|
 |
|
|
|
|
|
ਪਾਠ ਕਰਵਾਉਣਾ
ਹੀ ਕਾਫੀ ਹੈ ਜਾਂ ਗੁਰਬਾਣੀ ਪੜ੍ਹ ਸੁਣ ਕੇ ਸਮਝਣੀ ਜ਼ਰੂਰੀ ਹੈ?
ਕਾਬਲ ਸਿੰਘ ਅਤੇ ਬਲਦੇਵ ਸਿੰਘ, (ਐਡਮਿੰਟਨ, ਕੈਨੇਡਾ) (09/02/2026)
|
|
|
|
|
 |
 |
| ਕਾਬਲ
ਸਿੰਘ |
ਬਲਦੇਵ
ਸਿੰਘ |
“ਕੋਈ ਗਾਵੈ ਕੋ ਸੁਣੈ ਕੋਈ ਕਰੈ ਬੀਚਾਰੁ॥ ਕੋ ਉਪਦੇਸੈ ਕੋ ਦ੍ਰਿੜੈ ਤਿਸ ਕਾ ਹੋਇ
ਉਧਾਰੁ॥” (ਪੰਨਾ 300)
ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਬਹੁਤੇ
ਧਰਮ-ਗ੍ਰੰਥ ਸੰਸਕ੍ਰਿਤ ਜਾਂ ਅਰਬੀ ਭਾਸ਼ਾ ਵਿੱਚ ਸਨ। ਗੁਰੂ ਸਾਹਿਬਾਨ ਨੇ ਗੁਰਬਾਣੀ ਆਮ
ਲੋਕਾਂ ਦੀ ਬੋਲੀ ਵਿਚ ਲਿਖੀ। ਮਨੋਰਥ ਇਹ ਸੀ ਕਿ ਹਰ ਪ੍ਰਾਣੀ ਗੁਰਬਾਣੀ ਵਿਚਲੇ
ਧਰਮ-ਗਿਆਨ ਤੋਂ ਸੇਧ ਲੈ ਕੇ ਆਪਣਾ ਜੀਵਨ ਸੁਧਾਰ ਸਕੇ, ਅਤੇ ਇਕ ਨਰੋਏ ਸਮਾਜ ਦੀ
ਸਿਰਜਨਾ ਵਿਚ ਆਪਣਾ ਹਿੱਸਾ ਪਾ ਸਕੇ। ਗੁਰੂ ਗ੍ਰੰਥ ਸਾਹਿਬ ‘ਪੋਥੀ
ਪਰਮੇਸਰ ਕਾ ਥਾਨ’ ਹਨ, ਜਾਗਦੀ ਜੋਤ ਹਨ, ਅਤੇ ਆਤਮਿਕ ਗਿਆਨ ਦਾ ਅਥਾਹ ਤੇ ਅਮੁਲ
ਭੰਡਾਰ ਹਨ। ਗੁਰਬਾਣੀ-ਗਿਆਨ ਨੂੰ ਗੁਰੂ, ਅੰਮ੍ਰਿਤ ਸ੍ਰੋਵਰ, ਤੀਰਥ ਇਸ਼ਨਾਨ ਅਤੇ ਬਾਣੀ
ਪੜ੍ਹਨ ਸੁਣਨ ਨੂੰ ਜੀਵਨ ਦਾ ਮਨੋਰਥ ਦੱਸਿਆ ਗਿਆ ਹੈ।
ਸ਼੍ਰੋਮਣੀ
ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਸੰਨ 1945 ਵਿਚ ਪ੍ਰਵਾਣਿਤ “ਸਿੱਖ ਰਹਿਤ ਮਰਿਆਦਾ”
ਅਨੁਸਾਰ ਹਰ ਸਿੱਖ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਕਰਨਾ ਜਾਰੀ ਰਖੇ ਅਤੇ ਜਿੰਨੇ
ਸਮੇ ਵਿਚ ਹੋ ਸਕੇ ਭੋਗ ਪਾ ਲਵੇ। ਸਹਿਜ ਪਾਠ ਜਾਂ ਅਖੰਡ ਪਾਠ ਪਰਿਵਾਰ ਜਾਂ ਸੰਗਤ ਆਪ
ਕਰੇ। ਜੇਕਰ ਆਪ ਪਾਠ ਨਹੀਂ ਕਰ ਸਕਦੇ ਤਾਂ ਪਾਠੀਆਂ ਤੋਂ ਸੁਣਿਆ ਜਾ ਸਕਦਾ ਹੈ। ਪਰ ਇਹ
ਨਾ ਹੋਵੇ ਕਿ ਪਾਠੀ ਇਕੱਲਾ ਬੈਠ ਕੇ ਪਾਠ ਕਰਦਾ ਰਹੇ ਅਤੇ ਪਰਿਵਾਰ ਜਾਂ ਸੰਗਤ ਵਿਚੋਂ
ਕੋਈ ਸੁਣਦਾ ਹੀ ਨਾ ਹੋਵੇ।
ਗੁਰੂ ਗ੍ਰੰਥ ਸਾਹਿਬ ਵਿਚ ਬਾਣੀ ਪੜ੍ਹਨ, ਸੁਣਨ,
ਮੰਨਣ, ਸਮਝਣ ਅਤੇ ਅਮਲ ਕਰਨ ਬਾਰੇ ਬਹੁਤ ਉਦਾਹਰਣਾਂ ਹਨ। ਜਪੁਜੀ ਸਾਹਿਬ ਵਿਚ
ਗੁਰਬਾਣੀ ਸੁਣਨ (8 ਤੋਂ 11 ਪਉੜੀਆਂ), ਮੰਨਣ (12 ਤੋਂ 15 ਪਉੇੜੀਆਂ), ਅਤੇ
ਧਰਮੀ-ਜੀਵਨ ਘੜਨ (38ਵੀਂ ਪਉੜੀ) ਬਾਰੇ ਉਪਦੇਸ਼ ਹੈ।
“ਅਨਦੁ ਸੁਣਹੁ
ਵਡਭਾਗੀਹੋ ਸਗਲ ਮਨੋਰਥ ਪੂਰੇ॥” “ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ॥” “ਸੁਣਤੇ
ਪੁਨੀਤ ਕਹਤੇ ਪਵਿਤੁ ਸਤਿਗੁਰੁ ਰਹਿਆ ਭਰਪੂਰੇ॥” (ਅਨੰਦ ਸਾਹਿਬ ਪਉੜੀ 40)।
“ਪੜ੍ਹੀ ਸੁਣੀ ਬਾਣੀ” ਦੀ ਅਰਦਾਸ ਅਸੀਂ ਨਿਤ ਕਰਦੇ ਹਾਂ। “ਜੋ ਪ੍ਰਭ ਕੋ ਮਿਲਬੋ
