141003_mithihasak-granth1_100.jpg (3545 bytes)ਮਿਥਹਾਸਕ ਗ੍ਰੰਥਾਂ ਦੇ ਸਮਰਥਕ
- ਚਰਨਜੀਤ ਸਿੰਘ ਬੱਲ

ਅਵਤਾਰਵਾਦ, ਮਿਥਹਾਸ, ਮੂਰਤੀ/ਵਿਅਕਤੀ ਉਪਾਸ਼ਨਾ, ਅੰਧਵਿਸ਼ਵਾਸੀ ਸੰਸਕਾਰ ਰਹਿਤ; ਨਿਰੋਲ ੴ ਦੀ ਉਪਾਸ਼ਾਨਾ ਤੇ ਕੀਰਤੀ ਵਾਲੀ ਅਲੋਕਿਕ ਸਿੱਖ਼ੀ ਦਾ ਜਨਮ ਤਰਕਵਾਦ ਤੋਂ ਹੋਇਆ ਹੈ। ਉਰੋਕਤ ਹਿੰਦੂ ਮਨੌਤਾਂ ਨੂੰ ਅਪਰਵਾਨ ਕਰਦਿਆਂ ਤਰਕਵਾਦੀ ਗੁਰੂ ਨਾਨਕ ਦੇਵ ਜੀ ਨੇ ਉਤਮ ਅਧਿਆਤਮਕ ਗਿਆਨ ਅਤੇ ਧਾਰਮਿਕ ਅਤੇ ਸਮਾਜਕ ਜੀਵਨ ਜਾਚ ਦੇ ਧਰਮ, ਸਿੱਖ਼ੀ ਦਾ ਆਰੰਭ ਕੀਤਾ ਅਤੇ ਪ੍ਰਚਾਰਿਆ। ਉਤਰਾਧਕਾਰੀ ਗੁਰੂ ਸਾਹਿਬਾਨ ਅਤੇ ਸੱਚੇ ਸੁੱਚੇ ਸੂਰਬੀਰ ਸਿੱਖ਼ਾਂ ਨੇ ਨਿਜੀ ਕੁਰਬਾਨੀਆਂ ਦੁਆਰਾ ਇਸ ਨੂੰ ਪਰਫੁਲਤ ਕੀਤਾ ਅਤੇ ਵਿਰੋਧੀ ਤਾਕਤਾਂ ਦੇ ਮਾਰੂ ਹੱਲਿਆਂ ਨੂੰ ਨਕਾਰਾ ਕਰ ਕੇ ਸੁਰਖਯਤ ਰੱਖਿਆ।

