|
|
|
ਪੰਜਾਬੀ ਭਾਸ਼ਾ ਦਾ ਆਧੁਨਿਕ ਵਿਕਾਸ
ਪ੍ਰਵਾਸੀ ਪੰਜਾਬੀ
ਪ੍ਰਤਿਨਿਧ ਮੰਡਲ ਦੀ ਪੰਜਾਬ ਫੇਰੀ
ਨਵੰਬਰ - ਦਸੰਬਰ 2022 |
|
|
|
|
|
ਪੰਜਾਬੀ ਭਾਸ਼ਾ ਦੀ ਸਮੱਸਿਆ
ਇਹ
ਠੀਕ ਹੈ ਕਿ ਪਰਿਵਰਤਨ ਕੁਦਰਤ ਦਾ ਨਿਯਮ ਹੈ। ਪਰ ਵਿਸ਼ਵ ਵਿਆਪਕ ਮੰਡੀ ਵਿੱਚ
ਤੁਫ਼ਾਨੀ ਰਫ਼ਤਾਰ ਨਾਲ਼ ਆਈ ਤਬਦੀਲੀ ਨੇ ਹਰ ਮੁਆਸ਼ਰੇ ਦੇ ਲੋਕਾਂ ਦੇ ਜਨਜੀਵਨ
ਨੂੰ ਹੈਰਾਨੀਜਨਕ ਪੱਧਰ ਤੇ ਤਬਦੀਲ ਕਰਕੇ ਰੱਖ ਦਿੱਤਾ ਹੈ। ਇਸ ਪਰਿਵਰਤਨ ਕਾਰਨ
ਦੁਨੀਆਂ ਦੀਆਂ ਅਨੇਕਾਂ ਭਾਸ਼ਾਵਾਂ ਨੂੰ ਅਨੇਕਾਂ ਪ੍ਰਕਾਰ ਦੀਆਂ ਮੁਸ਼ਕਲਾਂ ਦਾ
ਸਾਹਮਣਾ ਕਰਨਾ ਪੈ ਰਿਹਾ ਹੈ। ਅਨੇਕਾਂ ਭਾਸ਼ਾਵਾਂ ਆਪਣੀ ਹੋਂਦ ਦੀ ਲੜਾਈ ਲੜ
ਰਹੀਆਂ ਹਨ।
ਪੰਜਾਬੀ ਭਾਸ਼ਾ ਦੀ ਸਾਂਭ ਸੰਭਾਲ਼, ਪ੍ਰਚਾਰ ਪਾਸਾਰ
ਵਾਸਤੇ ਅਨੇਕਾਂ ਪ੍ਰਕਾਰ ਦੇ ਯਤਨ ਬੜੇ ਲੰਮੇ ਸਮੇਂ ਤੋਂ ਹੋ ਰਹੇ ਹਨ। ਵੱਡੀਆਂ-੨
ਪੰਜਾਬੀ ਵਿਸ਼ਵ ਕਾਨਫਰੰਸਾਂ ਹੋ ਰਹੀਆਂ ਹਨ। ਇਹ ਵੀ ਆਮ ਸੁਣਨ ਵਿੱਚ ਆਉਂਦਾ ਹੈ
ਕਿ ਪੰਜਾਬੀ ਦੁਨੀਆਂ ਵਿੱਚ 10ਵੀਂ ਭਾਸ਼ਾ ਹੈ। ਕਈ ਭਾਵੁਕਤਾ ਵੱਸ ਕਨੇਡਾ ਤੇ
ਬ੍ਰਤਾਨੀਆ ਵਿੱਚ ਇਸਦਾ ਦਰਜਾ ਦੂਜਾ ਜਾਂ ਤੀਜਾ ਐਲਾਨਣ ਵਿੱਚ ਮਾਣ ਮਹਿਸੂਸ ਕਰਦੇ
ਹਨ। ਪਰ ਨੀਝ ਨਾਲ਼ ਦੇਖਿਆ ਜਾਵੇ ਤਾਂ ਹਕੀਕਤ ਹੋਰ ਹੈ। ਇਸ ਹਕੀਕਤ ਦੀਆਂ
ਪੇਚੀਦਾ ਗੰਢਾਂ ਖੋਹਲਣ ਅਤੇ ਫਰੋਲਣ ਦੀ ਲੋੜ ਹੈ।
ਸੰਚਾਰ ਮਾਧਿਅਮ
ਦੇ ਖੇਤਰ ਵਿੱਚ ਨਾਮਵਰ ਸੰਸਥਾ 'ਬੀਬੀਸੀ' ਬਾਰੇ ਤਾਂ ਸਾਰੇ ਪੰਜਾਬੀ ਜਾਣਦੇ ਹਨ।
ਬਹੁਤਾ ਦੂਰ ਕੀ ਜਾਣਾ ਅੱਜ ਤੋਂ ਦਸ ਕੁ ਸਾਲ ਪਹਿਲਾਂ ਬਹੁਤੇ ਪੰਜਾਬੀਆਂ ਨੂੰ ਇਹ
ਨਹੀਂ ਸੀ ਪਤਾ ਕਿ ਬੀਬੀਸੀ ਦੇ ਵੈੱਬਸਾਈਟ (ਜਾਲਸਥਲ) ਉੱਤੇ ਵੱਡੀਆਂ ਭਾਸ਼ਾਵਾਂ
ਦੇ ਨਾਲ਼ ਨਿੱਕੀਆਂ ਭਾਸ਼ਾਵਾਂ ਭਾਵ ਨਿਪਾਲੀ, ਬਰਮੀ ਇੱਥੋਂ ਤੱਕ ਕਿ ਪਸ਼ਤੋ
ਵਿੱਚ ਵੀ ਜਾਣਕਾਰੀ ਉਪਲਬਧ ਹੈ ਪਰ ਉੱਥੇ ਉਹਨਾਂ ਦੀ ਪੰਜਾਬੀ ਭਾਸ਼ਾ ਦਾ ਨਾਮੋ
