ਗ਼ਜ਼ਲ
- ਭੂਸ਼ਨ ਧਿਆਨਪੁਰੀ
ਮੈਂ ਕਵਿਤਾ ਕੋਲ ਰੁਕਣਾ ਹੈ, ਜੇ ਜਾਂਦਾ ਹੈ ਬਹਿਰ ਜਾਏ।
ਨਦੀ ਦੀ ਹੋਂਦ ਕਿਥੇ ਹੈ, ਅਗਰ ਪਾਣੀ ਠਹਿਰ ਜਾਏ।
ਇਹ ਨਾ ਤਾਂ ਝੱਗ ਹੈ, ਨਾ ਬੁਲਬੁਲਾ, ਨਾ ਜਵਾਰਭਾਟਾ ਹੈ,
ਇਹ ਤਲ ਸਾਗਰ ਦਾ ਹੈ ਪਿਆਰੇ, ਲਹਿਰ ਆਏ ਲਹਿਰ ਜਾਏ। ਸ਼ਹਿਰ ਨੂੰ
ਹੱਸਦਾ ਤੱਕਣੈ ਤਾਂ ਉਸਨੂੰ ਪਿੰਡ ਵੱਲ ਤੋਰੋ,
ਜੇ ਪਿੰਡ ਨੂੰ ਤੜਫਦਾ ਤੱਕਣੈ, ਕਹੋ ਉਸਨੂੰ ਸ਼ਹਿਰ ਜਾਏ। ਨਾ ਚੰਨ
ਪਾਣੀ 'ਚ ਤਰਦਾ ਹੈ, ਨਾ ਸੱਪ ਰੱਸੀ 'ਚ ਰਹਿੰਦਾ ਹੈ,
ਕਦੇ ਤਾਂ ਖੇਡਦਾ ਬੱਚਾ, ਕਦੇ ਬੱਚਾ ਇਹ ਡਰ ਜਾਏ। ਹਾਂ, ਏਸੇ ਹੀ
ਤਰਾਂ ਕਰਦੇ ਰਹੋ ਸੰਵਿਧਾਨ ਵਿਚ ਸੋਧਾਂ,
ਬਹੁਤ ਮੁਮਕਿਨ ਹੈ ਇਕ ਦਿਨ ਆਪਣਾ ਭੂਸ਼ਨ ਸੁਧਰ ਜਾਏ। |