ ਦੀ

- ਪ੍ਰੀਤਮ ਸਿੰਘ

ਹਿੰਦੁਸਤਾਨ ਦੇ ਸੁਤੰਤਰਤਾ ਸੰਗਰਾਮ ਵਿੱਚ ਪੰਡਤ ਜਵਾਹਰ ਲਾਲ ਨਹਿਰੂ ਦਾ ਬੜਾ ਨਾਂ ਸੀ ਉਹ ਮਹਾਤਮਾ ਗਾਂਧੀ ਤੋਂ ਬਾਅਦ ਭਾਰਤ ਦੇ ਸੁਤੰਤਰਤਾ ਸੰਗਰਾਮੀਆਂ ਵਿਚ ਸਭ ਤੋਂ ਵੱਧ ਕਦਾਵਰ ਸ਼ਖ਼ਸੀਅਤ ਸੀਜਨਤਾ ਵਿਚ ਉਸ ਦੇ ਦੇਸ਼ ਦੀ ਆਜ਼ਾਦੀ ਲਈ ਕੀਤੇ ਗਏ ਸੰਘਰਸ਼ ਅਤੇ ਕੁਰਬਾਨੀ ਦੀ ਬੜੀ ਧਾਕ ਸੀ

ਪੰਡਤ ਨਹਿਰੂ ਦੇ ਪਿਤਾ, ਮੌਤੀ ਲਾਲ ਨਹਿਰੂ ਇਕ ਬਹੁਤ ਹੀ ਕਾਬਲ ਵਕੀਲ ਸਨਵਕਾਲਤ ਤੋਂ ਉਨ੍ਹਾਂ ਦੀ ਬਹੁਤ ਤਕੜੀ ਆਮਦਨੀ ਸੀਉਨ੍ਹਾਂ ਦੀ ਰਿਹਾਇਸ਼ ਆਨੰਦ ਭਵਨ, ਕਿਸੇ ਰਾਜੇ ਦੇ ਮਹਿਲ ਤੋਂ ਘੱਟ ਨਹੀਂ ਸੀਜਵਾਹਰ ਲਾਲ ਨਹਿਰੂ ਨੇ ਇਸੇ ਆਨੰਦ ਭਵਨ ਵਿਚ ਅੱਖ ਖ਼ੋਲ੍ਹੀ ਸੀਉਸ ਨੇ ਸਕੂਲ ਅਤੇ ਯੂਨੀਵਰਸਟੀ ਪੱਧਰ ਦੀ ਪੜ੍ਹਾਈ ਵੀ ਵਲਾਇਤ ਵਿਚ ਹਾਸਲ ਕੀਤੀ ਸੀਆਮ ਲੋਕਾਂ ਵਿੱਚ ਇਹ ਚਰਚਾ ਮੈਂ ਕਈ ਵਾਰ ਸੁਣੀ ਕਿ ਸੁਤੰਤਰਤਾ ਸੰਗਰਾਮ ਵਿਚ ਕੁੱਦਣ ਤੋਂ ਪਹਿਲਾਂ ਜਵਾਹਰ ਲਾਲ ਨਹਿਰ ਦੇ ਕੱਪੜੇ ਵੀ ਵਲਾਇਤ ਤੋ ਧੁਲ ਕੇ ਆਉਂਦੇ ਸਨਉਨ੍ਹਾਂ ਦਿਨਾਂ ਵਿਚ ਲੋਕਾਂ ਵਿਚ ਵਲਾਇਤ ਦੀ ਬੜੀ ਭੱਲ ਸੀਸੁਤੰਤਰਤਾ ਸੰਗਰਾਮ ਵਿਚ ਕੁੱਦਣ ਉਪਰੰਤ ਜਵਾਹਰ ਲਾਲ ਨਹਿਰ ਨੇ ਕਈ ਵਾਰ ਜੇਲ੍ਹ ਯਾਤਰਾ ਕੀਤੀ ਅਤੇ ਜੇਲ੍ਹ ਦੀ ਜ਼ਿੰਦਗੀ ਦੀਆਂ ਸਾਰੀਆਂ ਮੁਸੀਬਤਾਂ ਖਿੜੇ ਮੱਥੇ ਝੱਲੀਆਂਵਲਾਇਤੀ ਲਿਬਾਸ ਤਿਆਗ ਕੇ ਖਾਦੀ ਦੇ ਵਸਤਰ ਧਾਰਨ ਕਰ ਲਏਇਨ੍ਹਾਂ ਸਾਰੀਆਂ ਗੱਲਾਂ ਦਾ ਲੋਕਾਂ ਦੇ ਮਨਾਂ ਤੇ ਬੜਾ ਤਕੜਾ ਪ੍ਰਭਾਵ ਸੀਉਹ ਇਕ ਬਹੁਤ ਹੀ ਹਰ-ਦਿਲਅਜ਼ੀਜ ਨੇਤਾ ਸੀਆਮ ਜਨਤਾ ਵਿਚ ਉਹ ਹਿਰਦੇ ਸਮਰਾਟ ਕਰਕੇ ਮਸ਼ਹੂਰ ਸੀਉਹ ਲੋਕਾਂ ਦੇ ਦਿਲਾਂ ਦਾ ਸ਼ਹਿਜ਼ਾਦਾ ਸੀਉਹ ਦੇ ਦਿੱਲਾਂ ਤੇ ਰਾਜ ਕਰਦਾ ਸੀਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਪੰਜਾਬ ਦੇ ਸ਼ਹਿਰਾਂ ਵਿਚ ਜਲੰਧਰ ਦਾ ਕੋਈ ਖਾਸ ਮੁਕਾਮ ਨਹੀਂ ਸੀਪੰਜਾਬ ਵਿਚ ਸ਼ਿਮਲਾ ਅਤੇ ਲਾਹੌਰ ਦੀ ਬੜੀ ਚੜ੍ਹਤ ਸੀਇਨ੍ਹਾਂ ਦੋ ਸ਼ਹਿਰਾਂ ਤੋਂ ਬਾਅਦ ਅੰਮ੍ਰਿਤਸਰ ਦਾ ਨੰਬਰ ਆਉਂਦਾ ਸੀ1947 ਤੋਂ ਪਹਿਲਾ ਜਦੋਂ ਅੰਗਰੇਜ਼ ਹਕੂਮਤ ਨਾਲ ਭਾਰਤ ਦੀ ਆਜ਼ਾਦੀ ਸਬੰਧੀ ਗੱਲਬਾਤ ਤੁਰੀ ਤਾਂ ਬਹੁਤੀਆਂ ਮੀਟਿੰਗਾਂ ਸ਼ਿਮਲੇ ਵਿਚ ਹੁੰਦੀਆਂ ਅਤੇ ਕਈ ਵਾਰ ਜਦੋਂ ਲੋਕਾਂ ਨੂੰ ਪਤਾ ਲੱਗਣਾ ਕਿ ਪੰਡਤ ਨਹਿਰੂ ਫਲਾਂ ਗੱਡੀ ਵਿੱਚ ਸ਼ਿਮਲੇ ਤੋਂ ਲਾਹੌਰ ਜਾ ਰਹੇ ਹਨ ਅਤੇ ਗੱਡੀ ਨੇ ਜਲੰਧਰ ਨਹੀਂ  ਰੁਕਣਾ ਤਾਂ ਲੋਕੀ ਪੰਡਤ ਨਹਿਰੂ ਦੇ ਦਰਸ਼ਨਾਂ ਲਈ ਗੱਡੀ ਦੇ ਜਲੰਧਰ ਸਟੇਸ਼ਨ ਤੋਂ ਲੰਘਣ ਦੇ ਸਮੇਂ ਤੋਂ ਪਹਿਲਾਂ ਹੀ ਰੇਲਵੇ ਪਲੇਟਫ਼ਾਰਮ ਤੇ ਜਮ੍ਹਾਂ ਹੋ ਜਾਂਦੇਜਦੋਂ ਗੱਡੀ ਲੰਘਦੀ ਤਾਂ ਲੋਕੀਂ ਭਾਰਤ ਮਾਤਾ ਕੀ ਜੈ’ ‘ਜਵਾਹਰ ਲਾਲ ਨਹਿਰੂ  ਜਿੰਦਾਬਾਦ ਦੇ ਨਾਅਰੇ ਬੁਲੰਦ ਕਰਨੇ ਸ਼ੁਰੂ ਕਰ ਦਿੰਦੇ ਅਤੇ ਪੰਡਤ ਜੀ ਖਿੜਕੀ ਵਿਚ ਖੜ੍ਹੇ ਹੋਕੇ ਜਨਤਾ ਨੂੰ ਦਰਸ਼ਨ ਦਿੰਦੇ ਅਤੇ ਜਦੋਂ ਤੱਕ ਉਹ ਨਜ਼ਰਾਂ ਤੋਂ ਓਝਲ ਨਾ ਹੋ ਜਾਂਦੇ ਲੋਕ ਬੜੇ ਜੋਸ਼ੋ ਖਰੋਸ਼ ਨਾਲ ਇਹ ਨਾਅਰੇ ਬੁਲੰਦ ਕਰਦੇ ਰਹਿੰਦੇ

ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ 1956 ਵਿਚ ਪੰਡਤ ਨਹਿਰੂ ਜਲੰਧਰ ਪਧਾਰੇਲੋਕਾਂ ਦੀਆਂ ਭੀੜਾਂ ਦਾ ਠਾਠਾਂ ਮਾਰਦਾ ਸਮੁੰਦਰ ਬਹੁਤ ਵੱਡੇ ਮੈਦਾਨ ਪੰਡਤ ਜੀ ਦੇ ਦਰਸ਼ਨਾਂ ਅਤੇ ਉਨ੍ਹਾਂ ਦੇ ਭਾਸ਼ਣ ਸੁਣਨ ਲਈ ਜਮ੍ਹਾਂ ਹੋ ਗਿਆਇਨ੍ਹਾਂ ਲੋਕਾਂ ਵਿਚ ਇਕ ਬਹੁਤ ਵੱਡੀ ਤਾਦਾਦ ਉਨ੍ਹਾਂ ਲੋਕਾਂ ਦੀ ਸੀ ਜੋ ਪਾਕਿਸਤਾਨ ਤੋਂ ਉਜੜ ਕੇ ਆਏ ਸਨਪੰਡਤ ਨਹਿਰੂ ਨੇ ਆਪਣੇ ਭਾਸ਼ਣ ਵਿਚ ਇਨ੍ਹਾਂ ਲੋਕਾਂ ਦੀਆਂ ਮੁਸੀਬਤਾਂ ਦਾ ਬੜੇ ਵਿਸਥਾਰ ਨਾਲ ਵਰਣਨ ਕੀਤਾ ਅਤੇ ਲੋਕਾਂ ਨੂੰ ਧਰਵਾਸ ਦਿੰਦਿਆਂ ਇਹ ਭਰੋਸਾ ਦਿਵਾਇਆ ਕਿ ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਜੋ ਕੁਰਬਾਨੀ ਦਿੱਤੀ ਹੈ ਉਹ ਅਜਾਈਂ ਨਹੀਂ ਜਾਏਗੀਸਾਰਾ ਦੇਸ਼ ਉਨ੍ਹਾਂ ਦੀ ਪਿੱਠ ਤੇ ਹੈ ਦੇਸ਼ ਵਿਚ ਸੋਸ਼ਲਿਜ਼ਮ ਕਾਇਮ ਕੀਤਾ ਜਾਵੇਗਾਗਰੀਬਾਂ ਦੇ ਦੁੱਖ ਦਰਦ ਨੂੰ ਦੂਰ ਕਰਨ ਲਈ ਦੇਸ਼ ਦੀ ਸਰਕਾਰ ਖਾਸ ਧਿਆਨ ਦੇਵੇਗੀਲੋਕਾਂ ਨੂੰ ਗ਼ਰੀਬੀ ਦੇ ਦਲਿੱਦਰ ਤੋਂ ਨਿਜਾਤ ਦਿਵਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀਲੋਕ ਭਾਸ਼ਣ ਵਿਚ ਇਹ ਐਲਾਨ ਸੁਣ ਕੇ ਵਾਰ-ਵਾਰ ਜਵਾਹਰ ਲਾਲ ਨਹਿਰੂ ਜ਼ਿੰਦਾਬਾਦ ਦੇ ਨਾਅਰੇ ਬੁਲੰਦ ਕਰਦੇਲੋਕਾਂ ਦਾ ਜੋਸ਼ ਦੇਖਿਆਂ ਹੀ ਬਣਦਾ ਸੀਪਰ ਜੋ ਬਾਤ ਮੈਂ ਹੁਣ ਪਾਉਣ ਲੱਗਾ ਹਾਂ ਇਹ 1961-62 ਦੀ ਹੈ। 

