 |
|
 |
|
|
ਕੋਟ ਫੱਤੇ ਦੇ
ਟਿੱਬਿਆਂ ਦੀ ਕੰਡਿਆਈ ਵਿੱਚੋਂ ਉਗਿਆ ਗੁਲਾਬ ਦਾ ਫ਼ੁੱਲ: ਗੋਪਾਲ ਸਿੰਘ
ਉਜਾਗਰ ਸਿੰਘ 04/02/2025 |
 |
|
|
ਤੰਗੀਆਂ
ਤਰੁਸ਼ੀਆਂ ਬੁਲੰਦ ਹੌਸਲਿਆਂ ਅੱਗੇ ਬੌਣੀਆਂ ਹੋ ਜਾਂਦੀਆਂ ਹਨ, ਜਦੋਂ ਇਨਸਾਨ
ਆਪਣੀ ਜ਼ਿੰਦਗੀ ਦਾ ਟੀਚਾ ਨਿਸਚਤ ਕਰਕੇ ਮਸਤ ਹਾਥੀ ਦੀ ਚਾਲ ਤੁਰਦਾ ਹੋਇਆ
ਨਿੱਕੀਆਂ-ਮੋਟੀਆਂ ਅੜਚਣਾਂ ਨੂੰ ਮਧੋਲ ਕੇ ਅੱਗੇ ਵੱਧਦਾ ਜਾਂਦਾ ਹੈ। ਜੇਕਰ
ਇਨਸਾਨ ਦਾ ਇਰਾਦਾ ਦ੍ਰਿੜ੍ਹ ਅਤੇ ਇੱਛਾ ਸ਼ਕਤੀ ਮਜ਼ਬੂਤ ਹੋਵੇ, ਤਾਂ ਵਿੰਗੇ
ਟੇਡੇ ਰਾਹਾਂ ਦੇ ਵਿੰਗ ਵਲ ਕਦੀਂ ਵੀ ਰਸਤਾ ਨਹੀਂ ਰੋਕ ਸਕਦੇ ਸਗੋਂ
ਪਗਡੰਡੀਆਂ ਉਸ ਦੇ ਅੱਗੇ ਰਸਤੇ ਬਣ ਜਾਂਦੀਆਂ ਹਨ।
ਕੋਟ ਫੱਤੇ ਦੇ
ਟਿੱਬਿਆਂ ਦੀਆਂ ਪਗਡੰਡੀਆਂ ਨੂੰ ਵਿਸ਼ਾਲ ਮਨਮੋਹਕ ਵਾਤਾਵਰਨ ਵਾਲੇ ਰਸਤਿਆਂ
ਵਿੱਚ ਬਦਲਣ ਵਾਲਾ ਮਾਨਸਾ ਦੇ ਟਿੱਬਿਆਂ ਦਾ ਰਾਹੀ ਗੋਪਾਲ ਸਿੰਘ ਹੈ, ਜਿਹੜਾ
ਰੇਤਲੇ ਇਲਾਕੇ ਦੀਆਂ ਪਗਡੰਡੀਆਂ ‘ਤੇ ਤੁਰਦਾ ਹੋਇਆ, ਕਾਹੀ ਤੇ ਕੰਡਿਆਈ ਦੇ
ਫ਼ੁੱਲਾਂ ਵਿੱਚੋਂ ਗੁਲਾਬ ਦਾ ਫ਼ੁੱਲ ਬਣਕੇ ਸਮਾਜਿਕਤਾ ਦੀ ਖ਼ੁਸ਼ਬੋ ਫੈਲਾ ਰਿਹਾ
ਹੈ। ਭਾਵੇਂ ਸਮਾਜਿਕ ਤੇ ਪਰਿਵਾਰਿਕ ਹਾਲਾਤ ਉਸ ਅੱਗੇ ਪਹਾੜ ਬਣਕੇ ਖੜ੍ਹਦੇ
ਰਹੇ ਪ੍ਰੰਤੂ ਗੋਪਾਲ ਸਿੰਘ ਦੇ ਸਿਰੜ੍ਹ, ਮਿਹਨਤ ਅਤੇ ਦ੍ਰਿੜ੍ਹ ਇਰਾਦੇ ਨੇ
ਪਹਾੜਾਂ ਦਾ ਸੀਨਾ ਚੀਰ ਕੇ ਆਪਣਾ ਰਸਤਾ ਆਪ ਬਣਾਇਆ। ਸਮਾਜਿਕ ਅਤੇ ਘਰੇਲੂ
ਹਾਲਾਤ ਉਸ ਦੇ ਅੱਗੇ ਵਧਦੇ ਕਦਮਾ ਦੀ ਰਫ਼ਤਾਰ ਨੂੰ ਰਵਾਂ ਹੋਣ ਵਿੱਚ ਰੁਕਾਵਟ
ਨਹੀਂ ਬਣ ਸਕੇ, ਸਗੋਂ ਦਾਦੇ ਦੀ ਹੱਲਾਸ਼ੇਰੀ ਨਿਸ਼ਾਨੇ ਦੀ ਪ੍ਰਾਪਤੀ ਦਾ ਰਾਹ
ਸੌਖਾ ਕਰਦੀ ਰਹੀ। ਉਹ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਲਈ ਲਗਨ ਨਾਲ ਜਦੋਜਹਿਦ
ਕਰਦਾ ਰਿਹਾ ਤਾਂ ਜੋ ਆਪਣੇ ਦਾਦੇ ਦੀ ਸ਼ਾਬਾਸ਼ ਦਾ ਮੁੱਲ ਮੋੜ ਸਕੇ।
ਪਿੰਡਾਂ ਵਿੱਚ ਆਮ ਤੌਰ ‘ਤੇ ਬੱਚਿਆਂ
ਨੂੰ ਸਹੀ ਅਗਵਾਈ ਦੀ ਘਾਟ ਰਹਿੰਦੀ ਹੈ, ਪ੍ਰੰਤੂ ਉਸ ਦੀ ਇਸ ਘਾਟ ਨੂੰ ਪਿੰਡ
ਦੇ ਪਰਉਪਕਾਰੀ ਲੋਕਾਂ ਨੇ ਪੂਰਿਆਂ ਕੀਤਾ। ਉਸ ਨੇ ਪਿੰਡ ਕੋਟਫੱਤਾ ਦੇ
ਸਰਕਾਰੀ ਸਕੂਲ ਤੋਂ 1982 ਵਿੱਚ ਦਸਵੀਂ ਪਾਸ ਕਰਕੇ ਨੌਕਰੀ ਕਰਨ ਦਾ ਮਨ
ਬਣਾਇਆ। ਨੌਕਰੀ ਦੀ ਪ੍ਰਾਪਤੀ ਲਈ ਉਸ ਦੇ ਇੱਕ ਗੁਆਂਢੀ ਨੇ ਉਸ ਨੂੰ
ਪੰਜਾਬੀ ਤੇ ਅੰਗਰੇਜ਼ੀ ਦੀ ਸਟੈਨੋਗ੍ਰਾਫ਼ੀ ਦੀ ਸਿੱਖਿਆ ਲੈਣ ਦੀ
ਸਲਾਹ ਦਿੱਤੀ। ਫਿਰ ਗੋਪਾਲ ਸਿੰਘ ਨੇ ਸਟੈਨੋਗ੍ਰਾਫ਼ੀ ਦੀ ਸਿੱਖਿਆ
ਲੈ ਲਈ ਪ੍ਰੰਤੂ ਹੋਰ ਕੋਈ ਨੌਕਰੀ ਨਾ ਮਿਲੀ, ਮਰਦਾ ਕੀ ਨਹੀਂ ਕਰਦਾ ਦੇ
ਸਿਧਾਂਤ ਦੀ ਪਹਿਰੇਦਾਰੀ ਕਰਦਾ ਹੋਇਆ, ਅਗਸਤ 1984 ਵਿੱਚ ਉਹ ਲੋਕ ਨਿਰਮਾਣ
ਵਿਭਾਗ ਵਿੱਚ ਬੇਲਦਾਰ ਭਰਤੀ ਹੋ ਗਿਆ। ਉਹ ਸਮਝਦਾ ਸੀ ਕਿ
ਚਲਦੀ ਦਾ ਨਾਮ ਹੀ ਗੱਡੀ ਹੁੰਦਾ ਹੈ, ਇਸ ਲਈ ਉਹ ਆਪਣੀ ਜ਼ਿੰਦਗੀ ਵਿੱਚ ਖੜੋਤ
