|
ਨਿਰਮਲ ਸਿੰਘ
ਧੌਂਸੀ |
Tegnerforbundet Galleri ਇੱਕ ਗੈਲਰੀ ਵੀ ਹੈ ਅਤੇ ਇਹ
ਚਿੱਤਰਕਾਰਾਂ ਦੀ ਸੰਸਥਾ ਵੀ। ਇੱਥੇ ਪ੍ਰਦਰਸ਼ਨੀ
ਲਗਾਉਣ ਲਈ ਅਪਲਾਈ ਕਰਨਾ ਪੈਂਦਾ ਹੈ। ਫਿਰ ਚੁਣੀ
ਹੋਈ ਕਮੇਟੀ ਜਿਸ ਵਿੱਚ ਚਿੱਤਰਕਾਰਾਂ ਦੀ ਬਹੁਮੱਤ ਹੁੰਦੀ ਹੈ,
ਆਈਆਂ ਅਰਜ਼ੀਆ ਤੋਂ ਫੈਸਲਾ ਲੈਦੀ ਹੈ ਕਿ ਕੌਣ ਇੱਥੇ ਪ੍ਰਦਰਸ਼ਨ ਕਰਣ ਦੇ
ਕਾਬਲ ਹੈ। ਜੇਕਰ ਅੱਜ ਤੁਹਾਡੀ ਅਰਜ਼ੀ ਨੂੰ
ਪ੍ਰਵਾਨਤਾ ਮਿਲ ਜਾਂਦੀ ਹੈ ਤਾਂ ਪ੍ਰਦਰਸ਼ਨੀ 2 ਸਾਲਾਂ ਨੂੰ ਲੱਗੇਗੀ।
ਇੱਥੇ ਸਾਰੀਆਂ ਗੈਲਰੀਆਂ ਦੇ ਪ੍ਰੋਗਰਾਮ ਆਉਣ ਵਾਲੇ 2 ਸਾਲਾਂ ਲਈ ਬੁੱਕ ਹੀ
ਹੁੰਦੇ ਹਨ।
ਅਜਿਹੀਆਂ ਗੈਲਰੀਆਂ ਚਿੱਤਰਕਾਰਾਂ ਨੂੰ ਆਪਣੇ ਚਿੱਤਰਾਂ ਦੇ
ਪ੍ਰਦਰਸ਼ਨ ਕਰਣ ਤੇ ਮਿੱਥੀ ਰਕਮ ਵੀ ਅਦਾ ਕਰਦੀਆਂ ਹਨ।
ਇਹ ਨਾਰਵੇ ਦਾ ਕਾਨੂੰਨ ਹੈ।
ਢੇਰ ਸਾਰੀਆਂ ਅਰਜ਼ੀਆਂ ਵਿੱਚੋਂ ਸਾਨੂੰ 13 ਚਿੱਤਰਕਾਰਾਂ ਨੂੰ
ਸਾਲ 2005 ‘ਚ ਨੁਮਾਇਸ਼ ਲਗਾਉਣ ਲਈ ਚੁਣਿਆ ਗਿਆ ਸੀ।
ਇੱਕ ਗੱਲ ਇੱਥੇ ਖਾਸ ਇਹ ਹੈ ਕਿ ਇਸ ਗੈਲਰੀ ‘ਚ ਨੁਮਾਇਸ਼ ਇੱਕ ਮਹੀਨਾ ਚਲਦੀ
ਹੈ ਅਤੇ ਪ੍ਰਦਰਸ਼ਨ ਲਈ ਗੈਲਰੀ ਦਾ ਕੋਈ ਕਿਰਾਇਆ ਨਹੀਂ ਦੇਣਾ ਪੈਂਦਾ।
ਲੱਗੀ ਨੁਮਾਇਸ਼ ਵਾਰੇ ਗਾਈਡ ਦਾ ਪ੍ਰਬੰਧ ਵੀ ਗੈਲਰੀ ਦਾ ਹੀ ਹੁੰਦਾ ਹੈ।
ਗਾਈਡ ਸਕੂਲਾਂ ਤੋਂ ਆਏ ਬੱਚਿਆਂ/ਵਿੱਦਿਆਰਥੀਆਂ ਨੂੰ ਬਹੁਤ ਹੀ ਤਸੱਲੀ ਨਾਲ
ਚਿੱਤਰਾਂ ਵਾਰੇ ਸਮਝਾਉਂਦੇ ਹਨ। ਜਿਹਦੇ ਨਾਲ
ਬੱਚਿਆਂ ਦੇ ਮਨ ਵਿੱਚ ਵੀ ਕੁੱਝ ਅਜਿਹਾ ਕਰਣ ਦਾ ਉਤਸ਼ਾਹ ਪੈਦਾ ਹੁੰਦਾ ਹੈ।