ਮੈਂ ਜਲੰਧਰ ਵਿਖੇ ਡਿਪਟੀ ਕਮਿਸ਼ਨਰ ਜਲੰਧਰ ਦਾ ਜਨਰਲ ਅਸਿਸਟੈਂਟ ਤਾਈਨਾਤ ਸਾਂਅੱਜ-ਕੱਲ੍ਹ ਇਸ ਆਸਾਮੀ ਦੇ ਨਾਂ ਵਿਚ ਤਬਦੀਲੀ ਕਰਕੇ ਅਸਿਸਟੈਂਟ ਕਮਿਸ਼ਨਰ (ਜਨਰਲ) ਕਰ ਦਿੱਤਾ ਗਿਆ ਹੈ ਡਿਪਟੀ ਕਮਿਸ਼ਨਰ ਦੇ ਦਫ਼ਤਰ ਦਾ ਪ੍ਰਸ਼ਾਸਨ ਇਸ ਅਫਸਰ ਦੇ ਅਧੀਨ ਹੁੰਦਾ ਹੈਮੇਰੀ ਜਲੰਧਰ ਵਿਖੇ ਤਾਇਨਾਤੀ ਦੌਰਾਨ ਪੰਡਤ ਨਹਿਰੂ ਤਿੰਨ ਵਾਰ ਜਲੰਧਰ ਤਸ਼ਰੀਫ਼ ਲਿਆਏਉਦੋਂ ਤੱਕ ਪੰਡਤ ਨਹਿਰੂ ਦੀ ਲੋਕਪ੍ਰਿਯਤਾ ਵਿਚ ਕਾਫ਼ੀ ਫ਼ਰਕ ਪੈ ਗਿਆ ਸੀਹੁਣ ਲੋਕਾਂ ਦੀਆਂ ਭੀੜਾਂ ਨਾ ਜੁੜਦੀਆਂਇਹ ਕੰਮ ਪ੍ਰਸ਼ਾਸਨ ਨੂੰ ਕਰਨਾ ਪੈਦਾਂਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਇਨ੍ਹਾਂ ਤਿੰਨਾਂ ਵਾਰੀਆਂ ਵਿਚੋਂ ਇਕ ਵਾਰੀ ਪੰਡਤ ਨਹਿਰੂ ਜਲੰਧਰ ਉਦੋਂ ਪਧਾਰੇ ਜਦੋਂ ਆਲ ਇੰਡੀਆ ਕਾਂਗਰਸ ਕਮੇਟੀ ਦਾ ਇਜਲਾਸ ਜਲੰਧਰ ਵਿਖੇ ਹੋਇਆਇਹ ਪੰਡਤ ਜੀ ਦੀ ਪ੍ਰਾਈਵੇਟ ਫੇਰੀ ਸੀਪਰ ਪੰਡਤ ਜੀ ਦੀ ਆਮਦ ਤੋਂ ਇਕ ਦਿਨ ਪਹਿਲਾਂ ਜਲੰਧਰ ਕਾਂਗਰਸ ਦੇ ਇਕ ਨਾਮਵਰ ਲੀਡਰ ਮੇਰੇ ਪਾਸ ਆਏ ਤੇ ਪੁੱਛਣ ਲਗੇ  ‘‘ਪੰਡਤ ਨਹਿਰੂ ਜੀ ਦੇ ਸਵਾਗਤ ਦਾ ਕੀ ਪ੍ਰਬੰਧ ਹੈ?’’, ‘ਮੈਂ ਕਿਹਾ ਪੁਲੀਸ ਨੂੰ ਸਤਰਕ ਕਰ ਦਿੱਤਾ ਗਿਆ ਹੈ, ਸਕਿਊਰਟੀ ਦਾ ਪੂਰਾ ਪ੍ਰਬੰਧ ਹੈਲੋੜੀਂਦੀਆਂ ਹਦਾਇਤਾ ਜਾਰੀ ਕਰ ਦਿੱਤੀਂਆ ਗਈਆਂ ਹਨ’’ ਉਸ ਨੇ ਕਿਹਾ, ਨਹੀਂ ਇਹ ਤਾਂ ਸਰਕਾਰੀ ਪ੍ਰਬੰਧ ਹੁੰਦੇ ਹੀ ਰਹਿੰਦੇ ਹਨਤੁਸੀਂ ਇਹ ਦੱਸੋ ਕਿ ਉਨ੍ਹਾਂ ਦੇ ਸਵਾਗਤ ਲਈ ਰੇਲਵੇ ਸਟੇਸ਼ਨ ਤੇ ਕਿਨੀ ਕੁ ਖ਼ਲਕਤ ਹੋਵੇਗੀ ? ਮੈਂ ਕਿਹਾ, ‘ਪੰਡਤ ਜੀ ਗੈਰ ਸਰਕਾਰੀ ਫੇਰੀ ਤੇ ਹਨ, ਇਸ ਲਈ ਪ੍ਰਸ਼ਾਸਨ ਇਸ ਸਬੰਧ ਵਿਚ ਕੁਝ ਨਹੀਂ ਕਰੇਗਾ

ਉਸ ਨੇ ਕਿਹਾ ‘‘ਇਹ ਤਾਂ ਠੀਕ ਨਹੀਂ, ਮੇਰਾ ਇਕ ਸੁਝਾਅ ਹੈ ਤੁਸੀਂ ਪੀ ਏ ਪੀ ਦੇ ਸਿਪਾਹੀਆਂ ਨੂੰ ਸਾਦਾ ਕਪੜਿਆਂ ਵਿਚ ਪੰਡਤ ਜੀ ਦੇ ਸਵਾਗਤ ਕਰਨ ਲਈ ਆਦੇਸ਼ ਜਾਰੀ ਦਿਓ ਤਾਂ ਜੋ ਸਵਾਗਤ ਜਲਵੇਦਾਰ ਹੋ ਜਾਵੇ’’ ਮੈਂ ਕਿਹਾ, ‘‘ਮੈਂ ਅਜਿਹਾ ਨਹੀਂ ਕਰ ਸਕਦਾ ਉਹ ਤੁਹਾਡੇ ਕਾਂਗਰਸ ਦੇ ਸਮਾਗਮ ਤੇ ਆ ਰਹੇ ਹਨ ਤੁਸੀਂ ਜੋ ਪ੍ਰਬੰਧ ਵੀ ਕਰਨਾ ਹੈ ਆਪ ਕਰੋ’’ ਉਹ ਭੈੜਾ ਜਿਹਾ ਮੂੰਹ ਬਣਾ ਕੇ ਬੁੜ ਬੁੜ ਕਰਦਾ ਚਲਾ ਗਿਆਪਰ ਜਿਸ ਫੇਰੀ ਦੀ ਮੈਂ ਬਾਤ ਪਾਉਣਾ ਚਾਹੁੰਦਾਂ ਹਾਂ ਉਹ ਪੰਡਤ ਜੀ ਦੀ ਸਰਕਾਰੀ ਫੇਰੀ ਸੀ