ਨਹੀਂ ਲਿਆਉਂਣੀ ਚਾਹੁੰਦਾ ਸੀ। ਦਫ਼ਤਰ ਦੇ ਨਰਮ ਦਿਲ ਮਦਦਗਾਰ
ਅਧਿਕਾਰੀ ਨੇ ਉਸ ਦੀ ਕਾਬਲੀਅਤ ਵੇਖਕੇ ਦਫ਼ਤਰ ਵਿੱਚ ਟਾਈਪ ਦਾ ਕੰਮ ਕਰਨ ਦੀ
ਡਿਊਟੀ ਲਾ ਦਿੱਤੀ। ਪ੍ਰੰਤੂ ਜਿਵੇਂ ਆਮ ਹੁੰਦਾ ਹੈ, ਦਫ਼ਤਰਾਂ ਵਿੱਚ ਕੁਝ
ਮੁਲਾਜ਼ਮਾ ਨੂੰ ਇਕ ਬੇਲਦਾਰ ਦਾ ਦਫ਼ਤਰੀ ਕੰਮ ਕਰਨਾ ਰੜਕਣ ਲੱਗ ਪਿਆ। ਫ਼ਿਰ ਉਸ
ਨੂੰ ਸੜਕਾਂ ਦੇ ਟੋਏ ਟਿੱਬੇ ਭਰਨ ਲਈ ਬੇਲਦਾਰ ਦਾ ਕੰਮ ਕਰਨ ਲਈ ਭੇਜ ਦਿੱਤਾ
ਗਿਆ। ਗੋਪਾਲ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ
ਕ੍ਰਿਤ ਕਰਨ ਦੇ ਸਿਧਾਂਤ ਦੀ ਪਹਿਰੇਦਾਰੀ ਕਰਦਿਆਂ, ਕ੍ਰਿਤ ਨੂੰ ਉਸ ਨੇ
ਖਿੜੇ ਮੱਥੇ ਪ੍ਰਵਾਨ ਕਰਦਿਆਂ ਆਪਣੀ ਡਿਊਟੀ ਤਨਦੇਹੀ ਨਾਲ ਕੀਤੀ। ਬੇਲਦਾਰੀ
ਕਰਦੇ ਸਮੇਂ ਉਸ ਦੇ ਮਨ ਵਿੱਚ ਹੋਰ ਕੁਝ ਅਹੁਦਾ ਪ੍ਰਾਪਤ ਕਰਨ ਦੀ ਚਿਣਗ
ਪੈਦਾ ਹੋ ਗਈ। ਉਸ ਸਮੇਂ ਕਿਸੇ ਦੇ ਯਾਦ ਚੇਤੇ ਵੀ ਨਹੀਂ ਸੀ ਕਿ ਗੋਪਾਲ
ਸਿੰਘ ਇੱਕ ਦਿਨ ਆਪਣੀ ਕਾਬਲੀਅਤ ਨਾਲ ਪੀ.ਸੀ.ਐਸ. ਅਧਿਕਾਰੀ
ਬਣਕੇ ਸਮਾਜਿਕ ਕੁਰੀਤੀਆਂ ਦੇ ਟੋਏ ਟਿੱਬੇ ਭਰਦਾ ਹੋਇਆ ਗ਼ਰੀਬ ਲੋਕਾਂ ਦੀ
ਆਵਾਜ਼ ਬਣਕੇ ਸਫ਼ਲ ਪ੍ਰਸ਼ਾਸਨਿਕ ਅਧਿਕਾਰੀ ਸਾਬਤ ਹੋਵੇਗਾ।
ਪੀ.ਸੀ.ਐਸ. ਬਣਕੇ ਲੋਕ ਸੇਵਾ ਕਰਨ ਦੀ ਪ੍ਰਵਿਰਤੀ ਨੂੰ ਚਾਰ ਚੰਨ
ਉਦੋਂ ਲੱਗ ਗਏ ਜਦੋਂ ਇੱਕ ਵਾਰ ਉਹ ਆਪਣੇ ਸਰਟੀਫੀਕੇਟ ਅਟੈਸਟ
ਕਰਵਾਉਣ ਲਈ ਕਚਹਿਰੀਆਂ ਵਿੱਚ ਆਪਣੇ ਪਿੰਡ ਦੇ ਇੱਕ ਮੁਲਾਜ਼ਮ ਕੋਲ ਗਿਆ ਤਾਂ
ਇੱਕ ਪੁਲਿਸ ਅਧਿਕਾਰੀ ਨੇ ਉਸ ਮੁਲਾਜ਼ਮ ਨੂੰ ਸਲੂਟ ਮਾਰੀ। ਪੁਲਿਸ ਅਧਿਕਾਰੀ
ਦੀ ਸਲੂਟ ਗੋਪਾਲ ਸਿੰਘ ਦੇ ਦਿਲ ਨੂੰ ਟੁੰਬ ਗਈ। ਗੋਪਾਲ ਸਿੰਘ ਵਿੱਚ
ਉਸ ਮੁਲਾਜ਼ਮ ਦੀ ਤਰ੍ਹਾਂ ਬਣਨ ਦੀ ਚੇਸ਼ਟਾ ਐਸੀ ਉਤਪਨ ਹੋ ਗਈ ਕਿ ਉਸਦੀ
ਮਿਹਨਤ ਕਰਨ ਦੀ ਰਫ਼ਤਾਰ ਛੜੱਪੇ ਮਾਰਨ ਲੱਗ ਗਈ।
ਗੋਪਾਲ ਸਿੰਘ ਦੀ
ਮਿਹਨਤ ਰੰਗ ਲਿਆਈ, ਉਹ ਉਸੇ ਮੁਲਾਜ਼ਮ ਦੀ ਥਾਂ ਕੋਰਟ ਵਿੱਚ ਨੌਕਰ
ਹੋ ਗਿਆ।
ਗੋਪਾਲ ਸਿੰਘ ਦੀ ਕਿਸਮਤ ਹਮੇਸ਼ਾ ਇਮਤਿਹਾਨ ਲੈਂਦੀ ਰਹੀ,
ਜਿਹੜੀ ਕੋਰਟ ਵਿੱਚ ਉਹ ਕੰਮ ਕਰ ਰਿਹਾ ਸੀ, ਉਹ ਕੋਰਟ
ਹੀ ਟੁੱਟ ਗਈ। ਉਸ ਦੀ ਵੀ ਨੌਕਰੀ ਚਲੀ ਗਈ ਪ੍ਰੰਤੂ ਉਸ ਨੇ ਹੌਸਲਾ ਨਹੀਂ
ਛੱਡਿਆ। ਲਗਾਤਾਰ ਮਿਹਨਤ ਕਰਦਾ ਰਿਹਾ ਤਾਂ ਫਿਰ ਉਸ ਦੀ ਚੋਣ ਲੋਕ ਨਿਰਮਾਣ
ਵਿੱਚ ਹੋ ਗਈ। ਇਹ ਵੀ ਨੌਕਰੀ ਬਹੁਤੀ ਦੇਰ ਚਲ ਨਾ ਸਕੀ। ਉਹ ਦੁਬਾਰਾ
ਜੁਡੀਸ਼ੀਅਲ ਕੋਰਟ ਵਿੱਚ ਐਡਹਾਕ ਸਟੈਨੋ ਲੱਗ
ਗਿਆ। ਉਸ ਤੋਂ ਬਾਅਦ ਉਸ ਦੀ ਰੈਗੂਲਰ ਤੌਰ ‘ਤੇ ਚੋਣ ਲੋਕ
ਨਿਰਮਾਣ ਵਿਭਾਗ ਵਿੱਚ ਬਤੌਰ ਕਲਰਕ ਹੋ ਗਈ। ਫਿਰ ਦਫ਼ਤਰ ਦੇ ਇੱਕ ਅਧਿਕਾਰੀ
ਨੇ ਉਸ ਨੂੰ ਅੱਗੇ ਪੜ੍ਹਨ ਲਈ ਪ੍ਰੇਰਿਆ। ਉਸ ਤੋਂ ਬਾਅਦ ਗੋਪਾਲ ਸਿੰਘ ਨੇ
ਲਗਾਤਾਰ ਪ੍ਰਾਈਵੇਟ ਉਮੀਦਵਾਰ ਦੇ ਤੌਰ ‘ਤੇ ਬੀ.ਏ., ਐਮ.ਏ.