ਮੰਦੇ ਭਾਗਾਂ ਨੂੰ ਗੁਰੂ ਕਾਲ ਤੋਂ ਛੇਤੀ ਮਗਰੋਂ ਮੁਗਲ ਸਰਕਾਰ ਦੀ ਸਿੱਖ਼ੀ ਦਾ ਬੀ-ਨਾਸ ਵਾਲ਼ੀ ਨੀਤੀ ਅਤੇ ਅਹਿਮਦ ਸ਼ਾਹ ਅਬਦਾਲੀ, ਨਾਦਰ ਸ਼ਾਹ, ਆਦਿ ਦੇ ਮਾਰੂ ਹਮਲਿਆਂ ਕਾਰਨ ਜਦੋਂ ਸਿਖਾਂ ਨੂੰ ਘਰ ਘਾਟ ਛੱਡਣਾ ਪਿਆ ਤਾਂ ਅਨੋਖੀ ਸਿੱਖ਼ੀ ਦੇ ਪ੍ਰਚਾਰ ਅਤੇ ਗੁਰਧਾਮਾਂ ਦਾ ਪ੍ਰਬੰਧ ਮਿਥਹਾਸਮਵਾਦੀ, ਅਵਤਾਰਵਾਦੀ, ਉਦਾਸੀ ਅਤੇ ਨਿਰਮਲੇ ਸਾਧਾਂ/ਸੰਤਾਂ, ਮਹੰਤਾਂ/ਪੁਜਾਰੀਆਂ, ਹੱਥ ਆ ਗਏ। ਪੰਡਿੱਤਾਂ ਅਤੇ ਉਦਾਸੀ/ਨਿਰਮਲੇ ਸਾਧਾਂ/ਸੰਤਾਂ ਤੋਂ ਵੇਦਾਂ, ਪੁਰਾਣਾਂ, ਸ਼ਾਸਤ੍ਰਾਂ, ਵੇਦਾਂਤ, ਉਪਨਿਸ਼ਦਾਂ, ਸਿਮ੍ਰਤੀਆਂ, ਆਦਿ ਦੀ ਵਿਦਿੱਆ ਪ੍ਰਾਪਤ ਕਰਨ ਵਾਲੇ 18ਵੀਂ/19ਵੀਂ ਸਦੀ ਦੇ ਪੰਡਿਤ ਅਤੇ ਸਿੱਖ਼/ਅਸਿੱਖ਼ ਕਵੀਆਂ ਨੇ ਸਿੱਖੀ ਦੇ ਮੂਲ਼ ਸੰਕਲਪਾਂ, ਵਿਚਾਰਧਾਰਾ ਅਤੇ ਗੁਰਮਤ ਵਿਰੋਧੀ ਮਿਥਿਹਾਸਕ ਕੂੜ, ਅੰਧਵਿਸ਼ਵਾਸੀ ਮੂਰਤੀ/ਵਿਅਕਤੀ ਪੂਜਾ ਅਤੇ ਬਿਪ੍ਰਨੀ ਸੰਸਕਾਰਾਂ ਭਰਪੂਰ ਜਨਮ-ਸਾਖੀਆਂ, ਗੁਰਬਿਲਾਸ, ਰਹਿਤ-ਨਾਮੇਂ, ਦਸਮ ਗ੍ਰੰਥ, ਪੰਥ ਪ੍ਰਕਾਸ਼, ਗੁਰ ਪ੍ਰਤਾਪ ਸੂਰਜ, ਆਦਿ ਅਖੌਤੀ ਗ੍ਰੰਥ ਲਿੱਖ ਕੇ ਭੋਲ਼ੇ ਸਿੱਖ਼ਾਂ ਦੀ ਝੋਲ਼ੀ ਪਾ ਦਿੱਤੇ।

ਸਿੱਖ਼ਾਂ ਦੀ ਭਾਰੀ ਬਹੁ-ਗਣਤੀ ਗੁਰੂ ਗ੍ਰੰਥ ਸਾਹਬ ਦੀ ਗੁਰਬਾਣੀ ਨੂੰ ਆਪ ਪੜ੍ਹ, ਵਿਚਾਰ ਅਤੇ ਤਰਜਮਾਨੀ ਕਰਕੇ ਉਤਮ ਅਧਿਆਤਮਿਕ ਗਿਆਨ ਲੈਣ ਅਤੇ ਸਿੱਖ਼ੀ ਜੀਵਨ ਜਾਚ ਸਿੱਖਣ ਤੋਂ ਅਸਮਰਥ ਰਹੀ ਹੈ। ਸਿੱਟੇ ਵਜੋਂ ਸਿੱਖੀ ਦਾ ਪ੍ਰਚਾਰ ਅਤੇ ਸਿੱਖ਼ ਕੌਮ ਦੀ ਅਗਵਾਈ ਗੁਰਧਾਮਾਂ ਦੀ ਪ੍ਰਬੰਧਕ ਸ਼੍ਰੇਣੀ ਦੇ ਹੱਥ ਵੱਸ ਹੀ ਰਿਹੇ ਹਨ। ਸਮੇਂ ਦੇ ਨਾਲ ਇਸ ਸ਼ਰੇਣੀ ਦੇ ਨਾਮ ਭਾਵੇਂ ਬਦਲਦੇ ਰਹੇ ਹਨ, ਪਰ ਇਸ ਸ਼ਰੇਣੀ ਦੀਆਂ ਰੁਚੀਆਂ ਅਤੇ ਬ੍ਰਿਤੀਆਂ ਮਿਥਿਹਾਸਵਾਦੀ ਅਤੇ ਬਿਪ੍ਰਨੀ ਪੁਜਾਰੀਵਾਦੀ ਹੀ ਰਹੀਆਂ ਹਨ। ਇਸ ਸ਼੍ਰੇਣੀ ਦਾ ਉਪਰੋਕਤ ਅਖੌਤੀ ਗ੍ਰੰਥਾਂ ਨੂੰ ਸਿੱਖ਼ੀ ਦੇ ਪ੍ਰਚਾਰ ਅਤੇ ਕੌਮ ਦੀ ਅਗਵਾਈ ਦੇ ਅੰਗ ਬਨਾਉਣਾ ਸੁਭਾਵਕ ਹੈ। ਅਤੇ ਤਰਕਸ਼ਾਲੀ ਸਿੱਖ਼ ਸ਼੍ਰੇਣੀ ਦਾ ਸਿੱਖ਼ੀ ਸੰਕਲਪਾਂ, ਸਿਧਾਂਤਾਂ ਅਤੇ ਗੁਰਮਤਿ ਨੂੰ ਕਲੰਕਤ ਕਰਨ ਵਾਲੇ ਗ੍ਰੰਥਾਂ ਅਤੇ ਇਹਨਾਂ ਦੇ ਪ੍ਰਚਾਰਕਾਂ, ਪਸ਼ੰਸਕਾਂ ਪ੍ਰਤੀ ਸਿੱਖ਼ਾਂ ਨੂੰ ਸੂਚਤ ਕਰਨਾ ਵੀ ਸੁਭਾਵਕ ਹੈ।

