|
ਸ੍ਰੀ ਹਰਪਾਲ
ਸਿੰਘ ਚੀਮਾ |
ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ “ਇਨਸਾਫ਼” ਅਤੇ ਵਿਲਸਨ ਸੋਂਸੀਨੀ ਗੁੱਡਰਿੱਚ
ਤੇ ਰੋਸਾਟੀ ਦੀ ਫਰਮ ਨੇ ਅੱਜ ਰਾਜਸੀਸ਼ਰਨ ਮੰਗ ਰਹੇ
ਸ੍ਰੀ ਚੀਮਾ ਉਤੇ ਲਾਈਆਂ ਧਾਰਮਿਕ ਪਾਬੰਦੀਆਂ, ਜਿਸਕਰਕੇ ਉਹਨਾਂ ਨੂੰ ਜੇਲ ਵਿੱਚ
ਸਿਰ ਢਕਣ ਤੇ ਰੋਕ ਹੈ, ਨੂੰ ਫੈਡਰਲ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਸ੍ਰੀ ਹਰਪਾਲ
ਸਿੰਘ ਚੀਮਾ ਜੋ 1997 ਤੋਂ ਜੇਲ ਵਿੱਚ ਆਪਣੇ ਰਾਜਸੀਸ਼ਰਨ ਦੇ ਮੁਕੱਦਮੇ ਦੇ ਫੈਸਲਾ
ਦੀ ਉਡੀਕ ਕਰ ਰਹੇ ਹਨ। ਰਾਬਿਨ ਗੋਲਡਫੈਡਨ
“ਇੰਮੀਗ੍ਰਾਂਟਸ ਰਾਈਟਸ ਪ੍ਰੋਜੈਕਟ , ਦੀ ਵਕੀਲ ਨੇ ਕਿਹਾ, "ਇਹ ਬੜੇ ਦੁਖ ਦੀ ਗੱਲ
ਹੈ ਕਿ ਜ਼ੁਲਮ ਤੋਂ ਬਚਣ ਵਾਸਤੇ ਰਾਜਸੀਸ਼ਰਨ ਦੀ ਮੰਗ ਕਰ ਰਹੇ ਇਨਸਾਨ ਨੂੰ, ਨਾ ਸਿਰਫ
ਸਾਲਾਂ ਬੱਧੀ ਜੇਲ ਵਿਚ ਹੀ ਬੰਦ ਕੀਤਾ ਹੋਇਆ ਹੈ ਬਲਕਿ ਉਸਦੀ ਧਾਰਮਿਕ ਆਜ਼ਾਦੀ ਵੀ
ਖੋਹੀ ਹੈ, ਜਿਸਦੀ ਹਰ ਕੋਈ ਅਮਰੀਕਾ ਵਿਚ ਉਮੀਦ ਰੱਖਦਾ ਹੈ"।
ਸ੍ਰੀ ਹਰਪਾਲ ਸਿੰਘ ਚੀਮਾ ਜੋ ਕਿ ਹਿੰਦੁਸਤਾਨ ਵਿੱਚ ਰਾਜਨੀਤੀ ਵਿਚ ਹਿੱਸਾ ਲੈਣ
ਵਾਲੇ ਮੱਨੂਖੀ ਅਧਿਕਾਰਾਂ ਦੇ ਵਕੀਲ ਸਨ, ਭਾਰਤੀ ਹੁਕਮਰਾਨਾਂ ਦੇ ਅਤਿਅੰਤ ਤਸੀਹਿਆਂ
ਤੋਂ ਬਾਅਦ ਅਮਰੀਕਾ ਪਹੁੰਚਣ ਵਿਚ ਕਾਮਯਾਬ ਹੋ ਗਿਆ ਸੀ। ਉਨਾਂ ਦੀ ਰਾਜਸੀਸ਼ਰਨ ਦੀ
ਅਰਜ਼ੀ ਇਮੀਗਰੇਸ਼ਨ ਅਦਾਲਤ ਵਿਚ 1993 ਤੋਂ ਲਟਕ ਰਹੀ ਹੈ।
ਜਦੋਂ ਕਿ ਸਿੱਖ ਧਰਮ ਵਿਚ ਹਰ ਵੇਲੇ ਮਰਦਾਂ ਵਾਸਤੇ ਸਿਰ ਢਕ ਕੇ ਰੱਖਣਾ
ਜ਼ਰੂਰੀ ਹੈ, ਯੂਬਾ ਸਿਟੀ ਜੇਲ੍ਹ ਕਰਮਚਾਰੀ ਸਰਦਾਰ ਚੀਮਾ ਨੂੰ ਸਿਰ ਢਕ ਕੇ ਮੰਜੇ
ਤੋਂ ਥੋੜਾ ਪਰ੍ਹੇ ਜਾਣ ਦੀ ਆਗਿਆ ਨਹੀ ਦਿੰਦੇ। "ਧਰਮ ਦੀ ਪਾਲਣਾ ਕਰਨ ਦੀ ਕੀਮਤ
ਮੰਜੇ ਨਾਲ ਬੱਝ ਕੇ ਰਹਿ ਜਾਣਾ ਨਹੀ ਹੋਣਾ ਚਾਹੀਦਾ," ਵਕੀਲ ਗੋਲਡਫੈਡਨ ਨੇ ਕਿਹਾ।