ਚਹੈ ਖੋਜ ਸ਼ਬਦ ਮੈਂ ਲੇਹ” ਦੋਹਰੇ ਦਾ ਹਿੱਸਾ ਹੈ।
ਭਾਈ ਗੁਰਦਾਸ ਜੀ ਦੀ
ਬਾਣੀ:
“ਖਾਂਡ ਖਾਂਡ ਕਹੇ ਜਿਹਬਾ ਨਾ ਸਵਾਦ ਮੀਠੋ ਆਵੈ, ਅਗਨਿ ਅਗਨਿ ਕਹੈ
ਸੀਤ ਨ ਬਿਨਾਸ ਹੈ॥ ਬੈਦੁ ਬੈਦੁ ਕਹੈ ਰੋਗ ਮਿਟਨ ਨ ਕਾਹੂ ਕੋ, ਦ੍ਰਬੁ ਦ੍ਰਬੁ
ਕਹੇ ਕੋਊ ਦ੍ਰਬੈ ਨ ਬਿਲਾਸ ਹੈ॥ ਚੰਦਨੁ ਚੰਦਨੁ ਕਹਤ ਪ੍ਰਗਟੈ ਨ ਸੁਬਾਸ ਬਾਸ,
ਚੰਦੁ ਚੰਦੁ ਕਹੇ ਉਜੀਆਰੋ ਨ ਪ੍ਰਗਾਸ ਹੈ॥ ਤੈਸੇ ਗਿਆਨ-ਗੋਸਟਿ ਕਹਤ ਨ ਰਹਤ
ਪਾਵੈ, ਕਰਨੀ ਪ੍ਰਧਾਨ ਭਾਨ ਉਦਿਤ ਅਕਾਸਿ ਹੈ॥”
ਆਮ ਜੀਵਨ ਵਿਚੋਂ ਕੁਝ
ਉਦਾਹਰਣਾਂ ਉਪਰਲੀ ਸੋਚ ਨੂੰ ਹੋਰ ਦ੍ਰਿੜ ਕਰਨ ਲਈ ਵਰਣਨ ਹਨ।
ਕੀ ਸਿਰਫ ਘਰ
ਵਿਚ ਰਖਣ, ਵੇਖਣ, ਜਾਂ ਕਿਸੇ ਹੋਰ ਵਿਅਕਤੀ ਦੇ ਵਰਤਣ ਨਾਲ ਸਾਨੂੰ ਖੁਰਾਕ, ਪਾਣੀ,
ਅਤੇ ਦਵਾਈ ਦਾ ਫਾਇਦਾ ਹੋ ਜਾਵੇਗਾ? ਕੀ ਮਾਪੇ ਬੱਚਿਆਂ ਨੂੰ ਸਕੂਲ ਭੇਜਣ ਵੇਲੇ
ਕਹਿੰਦੇ ਹਨ ਕਿ ਜਾ ਕੇ ਕੁਝ ਪ੍ਹੜਨਾ ਜਾਂ ਸਿਖਣਾ ਨਹੀਂ, ਸਗੋਂ ਜਦੋਂ ਅਧਿਆਪਕ ਪੜ੍ਹਾ
ਰਿਹਾ ਹੋਵੇ ਤਾਂ ਆਪ ਖਾਣ ਪੀਣ, ਖੇਡਣ, ਜਾਂ ਗੱਲਾਂ ਕਰਨ ਵਿਚ ਰੁਝੇ ਰਹਿਣਾ? ਕੀ
ਅਧਿਆਪਕ ਦੇ ਪੜ੍ਹਾਏ ਹੋਏ ਸਬਕ ਨੂੰ ਬਿਨਾਂ ਸੁਣੇ ਜਾਂ ਸਮਝੇ ਵਿਦਿਆਰਥੀ ਨੂੰ
ਪ੍ਰੀਖਿਆ ਵਿਚ ਚੰਗੇ ਨੰਬਰ ਮਿਲ ਸਕਦੇ ਹਨ?