ਸਿੱਖ਼ੀ ਦਾ ਪਰਚਾਰ ਨਿਰੋਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਧਾਰ ਤੇ ਕਰਨ ਵਜੋਂ 'ਗੁਰਮਤ ਵਿਚਾਰ ਅਤੇ ਪਰਚਾਰ ਸਿੱਖ਼ ਸਭਾ' ਨਾਮ ਦੀ ਸੰਸਥਾ ਬਣਾਉਣ ਦਾ ਉਪਰਾਲਾ ਦਾਸ ਨੇ ਕੀਤਾ ਸੀ। ਇਸ ਸੰਸਥਾ ਦੀਆਂ ਮੁਢਲੀਆਂ ਬੈਠਕਾਂ ਵਿਚ ਅਮਰਜੀਤ ਸਿੰਘ ਖੋਸਾ ਅਤੇ ਉਹਨਾਂ ਦੇ ਮਿਤ੍ਰ ਸਤਿੰਦ੍ਰਪਾਲ ਸਿੰਘ ਜੰਗੀ ਨੇ ਵੀ ਭਾਗ ਲਿਆ। ਇਕ ਬੈਠਕ ਵਿਚ ਇਹਾਂ ਨੇ ਪ੍ਰਸਿੱਧ ਸਿੱਖ਼ ਖੋਜੀ ਇਤਿਹਾਸਕਾਰ ਕਰਮ ਸਿੰਘ ਜੀ ਹਿਸਟੋਰੀਅਨ ਦੀ ਪੁਸਤਕ 'ਕਤਕ ਕਿ ਵਿਸਾਖ' ਦੀਆ ਕਾਪੀਆਂ ਮੁਫਤ ਵੰਡੀਆਂ। ਪੁਸਤਕ ਦੀ ਜਿਲਦ ਦੇ ਅੰਦਰਲੇ ਪਾਸੇ ਪੰਜ ਕੁ ਸਤਰਾਂ ਦੀ ਹੱਥ ਲਿਖਤ ਦਾ ਪਤਰਾ ਜੋੜਿਆ ਹੋਇਆ ਹੈ। ਇਸ ਹੱਥ ਲਿਖਤ, ਜੋ ਕਿ ਮੇਰਾ ਵਿਚਾਰ ਹੈ ਕਿ ਅਮਰਜੀਤ ਸਿੰਘ ਖੋਸਾ ਜਾਂ ਉਹਨਾਂ ਦੇ ਮਿਤ੍ਰ ਦੀ ਹੀ ਹੈ, ਦਾ ਇਨ ਬਿਨ ਉਤਾਰਾ:-

"ਗੁਰੂ ਦੇ ਸਿੱਖਾ, ਜੋ ਵੀ ਇਤਿਹਾਸ, ਮਿਥਹਾਸ, ਕਥਾ, ਸਾਖੀ ਤੇ ਗਰੜ-ਗਿਆਨ ਦੀਆਂ ਬਾਤਾਂ ਜੋ ਗੁਰੂ ਬਾਣੀ (ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ), ਵਾਰਾਂ ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਜੀ ਦੀ ਕਸਵੱਟੀ ਤੇ ਪੂਰੀਆਂ ਨਹੀਂ ਉਤਰਦੀਆਂ ਉਹਨਾਂ ਨੂੰ ਬੰਦ ਕਰਨ ਦਾ ਉਪਰਾਲਾ ਕਰਨਾ ਤੇਰਾ ਫਰਜ਼ ਹੈ ਤਾਂ ਜੋ ਸਿੱਖੀ ਨੂੰ ਹਾਸੋ ਹੀਣਾ ਹੋਣ ਤੋਂ ਬਚਾਇਆ ਜਾਏ। ਇਹ ਕਿਤਾਬ ਇਸ ਮੰਜ਼ਲ ਦਾ ਮੁਢਲਾ ਪੜਾਅ ਹੈ ਇਸ ਲਈ ਜ਼ਰੂਰ ਪੜੋ।"