ਨਿਸ਼ਾਨ ਤੱਕ ਨਹੀਂ। ਨਾ ਹੀ ਕਿਸੇ ਨੇ ਇਸ ਬਾਰੇ ਕੋਈ ਤਰੱਦਦ ਕਰਨ ਦਾ ਯਤਨ ਹੀ
ਕੀਤਾ।
ਏਹ ਹਾਲ ਹੀ ਪੰਜਾਬ ਵਿੱਚ ਪੰਜਾਬੀ ਦੀ ਸਥਿਤੀ ਬਾਰੇ ਹੈ।
ਬਹੁਤਿਆਂ ਨੂੰ ਇਹ ਤਾਂ ਪਤਾ ਹੈ ਕਿ 1967 ਵਿੱਚ ਲਛਮਣ ਸਿੰਘ ਸਰਕਾਰ
ਨੇ ਕਨੂੰਨ ਪਾਸ ਕਰਕੇ ਪੰਜਾਬੀ ਨੂੰ 'ਰਾਜ ਭਾਸ਼ਾ' ਦਾ ਦਰਜਾ ਪ੍ਰਦਾਨ ਕੀਤਾ ਸੀ।
ਪਰ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਲੱਗ ਸਕਿਆ ਕਿ ਪੰਜਾਬੀ ਨੂੰ ਪੰਜਾਬ ਵਿੱਚ
ਲਾਗੂ ਕਰਵਾਉਣ ਵਿੱਚ ਕਿਹੜੀਆਂ ਅੜਚਣਾਂ ਆਉਂਦੀਆਂ ਰਹੀਆਂ ਜੋ ਅੱਜ ਵੀ ਜਾਰੀ ਹਨ।
ਦਰਅਸਲ ਇਹ ਹੈ ਉਹ ਹਕੀਕੀ ਪੇਚੀਦਾ ਗੰਢ ਜਿਸਨੂੰ ਖੋਹਲਣ ਦਾ ਅਮਲੀ ਯਤਨ ਕਰਨ
ਵਿੱਚ ਪੰਜਾਬੀ ਅੱਜ ਤੱਕ ਨਾਕਾਮ ਰਹੇ।
ਮੌਜੂਦਾ ਕੰਪਿਊਟਰ ਯੁੱਗ
ਵਿੱਚ ਪੰਜਾਬੀ ਵਿਕਾਸ ਮੰਚ ਯੂ. ਕੇ. ਨੇ ਇਸ ਗੁੰਝਲਦਾਰ
ਬੁਝਾਰਤ ਦੀ ਤਹਿ ਤੱਕ ਜਾਣ ਦਾ ਉਪ੍ਰਾਲਾ ਕੀਤਾ ਹੈ। ਇਸ ਮਨੋਰਥ ਲਈ ਉਨ੍ਹਾਂ ਕਈ
ਸਾਲ ਪਹਿਲਾਂ ਲਏ ਸੁਪਨੇ ਨੂੰ ਸਾਕਾਰ ਕਰਨ ਦੇ ਯਤਨ ਨੂੰ ਅਮਲੀ ਰੂਪ ਦੇਣ ਦਾ
ਪਰਿਯੋਜਨ ਉਲੀਕਿਆ ਹੈ।
ਇਸ ਕਾਰਜ ਲਈ ਦੁਨੀਆਂ ਭਰ ਦੇ ਸੁਹਿਰਦ ਪੰਜਾਬੀ ਹਿਤੈਸ਼ੀਆਂ ਦੇ ਨਾਲ਼ ਨਾਲ਼
ਪੰਜਾਬ ਦੇ ਬੁੱਧੀਜੀਵੀਆਂ ਨਾਲ਼ ਸੰਵਾਦ ਰਚਾਉਣ ਲਈ ਇਸ ਸਾਲ ਨਵੰਬਰ ਵਿੱਚ
ਪ੍ਰਵਾਸੀ ਪੰਜਾਬ ਪ੍ਰਤੀਨਿੱਧ ਮੰਡਲ ਦੀ ਫੇਰੀ ਦਾ
ਪ੍ਰੋਗਰਾਮ ਬਣਾਇਆ ਹੈ, ਜਿਸ ਲਈ ਸਭ ਨਾਲ਼ ਸੰਪਰਕ ਕਰਨ ਦੇ ਯਤਨ ਹੋ ਰਹੇ ਹਨ।
ਕੋਈ ਵੀ ਸੁਹਿਰਦ ਪੰਜਾਬੀ ਇਸ ਮੰਡਲ ਵਿੱਚ ਇਨ੍ਹਾਂ ਸਾਧਨਾਂ ਰਾਹੀਂ
ਨਾਮ ਦਰਜ ਕਰਾ ਸਕਦਾ ਹੈ।
pvm-org@outlook.com ਜਾਂ
info@5abi.com ਵਟਸਐਪ ਨੰਬਰ:
+44 7720 843749 ਜਾਂ +44 7766 415429 ਜਾਂ +44 7729 348513 |
|
|
ਪੰਜਾਬੀ ਵਿਕਾਸ ਮੰਚ
ਦੀਆਂ ਸਰਗਰਮੀਆਂ ਅਤੇ ਬੀ: ਬੀ: ਸੀ: ਤੇ ਪੰਜਾਬੀ
ਭਾਸ਼ਾ ਲਈ ਮੁਹਿੰਮ - 2016 |
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|