ਭੂਮਿਕਾ: ਰਾਗੁ ਗੂਜਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਰਮ ਅਨੁਸਾਰ
ਪੰਜਵਾਂ ਰਾਗ ਹੈ । ਰਚਨਾਵਾਂ: ਇਸ ਰਾਗ ਦੇ ਸਿਰਲੇਖ ਹੇਠ ਗੁਰੂ ਨਾਨਕ ਦੇਵ ਜੀ (7),
ਗੁਰੂ ਅਮਰ ਦਾਸ ਜੀ (74), ਗੁਰੂ ਰਾਮ ਦਾਸ ਜੀ (8), ਗੁਰੂ ਅਰਜੁਨ ਦੇਵ ਜੀ (97), ਭਗਤ
ਕਬੀਰ ਜੀ (2), ਭਗਤ ਰਵੀਦਾਸ ਜੀ (1), ਭਗਤ ਨਾਮਦੇਵ ਜੀ (20), ਭਗਤ ਜੈਦੇਵ (1) ਅਤੇ
ਤ੍ਰਿਲੋਚਨ ਜੀ (2) ਸਮੇਤ 9 ਮਹਾਂਪੁਰਸ਼ਾ ਦੀਆਂ ਕੁੱਲ 194 ਰਚਨਾਵਾਂ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਦੇ ਪੰਨਾ 489 ਤੋਂ ਪੰਨਾ 526 ਤੱਕ, ਰਾਗੁ ਗੂਜਰੀ ਵਿੱਚ ਦਰਜ ਹਨ।
ਬਾਣੀ:
ਮਨੁ ਕੁੰਚਰੁ ਪੀਲਕੁ ਗੁਰੂ ਗਿਆਨੁ ਕੁੰਡਾ ਜਹ ਖਿੰਚੇ ਤਹ
ਜਾਇ॥
ਨਾਨਕ ਹਸਤੀ ਕੁੰਡੇ ਬਾਹਰਾ ਫਿਰਿ ਫਿਰਿ ਉਝੜਿ ਪਾਇ ॥ 2 ॥ ਪਉੜੀ ॥
ਵਿਆਖਿਆ: ਇਸ ਰਾਗ ਸਬੰਧੀ ਜਾਣਕਾਰੀ ਹੇਠਾਂ ਦਿੱਤੀ ਗਈ ਹੈ।
ਥਾਟ |
ਤੋੜੀ |
ਜਾਤਿ |
ਸਾੜਵ-ਸਾੜਵ (ਆਰੋਹ ਅਤੇ ਅਵਰੋਹ ਵਿੱਚ ਛੇ ਛੇ ਸੁਰ) |
ਪ੍ਰਾਕਰਿਤੀ |
ਸ਼ਾਤ ਅਤੇ ਭਗਤੀ ਭਾਵ |
ਸਵਰ |
ਰੇ, ਗਾ, ਧਾ ਕੋਮਲ, ਮਾ ਤੀਵਰ, ਬਾਕੀ ਸਾਰੇ ਸ਼ੁੱਧ ਸੁਰ ਲੱਗਦੇ ਹਨ |
ਵਾਦੀ |
ਧਾ |
ਸਮਵਾਦੀ |
ਗਾ (ਰੇ) |
ਸਮਾ |
ਦਿਨ ਦਾ ਦੂਸਰਾ ਪਹਿਰ 9 ਵਜੇ ਤੋਂ 12 ਵਜੇ ਤੱਕ |
ਵਰਜਿਤ |
ਪਾ |
ਆਰੋਹੀ |
ਸਾ ਰੇ ਗਾ ਮਾ* ਧਾ ਨੀ ਸਾ |
ਅਵਰੋਹੀ |
ਸਾਂ ਨੀ ਧੁ ਮਾ* ਗਾ ਰੇ ਸਾ |
ਪਕੜ |
ਮਾ* ਧਾ ਨੀ ਧਾ, ਮਾ* ਗਾ ਰੇ ਗਾ ਰੇ ਸਾ |
|