ਜਦੋਂ ਪੰਡਤ ਜੀ ਨੇ ਸਰਕਾਰੀ ਦੌਰੇ ਤੇ ਆਉਣਾ ਹੁੰਦਾ ਸੀ ਤਾਂ ਭਾਰਤ ਸਰਕਾਰ ਵੱਲੋਂ ਬੜੀਆਂ ਤਫਸੀਲੀ ਹਦਾਇਤਾਂ ਆਉਂਦੀਆਂਇਹ ਹਦਾਇਤਾਂ ਇਕ ਬਲਿਯੂ ਬੁੱਕ ਵਿਚ ਦਰਜ ਹੁੰਦੀਆਂਇਸ ਦੌਰੇ ਸਬੰਧ ਵਿਚ ਵੀ ਇਹ ਬਲਿਯੂ ਬੁੱਕ ਆਈਇਸ ਵਿਚ ਹੋਰ ਗੱਲਾਂ ਤੋਂ ਇਲਾਵਾ ਇਹ ਦਰਜ਼ ਸੀ ਕਿ ਮੰਚ ਦੀ ਕੀ ਪੈਮਾਇਸ਼ ਹੋਵੇਗੀ ਅਤੇ ਮੰਚ ਤੇ ਪੰਡਤ ਜੀ ਦੇ ਨਾਲ ਕੌਣ ਕੌਣ ਬੈਠੇਗਾਇਸ ਹਦਾਇਤ ਵਿਚ ਦੋ ਸਟੂਲਾਂ ਦਾ ਜ਼ਿਕਰ ਵੀ ਸੀਇਸ ਸਟੂਲ ਤੇ ਪੰਡਤ ਜੀ ਬੈਂਠ ਕੇ ਭਾਸ਼ਨ ਕਰਦੇ ਸਨ ਅਤੇ ਦੂਸਰਾ ਸਟੂਲ ਉਨ੍ਹਾਂ ਦੇ ਸਾਹਮਣੇ ਰੱਖਿਆ ਜਾਂਦਾ ਸੀ ਜਿਸ ਤੇ ਉਹ ਆਪਣੇ ਪੈਰ ਟਿਕਾਉਂਦੇ ਸਨ ਅਤੇ ਕਾਗਜ-ਪੱਤਰ ਵੀ ਰੱਖਦੇ ਸਨਇਨ੍ਹਾਂ ਸਟੂਲਾਂ ਦੇ ਡੀਜ਼ਾਇਨ ਅਤੇ ਪੈਮਾਇਸ ਸਬੰਧੀ ਬੜੀਆਂ ਤਫਤੀਲੀ ਹਦਾਇਤਾਂ ਦਰਜ ਸਨਇਹ ਸਾਰਾ ਕੰਮ ਪੁਲੀਸ ਦੇ ਜ਼ਿੰਮੇ ਸੀਜਿਥੋਂ ਤੱਕ ਮੰਚ ਦਾ ਸਬੰਧ ਸੀ ਇਹ ਮੰਚ ਤਾਂ ਪਹਿਲਾਂ ਦਾ ਹੀ ਪੁਲੀਸ ਕੋਲ ਬਣਿਆ ਪਿਆ ਸੀਦੋ ਸਟੂਲਾਂ ਲਈ ਪੁਲੀਸ ਕਪਤਾਨ ਨੇ ਡਿਪਟੀ ਕਮਿਸ਼ਨਰ ਨੇ ਬੇਨਤੀ ਕੀਤੀ ਉਹ ਕਿਉਂਕਿ ਬਹੁਤ ਵਿਅਸਤ ਹੈ ਇਸ ਲਈ ਇਹ ਸਟੂਲ ਬਣਾਉਣ ਦਾ ਕੰਮ ਉਹ ਆਪਣੇ ਅਮਲੇ ਤੋਂ ਕਰਵਾ ਲਵੇਡਿਪਟੀ ਕਮਿਸ਼ਨਰ ਨੇ ਹਾਂ ਕਰ ਦਿੱਤੀ ਅਤੇ ਇਸ ਕਾਰਜ਼ ਨੂੰ ਸਿਰੇ ਚਾੜ੍ਹਨ ਦੀ ਜ਼ਿੰਮੇਵਾਰੀ ਮੇਰੇ ਸਿਰ ਆ ਪਈ ਮੈਂ ਇਕ ਕਾਰੀਗਰ ਨੂੰ ਬੁਲਵਾਇਆਉਸਨੂੰ ਦੋਨਾਂ ਸਟੂਲਾਂ ਦਾ ਡੀਜਾਈਨ ਸਮਝਾਇਆਪੈਮਾਇਸ਼ ਸਬੰਧੀ ਪੂਰੀ ਜਾਣਕਾਰੀ ਦਿੱਤੀ ਅਤੇ ਸਟੂਲ ਬਣਾਉਣ ਦੇ ਆਦੇਸ਼ ਦੇ ਦਿੱਤੇਦੂਸਰੇ ਦਿਨ ਇਹ ਦੋਵੇਂ ਸਟੂਲ ਬਣ ਕੇ ਆ ਗਏਮੈਂ ਆਪਣੀ ਤਸੱਲੀ ਲਈ ਇਨ੍ਹਾਂ ਦੀ ਪੂਰੀ ਤਰ੍ਹਾਂ ਪੈਮਾਇਸ਼ ਕੀਤੀਇਹ ਦੋਵੇਂ ਸਟੂਲ ਹਦਾਇਤਾਂ ਅਨੁਸਾਰ ਪੂਰੇ ਸਨਫੇਰ ਡਿਪਟੀ ਕਮਿਸ਼ਨਰ ਨੇ ਇਨ੍ਹਾਂ ਦਾ ਮੁਆਇਨਾ ਕੀਤਾ ਅਤੇ ਇਨ੍ਹਾਂ ਨੂੰ ਹਦਾਇਤਾਂ ਤੇ ਬਿਲਕੁਲ ਪੂਰਾ ਉੱਤਰਿਆ ਦੇਖ ਕੇ ਓ ਕੇ ਕਰ ਦਿੱਤਾ