ਇਹ ਮੁਕੱਦਮਾ ਫੈਡਰਲ ਇਮੀਗਰੇਸ਼ਨ ਮਹਿਕਮੇ ਅਤੇ ਯੂਬਾ ਸਿਟੀ ਜੇਲ੍ਹ ਅਫ਼ਸਰਾਂ ਦੇ
ਖਿਲਾਫ ਕੀਤਾ ਗਿਆ ਹੈ। ਕਿਉਕਿ ਅਮਰੀਕਾਂ ਦੇ ਇਮੀਗਰੇਸ਼ਨ ਤੇ ਕਸਟਮ ਲਾਗੂ ਕਰਤਾ
ਮਹਿਕਮੇ ਦੀ ਇਹ ਜ਼ੁੰਮੇਵਾਰੀ ਹੈ ਕਿ ਹਰ ਜੇਲ੍ਹ ਵਿਚ ਕੈਦੀਆਂ ਨੂੰ ਰਾਸ਼ਟਰੀ ਹਿਰਾਸਤ
ਸਟੈਂਡਰਡ ਮੁਤਾਬਕ ਰੱਖਿਆ ਜਾਵੇ। ਇਸ ਸਟੈਂਡਰਡ ਵਿਚ ਸ਼ਾਮਲ ਹਨ ਗਾਈਡ ਲਾਈਨਾਂ
ਜਿਹਨਾਂ ਮੁਤਾਬਕ ਇਮੀਗ੍ਰੇਸ਼ਨ ਵਾਲੇ ਕੈਦੀਆਂ ਨੂੰ ਧਾਰਮਿਕ ਕਾਰਨਾਂ ਕਰਕੇ ਸਿਰ ਢਕਣ
ਦੀ ਇਜਾਜ਼ਤ ਦਿੱਤੀ ਜਾਣੀ ਜ਼ਰੂਰੀ ਹੈ।
ਇਸ ਮੁੱਕਦਮੇ ਵਿਚ ਦੋਸ਼ ਲਾਇਆ ਗਿਆ ਹੈ ਕਿ ਸਰਦਾਰ ਚੀਮਾ ਦੀ ਧਾਰਮਿਕ ਰਹਿਤ ਉਤੇ
ਲਗੀਆਂ ਪਾਬੰਦੀਆਂ ਉਹਨਾਂ ਦੀ ਧਾਰਮਿਕ ਆਜ਼ਾਦੀ ਦੇ ਖਿਲਾਫ ਹਨ ਜਿਸਦੀ ਅਮਰੀਕਾ ਦੇ
ਸੰਵਿਧਾਨ ਦੀ ਪਹਿਲੀ ਤਰਮੀਮ ਗਰੰਟੀ ਕਰਦੀ ਹੈ। ਉਤਰੀ ਕੈਲੀਫੋਰਨੀਆ ਅਛਲ਼ੂ ਦੀ ਵਕੀਲ
ਮਰਗਰੇਟ ਕਰੋਸਬੀ ਨੇ ਕਿਹਾ, "ਹੁਣ ਜਿਸ ਵਕਤ ਸਾਰੀ ਦੁਨੀਆ ਇਹ ਦੇਖ ਰਹੀ ਹੈ ਕਿ
ਅਮਰੀਕਾ ਬਾਹਰਲੇ ਮੁਲਕਾਂ ਵਿਚ ਆਪਣੇ ਕੈਦੀਆ ਨਾਲ ਕੀ ਵਰਤਾਅ ਕਰ ਰਿਹਾ ਹੈ, ਇਹ
ਹੋਰ ਦੀ ਜ਼ਿਆਦਾ ਮੱਹਤਵਪੂਰਨ ਹੈ ਕਿ ਸਾਡੀ ਸਰਕਾਰ ਇਸ ਮੁਲਕ ਵਿਚ ਹਿਰਾਸਤ ਵਿੱਚ
ਰੱਖੇ ਜਾ ਰਹੇ ਇਨਸਾਨਾਂ ਦੇ ਬੁਨਿਆਦੀ ਹੱਕਾਂ ਦੀ ਰਾਖੀ ਕਰੇ।" "ਦਸਤਾਰ ਬੰਨ੍ਹਣਾ
ਸਿੱਖ ਧਰਮ ਦੀ ਜ਼ਰੂਰੀ ਸ਼ਰਤ ਹੈ," ਬੀਬੀ ਜਸਕਰਨ ਕੌਰ ਨੇ ਆਖਿਆ, ਜੋ ਕਿ "ਇਨਸਾਫ਼"
ਜੱਥੇਬੰਦੀ ਦੀ ਡਰੈਕਟਰ ਹਨ। ਇਹ ਜੱਥੇਬੰਦੀ ਭਾਰਤ ਵਿੱਚ ਮਨੁੱਖੀ ਹੱਕਾਂ ਦੀ
ਬਦਹਾਲੀ ਤੋਂ ਬਚ ਨਿਕਲੇ ਬੰਦੇਆਂ ਬਾਰੇ ਸਰਗਰਮ ਹੈ। "ਸਰਦਾਰ ਚੀਮਾ ਨੂੰ ਆਪਣੇ ਕੇਸ
ਨਾ ਢਕ ਕੇ ਰੱਖਣ ਦੇਣਾ ਉਹਨਾਂ ਲਈ ਬਹੁਤ ਗਹਿਰਾ ਬੇਇਜ਼ਤੀ ਦਾ ਤਜਰਬਾ ਹੈ।" ਉਨਾਂ
ਨੇ ਦਸਿਆ ਕਿ ਦਸਤਾਰ ਸਿੱਖ ਦੀ ਧਰਮ ਨਾਲ ਪ੍ਰੀਤ ਦੀ ਪ੍ਰਤੀਕ ਹੈ.ਇਹ ਕੇਸ
ਚੈਨਡਲਿੱਸ, ਅਤੇ ਅਮਰੀਕਾ ਦੀ ਪੂਰਬੀ ਕੈਲੀਫੋਰਨੀਆ ਡਿਸਟਰਿਕਟ ਅਦਾਲਤ ਵਿੱਚ ਕੀਤਾ
ਗਿਆ ਹੈ। |