ਰਾਜਨੀਤੀ ਸ਼ਾਸਤਰ, ਐਮ.ਏ.ਪੰਜਾਬੀ ਅਤੇ ਐਲ.ਐਲ.ਬੀ.ਪਾਸ
ਕਰ ਲਈਆਂ।
ਕਲਰਕ ਦੀ ਨੌਕਰੀ ਨਾਲ ਆਰਥਿਕ ਮਜ਼ਬੂਤੀ ਤਾਂ ਮਿਲੀ
ਪ੍ਰੰਤੂ ਗੋਪਾਲ ਸਿੰਘ ਵਿੱਚ ਅਧਿਕਾਰੀ ਬਣਨ ਦਾ ਉਤਸ਼ਾਹ ਮੱਠਾ ਨਹੀਂ ਹੋਇਆ।
ਲੋਕ ਨਿਰਮਾਣ ਵਿਭਾਗ ਵਿੱਚੋਂ ਛੁੱਟੀ ਲੈ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ
ਦੇ ਆਈ.ਏ.ਐਸ.ਕੋਚਿੰਗ ਸੈਂਟਰ ਵਿੱਚ ਕੋਚਿੰਗ ਲੈਣ ਲਈ
ਆ ਗਿਆ। ਦਫ਼ਤਰ ਵਾਲਿਆਂ ਨੇ ਤਨਖ਼ਾਹ ਦੇਣੀ ਬੰਦ ਕਰ ਦਿੱਤੀ ਤਾਂ ਉਹ ਅੱਧ
ਵਿਚਾਲੇ ਕੋਚਿੰਗ ਛੱਡ ਕੇ ਦਫ਼ਤਰ ਹਾਜ਼ਰ ਹੋ ਗਿਆ। ਪ੍ਰੰਤੂ
ਪੀ.ਸੀ.ਐਸ.ਬਣਨ ਦੀ ਚਿਣਗ ਘਟਣ ਦੀ ਥਾਂ ਵਧਦੀ ਰਹੀ। ਜਦੋਜਹਿਦ
ਦੇ ਸਮੇਂ ਦੌਰਾਨ ਦੋਸਤਾਂ ਮਿੱਤਰਾਂ, ਅਮੀਰ, ਗ਼ਰੀਬ, ਦੌਲਤਮੰਦ ਅਤੇ ਹਰ
ਵਿਅਕਤੀ ਦਾ ਬਹੁਤ ਸਹਿਯੋਗ ਰਿਹਾ। ਮਿਹਨਤੀ ਹੋਣ ਕਰਕੇ ਉਸ ਦੀ 1993 ਵਿੱਚ
ਚੋਣ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫ਼ਤਰ ਵਿੱਚ ਬਤੌਰ ਸਟੈਨੋ
ਹੋ ਗਈ। ਉਥੇ ਉਸ ਨੇ ਐਸ.ਡੀ.ਐਮ. ਅਤੇ ਡਿਪਟੀ ਕਮਿਸ਼ਨਰ
ਦਾ ਪੀ.ਏ ਅਤੇ ਸੁਪਰਇਨਟੈਂਡੈਂਟ ਰੈਵਨਿਊ ਦੇ ਤੌਰ
‘ਤੇ ਕੰਮ ਕੀਤਾ। ਇਸ ਦੌਰਾਨ ਉਸ ਦੀ ਪੀ.ਸੀ.ਐਸ.ਬਣਨ ਦੀ ਇੱਛਾ
ਸ਼ਕਤੀ ਨੂੰ ਹੋਰ ਉਤਸ਼ਾਹ ਮਿਲਿਆ ਕਿਉਂਕਿ ਉਹ ਅਧਿਕਾਰੀਆਂ ਨੂੰ ਕੰਮ ਕਰਦਿਆਂ
ਅਤੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਕਰਦਿਆਂ ਵੇਖਦਾ ਸੀ। ਫਿਰ ਉਸ ਨੇ
1993 ਵਿੱਚ ਪੀ.ਸੀ.ਐਸ. ਦਾ ਇਮਤਿਹਾਨ ਦਿੱਤਾ। ਪ੍ਰੰਤੂ ਸਫ਼ਲ ਨਾ
ਹੋ ਸਕਿਆ।
ਗੋਪਾਲ ਸਿੰਘ ਨੂੰ ਮਹਿਸੂਸ ਹੋਇਆ ਕਿ ਮਿਹਨਤ ਦਾ ਕੋਈ
ਬਦਲ ਨਹੀਂ ਹੋ ਸਕਦਾ, ਇਸ ਲਈ ਉਸ ਨੇ ਮਿਹਨਤ ਕਰਨੀ ਨਾ ਛੱਡੀ। ਇਸ ਤੋਂ
ਇਲਾਵਾ ਉਸ ਨੇ ਬਚਪਨ ਵਿੱਚ ‘‘ਕਿੰਗ ਬਰੂਸ ਐਂਡ ਸਪਾਈਡਰ’’ ਦੀ ਕਹਾਣੀ ਸੁਣੀ
ਹੋਈ ਸੀ, ਇਸ ਲਈ ਉਹ ਵਾਰ ਵਾਰ ਬੀ.ਡੀ.ਪੀ.ਓ ਅਤੇ
ਪੀ.ਸੀ.ਐਸ.ਦਾ ਇਮਤਿਹਾਨ ਦਿੰਦਾ ਰਿਹਾ। ਉਸ ਨੇ 1998 ਵਿੱਚ ਵੀ
ਇਮਤਿਹਾਨ ਦਿੱਤਾ ਪਰ ਗੱਲ ਨਾ ਬਣੀ ਪ੍ਰੰਤੂ 2014 ਵਿੱਚ ਉਸ ਦੀ ਚੋਣ ਹੋ
ਗਈ। ਇਹ ਚੋਣ ਵੀ ਕੋਰਟ ਕਚਹਿਰੀਆਂ ਦੇ ਚਕਰ ਵਿੱਚ ਪੈ ਗਈ ਅਤੇ
ਹਾਈ ਕੋਰਟ ਵਿੱਚ ਕੇਸ ਹੋ ਗਿਆ। ਹਾਈ ਕੋਰਟ
ਨੇ 2016 ਵਿੱਚ ਸਟੇਅ ਖੋਲ੍ਹੀ, ਜਿਸ ਤੋਂ ਬਾਅਦ ਉਸ ਦੀ ਮਿਹਨਤ
ਨੂੰ ਬੂਰ ਪਿਆ। ਪੀ.ਸੀ.ਐਸ.ਬਣਨ ਤੋਂ ਬਾਅਦ ਉਸ ਨੇ ਬਹੁਤ ਸਾਰੇ
ਮਹੱਤਵਪੂਰਨ ਅਹੁਦਿਆਂ ‘ਤੇ ਕੰਮ ਕੀਤਾ, ਜਿਨ੍ਹਾਂ ਵਿੱਚ ਡਿਪਟੀ
ਕਮਿਸ਼ਨਰ ਦੇ ਅਸਿਟੈਂਟ ਕਮਿਸ਼ਨਰ ਜਨਰਲ, ਅਸਿਸਟੈਂਟ ਕਮਿਸ਼ਨਰ
ਸ਼ਿਕਾਇਤਾਂ, ਐਸ.ਡੀ.ਐਮ., ਡਿਪਟੀ ਸਕੱਤਰ ਪੰਜਾਬ
ਸਰਕਾਰ ਅਤੇ ਸੰਯੁਕਤ ਸਕੱਤਰ ਲੋਕ ਸੰਪਰਕ ਵਿਭਾਗ ਵਰਣਨਯੋਗ ਹਨ।
ਉਹ ਜੁਲਾਈ 2018 ਤੋਂ ਸਤੰਬਰ 2021 ਤੱਕ ਐਸ.ਡੀ.ਐਮ.ਮਲੋਟ
ਰਿਹਾ, ਜਿਥੇ ਉਸ ਦੀ ਕਾਰਗੁਜ਼ਾਰੀ ਨੇ ਇਲਾਕੇ ਦੇ ਲੋਕਾਂ ਦਾ ਦਿਲ ਜਿੱਤ
