ਭੂਮਿਕਾ: ਰਾਗੁ ਮਾਝ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਵਿੱਚ ਕਰਮ ਅਨੁਸਾਰ ਦੂਸਰਾ ਰਾਗ ਹੈ ।
ਰਚਨਾਵਾਂ: ਇਸ ਰਾਗ ਦੇ ਸਿਰਲੇਖ ਹੇਠ ਗੁਰੂ ਨਾਨਕ ਦੇਵ ਜੀ,
ਗੁਰੂ ਅੰਗਦ ਦੇਵ ਜੀ, ਗੁਰੂ ਅਮਰ ਦਾਸ ਜੀ, ਗੁਰੂ ਰਾਮ ਦਾਸ ਜੀ ਅਤੇ ਗੁਰੂ ਅਰਜੁਨ ਦੇਵ ਜੀ
ਸਮੇਤ 5 ਮਹਾਂਪੁਰਸ਼ਾ ਦੀਆਂ ਕੁੱਲ 183 ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ
94 ਤੋਂ ਪੰਨਾ 150 ਤੱਕ, ਰਾਗੁ ਮਾਝ ਵਿੱਚ ਦਰਜ ਹਨ।
ਵੇਰਵਾ: ਕੁੱਲ ਰਚਨਾਵਾਂ ਇਸ ਪ੍ਰਕਾਰ ਹਨ
ਗੁਰੂ ਸਾਹਿਬ |
ਰਚਨਾਵਾਂ |
ਗੁਰੂ ਨਾਨਕ ਦੇਵ ਜੀ |
62 |
ਗੁਰੂ ਅੰਗਦ ਦੇਵ ਜੀ |
22 |
ਗੁਰੂ ਅਮਰ ਦਾਸ ਜੀ |
37 |
ਗੁਰੂ ਰਾਮ ਦਾਸ ਜੀ |
12 |
ਗੁਰੂ ਅਰਜੁਨ ਦੇਵ ਜੀ |
50 |
ਬਾਣੀ: ਰਾਗੁ ਮਾਝ ਵਿਚ ਲਿਖੀ ਹੋਈ ਸ੍ਰੀ ਗੁਰੂ ਨਾਨਕ ਦੇਵ
ਜੀ ਦੀ ਪਵਿਤਰ ਬਾਣੀ ਵਿੱਚੋਂ ਇਕ ਸਲੋਕ ਇਸ ਪ੍ਰਕਾਰ ਹੈ:-
ਨਦੀਆ ਹੋਵਹਿ ਧੇਣਵਾ ਸੁੰਮ ਹੋਵਹਿ
ਦੁਧੁ ਘੀਉ ॥
ਸਗਲੀ ਧਰਤੀ ਸਕਰ ਹੋਵੈ ਖੁਸੀ ਕਰੇ ਨਿਤ ਜੀਉ ॥
ਪਰਬਤੁ ਸੁਇਨਾ ਰੁਪਾ ਹੋਵੈ ਹੀਰੇ ਲਾਲ ਜੜਾਉ ॥
ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥1॥ |
- ਰਾਗੁ ਮਾਝ ਮ: 1
(141-142)
|
ਵਿਆਖਿਆ: ਇਸ ਰਾਗ ਸਬੰਧੀ ਜਾਣਕਾਰੀ ਹੇਠਾਂ ਦਿੱਤੀ ਗਈ ਹੈ।
ਥਾਟ |
ਖੁਮਾਜ |
ਜਾਤਿ |
ਔਡਵ-ਸੰਪੂਰਣ (ਆਰੋਹ ਵਿੱਚ ਪੰਜ ਅਤੇ ਅਵਰੋਹ ਵਿੱਚ ਸੱਤ ਸੁਰ)। ਕਈ ਵਿਦਵਾਨ ਇਸ
ਨੂੰ ਸ਼ਾੜਵ-ਸੰਪੂਰਣ ਅਤੇ ਕਈ ਸੰਪੂਰਣ ਜਾਤੀ ਦਾ ਵੀ ਮੰਨਦੇ ਹਨ ਪਰ ਗੁਰਮੱਤ ਮਰਿਆਦਾ
ਅਨੁਸਾਰ ਇਸ ਨੂੰ ਔਡਵ-ਸੰਪੂਰਣ ਹੀ ਮੰਨਦੇ ਹਨ। |
ਪ੍ਰਾਕਰਿਤੀ |
ਗੰਭੀਰ |
ਸਵਰ |
ਗਾ ਅਤੇ ਨੀ ਸ਼ੁਧ ਭੀ ਅਤੇ ਕੋਮਲ ਦੋਵੇਂ ਹੀ ਵਰਤੇ ਜਾਂਦੇ ਹਨ |
ਵਾਦੀ |
ਸਾ |
ਸਮਵਾਦੀ |
ਪਾ (ਕਈ ਵਿਦਵਾਨ ਸੰਵਾਦੀ ਰੇ ਅਤੇ ਅਨੁਵਾਦੀ ਗਾ ਮੰਨਦੇ ਹਨ) |
ਸਮਾ |
ਸ਼ਾਮ 3 ਵਜੇ ਤੋਂ ਸ਼ਾਮ 6 ਵਜੇ ਤੱਕ (ਚੌਥਾ ਪਹਿਰ) |
ਵਰਜਿਤ |
ਗਾ ਅਤੇ ਧਾ ਆਰੋਹੀ ਵਿੱਚ ਵਰਜਿਤ ਹੁੰਦਾ ਹੈ (ਸ਼ਾੜਵ-ਸੰਪੂਰਣ ਜਾਤੀ ਵਿੱਚ ਕੇਵਲ
ਗਾ) |
ਆਰੋਹੀ |
ਸਾ ਰੇ ਮਾ ਪਾ ਨੀ ਸਾ |
ਅਵਰੋਹੀ |
ਸਾਂ ਨੀ ਧਾ ਪਾ,ਧਾ ਨੀ ਧਾ,ਪਾ, ਮਾ ਗਾ ਰੇ ਸਾ |
ਪਕੜ |
ਸਾ, ਪਾ, ਧਾ ਮਾ ਗਾ ਮਾ ਰੇ ਪਾ, ਗਾ, ਰੇ ਗਾ, ਸਾ ਰੇ ਸਾ |
|