ਬਹੁਤੀ ਵਾਰ ਸਹਿਜ ਪਾਠ ਜਾਂ
ਅਖੰਡ ਪਾਠ ਪਾਠੀਆਂ ਤੋਂ ਕਰਵਾਇਆ ਜਾਂਦਾ ਹੈ, ਪਰ ਪਾਠ ਸੁਣਨ ਜਾਂ ਸਮਝਣ ਵੱਲ ਬਹੁਤ
ਘੱਟ ਧਿਆਨ ਦਿੱਤਾ ਜਾਂਦਾ ਹੈ। ਇਹ ਤਾਂ ਇਸ ਤਰ੍ਹਾਂ ਹੈ ਕਿ ਕਿਸੇ ਨੂੰ ਆਦਰ ਨਾਲ
ਸੁਹਣੇ ਕਮਰੇ ਵਿਚ ਵਧੀਆ ਪਲੰਘ ਤੇ ਬਿਠਾ ਕੇ ਕਹਿਣਾ ਕਿ ਤੁਸੀਂ ਬੋਲੀ ਜਾਉ ਪਰ ਅਸੀਂ
ਆਪ ਜੀ ਦੀ ਗਲ ਸੁਣਨੀ ਜਾਂ ਸਮਝਣੀ ਨਹੀਂ, ਕਿਉਕਿ ਅਸੀਂ ਖਾਣ-ਪੀਣ, ਗੱਲਾਂ ਕਰਨ,
ਪ੍ਰਹੁਣਿਆਂ ਦੀ ਆਉ-ਭਗਤ ਅਤੇ ਹੋਰ ਕੰਮਾਂ ਵਿਚ ਰੁਝੇ ਹੋਏ ਹਾਂ।
ਤੁਸੀਂ ਗਲ
ਕਰੋ ਤੇ ਕੋਈ ਧਿਆਨ ਨਾਂ ਦੇਵੇ ਜਾਂ ਸੁਣਨ ਵਾਲਾ ਹੀ ਨਾਂ ਹੋਵੇ ਤਾਂ ਤੁਸੀਂ ਖਿਝ
ਨਹੀਂ ਜਾਵੋਗੇ? ਕੀ ਕੋਈ ਕਲਾਕਾਰ ਸਰੋਤਿਆਂ ਤੋਂ ਬਿਨਾਂ ਕਲਾ ਵਿਖਾਉਂਦਾ ਹੈ? ਪੈਸੇ
ਭੇਜ ਕੇ ਪਾਠ ਕਰਵਾਉਣ ਵਿਚ ਤਾਂ ਗੁਰਬਾਣੀ ਪੜ੍ਹਨ, ਸੁਣਨ, ਜਾਂ ਸਮਝਣ ਦਾ ਸੰਕਲਪ ਹੀ
ਨਹੀਂ ਰਹਿੰਦਾ। ਸੋਚੋ, ਕੀ ਅਜਿਹਾ ਕਰਨ ਨਾਲ ਅਸੀਂ ਗੁਰੂ ਗ੍ਰੰਥ ਸਾਹਿਬ ਅਤੇ
ਗੁਰਬਾਣੀ ਦਾ ਨਿਰਾਦਰ ਤਾਂ ਨਹੀਂ ਕਰ ਰਹੇ?
ਗੁਰਬਾਣੀ ਦੇ ਗਿਆਨ ਤੋਂ ਸਖਣੇ
ਰਹਿ ਕੇ ਪਾਠ ਕਰਵਾਉਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਿਰਜੀਵ ਬੁਤ ਵਾਂਗ ਪੂਜਣ,
ਸੰਸਾਰਕ ਲੋੜਾਂ ਪੂਰੀਆਂ ਕਰਨ (ਵਿਆਹ, ਮਰਗ, ਗ੍ਰਹਿਪ੍ਰਵੇਸ਼, ਸੁਖਣਾ ਪੂਰੀ ਹੋਣੀ,
ਆਦਿ), ਜਾਂ ਵਿਖਾਵਾ ਕਰਨ ਲਈ ਵਰਤਣ ਵਾਂਗ ਹੈ। ਪਾਠ ਦਾ ਅਸਲ ਮਨੋਰਥ ਗੁਰਬਾਣੀ
ਨੂੰ ਪੜ੍ਹ ਜਾਂ ਸੁਣ ਕੇ ਸਮਝਣਾ ਹੈ, ਨਾ ਕਿ ਰਸਮ ਰਿਵਾਜ ਪੂਰੇ ਕਰਨੇ ।