ਲਿਆ। ਸਾਹਿਤਕ ਦਿਲ ਹੋਣ ਕਰਕੇ ਲੋਕ ਮਸਲਿਆਂ ਨੂੰ ਮਾਨਵੀ ਪੱਖ ਤੋਂ ਵਿਚਾਰ
ਕੇ ਫ਼ੈਸਲੇ ਕਰਦਾ ਰਿਹਾ ਸੀ। ਗੋਪਾਲ ਸਿੰਘ ਦਾ ਇਕ ਕਾਵਿ ਸੰਗ੍ਰਹਿ ‘ਕਸਕ’
ਵੀ ਪ੍ਰਕਾਸ਼ਤ ਹੋਇਆ ਹੈ। ਉਹ ਫ਼ਰਵਰੀ 2024 ਵਿੱਚ ਸੇਵਾ ਮੁਕਤ ਹੋਇਆ ਹੈ।
ਗੋਪਾਲ ਸਿੰਘ ਦਾ ਜਨਮ ਮਾਤਾ ਭੋਲੋ ਕੌਰ ਤੇ ਪਿਤਾ ਬਾਬੂ ਸਿੰਘ ਦੇ ਘਰ
ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟ ਫੱਤਾ ਵਿੱਚ 15 ਫਰਵਰੀ 1966 ਨੂੰ
ਹੋਇਆ ਸੀ। ਉਸ ਦਾ ਵਿਆਹ ਸੁਰਿੰਦਰ ਕੌਰ ਨਾਲ ਹੋਇਆ, ਜੋ ਸਰਕਾਰੀ
ਰਾਜਿੰਦਰਾ ਕਾਲਜ ਬਠਿੰਡਾ ਵਿਖੇ ਅਸਿਸਟੈਂਟ ਪ੍ਰੋਫ਼ੈਸਰ ਸੇਵਾ ਨਿਭਾ ਰਹੇ
ਹਨ। ਉਨ੍ਹਾਂ ਦੇ ਦੋ ਲੜਕੇ ਕੈਪਟਨ ਮਿਰਾਜਿੰਦਰ ਸਿੰਘ ਅਤੇ
ਨੂਰਿੰਦਰ ਸਿੰਘ ਹਨ। ਨੂਰਿੰਦਰ ਸਿੰਘ ਰਾਜੀਵ ਗਾਂਧੀ ਨੈਸ਼ਨਲ ਲਾਅ
ਯੂਨੀਵਰਸਿਟੀ ਪਟਿਆਲਾ ਵਿਚ ਐਲ.ਐਲ.ਬੀ.ਕਰ ਰਿਹਾ ਹੈ।
ਸੰਪਰਕ:
ਗੋਪਾਲ ਸਿੰਘ:9780888780
ਸਾਬਕਾ
ਜਿਲ੍ਹਾ ਲੋਕ ਸੰਪਰਕ ਅਧਿਕਾਰੀ ਮੋਬਾਈਲ-94178 13072
ujagarsingh48@yahoo.com
|
|
|
|
ਕੋਟ
ਫੱਤੇ ਦੇ ਟਿੱਬਿਆਂ ਦੀ ਕੰਡਿਆਈ ਵਿੱਚੋਂ ਉਗਿਆ ਗੁਲਾਬ ਦਾ ਫ਼ੁੱਲ:
ਗੋਪਾਲ ਸਿੰਘ ਉਜਾਗਰ ਸਿੰਘ |
ਕਾਲਮ
ਨਵੀਸ ਸਿੱਖਿਆ ਸ਼ਾਸ਼ਤਰੀ: ਡਾ.ਸਰਬਜੀਤ ਸਿੰਘ ਛੀਨਾ
ਉਜਾਗਰ ਸਿੰਘ |
ਅਕਲਾਂ
ਬਾਝੋਂ ਖੂਹ ਖਾਲੀ ਡਾ.
ਨਿਸ਼ਾਨ ਸਿੰਘ ਰਾਠੌਰ |
ਪੰਜਾਬੀ
ਸਾਹਿਤਕ ਵਿਰਾਸਤ ਦਾ ਪਹਿਰੇਦਾਰ: ਕਰਮਜੀਤ ਸਿੰਘ ਗਠਵਾਲ
ਉਜਾਗਰ ਸਿੰਘ |
14
ਅਕਤੂਬਰ ਬਰਸੀ ‘ਤੇ ਵਿਸ਼ੇਸ਼
ਸਫ਼ਲ ਪ੍ਰਬੰਧਕ ਤੇ
ਵਿਦਿਅਕ ਮਾਹਰ: ਮਰਹੂਮ ਉਪ ਕੁਲਪਤੀ ਡਾ. ਜੋਗਿੰਦਰ ਸਿੰਘ ਪੁਆਰ
ਉਜਾਗਰ ਸਿੰਘ |
‘ਪੰਥ
ਵਸੈ ਮੈਂ ਉਜੜਾਂ ਮਨੁ ਚਾਓ ਘਨੇਰਾ’ ਦੇ ਪਹਿਰੇਦਾਰ: ਗੁਰਚਰਨ ਸਿੰਘ
ਟੌਹੜਾ ਉਜਾਗਰ ਸਿੰਘ |
ਰੇਲਗੱਡੀ
ਦੇ ਸਫ਼ਰ ਦੀ ਅਭੁੱਲ ਯਾਦ
ਡਾ: ਨਿਸ਼ਾਨ ਸਿੰਘ ਰਾਠੌਰ |
ਗੁੱਡੀ
ਫੂਕਣਾ ਪੁਰਾਤਨ ਰਸਮ - ਗੁੱਡੀ ਮਰਗੀ ਜਾਣ ਕੇ, ਹਰਾ ਦੁਪੱਟਾ ਤਾਣ
ਕੇ ਉਜਾਗਰ ਸਿੰਘ |
ਗੁਰਮਤਿ
ਦੇ ਰੰਗ ਵਿੱਚ ਰੰਗਿਆ ਸੱਜਣ: ਗਿਆਨੀ ਸੋਢੀ ਨਿਰੰਜਨ ਸਿੰਘ
ਉਜਾਗਰ ਸਿੰਘ |
7
ਜੁਲਾਈ ਨੂੰ 146ਵੇਂ ਜਨਮ ਦਿਵਸ ‘ਤੇ ਵਿਸ਼ੇਸ਼
ਸਾਹਿਤ,
ਸੁਤੰਤਰਤਾ ਸੰਗਰਾਮ ਅਤੇ ਅਧਿਆਤਮ ਦਾ ਸੁਮੇਲ: ਭਾਈ ਸਾਹਿਬ ਰਣਧੀਰ
ਸਿੰਘ ਉਜਾਗਰ ਸਿੰਘ |
ਬੰਗਾਲ
ਰੋਡਵੇਜ਼ ਦਾ ਯਾਦਗਾਰ ਸਫ਼ਰ
ਡਾ: ਨਿਸ਼ਾਨ ਸਿੰਘ ਰਾਠੌਰ |
ਕ੍ਰਾਂਤੀਕਾਰੀ
ਗ਼ਦਰੀ ਬਾਗੀ ਸ਼ਾਇਰ : ਮੁਨਸ਼ਾ ਸਿੰਘ ਦੁਖੀ
ਉਜਾਗਰ ਸਿੰਘ |
ਰੌਲੇ
ਰੱਪੇ ਤੇਰੇ ਘਰ ਦੀ ਕਿਸਮਤ ਹੈ
ਡਾ: ਨਿਸ਼ਾਨ ਸਿੰਘ ਰਾਠੌਰ |
ਗਿਆਨ
ਦਾ ਬੋਝ ਚੁਕੀ ਫਿਰਦੇ ਅਗਿਆਨੀ
ਡਾ: ਨਿਸ਼ਾਨ ਸਿੰਘ ਰਾਠੌਰ |
ਅਖ਼ਬਾਰ
ਪੜ੍ਹਨੀ ਕਭੀ ਮੱਤ ਛੋੜਨਾ!/a>
ਡਾ: ਨਿਸ਼ਾਨ ਸਿੰਘ ਰਾਠੌਰ |
ਬੱਚਿਆਂ
ਨੂੰ ਸਹੀ ਮਾਰਗ- ਦਰਸ਼ਨ ਦੇਣ ਦੀ ਜ਼ਰੂਰਤ
ਡਾ: ਨਿਸ਼ਾਨ ਸਿੰਘ ਰਾਠੌਰ |
ਪੰਜਾਬ
ਦੇ ਸਰਵੋਤਮ ਸਿਆਸੀ ਬੁਲਾਰੇ
ਉਜਾਗਰ ਸਿੰਘ |
ਅਲਵਿਦਾ!