ਤਰਕਸ਼ੀਲ ਸਿੱਖ਼ ਸ਼ਰੇਣੀ ਦੇ ਦ੍ਰਸ਼ਿਟੀਕੋਨ ਤੋਂ ਇਹ ਪੁਸਤਕ ਬਹੁਤ ਹੀ ਸ਼ਲਾਘਾ-ਯੋਗ ਹੈ ਕਿਉਂਕਿ ਇਸ ਪੁਸਤਕ ਵਿਚ ਕਰਮ ਸਿੰਘ ਜੀ ਨੇ ਹਾਸੋ ਹੀਣੇ ਮਿਥਹਾਸਕ ਕੂੜ ਅਤੇ ਗਪੌੜਾਂ ਦੇ ਸੰਗ੍ਰਿਹ 'ਭਾਈ ਬਾਲੇ ਵਾਲੀ ਜਨਮ ਸਾਖੀ' ਦਾ ਵਿਗਿਆਨਕ ਅਤੇ ਤਰਕਸ਼ੀਲ ਦਲੀਲਾਂ ਨਾਲ ਅਲੋਚਨਾਤਮਕ ਵਿਸ਼ਲੇਸ਼ਨ ਲਿਖਿਆ ਹੈ। ਪਰ ਮੇਰੇ ਇਸ ਹੱਥਲੇ ਸੰਖੇਪ ਲੇਖ ਦਾ ਵਿਸ਼ਾ ਇਹ ਪੁਸਤਕ ਨਹੀਂ, ਸਗੋਂ ਇਤਿਹਾਸ, ਮਿਥਹਾਸ, ਕਥਾ, ਸਾਖੀ ਅਤੇ ਗਰੜ-ਗਿਆਨ ਪ੍ਰਤੀ ਅਮਰਜੀਤ ਸਿੰਘ ਖੋਸਾ ਦੀ ਵਿਚਾਰਧਾਰਾ ਅਤੇ ਰੁਚੀ ਦਾ ਹੈ।

'ਕਤਕ ਕਿ ਵਿਸਾਖ' ਪੁਸਤਕ, ਜੋ ਕਿ ਮਿਥਹਾਸਕ ਕੂੜ ਦਾ ਖੰਡਨ ਕਰਦੀ ਹੈ, ਅਮਰਜੀਤ ਸਿੰਘ ਖੋਸਾ ਹੋਣਾ ਵੱਲੋਂ ਮੁਫਤ ਵੰਡਣ ਤੋਂ ਪਰਤੀਤ ਹੁੰਦਾ ਹੈ ਕਿ ਇਹ ਇਸ ਦੀ ਪ੍ਰੋੜਤਾ ਕਰਦੇ ਹਨ। ਪਰ ਉਕਤ ਹੱਥ ਲਿਖਤ ਤੋਂ ਸਿੱਧ ਹੁੰਦਾ ਹੈ ਕਿ ਅਮਰਜੀਤ ਸਿੰਘ ਖੋਸਾ ਹੋਣਾ ਅਨੁਸਾਰ (ਦਸਮੇਸ਼ ਗੁਰੂ ਜੀ ਦੀਆਂ 4/5 ਰਚਨਾਵਾਂ ਤੋਂ ਛੁਟ) ਮਿਥਹਾਸਕ ਕੂੜ ਅਤੇ ਅਸ਼ਲੀਲ ਰਚਨਾਵਾਂ, ਜਿਨ੍ਹਾਂ ਵਿਚ ਦਸਮੇਸ਼ ਜੀ ਨੂੰ ਹਿੰਦੂ ਅਵਤਾਰ, ਦੇਵੀ-ਪੂਜ, ਕਈ ਜੁਗਾਂ ਨਿਰਾਹਾਰੀ ਤੱਪਾ, ਵੇਸਵਾ ਕੋਲ਼ ਜੰਤ੍ਰ ਮੰਤ੍ਰ ਸਿੱਖਣ ਜਾਂਦੇ, ਆਦਿ ਦਰਸਾਇਆ ਗਿਆ ਹੈ, ਦਾ ਸੰਗ੍ਰਿਹ ਅਖੌਤੀ ਦਸਮ ਗ੍ਰੰਥ ਉਤਮ ਆਤਮਿਕ ਗਿਆਨ ਅਤੇ ਸਿੱਖ਼ੀ ਜੀਵਨ ਜਾਚ ਦੇ ਸੋਮੇ ਗੁਰੂ ਗ੍ਰੰਥ ਸਾਹਿਬ ਸਮਾਨ ਪਵਿਤ ਪਾਵਨ ਹੈ। ਸਪੱਸ਼ਟ ਹੈ ਕਿ ਇਹ ਦੋਵੇਂ ਤਥ ਆਪਾ-ਵਿਰੋਧੀ ਹਨ।