ਜਿਵੇ ਕਿ ਹਰ ਚੀਜ਼ ਸਿੱਖਣ ਵੇਲੇ ਅਕਸਰ ਹੁੰਦਾ ਹੈ, ਪਾਠ ਸਿੱਖਣ ਵੇਲੇ ਵੀ ਪਹਿਲਾਂ
ਗਲਤੀਆਂ ਹੋਣੀਆਂ ਸੁਭਾਵਕ ਹਨ। ਪ੍ਰੰਤੂ ਮਿਹਰਵਾਨ ਗੁਰੂ ਆਪਣੇ ਅਣਜਾਣ ਸਿੱਖਾਂ ਦੀਆਂ
ਭੁਲਾਂ ਬਖਸ਼ ਕੇ ਗਲੇ ਲਾਉਂਦਾ ਹੈ। ਵਾਰ ਵਾਰ ਡਿਗਣ ਤੋਂ ਬਾਅਦ ਹੀ ਸ਼ਾਹ ਸਵਾਰ ਬਣੀਦਾ
ਹੈ।
ਉਪਰ ਲਿਖੇ ਦਾ ਮੰਤਵ ਪਾਠ ਕਰਨ ਜਾਂ ਕਰਵਾਉਣ ਤੋਂ ਮਨ੍ਹਾ ਕਰਨਾ ਕਦਾਚਿਤ
ਨਹੀਂ, ਸਗੋਂ ਗੁਰਬਾਣੀ-ਭਾਵ ਨਾਲ ਜੋੜਨ ਦਾ ਹੈ। ਹੋ ਸਕੇ ਤਾਂ ਪਾਠ ਆਪ ਕਰੋ। ਪਾਠੀਆਂ
ਅਤੇ ਪ੍ਰਚਾਰਕਾਂ ਨੂੰ ਅਧਿਆਪਕ ਸਮਝ ਕੇ ਉਨ੍ਹਾਂ ਤੋਂ ਪਾਠ ਕਰਨਾ ਸਿਖੋ ਤੇ ਗੁਰਬਾਣੀ
ਦੇ ਅਰਥ ਸਮਝੋ। ਵਾਹਿਗੁਰੂ ਜੀ ਸਾਨੂੰ ਗੁਰਬਾਣੀ-ਆਸ਼ੇ ਅਨੁਸਾਰ ਆਪਣਾ ਜੀਵਨ ਜਿਊਣ ਅਤੇ
ਸਮਾਜ-ਸੇਵਾ ਕਰਨ ਦੀ ਸੁਮੱਤ ਬਖਸ਼ਣ, ਇਹੀ ਅਰਦਾਸ ਹੈ।
|
|
|
|
|
|
|
|
|
|
ਪਾਠ
ਕਰਵਾਉਣਾ ਹੀ ਕਾਫੀ ਹੈ ਜਾਂ ਗੁਰਬਾਣੀ ਪੜ੍ਹ ਸੁਣ ਕੇ ਸਮਝਣੀ ਜ਼ਰੂਰੀ ਹੈ?
ਕਾਬਲ ਸਿੰਘ ਅਤੇ ਬਲਦੇਵ ਸਿੰਘ, (ਐਡਮਿੰਟਨ,
ਕੈਨੇਡਾ) |
ਰੌਸ਼ਨੀਆਂ
ਦਾ ਤਿਉਹਾਰ ਦੀਵਾਲੀ ਸੰਜੀਵ ਝਾਂਜੀ,
ਜਗਰਾਉਂ |
ਗੁਰਮਤਿ
ਵਿਚਾਰਧਾਰਾ ਵਿਚ ਕਿਰਤ ਦਾ ਸੰਕਲਪ ਡਾ.
ਨਿਸ਼ਾਨ ਸਿੰਘ ਰਾਠੌਰ |
27
ਅਕਤੂਬਰ ਨੂੰ ਬਰਸੀ ‘ਤੇ ਵਿਸ਼ੇਸ਼
ਸਿਦਕਵਾਨ ਸਿੱਖ ਧਰਮ ਦਾ
ਮਹਾਨ ਸਪੂਤ: ਸ਼ਹੀਦ ਦਰਸ਼ਨ ਸਿੰਘ ਫੇਰੂਮਾਨ
ਉਜਾਗਰ ਸਿੰਘ, ਪਟਿਆਲਾ |
ਅੱਖੀਂ
ਵੇਖਿਆ ਨਨਕਾਣਾ ਸਾਕਾ ਡਾ. ਹਰਸ਼ਿੰਦਰ
ਕੌਰ, ਪਟਿਆਲਾ |
ਐਸੀ
ਲਾਲ ਤੁਝ ਬਿਨੁ ਕਉਨੁ ਕਰੈ ਡਾ.