ਬੇਬਾਕ ਪੱਤਰਕਾਰ ਸਰਬਜੀਤ ਸਿੰਘ ਪੰਧੇਰ
ਉਜਾਗਰ ਸਿੰਘ |
ਜੀਵਨ
ਜਿਉਣ ਦਾ ਪੁਰਾਤਨ ਕਾਰਗਰ ਨੁਕਤਾ
ਡਾ: ਨਿਸ਼ਾਨ ਸਿੰਘ ਰਾਠੌਰ |
ਅਲਵਿਦਾ!
ਸਿੱਖੀ ਸੋਚ ਨੂੰ ਪ੍ਰਣਾਈ ਕਵਿਤਰੀ ਗੁਰਦੇਵ ਕੌਰ ਖ਼ਾਲਸਾ ਯੂ.ਐਸ.ਏ. ਉਜਾਗਰ ਸਿੰਘ |
ਅਲਵਿਦਾ!
ਦਲੇਰੀ ਦੇ ਪ੍ਰਤੀਕ ਅਧਿਕਾਰੀ ਵਰਿਆਮ ਸਿੰਘ ਢੋਟੀਆਂ
ਉਜਾਗਰ ਸਿੰਘ |
8
ਮਾਰਚ ਇਸਤਰੀ ਦਿਵਸ ‘ਤੇ ਵਿਸ਼ੇਸ਼
ਸਮਾਜ ਨੂੰ ਇਸਤਰੀਆਂ
ਬਾਰੇ ਸੋਚ ਬਦਲਣ ਦੀ ਲੋੜ
ਉਜਾਗਰ ਸਿੰਘ |
ਗੁਰਮਤਿ
ਤੇ ਸਿੱਖ ਸੋਚ ਦੇ ਪਹਿਰੇਦਾਰ ਗਿਆਨੀ ਗੁਰਦਿਤ ਸਿੰਘ
ਉਜਾਗਰ ਸਿੰਘ |
ਬੇਅੰਤ
ਸਿੰਘ ਦਾ ਪੀ.ਜੀ.ਆਈ.ਦੇ ਮਰੀਜ਼ਾਂ ਲਈ ਸਰਾਂ ਬਣਾਉਣ ਦਾ ਸਪਨਾ
ਅਧਵਾਟੇ ਉਜਾਗਰ ਸਿੰਘ |
ਅਲਵਿਦਾ!
ਇਮਾਨਦਾਰੀ ਦੇ ਪਹਿਰੇਦਾਰ: ਬਿਕਰਮ ਸਿੰਘ ਗਰੇਵਾਲ
ਉਜਾਗਰ ਸਿੰਘ |
ਪ੍ਰਧਾਨ
ਮੰਤਰੀ ਨੂੰ ਚਿੱਠੀ ਲਿਖਣ ਵਾਲਾ ਦਸਵੀਂ ਦਾ ਵਿਦਿਆਰਥੀ: ਰਤਨ ਚੰਦ
ਬਾਲੀ ਉਜਾਗਰ ਸਿੰਘ |
ਪੱਲੇ
ਤੈਂਡੇ ਲਾਗੀ ਡਾ.
ਗੁਰਮਿੰਦਰ ਸਿੱਧੂ |
ਪੰਜਾਬ
ਪੁਲਿਸ ਵਿੱਚ ਇਸਤਰੀਆਂ/ਲੜਕੀਆਂ ਵੀ ਮਹੱਤਵਪੂਰਨ ਅਹੁਦਿਆਂ ‘ਤੇ
ਤਾਇਨਾਤ ਉਜਾਗਰ ਸਿੰਘ |
ਅਲਵਿਦਾ!
ਪੰਜਾਬੀਅਤ ਦੇ ਮੁਦਈ ਵਿਕਾਸ ਪੁਰਸ਼ ਡਾ. ਮਨੋਹਰ ਸਿੰਘ ਗਿੱਲ /a>
ਉਜਾਗਰ ਸਿੰਘ |
ਪਟਿਆਲਾ
ਦਾ ਨਾਮ ਰੌਸ਼ਨ ਕਰਨ ਵਾਲੇ ਆਈ.ਏ.ਐਸ. ਅਧਿਕਾਰੀ
ਉਜਾਗਰ ਸਿੰਘ |
31
ਅਗਸਤ ਬਰਸੀ ਤੇ ਵਿਸ਼ੇਸ਼
ਸਿਆਸੀ
ਤਿਗੜਮਬਾਜ਼ੀਆਂ ਬੇਅੰਤ ਸਿੰਘ ਦੀ ਕਾਬਲੀਅਤ ਨੂੰ ਰੋਕਨਾ ਸਕੀਆਂ
ਉਜਾਗਰ ਸਿੰਘ |
ਇਨਸਾਫ
ਪਸੰਦ ਅਤੇ ਇਮਾਨਦਾਰੀ ਦੇ ਪ੍ਰਤੀਕ: ਬਿਕਰਮ ਸਿੰਘ ਗਰੇਵਾਲ
ਉਜਾਗਰ ਸਿੰਘ |
ਸਿਆਣਿਆਂ
ਦੀ 'ਸ਼ਹਿਰੀ ਸੱਥ' ਦੀ ਮਹਿਫਲ ਦੀਆਂ ਖ਼ੁਸ਼ਬੋਆਂ
ਉਜਾਗਰ ਸਿੰਘ/span> |
ਅਲਵਿਦਾ!