ਉਹਨਾਂ ਦਾ ਕਲਾ ਵਿੱਚ ਰੁਝਾਨ ਵੱਧਦਾ ਹੈ।
ਆਮ
ਤੌਰ ਤੇ ਇਹ ਗੈਲਰੀ ਇੱਕੋ ਸਮੇਂ ਦੋ ਚਿੱਤਰਕਾਰਾਂ ਵਿੱਚ ਪ੍ਰਦਰਸ਼ਣ ਲਈ ਵੰਡੀ ਜਾਂਦੀ
ਹੈ, ਪਰ ਸਾਨੂੰ ਸਾਲ 2005 ਲਈ ਸਿਰਫ ਤਿੰਨ ਚਿੱਤਰਕਾਰਾਂ ਨੂੰ ਵਿਅਕਤੀਗਤ ਸ਼ੋਅ ਕਰਣ
ਦਾ ਸੁਭਾਗ ਪ੍ਰਾਪਤ ਹੋਇਆ।
ਮੇਰੀ ਪ੍ਰਦਰਸ਼ਨੀ “ਡਰਾਇੰਗ-ਤੰਦੂਰੀ” 5 ਮਾਰਚ ਤੋਂ 3 ਅਪ੍ਰੈਲ
ਤੱਕ ਚੱਲੀ ਅਤੇ ਮੈਨੂੰ ਇੱਥੇ ਨਾਰਵੇ ਹਰ ਪੱਖੋਂ
ਭਰਵਾਂ ਹੁੰਗਾਰਾ ਮਿਲਿਆ। ਇੱਥੋ ਦੇ ਕੌਮਾਂਤਰੀ
ਅਤੇ ਖੇਤਰੀ ਪਰਚਿਆਂ ਅਤੇ ਆਰਟ ਮੈਗਜ਼ੀਨਾਂ ਨੇ ਕਾਫੀ ਕੁੱਝ ਲਿਖਿਆ।
ਨਾਰਵੀਯਨ ਟੀ:ਵੀ:2 ਦੇ ਪ੍ਰੋਗਾਰਮ “ਗੁੱਡ ਮਾਰਨਿੰਗ ਨਾਰਵੇ” ਨੇ ਇੱਕ
ਇੰਟਰਵਿਊ ਅਤੇ ਪ੍ਰਦਰਸ਼ਨੀ ਦੇ ਦ੍ਰਿਸ਼ ਦਿਖਾਏ।
ਨਾਰਵੇ ਦੇ ਪ੍ਰਸਿੱਧ ਕਲਾ-ਆਲੋਚਕ
Harald Flor ਨੇ ਇਸ ਪ੍ਰਦਰਸ਼ਨੀ ਦੇ
ਸਬੰਧ ‘ਚ ਲਿਖਦੇ ਹੋਏ ਕਿਹਾ ਕਿ “ਨਿਰਮਲ ਚਿੱਤਰ, ਕਵਿਤਾ ਵਾਲੀ ਕੋਮਲਤਾ ਨਾਲ
ਵਾਹੁੰਦਾ ਹੈ।”
ਨੈਸ਼ਨਲ ਮਿਊਜ਼ਿਅਮ ਨੇ ਮੇਰੀ ਇਸ ਪ੍ਰਦਰਸ਼ਨੀ ਵਿੱਚੋਂ ਦਸ
ਚਿੱਤਰਾਂ ਦੀਆਂ ਦੋ ਕੜੀਆਂ ਖਰੀਦੀਆਂ ,ਅਤੇ ਕੁੱਝ ਚਿੱਤਰ ਪਬਲਿਕ ਕੁਲੈਕਸ਼ਨ ਲਈ ਵੀ
ਖਰੀਦੇ ਗਏ।
ਪ੍ਰਦਰਸ਼ਨੀ ਦੇ ਉਦਘਾਟਨੀ ਭਾਸ਼ਨ ਵਿੱਚ ਬੋਲਦਿਆ ਕਰਿਸਤੀਨ
ਸਕਰੀਵਰਵੀਕ ਨੇ ਕਿਹਾ ਕਿ “ਨਿਰਮਲ ਨਾਰਵੇ ਦੇ ਕਲਾ ਖੇਤਰ ‘ਚ ਇੱਕ ਅਣਲੱਭ ਫੁੱਲ
ਹੈ। ਜਦ ਕਿ ਮੈਂ ਤਾਂ ਇਹਨਾਂ ਵੱਖਰੋ ਵੱਖਰੇ ਸੱਭਿਆਚਾਰਾਂ ਵਿੱਚ ਵਿਚਰਦਿਆ ਆਪਣੇ
ਆਪ ਨੂੰ “ਬਰੂੰ” ਹੀ ਸਮਝਦਾ ਹਾਂ। |