ਹਰਸ਼ਿੰਦਰ ਕੌਰ, ਪਟਿਆਲਾ |
੧੩
ਜਨਵਰੀ ‘ਤੇ ਵਿਸ਼ੇਸ਼ - ਨੀਂਹ ਪੱਥਰ, ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ
ਗਿਆਨੀ ਜਨਮ ਸਿੰਘ ਸ੍ਰੀ ਨਨਕਣਾ ਸਾਹਿਬ |
ਮਾਨਵਤਾ
ਅਤੇ ਇਨਸਾਨੀਅਤ ਦਾ ਰਖਵਾਲਾ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ
ਉਜਾਗਰ ਸਿੰਘ, ਪਟਿਆਲਾ |
ਤੰਤੀ
ਸਾਜ਼ਾਂ ਨਾਲ ਰਾਗਾਂ ਵਿੱਚ ਗੁਰਬਾਣੀ ਕੀਰਤਨ
ਲਖਵਿੰਦਰ ਜੌਹਲ ‘ਧੱਲੇਕੇ’ |
ਗੁਰਬਾਣੀ
ਸੰਗੀਤ ਦਾ ਉਦੇਸ਼ ਮਨਿੰਦਰ ਸਿੰਘ,
ਕਾਲਗਰੀ, ਕਨੇਡਾ |
ਸ਼੍ਰੋਮਣੀ
ਭਗਤ ਨਾਮਦੇਵ ਜੀ ਕੰਵਲਜੀਤ ਕੌਰ
ਢਿੱਲੋਂ, ਤਰਨ ਤਾਰਨ |
ਬਾਬਾ
ਦੀਪ ਸਿੰਘ ਜੀ ਦੀ ਅਦੁਤੀ ਸ਼ਹਾਦਤ
ਜਸਵੰਤ ਸਿੰਘ ‘ਅਜੀਤ’, ਦਿੱਲੀ |
ਧਰਮ
ਅਤੇ ਮਜਹਬ: ਦਾਰਸ਼ਨਿਕ ਅਤੇ ਵਿਹਾਰਕ ਪੱਧਰ ਦੇ ਬੁਨਿਆਦੀ ਮੱਤ-ਭੇਦ
ਡਾ: ਬਲਦੇਵ ਸਿੰਘ ਕੰਦੋਲਾ |
ਚਾਰ
ਸਾਹਿਬਜ਼ਾਦੇ
ਇਕਵਾਕ ਸਿੰਘ ਪੱਟੀ |
ਸ਼ਹੀਦੀ
ਪੁਰਬ ਲਈ ਵਿਸ਼ੇਸ਼
ਸ੍ਰੀ ਗੁਰੂ ਤੇਗ
ਬਹਾਦਰ ਜੀ ਦੀ ਅਦੁਤੀ ਸ਼ਹਾਦਤ
ਜਸਵੰਤ ਸਿੰਘ ‘ਅਜੀਤ’, ਦਿੱਲੀ |
ਕੀ
ਭਾਰਤ ਦਾ ਸਮਰਾਟ ਅਕਬਰ ਅਤੇ ਉਸ ਦਾ ਲਸ਼ਕਰ, ਗੋਇੰਦਵਾਲ ਦੀ ਧਰਤੀ ਉੱਤੇ ਗੁਰੂ
ਅਮਰਦਾਸ ਜੀ ਦੇ ਨਿਵਾਸ ਵਿਖੇ ਪੰਗਤ ਵਿਚ ਲੰਗਰ ਛਕਦਾ ਹੋਇਆ ਕੋਈ ਲੋੜਵੰਦ ਸੀ?
- ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ |
ਕੀ
ਗੁਰਬਾਣੀ ਦਾ ਅੱਖਰ ਅੱਖਰ ਸੱਚ ਹੈ ?
ਡਾ: ਗੁਰਮੀਤ ਸਿੰਘ ‘ਬਰਸਾਲ’, ਕੈਲੇਫੋਰਨੀਆਂ |
ਗੁਰਬਾਣੀ
ਦਾ ਅਦਬ ਸਤਿਕਾਰ
ਮਨਿੰਦਰ ਸਿੰਘ, ਕੈਲਗਰੀ, ਕੈਨੇਡਾ |
ਊਚਾ
ਦਰ ਸਤਿਗੁਰ ਨਾਨਕ ਦਾ
ਰਵੇਲ ਸਿੰਘ ਇਟਲੀ |
ਅੰਧੇਰਾ
ਰਾਹ
ਦਲੇਰ ਸਿੰਘ ਜੋਸ਼, ਯੂ ਕੇ |
ਗੁਰੂ
ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼-ਸਥਾਨ ਤੇ ਨਿਸ਼ਾਨ ਸਾਹਿਬ ਜਰੂਰੀ ਹੋਵੇ
ਜਸਵਿੰਦਰ ਸਿੰਘ ‘ਰੁਪਾਲ’, ਲੁਧਿਆਣਾ |
ਸਿੱਖੀ
ਸੇਵਾ ਸੋਸਾਇਟੀ ਵੱਲੋਂ ਸਵਿਟਜ਼ਰਲੈਂਡ ਦੇ ਗੁਰਦਵਾਰਾ ਸਾਹਿਬ ਲਾਗਿਨਥਾਲ ਵਿਖੇ
1, 2, 3 ਅਗਸਤ ਨੂੰ ਤਕਰੀਰ, ਦਸਤਾਰ ਅਤੇ ਕੀਰਤਨ ਮੁਕਾਬਲੇ
ਰਣਜੀਤ ਸਿੰਘ ਗਰੇਵਾਲ, ਇਟਲੀ |
ਗੁਰੂ
ਗੋਬਿੰਦ ਸਿੰਘ ਜੀ ਦੇ ਸਮੇਂ ਦੀ ਪੋਥੀ ਸਾਹਿਬ ਦੇ ਇਟਲੀ ਦੀਆਂ ਸੰਗਤਾਂ ਨੂੰ
ਕਰਵਾਏ ਗਏ ਦਰਸ਼ਨ
ਰਣਜੀਤ ਸਿੰਘ ਗਰੇਵਾਲ, ਇਟਲੀ |
ਵਿਸ਼ਵ
ਏਕਤਾ ਅਤੇ ਅਖੰਡਤਾ ਦਾ ਆਧਾਰ -ਨਾਨਕ ਬਾਣੀ
ਡਾ. ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ |
ਸਿੱਖ
ਧਰਮ ਦੀ ਵਿਲੱਖਣਤਾ
ਡਾ. ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ |
ਭਗਤ
ਲੜੀ ਦੇ ਅਨਮੋਲ ਹੀਰੇ ਭਗਤ ਰਵਿਦਾਸ ਜੀ!
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ |
ਬਾਬੇ
ਨਾਨਕ ਦਾ ਰੱਬੀ ਧਰਮ ਕੀ ਸੀ? ਅਤੇ ਅੱਜ ਕਿੱਥੇ ਹੈ?
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ |
ਅਜੋਕੇ
ਪ੍ਰਚਾਰਕ ਗੁਰਮਤਿ ਪ੍ਰਚਾਰਨ ਅਤੇ ਪ੍ਰਸਾਰਨ ਵਿੱਚ ਸਫਲ ਕਿਉਂ ਨਹੀਂ ਹੋ ਰਹੇ?
