ਧਾਰਾ

  ਸਾਡਾ ਮਨੋਰਥ
  ਹੋਰ ਪੰਜਾਬੀ ਸੰਪਰਕ
  ਮਾਨਵ ਚੇਤਨਾ
  ਕਲਾ/ਕਲਾਕਾਰ
  ਅਨੰਦ ਕਰਮਨ
  ਵਿਅੱਕਤੀਗਤ ਨਾਮ

  ਇਤਿਹਾਸ

  ਫਿਲਮੀ ਸੰਸਾਰ
  ਖੇਡਾਂ
  ਪੁਸਤਕਾਂ
  ਗਿਆਨ ਵਿਗਿਆਨ
  ਆਮ ਜਾਣਕਾਰੀ
  ਸਾਨੂੰ ਲਿਖੋ


 ਇਕ ਵਾਰੀ ਦੁਨੀਆ ਵਿਖਾ ਮਾਏ ਮੇਰੀਏ
ਅੰਮ੍ਰਿਤ ਤਾਮਕੋਟੀਆ

ਕੁੱਖ ਵਿਚ ਨਾ ਨੀ ਮਰਵਾ ਮਾਏ ਮੇਰੀਏ
ਇਕ ਵਾਰੀ ਦੁਨੀਆ ਵਿਖਾ ਮਾਏ ਮੇਰੀਏ

ਵੀਰਾਂ ਵਾਂਗੂ ਸ਼ਗਨ ਤੂੰ ਮੇਰੇ ਵੀ ਮਨਾ ਨੀ
ਮੇਰੇ ਹਿੱਸੇ ਦੀਆਂ ਲੋਰੀਆਂ ਤੂੰ ਝੋਲੀ ਵਿਚ ਪਾ ਨੀ
ਪੁੱਤਾਂ ਵਾਂਗੂੰ ਲਊ ਮੈਂ ਕਮਾ ਮਾਏ ਮੇਰੀਏ।

ਜਣੇ ਪੁੱਤ ਮੇਰੇ ਕਾਰਗਿਲਾਂ ਵਿਚ ਜੂਝਣੇ
ਹੱਦਾਂ ਟੱਪ ਆਉਂਦੇ ਵੈਰੀ ਉਨ੍ਹਾਂ ਹੂੰਝਣੇ
ਝਾਂਸੀ ਰਾਣੀ, ਸਾਹਿਬ ਕੌਰ ਧੀਆਂ ਨੂੰ ਬਣਾਊਂਗੀ
ਮੈਂ ਤਾਂ ਕਿਰਨ ਬੇਦੀ ਦੇ ਵਾਂਗੂੰ ਨਾਂ ਚਮਕਾਊਂਗੀ
ਜੱਗ ਵਿਚ ਸੀਰ ਤਾਂ ਪਵਾ ਮਾਏ ਮੇਰੀਏ।

ਸਾਇੰਸ ਦੀ ਖੋਜ ਦਾ ਨਾਜਾਇਜ ਫਾਇਦਾ ਉਠਾ ਨਾ
ਜਿਹੜੇ ਜਾਨਾਂ ਨੇ ਬਚਾਉਂਦੇ ਉਨ੍ਹਾਂ ਹੱਥੋਂ ਮਰਵਾ ਨਾ
ਲੇਜ਼ਰ ਕਿਰਨਾਂ ਦਾ ਜੱਗ ਤੇਰਾ ਹੌਸਲਾ ਵਧਾ ਦਿਉ
ਵੀਰ ਚੰਨ 'ਤੇ ਹੀ ਪਹੁੰਚੇ ਮੈਂ ਤਾਂ ਅੰਬਰ ਵਸਾ ਦਿਉ
ਮੰਮਤਾ ਦੀ ਉਂਗਲ ਫੜਾ ਮਾਏ ਮੇਰੀਏ।

ਤੈਨੂੰ ਕੀ ਫਿਕਰ ਜਦੋਂ ਅੰਨੇ ਪੜ੍ਹ ਜਾਂਦੇ ਨੇ
ਗੁੰਗਿਆਂ ਨੂੰ ਰੋਜ਼ ਗੁੰਗੇ ਖਬਰਾਂ ਸੁਣਾਂਦੇ ਨੇ
ਰੋਜ਼ੀ ਰੋਟੀ ਆਪਣੀ ਖੁਦ ਹੀ ਕਮਾਉਗੀ
ਸੱਧਰਾਂ ਜਵੀ ਦੀਆਂ ਢਿੱਡ 'ਚ ਛੁਪਾਊਂਗੀ
ਚਿੱਟੀ ਚੁੰਨੀ ਦਿਉ ਚਮਕਾ ਮਾਏ ਮੇਰੀਏ।

ਬਹੁਤੀਆਂ ਤਸੱਲੀਆਂ ਤੂੰ ਅੰਮੜੀਏ ਮੰਗ ਨਾ
ਤਾਮਕੋਟੀਏ ਦੀ ਸੋਚ ਵਾਂਗੂੰ ਲੋਕਾਂ ਕੋਲੋਂ ਸੰਗ ਨਾ
ਕਿਰਨਾਂ ਦੇ ਕਾਤਲਾਂ ਨੂੰ ਸਜ਼ਾ ਵੀ ਦਵਾਊਂਗੀ
ਹਾਕਮਾਂ ਦੀ ਧੌਣ ਤੇਰੇ ਪੈਰਾਂ 'ਚ ਝੁਕਾਊਂਗੀ
ਅੰਮ੍ਰਿਤ ਵੀਰ ਨੂੰ ਮਿਲਾ ਮਾਏ ਮੇਰੀਏ
ਇਕ ਵਾਰੀ ਦੁਨੀਆ ਵਿਖਾ ਮਾਏ ਮੇਰੀਏ।

hore-arrow1gif.gif (1195 bytes)


Terms and Conditions
Privacy Policy
© 1999-2005, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com