ਪੰਡਤ ਨਹਿਰੂ ਦੇ ਜਲਸੇ ਵਿਚ ਲੋਕ ਇਕੱਠੇ ਕਰਨ ਦੀ ਜ਼ਿੰਮੇਵਾਰੀ ਜ਼ਿਲਾ ਪ੍ਰਸ਼ਾਸਨ ਦੀ ਸੀ ਇਸ ਮੰਤਵ ਦੀ ਪੂਰਤੀ ਲਈ ਤਹਿਸੀਲਦਾਰਾਂ, ਬਲਾਕ ਡਿਵੈਲਪਮੈਂਟ ਅਫਸਰਾਂ ਅਤੇ ਥਾਣੇਦਾਰਾਂ ਦੀ ਡਿਊਟੀ ਲਗਾ ਦਿੱਤੀ ਗਈ ਕਿ ਪਿੰਡਾ ਤੋਂ ਵੱਧ ਤੋਂ ਵੱਧ ਬੰਦੇ ਇਸ ਜਲਸੇ ਵਿਚ ਢੋਹ ਕੇ ਲਿਆਉਣਮੇਰੀ ਜਿੰਮ੍ਹੇਵਾਰੀ ਇਨ੍ਹਾਂ ਅਫਸਰਾਂ ਨੂੰ ਟਰੱਕ ਸਪਲਾਈ ਕਰਨ ਦੀ ਸੀ ਜੋ ਮੈਂ ਪੂਰੀ ਕਰ ਦਿੱਤੀਜਲਸੇ ਵਾਲੇ ਦਿਨ ਬਰਟਨ ਪਾਰਕ ਵਿਚ ਇਕ ਬਹੁਤ ਵੱਡੀ ਭੀੜ ਇਕੱਠੀ ਹੋ ਗਈਸਾਰੇ ਪਾਰਕ ਵਿਰ ਤਿਲ ਧਰਨ ਦੀ ਜਗ੍ਹਾ ਨਾ ਬਚੀਮੰਚ ਤੇ ਉਹ ਦੋ ਸਟੂਲ ਰੱਖ ਦਿੱਤੇ ਗਏ ਅਤੇ ਪੰਜ ਛੇ ਕੁਰਸੀਆਂ ਸਜਾ ਦਿੱਤੀਆਂ ਗਈਆਂ ਪਤਵੰਤਿਆਂ ਦੇ ਬੈਠਣ ਲਈਇਸ ਜਲਸੇ ਵਿਚ ਪ੍ਰਤਾਪ ਸਿੰਘ ਕੈਰੋਂ ਅਤੇ ਇੰਦਰਾ ਗਾਂਧੀ ਵੀ ਪਧਾਰੇਮਿਲਾਪ ਅਖ਼ਬਾਰ ਦੇ ਯਸ਼ ਜੀ ਵੀ ਉਸ ਵੇਲੇ ਮੰਤਰੀ ਮੰਡਲ ਵਿਚ ਸਨਉਹ ਜਲਸਾ ਸ਼ੁਰੂ ਹੋਣ ਤੋਂ ਕੁਝ ਦੇਰ ਪਹਿਲਾਂ ਆਏ ਅਤੇ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆਉਨ੍ਹਾਂ ਨੇ ਸਟੂਲਾਂ ਤੇ ਬੈਠ ਕੇ ਦੇਖਿਆ ਅਤੇ ਤਸੱਲੀ ਪ੍ਰਗਟ ਕੀਤੀ ਕਿ ਸਾਰੇ ਪ੍ਰਬੰਧ ਠੀਕ-ਠਾਕ ਹਨਪਰ ਜਿਸ ਸਟੂਲ ਤੇ ਪੰਡਤ ਜੀ ਨੇ ਬੈਠਣਾ ਸੀ ਉਸ ਸਬੰਧੀ ਉਨ੍ਹਾਂ ਦਾ ਖਿਆਲ ਸੀ ਕਿ ਇਸ ਦੀ ਸੀਟ ਕੁਝ ਸਖ਼ਤ ਹੈ ਇਸ ਲਈ ਇਕ ਗੱਦੀ ਮੰਗਵਾ ਕੇ ਉਨ੍ਹਾਂ ਨੇ ਸੀਟ ਤੇ ਰੱਖਵਾ ਦਿੱਤੀ ਜਲਸਾ ਸ਼ੁਰੂ ਹੋਇਆਪੰਡਤ ਜੀ ਨੇ ਫਿਰ ਲੋਕਾਂ ਦੇ ਦੁੱਖ ਹਰ ਲੈਣ ਦੀ ਗੱਲ ਛੋਹ ਲਈ ਅਤੇ ਭਾਰਤ ਵਿਚ ਸੋਸ਼ਲਿਸਟ ਪੈਟਰਨ ਆਫ ਸੁਸਾਇਟੀ ਸਥਾਪਤ ਕਰਨ ਲਈ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਅਤੇ ਅੱਗੇ ਕੀਤੀਆਂ ਜਾਣ ਵਾਲੀਆਂ ਯੋਜਨਾਵਾਂ ਦੀ ਭਰਪੂਰ ਚਰਚਾ ਕੀਤੀਪ੍ਰਤਾਪ ਸਿੰਘ ਕੈਰੋਂ ਮੰਚ ਉੱਤੇ ਪੰਡਤ ਨਹਿਰੂ ਦੇ ਪਿੱਛੇ ਹੀ ਖੜੇ ਸਨਉਹ ਲੋਕਾਂ ਨੂੰ ਤਾੜੀ ਮਾਰਨ ਦਾ ਇਸ਼ਾਰਾ ਕਰਦੇ ਤਾਂ ਲੋਕ ਤਾੜੀਆਂ ਮਾਰਦੇਪੰਡਤ ਨਹਿਰੂ ਜਿੰਦਾਬਾਦ ਦੇ ਨਾਅਰੇ ਬੁਲੰਦ ਹੁੰਦੇਗੱਲ ਕੀ ਜਲਸਾ ਬੜਾ ਕਾਮਯਾਬ ਰਿਹਾਪਿਛੋਂ ਨਿਊਯਾਰਕ ਟਾਈਮਜ਼ ਦੇ ਨੁਮਾਇੰਦੇ ਨੇ ਮੈਨੂੰ ਪੁੱਛਿਆ ਲੱਖਾਂ ਦੀ ਤਾਦਾਦ ਵਿਚ ਲੋਕ ਕਿਵੇਂ ਇਕੱਠੇ ਹੋ ਜਾਂਦੇ ਹਨ? ਮੈਂ ਉੱਤਰ ਦਿੱਤਾ, ‘ਸਾਡਾ ਲੀਡਰ ਤਾਂ ਲੋਕਾਂ ਦੇ ਦਿਲਾਂ ਦਾ ਸ਼ਹਿਜ਼ਾਦਾ ਹੈਲੋਕ ਆਪਣੇ ਆਪ ਇਸ ਦੇ ਵਿਚਾਰ ਸੁਣਨ ਲਈ ਖਿੱਚੇ ਚਲੇ ਆਉਂਦੇ ਹਨਜਲਸਾ ਕਾਮਯਾਬੀ ਨਾਲ ਸਮਾਪਤ ਹੋ ਗਿਆਸਾਰੇ ਪਾਸੋਂ ਪ੍ਰਸ਼ਾਸਨ ਨੂੰ ਸ਼ਾਬਾਸ਼ ਮਿਲ ਰਹੀ ਸੀਅਗਲੇ ਦਿਨ ਡਿਪਟੀ ਕਮਿਸ਼ਨਰ ਨੇ ਇਨ੍ਹਾਂ ਚੰਗੇ ਪ੍ਰਬੰਧਾਂ ਲਈ ਸਰਕਾਰ ਵੱਲੋਂ ਮੈਨੂੰ ਇੱਕ ਪ੍ਰਸ਼ੰਸਾ ਪੱਤਰ ਜਾਰੀ ਕਰ ਦਿੱਤਾਮੈਂ ਵੀ ਆਪਣੀ ਕਾਰਗੁਜ਼ਾਰੀ ਤੋਂ ਬੜਾ ਖ਼ੁਸ਼ ਸਾਂ

