ਭੂਮਿਕਾ: ਰਾਗੁ ਗਉੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਰਮ ਅਨੁਸਾਰ
ਤੀਸਰਾ ਰਾਗ ਹੈ । ਰਚਨਾਵਾਂ: ਇਸ ਰਾਗ ਦੇ ਸਿਰਲੇਖ ਹੇਠ ਗੁਰੂ ਨਾਨਕ ਦੇਵ ਜੀ,
ਗੁਰੂ ਅਮਰ ਦਾਸ ਜੀ, ਗੁਰੂ ਰਾਮ ਦਾਸ ਜੀ, ਗੁਰੂ ਅਰਜੁਨ ਦੇਵ ਜੀ, ਗੁਰੂ ਤੇਗ ਬਹਾਦੁਰ ਜੀ,
ਭਗਤ ਕਬੀਰ ਜੀ, ਭਗਤ ਰਵੀਦਾਸ ਜੀ ਅਤੇ ਭਗਤ ਨਾਮਦੇਵ ਜੀ (1) ਸਮੇਤ 8 ਮਹਾਂਪੁਰਸ਼ਾ ਦੀਆਂ
ਕੁੱਲ 743 ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 151 ਤੋਂ ਪੰਨਾ 346 ਤੱਕ,
ਰਾਗੁ ਗਉੜੀ ਵਿੱਚ ਦਰਜ ਹਨ।
ਵੇਰਵਾ: ਕੁੱਲ ਰਚਨਾਵਾਂ ਇਸ ਪ੍ਰਕਾਰ ਹਨ
ਗੁਰੂ ਸਾਹਿਬ |
ਰਚਨਾਵਾਂ |
ਗੁਰੂ ਨਾਨਕ ਦੇਵ ਜੀ |
40 |
ਗੁਰੂ ਅਮਰ ਦਾਸ ਜੀ |
43 |
ਗੁਰੂ ਰਾਮ ਦਾਸ ਜੀ |
109 |
ਗੁਰੂ ਅਰਜੁਨ ਦੇਵ ਜੀ |
462 |
ਗੁਰੂ ਤੇਗ ਬਹਾਦੁਰ ਜੀ |
9 |
ਭਗਤ ਕਬੀਰ ਜੀ |
74 |
ਭਗਤ ਰਵੀਦਾਸ ਜੀ |
5 |
ਭਗਤ ਨਾਮਦੇਵ ਜੀ |
1 |
ਬਾਣੀ: ਰਾਗੁ ਗਉੜੀ ਵਿਚ ਲਿਖੀ ਹੋਈ ਪਵਿਤਰ ਬਾਣੀ ਵਿੱਚੋਂ ਸ੍ਰੀ ਗੁਰੂ
ਅਰਜਨ ਦੇਵ ਜੀ ਦਾ ਗਉੜੀ ਸੁਖਮਨੀ ਵਿੱਚ ਇਕ ਸਲੋਕ ਇਸ ਪ੍ਰਕਾਰ ਹੈ:-
ਗਉੜੀ ਸੁਖਮਨੀ, ਗੁਰੂ ਅਰਜਨ ਦੇਵ ਜੀ (ਪੰਨਾ 262)
ਆਦਿ ਗੁਰਏ ਨਮਹ ॥ ਜੁਗਾਦਿ ਗੁਰਏ ਨਮਹ ॥
ਸਤਿਗੁਰਏ ਨਮਹ ॥ ਸ੍ਰੀ ਗੁਰਦੇਵਏ ਨਮਹ ॥ 1 ॥
ਵਿਆਖਿਆ: ਇਸ ਰਾਗ ਸਬੰਧੀ ਜਾਣਕਾਰੀ ਹੇਠਾਂ ਦਿੱਤੀ ਗਈ ਹੈ।
ਥਾਟ |
ਭੈਰਵ |
ਜਾਤਿ |
ਔਡਵ ਸੰਪੂਰਣ (ਆਰੋਹ ਵਿੱਚ ਪੰਜ ਅਤੇ ਅਵਰੋਹ ਵਿੱਚ ਸੱਤ ਸੁਰ) |
ਪ੍ਰਾਕਰਿਤੀ |
ਭਗਤੀਮਈ |
ਸਵਰ |
ਰੇ ਧਾ ਕੋਮਲ ਮਾ ਤੀਵਰ ਬਾਕੀ ਸਾਰੇ ਸ਼ੁੱਧ ਸੁਰ ਲੱਗਦੇ ਹਨ |
ਵਾਦੀ |
ਰੇ |
ਸਮਵਾਦੀ |
ਪਾ |
ਸਮਾ |
ਸ਼ਾਮ 3 ਵਜੇ ਤੋਂ ਸ਼ਾਮ 6 ਵਜੇ ਤੱਕ (ਚੌਥਾ ਪਹਿਰ) |
ਵਰਜਿਤ |
ਗਾ ਅਤੇ ਧਾ ਆਰੋਹੀ ਵਿੱਚ ਵਰਜਿਤ ਹੁੰਦੇ ਹਨ |
ਆਰੋਹੀ |
ਸਾ ਰੇ ਮਾ ਪਾ ਨੀ ਸਾ |
ਅਵਰੋਹੀ |
ਸਾਂ ਨੀ ਧੁ ਪਾ ਮਾ ਗਾ ਰੇ ਸਾ, ਨੀ ਸਾ |
ਪਕੜ |
ਸਾ ਰੇ ਮਾ ਪਾ, ਗਾ ਰੇ ਸਾ ਨੀ ਧਾ ਪਾ ਮਾ ਪਾ ਨੀ ਸਾ |
|