ਰੌਂਸ਼ਨ ਦਿਮਾਗ ਵਿਦਵਾਨ ਸਿਆਸਤਦਾਨ ਬੀਰ ਦਵਿੰਦਰ ਸਿੰਘ
ਉਜਾਗਰ ਸਿੰਘ |
ਸਾਊ
ਸਿਆਸਤਦਾਨ: ਤੇਜ ਪ੍ਰਕਾਸ਼ ਸਿੰਘ ਕੋਟਲੀ
ਉਜਾਗਰ ਸਿੰਘ |
ਈਮਾਨਦਾਰੀ
ਜਿੰਦਾ ਬਾਦ ਰਵੇਲ ਸਿੰਘ |
ਸਮਾਜ
ਸੇਵਾ ਨੂੰ ਪ੍ਰਣਾਇਆ: ਭਗਵਾਨ ਦਾਸ ਗੁਪਤਾ/a>
ਉਜਾਗਰ ਸਿੰਘ |
ਗਿਆਨੀ
ਜ਼ੈਲ ਸਿੰਘ ਨੇ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਕਿਉਂ ਨਾ
ਦਿੱਤਾ? ਉਜਾਗਰ ਸਿੰਘ |
ਸੀਤੋ
ਮਾਸੀ ਰਵੇਲ ਸਿੰਘ |
1
ਅਪ੍ਰੈਲ ਬਰਸੀ ‘ਤੇ
ਵਿਸ਼ੇਸ਼ ਸਿੱਖੀ ਸਿਦਕ
ਦਾ ਮੁਜੱਸਮਾ: ਜਥੇਦਾਰ ਗੁਰਚਰਨ ਸਿੰਘ ਟੌਹੜਾ
ਉਜਾਗਰ ਸਿੰਘ |
ਆਪਣੀਆਂ
ਜੜਾਂ ਨਾਲ ਜੁੜਨ ਦਾ ਵੇਲਾ
ਡਾ. ਨਿਸ਼ਾਨ ਸਿੰਘ ਰਾਠੌਰ |
ਬਿਹਤਰ
ਜ਼ਿੰਦਗੀ ਦਾ ਰਾਹ ਕੇਹਰ
ਸ਼ਰੀਫ਼ |
ਪੰਜਾਬ
ਦੇ ਲੋਕ ਸੰਪਰਕ ਵਿਭਾਗ ਦਾ ਸੰਕਟ ਮੋਚਨ ਅਧਿਕਾਰੀ : ਪਿਆਰਾ ਸਿੰਘ
ਭੂਪਾਲ ਉਜਾਗਰ ਸਿੰਘ |
ਜਦੋਂ
ਮੈਨੂੰ ਨੌਕਰੀ ‘ਚੋਂ ਬਰਖ਼ਾਸਤ ਕਰਨ ਦੀ ਧਮਕੀ ਮਿਲੀ
ਉਜਾਗਰ ਸਿੰਘ |
ਮੇਰੀ
ਵੱਡੀ ਭੈਣ ਰਵੇਲ ਸਿੰਘ |
ਸਿਪਾਹੀ
ਤੋਂ ਪਦਮ ਸ੍ਰੀ ਤੱਕ ਪਹੁੰਚਣ ਵਾਲਾ ਸਿਰੜ੍ਹੀ ਖੋਜੀ ਡਾ. ਰਤਨ ਸਿੰਘ
ਜੱਗੀ ਉਜਾਗਰ ਸਿੰਘ |
ਮਾਮੇ
ਦੇ ਤੁਰ ਜਾਣ ‘ਤੇ ਗਿੜਿਆ ਯਾਦਾਂ ਦਾ ਖੂਹ
ਮਾਲਵਿੰਦਰ ਸਿੰਘ ਮਾਲੀ |
ਬੇਦਾਗ਼
ਚਿੱਟੀ ਚਾਦਰ ਲੈ ਕੇ ਸੇਵਾ ਮੁਕਤ ਹੋਇਆ ਡਾ.ਓਪਿੰਦਰ ਸਿੰਘ ਲਾਂਬਾ
ਉਜਾਗਰ ਸਿੰਘ |
ਡਾ.
ਗੁਰਭਗਤ ਸਿੰਘ ਨੂੰ ਯਾਦ ਕਰਦਿਆਂ
ਕਰਮਜੀਤ ਸਿੰਘ |
ਦੀਵਾਲੀ
ਦੇ ਦਿਨ ਬੁਝਿਆ ਮਾਂ ਦਾ ਚਿਰਾਗ: ਸੁਰਿੰਦਰ ਸਿੰਘ ਮਾਹੀ
ਉਜਾਗਰ ਸਿੰਘ, ਪਟਿਆਲਾ |
ਸਿੱਖ
ਵਿਰਾਸਤੀ ਇਤਿਹਾਸ ਦਾ ਖੋਜੀ ਵਿਦਵਾਨ: ਭੁਪਿੰਦਰ ਸਿੰਘ ਹਾਲੈਂਡ
ਉਜਾਗਰ ਸਿੰਘ, ਪਟਿਆਲਾ |
ਤੁਰ
ਗਿਆ ਪਰਵਾਸ ਵਿੱਚ ਸਿੱਖਾਂ ਦਾ ਰਾਜਦੂਤ ਤੇ ਆੜੂਆਂ ਦਾ ਬਾਦਸ਼ਾਹ:
ਦੀਦਾਰ ਸਿੰਘ ਬੈਂਸ ਉਜਾਗਰ
ਸਿੰਘ, ਪਟਿਆਲਾ |
31
ਅਗਸਤ ਬਰਸੀ ‘ਤੇ ਵਿਸ਼ੇਸ਼
ਜਦੋਂ ਸ੍ਰੀ ਅਟਲ
ਬਿਹਾਰੀ ਵਾਜਪਾਈ ਅਤੇ ਸ੍ਰ ਬੇਅੰਤ ਸਿੰਘ ਨੇ ਕੰਧ ‘ਤੇ ਚੜ੍ਹਕੇ
ਭਾਸ਼ਣ ਦਿੱਤਾ ਉਜਾਗਰ
ਸਿੰਘ, ਪਟਿਆਲਾ |
13
ਅਗਸਤ ਨੂੰ ਬਰਸੀ ‘ਤੇ ਵਿਸ਼ੇਸ਼ ਸਿੱਖ ਪੰਥ ਦੇ ਮਾਰਗ ਦਰਸ਼ਕ: ਸਿਰਦਾਰ
ਕਪੂਰ ਸਿੰਘ ਉਜਾਗਰ
ਸਿੰਘ, ਪਟਿਆਲਾ |
'ਯੰਗ
ਬ੍ਰਿਗੇਡ' ਦਾ ਕੈਪਟਨ: ਜੀ ਐਸ ਸਿੱਧੂ /a>
ਉਜਾਗਰ ਸਿੰਘ, ਪਟਿਆਲਾ |
ਤੁਰ
ਗਿਆ ਕੈਨੇਡਾ ਵਿੱਚ ਸਿੱਖ ਸਿਧਾਂਤਾਂ ਦਾ ਪਹਿਰੇਦਾਰ: ਰਿਪਦੁਮਣ
ਸਿੰਘ ਮਲਿਕ ਉਜਾਗਰ
ਸਿੰਘ, ਪਟਿਆਲਾ |
30
ਮਈ 2022 ਨੂੰ ਭੋਗ ‘ਤੇ ਵਿਸ਼ੇਸ਼
ਮੋਹ ਦੀਆਂ ਤੰਦਾਂ
ਜੋੜਨ ਵਾਲਾ ਤੁਰ ਗਿਆ ਕ੍ਰਿਸ਼ਨ ਲਾਲ ਰੱਤੂ -
ਉਜਾਗਰ ਸਿੰਘ, ਪਟਿਆਲਾ |
ਪ੍ਰੋ.
ਰਤਨ ਲਾਲ ਨਾਲ ਇਹ ਕਿਉਂ ਵਾਪਰਿਆ?