ਇਕ ਹਫ਼ਤੇ ਬਾਅਦ ਮੁੱਖ ਸਕੱਤਰ ਵੱਲੋਂ ਇਕ ਖੁਫ਼ੀਆ ਪੱਤਰ ਪ੍ਰਾਪਤ ਹੋਇਆ ਜਿਸ ਵਿਚ ਇਹ ਲਿਖਿਆ ਗਿਆ ਸੀ ਕਿ ਪ੍ਰਧਾਨ ਮੰਤਰੀ ਦੇ ਬੈਠਣ ਲਈ ਜੋ ਸਟੂਲ ਮੰਚ ਤੋ ਰੱਖਿਆ ਗਿਆ ਸੀ, ਉਹ ਸਰਕਾਰੀ ਹਦਾਇਤਾਂ ਅਨੁਸਾਰ ਨਹੀਂ ਸੀ ਜਿਸ ਨਾਲ ਪ੍ਰਧਾਨ ਮੰਤਰੀ ਜੀ ਨੂੰ  ਕਾਫ਼ੀ ਦਿੱਕਤ ਮਹਿਸੂਸ ਹੋਈਇਸ ਲਈ ਜਿਸ ਕਰਮਚਾਰੀ ਨੇ ਇਹ ਪ੍ਰਬੰਧ ਕੀਤਾ ਸੀ, ਉਸ ਵਿਰੁੱਧ ਪ੍ਰਸ਼ਾਨਿਕ ਕਾਰਵਾਈ ਕਰਕੇ ਸਰਕਾਰ ਨੂੰ ਸੂਚਿਤ ਕੀਤਾ ਜਾਵੇਇਹ ਖ਼ਤ ਤਾਂ ਪੁਲੀਸ ਕਪਤਾਨ ਨੂੰ ਆਇਆ ਸੀ ਜਿਸ ਨੇ ਕਿ ਬਲਿਯੂ ਬੁੱਕ ਅਨੁਸਾਰ ਇਹ ਪ੍ਰਬੰਧ ਕਰਨਾ ਸੀ, ਪਰ ਉਸ ਨੇ ਪੜ੍ਹਦੇ ਸਾਰ ਹੀ ਇਹ ਪੱਤਰ ਡਿਪਟੀ ਕਮਿਸ਼ਨਰ ਨੂੰ ਭੇਜ ਦਿੱਤਾ ਅਤੇ ਡਿਪਟੀ ਕਮਿਸ਼ਨਰ ਨੇ ਮੈਨੂੰ ਬੁਲਾ ਕੇ ਇਹ ਪੱਤਰ ਮੇਰੇ ਹੱਥ ਵਿਚ ਥਮਾ ਦਿੱਤਾ ਅਤੇ ਮੈਨੂੰ ਜਵਾਬ ਤਿਆਰ ਕਰਨ ਲਈ ਕਿਹਾਇਹ ਪੱਤਰ ਪੜ੍ਹਦਿਆਂ ਸਾਰ ਮੇਰੇ ਤਾਂ ਹੋਸ਼ ਹਵਾਸ ਘੁੰਮ ਹੋ ਗਏਮੈਂ ਡਿਪਟੀ ਕਮਿਸ਼ਨਰ ਨੂੰ ਕਿਹਾ, ‘‘ਤੁਸੀਂ ਦੱਸੋ ਮੇਰਾ ਇਸ ਵਿਚ ਕੀ ਦੋਸ਼ ਹੈ? ਤੁਸੀਂ ਵੀ ਆਪਣੀ ਤਸੱਲੀ ਕਰ ਲਈ ਸੀਉਸ ਨੇ ਉੱਤਰ ਦਿੱਤਾ ਇਹ ਕੋਈ ਛੋਟਾ ਮੋਟਾ ਮਾਮਲਾ ਨਹੀਂ ਹੈਪ੍ਰਧਾਨ ਮੰਤਰੀ ਨੂੰ ਪਹੁੰਚੀ ਅਸੁਵਿਧਾ ਦਾ ਮਾਮਲਾ ਹੈ ਐਵੇਂ ਤਾਂ ਖਲਾਸੀ ਨਹੀਂ ਹੋਣੀਤੂੰ ਆਪਣਾ ਜਵਾਬ ਲਿਖ਼ ਕੇ ਲਿਆਮੈਂ ਸਰਕਾਰ ਨੂੰ ਅਗਲੀ ਕਾਰਵਾਈ ਲਈ ਭੇਜ ਦਿਆਂਗਾਮੈਂ ਆਪਣਾ ਮੂੰਹ ਲੈ ਕੇ ਵਾਪਸ ਆ ਗਿਆ

