ਭੂਮਿਕਾ: ਰਾਗੁ ਆਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਰਮ ਅਨੁਸਾਰ
ਚੌਥਾ ਰਾਗ ਹੈ। ਰਚਨਾਵਾਂ: ਇਸ ਰਾਗ ਦੇ ਸਿਰਲੇਖ ਹੇਠ ਗੁਰੂ ਨਾਨਕ ਦੇਵ ਜੀ
(129), ਗੁਰੂ ਅੰਗਦ ਦੇਵ ਜੀ (21), ਗੁਰੂ ਅਮਰ ਦਾਸ ਜੀ (31) ਗੁਰੂ ਰਾਮ ਦਾਸ ਜੀ (33),
ਗੁਰੂ ਅਰਜੁਨ ਦੇਵ ਜੀ (185), ਗੁਰੂ ਤੇਗ ਬਹਾਦੁਰ ਜੀ (1), ਭਗਤ ਕਬੀਰ ਜੀ (37), ਭਗਤ
ਰਵੀਦਾਸ ਜੀ (6), ਭਗਤ ਨਾਮਦੇਵ ਜੀ (5), ਭਗਤ ਧੰਨਾ (3) ਅਤੇ ਸ਼ੇਖ ਫਰੀਦ ਜੀ (2) ਸਮੇਤ
11 ਮਹਾਂਪੁਰਸ਼ਾ ਦੀਆਂ ਕੁੱਲ 453 ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 347
ਤੋਂ ਪੰਨਾ 488 ਤੱਕ, ਰਾਗੁ ਆਸਾ ਵਿੱਚ ਦਰਜ ਹਨ।
ਬਾਣੀ:
ਮੇਰੇ ਜੀਅੜਿਆ ਪਰਦੇਸੀਆ ਕਿਤੁ ਪਵਹਿ ਜੰਜਾਲੇ ਰਾਮ॥
ਸਾਚਾ ਸਾਹਿਬੁ ਮਨਿ ਵਸੈ ਕੀ ਫਾਸਹਿ ਜਮ ਜਾਲੇ ਰਾਮ॥
ਮਛੁਲੀ ਵਿਛੁੰਨੀ ਨੈਣ ਰੁੰਨੀ ਜਾਲੁ ਬਧਿਕਿ ਪਾਇਆ॥
ਸੰਸਾਰੁ ਮਾਇਆ ਮੋਹੁ ਮੀਠਾ ਅੰਤਿ ਭਰਮੁ ਚੁਕਾਇਆ॥
ਭਗਤਿ ਕਰਿ ਚਿਤੁ ਲਾਇ ਹਰਿ ਸਿਉ ਛੋਡਿ ਮਨਹੁ ਅੰਦੇਸਿਆ॥
ਸਚੁ ਕਹੈ ਨਾਨਕੁ ਚੇਤਿ ਰੇ ਮਨ ਜੀਅੜਿਆ ਪਰਦੇਸੀਆ ॥ 3 ॥
ਵਿਆਖਿਆ: ਇਸ ਰਾਗ ਸਬੰਧੀ ਜਾਣਕਾਰੀ ਹੇਠਾਂ ਦਿੱਤੀ ਗਈ ਹੈ।
ਥਾਟ |
ਬਿਲਾਵਲ |
ਜਾਤਿ |
ਔਡਵ ਸੰਪੂਰਣ (ਆਰੋਹ ਵਿੱਚ ਪੰਜ ਅਤੇ ਅਵਰੋਹ ਵਿੱਚ ਸੱਤ ਸੁਰ) ਕਈ ਵਿਦਵਾਨ
ਇਸਨੂੰ ਸ਼ਾਡਵ-ਸੰਪੂਰਣ ਮੰਨਕੇ ਆਰੋਹ ਵਿੱਚ ਗਾ ਵਰਜਿਤ, ਵਾਦੀ ਰੇ ਅਤੇ ਸੰਵਾਦੀ ਮਾ
ਦੱਸਦੇ ਹਨ ਪਰ ਪ੍ਰਚੱਲਤ ਕਿਸਮ ਔਡਵ-ਸੰਪੂਰਣ ਵਾਲੀ ਹੀ ਹੈ। |
ਪ੍ਰਾਕਰਿਤੀ |
ਸ਼ਾਤਮਈ |
ਸਵਰ |
ਸਾਰੇ ਸ਼ੁੱਧ ਸੁਰ ਲੱਗਦੇ ਹਨ |
ਵਾਦੀ |
ਮਾ |
ਸਮਵਾਦੀ |
ਸਾ |
ਸਮਾ |
ਸਵੇਰ 3 ਤੋਂ ਸਵੇਰ 6 ਵਜੇ ਤੱਕ |
ਵਰਜਿਤ |
ਗਾ ਆਰੋਹੀ ਵਿੱਚ ਵਰਜਿਤ ਹੁੰਦਾ ਹੈ |
ਆਰੋਹੀ |
ਸਾ ਰੇ ਮਾ ਪਾ ਧਾ ਸਾ |
ਅਵਰੋਹੀ |
ਸਾਂ ਨੀ ਧਾ ਪਾ ਮਾ ਗਾ ਰੇ ਸਾ |
ਪਕੜ |
ਸਾ, ਰੇ, ਮਾ ਪਾ ਧਾ,ਪਾ ਮਾ, ਗਾ ਰੇ ਸਾ ਰੇ ਗਾ, ਸਾ |
|