ਭੂਮਿਕਾ: ਰਾਗੁ ਧਨਾਸਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਰਮ ਅਨੁਸਾਰ
ਦਸਵਾਂ ਰਾਗ ਹੈ। ਰਚਨਾਵਾਂ: ਰਾਗ ਦੇ ਸਿਰਲੇਖ ਹੇਠ ਗੁਰੂ ਨਾਨਕ ਦੇਵ ਜੀ (15),
ਗੁਰੂ ਅਮਰ ਦਾਸ ਜੀ (9), ਗੁਰੂ ਰਾਮ ਦਾਸ ਜੀ (13), ਗੁਰੂ ਅਰਜੁਨ ਦੇਵ ਜੀ (60),ਗੁਰੁ
ਤੇਗ ਬਹਾਦੁਰ ਜੀ (4), ਭਗਤ ਕਬੀਰ ਜੀ (5), ਭਗਤ ਰਵੀਦਾਸ ਜੀ (3), ਭਗਤ ਤ੍ਰਿਲੋਚਨ ਜੀ
(1) ਭਗਤ ਨਾਮਦੇਵ ਜੀ (5), ਭਗਤ ਧੰਨਾ ਜੀ (1), ਭਗਤ ਪੀਪਾ ਜੀ (1) ਅਤੇ ਭਗਤ ਸੈਨ ਜੀ
(1) ਸਮੇਤ 12 ਮਹਾਂਪੁਰਸ਼ਾ ਦੀਆਂ ਕੁੱਲ 118 ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ
ਪੰਨਾ 660 ਤੋਂ ਪੰਨਾ 695 ਤੱਕ, ਰਾਗੁ ਧਨਾਸਰੀ ਵਿੱਚ ਦਰਜ ਹਨ।
ਵਿਆਖਿਆ: ਇਸ ਰਾਗ ਸਬੰਧੀ ਜਾਣਕਾਰੀ ਹੇਠਾਂ ਦਿੱਤੀ ਗਈ ਹੈ।
ਥਾਟ |
ਕਾਫੀ |
ਜਾਤਿ |
ਔਡਵ ਸੰਪੂਰਣ (ਆਰੋਹ ਵਿੱਚ ਪੰਜ ਅਤੇ ਅਵਰੋਹ ਵਿੱਚ ਸੱਤ ਸੁਰ) |
ਪ੍ਰਾਕਰਿਤੀ |
ਕਰੁਣਾਮਈ ਅਤੇ ਗੰਭੀਰ |
ਸਵਰ |
ਨੀ ਅਤੇ ਗਾ ਕੋਮਲ ਮਾ ਤੀਵਰ ਬਾਕੀ ਸਾਰੇ ਸ਼ੁੱਧ ਸੁਰ ਲੱਗਦੇ ਹਨ |
ਵਾਦੀ |
ਪਾ |
ਸਮਵਾਦੀ |
ਸਾ |
ਸਮਾ |
ਦਿਨ ਦਾ ਤੀਸਰਾ ਪਹਿਰ ( ਦੁਪਹਿਰ 12 ਵਜੇ ਤੋਂ 3 ਵਜੇ ਤੱਕ) |
ਵਰਜਿਤ |
ਰੇ ਅਤੇ ਧਾ ਆਰੋਹੀ ਵਿੱਚ ਵਰਜਿਤ ਹੁੰਦੇ ਹਨ |
ਆਰੋਹੀ |
ਸਾ ਗਾ ਮਾ ਪਾ ਨੀ ਸਾਂ |
ਅਵਰੋਹੀ |
ਸਾਂ ਨੀ ਧਾ ਪਾ ਮਾ ਗਾ ਰੇ ਸਾ |
ਪਕੜ |
ਨੀ ਸਾ ਗਾ ਗਾ ਮਾ ਪਾ, ਪਾ, ਨੀ ਧਾ ਪਾ, ਗਾ, ਮਾ ਗਾ, ਰੇ ਸਾ, |
|