ਮੈਂ ਸਾਰੀ ਰਾਤ ਸੋਚਦਾ ਰਿਹਾ ਕਿ ਗਲਤੀ ਕਿੱਥੇ ਹੋਈ ਹੈ ਅਤੇ ਕਿਸ ਪਾਸੋਂ ਹੋਈ ਹੈ? ਸਾਰੀ ਰਾਤ ਮੈਨੂੰ ਨੀਂਦ ਨਾ ਆਈਸੋਚਦੇ ਸੋਚਦੇ ਮੈਨੂੰ ਯਾਦ ਆਈ ਕਿ ਸ੍ਰੀ ਯਸ਼ ਨੇ ਇਕ ਗੱਦੀ ਮੰਗਵਾ ਕੇ ਬੈਠਣ ਵਾਲੇ ਸਟੂਲ ਤੇ ਰੱਖ ਦਿੱਤੀ ਸੀ, ਤਾਂ ਜੋ ਪ੍ਰਧਾਨ ਮੰਤਰੀ ਨੂੰ ਸੀਟ ਨਾ ਚੁਭੇਮੈਂ ਅਗਲੇ ਦਿਨ ਦੋਨੇ ਸਟੂਲ ਲਿਜਾ ਕੇ ਡਿਪਟੀ ਕਮਿਸ਼ਨਰ ਅੱਗੇ ਧਰ ਦਿੱਤੇ ਅਤੇ ਕਿਹਾ, ‘ਤੁਸੀਂ ਆਪ ਪੈਮਾਇਸ਼ ਕਰਕੇ ਦੇਖ ਲਵੋ ਕਿ ਕੀ ਇਹ ਹਦਾਇਤਾਂ ਅਨੁਸਾਰ ਹਨ ਯਾਂ ਨਹੀਂ? ਫੇਰ ਮੈਂ ਸ੍ਰੀ ਯਸ਼ ਵੱਲੋਂ ਗੱਦੀ ਵਾਲੀ ਗੱਲ ਯਾਦ ਕਰਵਾਈ ਜਿਸ ਤੇ ਉਸ ਵੇਲੇ ਕਿਸੇ ਨੇ ਇਤਰਾਜ਼ ਨਹੀਂ ਸੀ ਕੀਤਾਇਹ ਦੇਖ ਕੇ ਡਿਪਟੀ ਕਮਿਸ਼ਨਰ ਵੀ ਸੋਚ ਵਿਚ ਪੈ ਗਿਆ ਕਿ ਹੁਣ ਭਾਂਡਾ ਕਿਸ ਸਿਰ ਭੰਨਿਆ ਜਾਵੇਸੋ ਮੈਂ ਆਪਣਾ ਜਵਾਬ ਤਿਆਰ ਕੀਤਾ ਅਤੇ ਸਾਰੀ ਹੋਈ ਬੀਤੀ ਉਸ ਵਿਚ ਬਿਆਨ ਕਰ ਦਿੱਤੀਇਹ ਜਵਾਬ ਸਰਕਾਰ ਨੂੰ ਭੇਜਿਆ ਗਿਆ ਪਰ ਇਸ ਪਿੱਛੋਂ ਕੋਈ ਕਾਰਵਾਈ ਨਾ ਹੋਈ

ਮੈਂ ਆਪਣੀ ਉਕਤ ਵਿਥਿਆ ਆਪਣੇ ਇਕ ਦੋਸਤ ਨੂੰ ਸੁਣਾਈਮੇਰਾ ਇਹ ਦੋਸਤ ਬੜਾ ਬੰਦੋਬਸਤੀ ਕਿਸਮ ਦਾ ਸੀਉਸ ਨੇ ਮੈਨੂੰ ਕਿਹਾ, ‘ਤੂੰ ਤੋ ਬਹੁਤ ਸਸਤੇ ਵਿਚ ਛੁੱਟ ਗਿਆਮੈਂ ਹੈਰਾਨ ਹੋ ਕੇ ਕਿਹਾ ਉਹ ਕਿਵੇਂ?’ ਉਸਨੇ ਕਿਹਾ, ‘ਤੂੰ ਮੇਰੀ ਰਾਮ ਕਹਾਣੀ ਸੁਣੇਗਾ ਤਾਂ ਤੈਨੂੰ ਆਪੇ ਪਤਾ ਚੱਲ ਜਾਵੇਗਾਮੇਰਾ ਇਹ ਦੋਸਤ ਕਿਸੇ ਸਮੇਂ ਕੁੱਲੂ ਵਿਖੇ ਐਸ.ਡੀ.ਐਮ. ਵਜੋਂ ਤਾਇਨਾਤ ਸੀਪੰਡਤ ਨਹਿਰੂ ਨੇ ਗਰਮੀ ਦੀਆਂ ਛੁੱਟੀਆਂ ਮਨਾਲੀ ਮਨਾਉਣ ਦਾ ਪ੍ਰੋਗਰਾਮ ਬਣਾਇਆ ਅਤੇ ਇਨ੍ਹਾਂ ਛੁੱਟੀਆਂ ਦੌਰਾਨ ਸਾਰੇ ਪ੍ਰਬੰਧ ਦੀ ਜ਼ਿੰਮ੍ਹੇਵਾਰੀ ਮੇਰੇ ਇਸ ਦੋਸਤ ਦੇ ਸਿਰ ਆ ਪਈਇਹ ਬੰਦੋਬਸਤ ਵਿੱਚ ਬੜਾ ਹੁਸ਼ਿਆਰ ਸੀਉਸਨੇ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਦੇ ਪਰਸਨਲ ਸਟਾਫ਼ ਨੂੰ ਗੰਢਿਆ ਤੇ ਪਤਾ ਕੀਤਾ ਕਿ ਪੰਡਤ ਜੀ ਕੀ ਕੁਝ ਦਰਕਾਰ ਹੋਵੇਗਾਉਨ੍ਹਾਂ ਕੋਲੋਂ ਪੁੱਛ-ਪ੍ਰਤੀਤ ਕਰਕੇ ਸਾਰਾ ਵੇਰਵਾ ਤਿਆਰ ਕੀਤਾਪੰਡਤ ਜੀ ਦੇ ਬਹੁਤ ਪੁਰਾਣੇ ਮੁਲਾਜ਼ਮ ਹਰੀ ਨੇ ਜੋ ਕਿ ਦੌਰਿਆਂ ਸਮੇਂ ਪੰਡਤ ਜੀ ਦੇ ਹਮਰਾਹ ਰਹਿੰਦਾ ਸੀ, ਇਹ ਦੱਸਿਆ ਕਿ ਪੰਡਤ ਜੀ ਨੂੰ ਇਟੈਲੀਅਨ ਹਨੀ ਯਾਨੀ ਕਿ ਇਟਲੀ ਦਾ ਸ਼ਹਿਦ ਬਹੁਤ ਪਸੰਦ ਹੈ ਅਤੇ ਉਹ ਆਮ ਤੌਰ ਤੇ ਨਾਸ਼ਤੇ ਵਿਚ ਇਹ ਜ਼ਰੂਰ ਲੈਂਦੇ ਹਨਮੇਰੇ ਇਸ ਦੋਸਤ ਨੇ ਇਸ ਸ਼ਹਿਦ ਦਾ ਦਿੱਲੀ ਤੋਂ ਪ੍ਰਬੰਧ ਕਰ ਲਿਆ