ਅਖੌਤੀ ਦਸਮ ਗ੍ਰੰਥ ਦੀ ਹੋਂਦ, ਉਸ ਦੀਆਂ ਮਿਥਹਾਸਕ ਤੇ ਅਸ਼ਲੀਲ ਰਚਨਾਵਾਂ ਦੇ ਲਿਖਾਰੀ/ਲਿਖਾਰੀਆਂ ਦੀ ਅਸਲੀਅਤ ਪ੍ਰਤੀ ਚਨੌਤੀ ਦੇਣ ਅਤੇ ਇਨ੍ਹਾਂ ਰਚਨਾਵਾਂ ਦਾ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਆਧਾਰਤ ਅਲੋਚਨਾਤਮਕ ਨਿਰਣਯ/ਵਿਸ਼ਲੇਸ਼ਨ ਲਿਖਣ ਵਾਲੇ ਤਰਕਸ਼ੀਲ ਵਿਦਵਾਨਾਂ ਦੇ ਕੱਟੜ ਵਿਰੋਧੀ ਅਮਰਜੀਤ ਸਿੰਘ ਖੋਸਾ ਲਿਖਦੇ ਹਨ, "ਭਾਗ ਸਿੰਘ ਅੰਬਾਲਾ, ਪ੍ਰਿੰ: ਹਰਭਜਨ ਸਿੰਘ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ, ਪ੍ਰਿੰ: ਹਰਭਜਨ ਸਿੰਘ ਚੰਦੀਗੜ੍ਹ, ਗਿ: ਸੁਰਜੀਤ ਸਿੰਘ ਮਿਸ਼ਨਰੀ ਦਿੱਲੀ ਅਤੇ ਹੋਰ ਪੰਥ ਦੋਖੀਆਂ ਵਿਚੋਂ ਲੰਘਦੀ ਹੋਈ ਇਹ ਬੀਮਾਰੀ (ਤਰਕਵਾਦ?) ਗੁਰਬਖਸ਼ ਸਿੰਘ ਕਾਲਾ-ਅਫਗਾਨਾ ਅਤੇ ਇਸ ਗੁਰਤੇਜ ਸਿੰਘ ਤੇ ਆ ਪੁਜੀ ਹੈ।" ਅਮਰਜੀਤ ਸਿੰਘ ਖੋਸਾ ਜੋ ਕਿ ਸਿਰਦਾਰ ਕਪੂਰ ਸਿੰਘ ਦਾ ਚਾਟੜਾ ਜਾਪਦਾ ਹੈ, ਪ੍ਰੋ: ਗੁਰਤੇਜ ਸਿੰਘ ਦਾ ਹੋਰ ਵੀ ਅਪਮਾਨ ਇਨ੍ਹਾਂ ਸ਼ਬਦਾਂ ਦੁਆਰਾ ਕਰਦਾ ਹੈ, "ਸੋ ਇਹ ਬੜੇ ਅਹਿਮ ਨੁਕਤੇ ਹਨ, ਜਿਸ ਕਰਕੇ ਸਿਰਦਾਰ ਕਪੂਰ ਸਿੰਘ ਜੀ ਅਤੇ ਸ੍ਰ: ਗੁਰਤੇਜ ਸਿੰਘ 'ਸਿੰਘ ਨਾਦ' ਤੇ ਚੱਕ੍ਰਵਿਹੂ ਵਾਲੇ ਅਤੇ ਇਸ 'ਦਸਮ ਗ੍ਰੰਥ ਦਾ ਛੋਛਾ…' ਵਾਲੇ ਗੁਰਤੇਜ ਸਿੰਘ ਦਾ ਵਖਰੇਵਾਂ ਬੜਾ ਹੈਰਾਨੀਜਨਕ, ਸ਼ੰਕੇ ਭਰਪੂਰ, ਕਮੀਨਤਾ ਦੀ ਹਦ ਤੋਂ ਪਾਰ ਹੁੰਦਾ ਹੋਇਆ ਕਿਵੇਂ ਗੁੱਝਾ ਰਹਿ ਸਕਦਾ ਹੈ?"

