ਅਰਦਾਸ
- ਅਮਰਜੀਤ ਸਿੰਘ ਸੰਧੂ
ਐ ਬਸ਼ਰ ਕਰਤਾਰ ਤੇ ਵਿਸ਼ਵਾਸ਼ ਕਰ ਅਰਦਾਸ ਕਰ,
ਜਿੰਦਗੀ ਦੀਆਂ ਮੁਸ਼ਕਲਾਂ ਕੋਲੋਂ ਨਾਂ ਡਰ ਅਰਦਾਸ ਕਰ. ਵਸਲ ਦੇ ਲਈ
ਰੌਸ਼ਨੀ ਦੀ ਕਿਰਨ ਪ੍ਰਗਟ ਹੋਏਗੀ,
ਹਿਜਰ ਦੇ ਨ੍ਹੇਰੇ 'ਚ ਤੂੰ ਹੌਕੇ ਨਾ ਭਰ ਅਰਦਾਸ ਕਰ. ਜੇ ਕਿਤੇ ਚਲਿਆ
ਏ ਤਾਂ ਅਰਦਾਸ ਕਰਕੇ ਤੁਰ ਘਰੋਂ,
ਤੁਰ ਪਿਆ ਏਂ ਤਾਂ ਵੀ ਦੌਰਾਨੇ ਸਫਰ ਅਰਦਾਸ ਕਰ. ਜੇ ਇੱਕਲਾ ਰਹਿ
ਗਿਐਂ ਤਾਂ ਇਸ਼ਟ ਦੇ ਪੈਰਾਂ 'ਚ ਡਿਗ,
ਤੇਰੇ ਹੱਕ ਵਿੱਚ ਉਠ ਖਲੋਏਗਾ ਨਗਰ ਅਰਦਾਸ ਕਰ. ਉਸ ਦੀ ਕ੍ਰਿਪਾ ਤੇ
ਭਰੋਸਾ ਕਰ ਕਿ ਉਹ ਕ੍ਰਿਪਾਲ ਹੈ,
ਅਪਣੀਆਂ ਕਮੀਆਂ ਦੀ ਤੂੰ ਚਿੰਤਾ ਨਾ ਕਰ, ਅਰਦਾਸ ਕਰ ਇਸ ਕਰੋਪੀ,
ਰੂਬਰੂ ਅਪਣੇ ਯਤਨ ਬੇਕਾਰ ਨੇ,
ਮੇਹਰਬਾਂ ਹੋਵੇ ਕਿਤੇ ਰੱਬ ਦੀ ਨਜ਼ਰ ਅਰਦਾਸ ਕਰ. ਕੀ ਪਤਾ ਕਿਥੇ ਕਿਸੇ
ਨੂੰ ਖਾ ਲਵੇ ਕੋਈ ਹਾਦਸਾ,
ਰਾਹ 'ਚ ਰਹਿ ਜਾਵੇ ਨਾਂ ਕੋਈ ਹਮਸਫਰ ਅਰਦਾਸ ਕਰ. ਇਸ ਉਜਾੜੇ ਦਾ ਵੀ
ਚਾਰਾਗਰ ਕੋਈ ਚਾਰਾ ਕਰੇ,
ਹਸਦੇ ਵਸਦੇ ਸਭ ਨੂੰ ਦਿੱਸਣ ਸਭ ਨਗਰ ਅਰਦਾਸ ਕਰ. 'ਸੰਧੂ' ਵਰਗਾ
ਮੂੜ੍ਹ ਜੱਟ ਸ਼ਾਇਰ ਬਣਾ ਦਿਤੈ ਜ੍ਹਿਨੇਂ,
ਵੇਖਿਆ ਅਰਦਾਸ ਦਾ ਹੁੰਦਾ ਅਸਰ ਅਰਦਾਸ ਕਰ. |