ਭੂਮਿਕਾ: ਰਾਗੁ ਦੇਵਗੰਧਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਰਮ
ਅਨੁਸਾਰ ਛੇਵਾਂ ਰਾਗ ਹੈ। ਰਚਨਾਵਾਂ: ਇਸ ਰਾਗ ਦੇ ਸਿਰਲੇਖ ਹੇਠ ਗੁਰੂ ਰਾਮ ਦਾਸ
ਜੀ (6), ਗੁਰੂ ਅਰਜੁਨ ਦੇਵ ਜੀ (38) ਅਤੇ ਗੁਰੂ ਤੇਗ ਬਹਾਦੁਰ ਜੀ (3) ਸਮੇਤ 3
ਮਹਾਂਪੁਰਸ਼ਾ ਦੀਆਂ ਕੁੱਲ 47 ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 527 ਤੋਂ
ਪੰਨਾ 536 ਤੱਕ, ਰਾਗੁ ਦੇਵਗੰਧਾਰੀ ਵਿੱਚ ਦਰਜ ਹਨ।
ਬਾਣੀ:
|
ਅੰਮ੍ਰਿਤਾ ਪ੍ਰਿਅ ਬਚਨ ਤੁਹਾਰੇ ॥
ਅਤਿ ਸੁੰਦਰ ਮਨਮੋਹਨ ਪਿਆਰੇ ਸਭਹੂ ਮਧਿ ਨਿਰਾਰੇ ॥ 1 ॥ ਰਹਾਉ ॥
ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ ॥
ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ ਮੋਹਿ ਠਾਕੁਰ ਹੀ ਦਰਸਾਰੇ ॥ 1 ॥
ਦੀਨੁ ਦੁਆਰੈ ਆਇਓ ਠਾਕੁਰ ਸਰਨਿ ਪਰਿਓ ਸੰਤ ਹਾਰੇ ॥ |
ਵਿਆਖਿਆ: ਇਸ ਰਾਗ ਸਬੰਧੀ ਜਾਣਕਾਰੀ ਹੇਠਾਂ ਦਿੱਤੀ ਗਈ ਹੈ।
ਥਾਟ |
ਭੈਰਵ |
ਜਾਤਿ |
ਔਡਵ ਸੰਪੂਰਣ (ਆਰੋਹ ਵਿੱਚ ਪੰਜ ਅਤੇ ਅਵਰੋਹ ਵਿੱਚ ਸੱਤ ਸੁਰ) |
ਪ੍ਰਾਕਰਿਤੀ |
ਸ਼ਾਤਮਈ |
ਸਵਰ |
ਸਾ ਗਾ ਮਾ ਪਾ ਧਾ ਸ਼ੁੱਧ ਅਤੇ ਅਵਰੋਹ ਵਿੱਚ ਰੇ ਧਾ ਸ਼ੁੱਧ ਅਤੇ ਕੋਮਲ
ਦੋਨੋਂ ਹੀ ਲੱਗਦੇ ਹਨ |
ਵਾਦੀ |
ਮਾ |
ਸਮਵਾਦੀ |
ਸਾ |
ਸਮਾ |
ਦਿਨ ਦਾ ਪਹਿਲਾ ਪਹਿਰ 6 ਵਜੇ ਤੋਂ 9 ਵਜੇ ਤੱਕ |
ਵਰਜਿਤ |
ਗਾ ਅਤੇ ਨੀ ਆਰੋਹੀ ਵਿੱਚ ਵਰਜਿਤ ਹੁੰਦੇ ਹਨ |
ਆਰੋਹੀ |
ਸਾ ਰੇ ਮਾ ਪਾ, ਧਾ ਪਾ ਮਾ, ਪਾ ਧਾ ਸਾ, |
ਅਵਰੋਹੀ |
ਸਾਂ ਨੀ ਧੁ ਪਾ,ਮਾ ਗਾ ਰੇ ਸਾ |
ਪਕੜ |
ਮਾ, ਪਾ ਧਾ, ਮਾ, ਗਾ, ਸਾ ਰੇ ਮਾ |
|