ਉਪਰੋਕਤ ਦੂਸ਼ਨ ਪ੍ਰਤੀ ਆਪਣਾ ਪੱਖ ਤਾਂ ਸ: ਗੁਰਤੇਜ ਸਿੰਘ ਹੀ ਪੇਸ਼ ਕਰ ਸਕਦੇ ਹਨ। ਪਰ ਉਤਰੀ ਅਮਰੀਕਾ ਦੇ ਤਰਕਸ਼ੀਲ ਸਿੱਖਾਂ ਦੇ ਗੜ੍ਹ ਸਰੀ, ਬੀ:ਸੀ: ਕਨੇਡਾ ਦੇ ਗੁਰੂ ਨਾਨਕ ਸਿੱਖ਼ ਗੁਰਦਵਾਰਾ ਦੇ ਪ੍ਰਧਾਨ ਸ: ਬਲਵੰਤ ਸਿੰਘ ਗਿੱਲ ਦੇ ਭਾਣਜੇ ਅਮਰਜੀਤ ਸਿੰਘ ਖੋਸਾ, ਜਿਸ ਦਾ ਤਾਲਮੇਲ ਉਸ ਗੁਰਦਵਾਰੇ ਦੀ ਸੰਗਤ ਨਾਲ ਵੇਖਿਆ ਜਾਂਦਾ ਹੈ; ਅਤੇ ਦਸਮ ਗ੍ਰੰਥ ਦੀ ਪ੍ਰੋੜਤਾ ਕਰਨ ਵਾਲੇ ਅਤੇ ਤਰਕਸ਼ੀਲ਼ ਵਿਦਵਾਨਾਂ ਦੇ ਕੱਟੜ ਵਿਰੋਧੀ ਤਾਨਾਸ਼ਾਹ ਜਥੇਦਾਰ, ਸਿੰਘ ਸਾਹਿਬਾਨ, ਕੱਟੜਪੰਥੀ ਆਰ ਐਸ ਐਸ, ਸੰਤ ਸਮਾਜ, ਆਖੰਡ ਕੀਰਤਨੀ ਜਥੇ, ਦਮਦਮੀ ਟਕਸਾਲ, ਆਦਿ ਢਾਣੀ ਦੇ ਸਹਿਯੋਗੀ ਅਮਰਜੀਤ ਸਿੰਘ ਖੋਸਾ ਦਾ ਭੇਦ ਭਰਿਆ ਵਖਰੇਵਾਂ ਕਿਦਾਂ ਗੁਝਾ ਰਹਿ ਸਕਦਾ ਹੈ?

ਪ੍ਰਾਪਤ ਜਾਨਕਾਰੀ ਅਨੁਸਾਰ ਅਮਰਜੀਤ ਸਿੰਘ ਖੋਸਾ ਅਤੇ ਇਸ ਦੇ ਮਿਤ੍ਰ ਸਤਿੰਦ੍ਰਪਾਲ ਸਿੰਘ, ਜੋ ਕਿ ਪਹਿਲਾਂ ਪਹਿਲ ਗੁਰਬਖਸ਼ ਸਿੰਘ ਕਾਲਾ-ਅਫਗਾਨਾ ਦੇ ਪ੍ਰਸ਼ੰਸਕ ਮੰਨੇ ਜਾਂਦੇ ਸਨ, ਪਰ ਮਗਰੋਂ ਉਸ ਨਾਲ ਵਿਚਾਰਧਾਰਿਕ ਮਤ-ਭੇਦ ਹੋਣ ਕਾਰਨ ਉਸ ਨੂੰ ਡਰਾਵੇ ਧਮਕੀਆਂ ਵੀ ਦੇ ਚੁਕੇ ਹਨ।

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
(c)1999-2004, 5abi.com