ਰਵੀਸ਼ ਕੁਮਾਰ ( ਅਨੁਵਾਦ: ਕੇਹਰ
ਸ਼ਰੀਫ਼ ਸਿੰਘ) |
1
ਅਪ੍ਰੈਲ 2022 ਨੂੰ ਬਰਸੀ ‘ਤੇ ਵਿਸ਼ੇਸ਼
ਜਥੇਦਾਰ ਗੁਰਚਰਨ
ਸਿੰਘ ਟੌਹੜਾ ਦੀ ਸੋਚ ‘ਤੇ ਪਹਿਰਾ ਦੇਣ ਦੀ ਲੋੜ -
ਉਜਾਗਰ ਸਿੰਘ /span> |
ਬਾਬਾ
ਦਰਸ਼ਨ ਸਿੰਘ ਨੌਜਵਾਨ ਪੀੜ੍ਹੀ ਲਈ ਮਾਰਗ ਦਰਸ਼ਕ
ਉਜਾਗਰ ਸਿੰਘ |
7
ਫਰਵਰੀ 2022 ਨੂੰ ਭੋਗ ‘ਤੇ ਵਿਸ਼ੇਸ਼
ਪ੍ਰੋ ਇੰਦਰਜੀਤ
ਕੌਰ ਸੰਧੂ: ਵਿਦਿਆ ਦੀ ਰੌਸ਼ਨੀ ਵੰਡਣ ਵਾਲਾ ਚਿਰਾਗ ਬੁਝ ਗਿਆ -
ਉਜਾਗਰ ਸਿੰਘ/span> |
ਗਾਂਧੀਵਾਦੀ
ਸੋਚ ਦਾ ਆਖਰੀ ਪਹਿਰੇਦਾਰ ਵੇਦ ਪ੍ਰਕਾਸ਼ ਗੁਪਤਾ ਅਲਵਿਦਾ ਕਹਿ ਗਏ
ਉਜਾਗਰ ਸਿੰਘ |
ਮਹਾਰਾਸ਼ਟਰ
ਵਿਚ ਪੰਜਾਬੀ ਅਧਿਕਾਰੀਆਂ ਦੀ ਇਮਾਨਦਾਰੀ ਦਾ ਪ੍ਰਤੀਕ ਸੁਖਦੇਵ ਸਿੰਘ
ਪੁਰੀ ਉਜਾਗਰ ਸਿੰਘ |
ਪੱਥਰ
ਪਾੜਕੇ ਉਗਿਆ ਖ਼ੁਸ਼ਬੂਦਾਰ ਫੁੱਲ
ਉਜਾਗਰ ਸਿੰਘ |
ਬਾਲੜੀਆਂ
ਦੇ ਵਿਆਹ: ਹਜ਼ਾਰਾਂ ਬੱਚੀਆਂ ਦੀਆਂ ਜਾਨਾਂ ਦਾ ਖੌ
ਬਲਜੀਤ ਕੌਰ |
ਆਸਟਰੇਲੀਆ
ਵਿੱਚ ਸਫ਼ਲਤਾ ਦੇ ਝੰਡੇ ਗੱਡਣ ਵਾਲੀ ਗੁਰਜੀਤ ਕੌਰ ਸੋਂਧੂ (ਸੰਧੂ )
ਉਜਾਗਰ ਸਿੰਘ, ਪਟਿਆਲਾ
|
ਇਨਸਾਨੀਅਤ
ਦਾ ਪੁਜਾਰੀ ਅਤੇ ਪ੍ਰਤੀਬੱਧ ਅਧਿਕਾਰੀ ਡਾ ਮੇਘਾ ਸਿੰਘ
ਉਜਾਗਰ ਸਿੰਘ, ਪਟਿਆਲਾ |
31
ਅਗਸਤ ਬਰਸੀ ‘ਤੇ ਵਿਸ਼ੇਸ਼
ਯਾਦਾਂ ਦੇ ਝਰੋਖੇ
‘ਚੋਂ ਸ੍ਰ ਬੇਅੰਤ ਸਿੰਘ ਮਰਹੂਮ ਮੁੱਖ ਮੰਤਰੀ
ਉਜਾਗਰ ਸਿੰਘ, ਪਟਿਆਲਾ |
ਜਨੂੰਨੀ
ਆਜ਼ਾਦੀ ਘੁਲਾਟੀਆ ਅਤੇ ਸਮਾਜ ਸੇਵਕ : ਡਾ ਰਵੀ ਚੰਦ ਸ਼ਰਮਾ ਘਨੌਰ
ਉਜਾਗਰ ਸਿੰਘ, ਪਟਿਆਲਾ |
ਵਰਦੀ-ਧਾਰੀਆਂ
ਵਲੋਂ ਢਾਹਿਆ ਕਹਿਰ ਡਾ.
ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਅਲਵਿਦਾ!
ਇਨਸਾਨੀਅਤ ਦੇ ਪ੍ਰਤੀਕ ਡਾ ਰਣਬੀਰ ਸਿੰਘ ਸਰਾਓ/a>
ਉਜਾਗਰ ਸਿੰਘ, ਪਟਿਆਲਾ |
ਮਾਈ
ਜੀਤੋ ਨੇ ਤਪਾਈ ਵੀਹ ਵਰ੍ਹਿਆਂ ਬਾਅਦ ਭੱਠੀ
ਲਖਵਿੰਦਰ ਜੌਹਲ ‘ਧੱਲੇਕੇ’ |
ਮਿਹਰ
ਸਿੰਘ ਕਲੋਨੀ ਦਾ ਹਵਾਈ ਹੀਰੋ
ਡਾ. ਹਰਸ਼ਿੰਦਰ ਕੌਰ, ਪਟਿਆਲਾ |
ਪੰਜਾਬੀ
ਵਿਰਾਸਤ ਦਾ ਪਹਿਰੇਦਾਰ : ਬਹੁਰੰਗੀ ਸ਼ਖ਼ਸ਼ੀਅਤ ਅਮਰੀਕ ਸਿੰਘ ਛੀਨਾ
ਉਜਾਗਰ ਸਿੰਘ, ਪਟਿਆਲਾ |
ਹਿੰਦੂ
ਸਿੱਖ ਏਕਤਾ ਦੇ ਪ੍ਰਤੀਕ ਰਘੂਨੰਦਨ ਲਾਲ ਭਾਟੀਆ ਅਲਵਿਦਾ
ਉਜਾਗਰ ਸਿੰਘ, ਪਟਿਆਲਾ |
ਸਿੱਖ
ਵਿਰਾਸਤ ਦਾ ਪਹਿਰੇਦਾਰ: ਨਰਪਾਲ ਸਿੰਘ ਸ਼ੇਰਗਿਲ ਉਜਾਗਰ
ਸਿੰਘ, ਪਟਿਆਲਾ |
ਮਰਹੂਮ
ਕੈਪਟਨ ਕੰਵਲਜੀਤ ਸਿੰਘ ਦੀ ਸਫ਼ਲਤਾ ਦੇ ਪ੍ਰਤੱਖ ਪ੍ਰਮਾਣ
ਉਜਾਗਰ ਸਿੰਘ, ਪਟਿਆਲਾ |
ਸਬਰ,
ਸੰਤੋਖ, ਸੰਤੁਸ਼ਟੀ ਅਤੇ ਇਮਾਨਦਾਰੀ ਦਾ ਪ੍ਰਤੀਕ ਦਲਜੀਤ ਸਿੰਘ ਭੰਗੂ
ਉਜਾਗਰ ਸਿੰਘ, ਪਟਿਆਲਾ |
ਦਲਿਤਾਂ
ਦੇ ਮਸੀਹਾ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਸਵਰਗਵਾਸ
ਉਜਾਗਰ ਸਿੰਘ, ਪਟਿਆਲਾ |
ਮਿਹਨਤ,
ਦ੍ਰਿੜ੍ਹਤਾ, ਕੁਸ਼ਲਤਾ ਅਤੇ ਦਿਆਨਤਦਾਰੀ ਦਾ ਮੁਜੱਸਮਾ ਡਾ ਬੀ ਸੀ
ਗੁਪਤਾ ਉਜਾਗਰ ਸਿੰਘ,
ਪਟਿਆਲਾ |
ਅਲਵਿਦਾ:
ਫ਼ਾਈਬਰ ਆਪਟਿਕ ਵਾਇਰ ਦੇ ਪਿਤਾਮਾ ਨਰਿੰਦਰ ਸਿੰਘ ਕੰਪਾਨੀ
ਉਜਾਗਰ ਸਿੰਘ, ਪਟਿਆਲਾ |
ਪੱਤਰਕਾਰੀ
ਦਾ ਥੰਮ : ਵੈਟਰਨ ਪੱਤਰਕਾਰ ਵੀ ਪੀ ਪ੍ਰਭਾਕਰ
ਉਜਾਗਰ ਸਿੰਘ, ਪਟਿਆਲਾ |
ਬਾਬਾ
ਜਗਜੀਤ ਸਿੰਘ ਨਾਮਧਾਰੀ ਜੀ ਦੀ ਸਮਾਜ ਨੂੰ ਵੱਡਮੁਲੀ ਦੇਣ
ਉਜਾਗਰ ਸਿੰਘ, ਪਟਿਆਲਾ |
ਬਿਹਤਰੀਨ
ਕਾਰਜਕੁਸ਼ਲਤਾ, ਵਫ਼ਾਦਾਰੀ ਅਤੇ ਇਮਾਨਦਾਰੀ ਦੇ ਪ੍ਰਤੀਕ ਸੁਰੇਸ਼ ਕੁਮਾਰ
ਉਜਾਗਰ ਸਿੰਘ, ਪਟਿਆਲਾ |
ਪੁਲਿਸ
ਵਿਭਾਗ ਵਿਚ ਇਮਾਨਦਾਰੀ ਅਤੇ ਕਾਰਜ਼ਕੁਸ਼ਲਤਾ ਦਾ ਪ੍ਰਤੀਕ ਮਨਦੀਪ ਸਿੰਘ
ਸਿੱਧੂ ਉਜਾਗਰ ਸਿੰਘ,
ਪਟਿਆਲਾ |
ਸਿੰਧੀ
ਲੋਕ ਗਾਥਾ - ਉਮਰ ਮਾਰਵੀ
ਲਖਵਿੰਦਰ ਜੌਹਲ ‘ਧੱਲੇਕੇ’ |
ਸ਼ਰਾਫ਼ਤ,
ਨਮਰਤਾ, ਸਲੀਕਾ ਅਤੇ ਇਮਾਨਦਾਰੀ ਦਾ ਮੁਜੱਸਮਾ ਅਮਰਦੀਪ ਸਿੰਘ ਰਾਏ
ਉਜਾਗਰ ਸਿੰਘ, ਪਟਿਆਲਾ |
ਦੀਨ
ਦੁਖੀਆਂ ਦੀ ਮਦਦਗਾਰ ਸਮਾਜ ਸੇਵਿਕਾ ਦਵਿੰਦਰ ਕੌਰ ਕੋਟਲੀ
ਉਜਾਗਰ ਸਿੰਘ, ਪਟਿਆਲਾ |
ਅਣਖ
ਖ਼ਾਤਰ ਹੋ ਰਹੇ ਕਤਲ ਡਾ.
ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਧੀਆਂ
ਵਰਗੀ ਧੀ ਮੇਰੀ ਦੋਹਤੀ ਕਿੱਥੇ ਗਈਆ ਮੇਰੀਆ ਖੇਡਾ...?
ਰਵੇਲ ਸਿੰਘ ਇਟਲੀ |
ਕਿੱਥੇ
ਗਈਆ ਮੇਰੀਆ ਖੇਡਾ...?
ਗੁਰਲੀਨ ਕੌਰ, ਇਟਲੀ |
ਫ਼ਿੰਨਲੈਂਡ
ਵਿੱਚ ਪੰਜਾਬੀ ਮੂਲ ਦੀ ਲੜਕੀ ਯੂਥ ਕੌਂਸਲ ਲਈ ਉਮੀਦਵਾਰ ਚੁਣੀ ਗਈ
ਬਿਕਰਮਜੀਤ ਸਿੰਘ ਮੋਗਾ, ਫ਼ਿੰਨਲੈਂਡ |
ਸਿੱਖਿਆ
ਅਤੇ ਸਮਾਜ-ਸੇਵੀ ਖੇਤਰਾਂ ਵਿਚ ਚਮਕਦਾ ਮੀਲ-ਪੱਥਰ - ਬੀਬੀ ਗੁਰਨਾਮ
ਕੌਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਮਾਜ
ਅਤੇ ਸਿੱਖਿਆ-ਖੇਤਰ ਦਾ ਰਾਹ-ਦਸੇਰਾ - ਜਸਵੰਤ ਸਿੰਘ ਸਰਾਭਾ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਇਹ
ਹਨ ਸ. ਬਲਵੰਤ ਸਿੰਘ ਉੱਪਲ
ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ |
ਪੰਜਾਬੀ
ਵਿਰਾਸਤ ਦਾ ਪਹਿਰੇਦਾਰ : ਕਮਰਜੀਤ ਸਿੰਘ ਸੇਖੋਂ
ਉਜਾਗਰ ਸਿੰਘ, ਪਟਿਆਲਾ |
ਕੁੱਖ
‘ਚ ਧੀ ਦਾ ਕਤਲ, ਕਿਉਂ ?
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ
ਸਾਹਿਬ |
ਜਿੰਦਗੀ
‘ਚ ਇਕ ਵਾਰ ਮਿਲਦੇ ‘ਮਾਪੇ’
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ
ਸਾਹਿਬ |
ਪੰਜਾਬੀਅਤ
ਦਾ ਰਾਜਦੂਤ : ਨਰਪਾਲ ਸਿੰਘ ਸ਼ੇਰਗਿੱਲ
ਉਜਾਗਰ ਸਿੰਘ, ਪਟਿਆਲਾ |
ਦੇਸ਼
ਕੀ ਬੇਟੀ ‘ਗੀਤਾ’
ਮਿੰਟੂ ਬਰਾੜ , ਆਸਟ੍ਰੇਲੀਆ |
ਮਾਂ–ਬਾਪ
ਦੀ ਬੱਚਿਆਂ ਪ੍ਰਤੀ ਕੀ ਜ਼ਿੰਮੇਵਾਰੀ ਹੈ?
ਸੰਜੀਵ ਝਾਂਜੀ, ਜਗਰਾਉਂ। |
ਸੋ
ਕਿਉ ਮੰਦਾ ਆਖੀਐ...
ਗੁਰਪ੍ਰੀਤ ਸਿੰਘ, ਤਰਨਤਾਰਨ |
ਨੈਤਿਕ ਸਿੱਖਿਆ
ਦਾ ਮਹੱਤਵ
ਡਾ. ਜਗਮੇਲ ਸਿੰਘ ਭਾਠੂਆਂ, ਦਿੱਲੀ |
“ਸਰਦਾਰ ਸੰਤ ਸਿੰਘ ਧਾਲੀਵਾਲ
ਟਰੱਸਟ”
ਬੀੜ੍ਹ ਰਾਊ
ਕੇ (ਮੋਗਾ) ਦਾ ਸੰਚਾਲਕ ਸ: ਕੁਲਵੰਤ ਸਿੰਘ ਧਾਲੀਵਾਲ (ਯੂ ਕੇ )
ਗੁਰਚਰਨ ਸਿੰਘ ਸੇਖੋਂ ਬੌੜਹਾਈ
ਵਾਲਾ(ਸਰੀ)ਕਨੇਡਾ |
ਆਦਰਸ਼ ਪਤੀ
ਪਤਨੀ ਦੇ ਗੁਣ
ਪੇਸ਼ਕਰਤਾ: ਹਰਦੀਪ ਸਿੰਘ ਮਾਨ, ਅਸਟਰੀਆ |
‘ਮਾਰੂ’
ਸਾਬਤ ਹੋ ਰਿਹਾ ਹੈ ਸੜਕ ਦੁਰਘਟਣਾ ਨਾਲ ਸਬੰਧਤ ਕਨੂੰਨ
1860 ਵਿੱਚ ਬਣੇ ਕਨੂੰਨ ਵਿੱਚ ਤੁਰੰਤ ਸੋਧ ਦੀ ਲੋੜ
ਸੁਰਿੰਦਰ ਭਾਰਤੀ ਤਿਵਾੜੀ, ਫਰੀਦਕੋਟ |
ਵਿਸ਼ਵ
ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦਾ ਰੂਬਰੂ ਸਮਾਗਮ
ਦੌਰਾਨ ਸਨਮਾਨ |
ਵਿਰਾਸਤ ਭਵਨ
ਵਿਖੇ ਪਾਲ ਗਿੱਲ ਦਾ ਸਨਮਾਨ |
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ |
ਗੰਗਾ‘ਚ ਵਧ ਰਿਹਾ ਪ੍ਰਦੂਸ਼ਨ ਕੇਂਦਰ ਲਈ ਚਿੰਤਾ ਦਾ ਵਿਸ਼ਾ: ਬਾਂਸਲ
ਧਰਮ ਲੂਨਾ |
ਆਓ ਮਦਦ ਕਰੀਏ ਕਿਉਂਕਿ......
3 ਜੰਗਾਂ ਲੜਨ ਵਾਲਾ 'ਜ਼ਿੰਦਗੀ ਨਾਲ ਜੰਗ' ਹਾਰਨ ਕਿਨਾਰੇ
ਹੈ!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ) |
|
|
|
|
|