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ |
ਸਿਰੋਪਾਉ
ਦਾ ਇਤਿਹਾਸ, ਪ੍ਰੰਪਰਾ ਅਤੇ ਦੁਰਵਰਤੋਂ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ |
ਲੜੀਆਂ
ਦੇ ਪਾਠਾਂ, ਨਗਰ ਕੀਰਤਨਾਂ, ਪ੍ਰਭਾਤ ਫੇਰੀਆਂ, ਮੇਲਿਆਂ, ਵੰਨ ਸੁਵੰਨੇ ਲੰਗਰਾਂ,
ਮਹਿੰਗੇ ਰਵਾਇਤੀ ਸਾਧਾਂ, ਰਾਗੀਆਂ, ਪ੍ਰਬੰਧਕਾਂ ਅਤੇ ਪ੍ਰਚਾਰਕਾਂ ਦਾ, ਸਿੱਖੀ
ਨੂੰ ਲਾਭ ਅਤੇ ਘਾਟਾ?
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ |
ਖਾਲਸਾ
ਵੈਸਾਖੀ ਅਤੇ ਵੈਸਾਖੀਆਂ ਕੀ ਹਨ?
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ |
ਅਲਹ
ਸ਼ਬਦ ਦੀ ਸਮੀਖਿਆ
ਦਲੇਰ ਸਿੰਘ ਜੋਸ਼, ਲੁਧਿਆਣਾ |
ਖਾਲਸਾ
ਪੰਥ …ਜਿਸਦੀ ਹਰ ਪੀੜ੍ਹੀ ਨੇ ਬਲਿਦਾਨਾਂ ਦੀ ਪਰੰਪਰਾ ਨੂੰ ਕਾਇਮ ਰੱਖਿਆ
ਜਸਵੰਤ ਸਿੰਘ ‘ਅਜੀਤ’, ਦਿੱਲੀ |
|
ਹੋਲਾ-ਮਹੱਲਾ
ਸ਼ਸ਼ਤ੍ਰ ਵਿਦਿਆ ਦੇ ਅਭਿਆਸ ਦਾ ਪ੍ਰਤੀਕ ਹੈ ਨਾਂ ਕਿ ਥੋਥੇ-ਕਰਮਕਾਂਡਾਂ ਦਾ ਮੁਥਾਜ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
|
ਗਰੁਦੁਆਰਾ
ਸੈਨਹੋਜੇ ਵਿਖੇ “ਗੁਰੂ ਪੰਥ” ਵਿਸ਼ੇ ਤੇ ਸੈਮੀਨਾਰ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ |
ਗੁਰੁ ਗੋਬਿੰਦ
ਸਿੰਘ ਜੀ ਦੀ ਭਾਰਤੀ ਸਮਾਜ ਨੂੰ ਦੇਣ
ਹਰਬੀਰ ਸਿੰਘ ਭੰਵਰ, ਲੁਧਿਆਣਾ |
ਮੁਕਤਸਰ ਦੀ ਜੰਗ ਤੇ
ਚਾਲੀ ਮੁਕਤੇ (ਵਿਛੁੜੇ ਮਿਲੇ)
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ |
ਲੋਹੜੀ
ਮੌਸਮੀ, ਬ੍ਰਾਹਮਣੀ ਜਾਂ ਸਿੱਖ ਤਿਉਹਾਰ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ |
ਗੁਰੂ ਗੋਬਿੰਦ ਸਿੰਘ,
ਗੁਰੂ ਨਾਨਕ ਪਾਤਸ਼ਾਹ ਦੇ ਜਾਨਸ਼ੀਨ ਹੀ ਸਨ ਨਾਂ ਕਿ ਵੱਖਰੇ ਪੰਥ ਦੇ ਵਾਲੀ!
“ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਨਾਮ”
-
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
|
|
|
|
|
|
|
|
|
 |
|
|
|
|