ਪੰਡਤ ਜੀ ਮਨਾਲੀ ਆਏਉਨ੍ਹਾਂ ਦੇ ਨਾਲ ਸ੍ਰੀਮਤੀ ਇੰਦਰਾ ਗਾਂਧੀ ਵੀ ਸਨਪੰਡਤ ਜੀ ਇਕ ਹਫ਼ਤਾ ਕੁੱਲੂ ਠਹਿਰੇਪਹਿਲੇ ਹੀ ਦਿਨ ਮੇਰੇ ਇਸ ਦੋਸਤ ਨੇ ਸੂਹ ਲਾਉਣ ਦੀ ਕੋਸ਼ਿਸ਼ ਕੀਤੀ ਕਿ ਬੰਦੋਬਸਤ ਵਿਚ ਕੋਈ ਨੁਕਸ ਤਾਂ ਨਹੀਂ ਰਹਿ ਗਿਆਸ੍ਰੀਮਤੀ ਇੰਦਰਾ ਗਾਂਧੀ ਨਾਲ ਸੰਪਰਕ ਕੀਤਾਉਨ੍ਹਾਂ ਕਿਹਾ, ‘ਸਾਰਾ ਪ੍ਰਬੰਧ ਬਹੁਤ ਵਧੀਆ ਹੈਕਿਸ਼ੇ ਚੀਜ਼ ਦੀ ਕਮੀ ਨਹੀਂ ਪੰਡਤ ਜੀ ਵੀ ਬੰਦੋਬਸਤ ਤੋਂ ਬਹੁਤ ਸੰਤੁਸ਼ਟ ਹਨਜਦੋਂ ਛੁੱਟੀਆਂ ਸਮਾਪਤ ਕਰਕੇ ਪੰਡਤ ਜੀ ਨੇ ਦਿੱਲੀ ਲਈ ਰਵਾਨਾ ਹੋਣਾ ਸੀ ਤਾਂ ਮੇਰਾ ਇਹ ਦੋਸਤ ਉਨ੍ਹਾਂ ਨੂੰ ਅਲਵਿਦਾ ਕਹਿਣ ਲਈ ਸਵੇਰੇ ਸਵੇਰੇ ਰੈਸਟ ਹਾਊਸ ਪੁੱਜ ਗਿਆ

ਪੰਡਤ ਜੀ ਦਿੱਲੀ ਰਵਾਨਾ ਹੋਣ ਲਈ ਰੈਸਟ ਹਾਊਸ ਚੋਂ ਬਾਹਰ ਆਏ ਤੇ ਪੁੱਛਿਆ, ‘ਇਹ ਸਾਰੇ ਪ੍ਰਬੰਧ ਕਿਸਨੇ ਕੀਤੇ ਸਨ? ਮੇਰਾ ਇਹ ਦੋਸਤ ਬੜਾ ਚੌੜਾ ਹੋ  ਕੇ ਅੱਗੇ ਵਧਿਆਮੈਂ ਕੀਤੇ ਸਨ ਉਸ ਨੇ ਝੁੱਕ ਕੇ ਸਲਾਮ ਕਰਦਿਆਂ ਕਿਹਾਪੰਡਤ ਨਹਿਰੂ ਅੱਗੋਂ ਝਈ ਲੈ ਕੇ ਉਸ ਨੂੰ ਪੈ ਗਏ ਇਸ ਗਰੀਬ ਦੇਸ਼ ਮੇ ਤੁਝੇ ਯਹ ਇਟੈਲੀਅਨ ਹਨੀ ਕੀ ਬਾਤ ਕੈਸੇ ਸੂਝੀ? ਹਮੇਂ ਐਸੇ ਐਸ਼ੋ ਇਸ਼ਰਤ ਸੋ ਪਰਹੇਜ ਕਰਨਾ ਚਾਹੀਏ?’ ਪੰਡਤ ਜੀ ਨੇ ਉਸ ਨੂੰ ਝਿੜਕਦਿਆਂ ਹੋਇਆਂ ਕਿਹਾਮੇਰਾ ਇਹ ਦੋਸਤ ਸਕਤੇ ਵਿਚ ਆ ਗਿਆਮੈਨੂੰ ਕਹਿਣ ਲੱਗਾ, ਮੈਂ ਇਹ ਸੋਚਦਾ ਰਹਿ ਗਿਆ ਕਿ ਪਹਿਲੇ ਹੀ ਦਿਨ ਪੰਡਤ ਜੀ ਨੂੰ ਦੇਸ਼ ਦੀ ਗਰੀਬੀ ਦਾ ਖ਼ਿਆਲ ਕਿਉਂ ਨਾ ਆਇਆ? ਹਫ਼ਤਾ ਭਰ ਇਹ ਇਟੈਲੀਅਨ ਹਨੀ ਨਾਸ਼ਤੇ ਦੀ ਮੇਜ਼ ਤੇ ਕਿਵੇਂ ਚਲਦਾ ਰਿਹਾ?

ਆਪਣੇ ਦੋਸਤ ਦੀ ਇਹ ਰਾਮ ਕਹਾਣੀ ਸੁਣਕੇ ਮੈਨੂੰ ਕੋਈ ਗਿਲਾ ਨਾ ਰਿਹਾ।                 


ਤੁਹਾਡੇ ਵਿਚਾਰਾਂ ਦਾ ਸੁਆਗਤ ਹੈ

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com