ਇਕ ਰੁੱਖ-ਸੌ ਸੁੱਖ
ਧਿਆਨ ਸਿੰਘ ਰਾਏ
ਇਕ ਰੁੱਖ ਸੌ
ਸੁੱਖ ਕਹਿੰਦੇ ਨੇ ਸਿਆਣੇ।
ਠੰਢੀ-ਠੰਢੀ ਛਾਂ ਆ ਕੇ ਬੈਠਦੇ ਨਿਆਣੇ। ਕਈਆਂ ਨੂੰ ਤਾਂ
ਮਿੱਠੇ-ਮਿੱਠੇ ਫਲ ਲੱਗਦੇ,
ਕਈਆਂ ਤੇ ਨੇ ਸੋਹਣੇ-ਸੋਹਣੇ ਫੁੱਲ ਸੱਜਦੇ,
ਹਰ ਕੋਈ ਸੁੱਖ ਭਾਵੇਂ ਹਰ ਦਮ ਮਾਣੇ। ਹੜ੍ਹਾਂ ਤੇ ਤੁਫਾਨਾਂ ਨੂੰ ਵੀ
ਠੱਲ੍ਹ ਪਾਉਂਦੇ ਨੇ,
ਜ਼ਿੰਦਗੀ ‘ਚ ਸਾਡੇ ਕਿੰਨੇ ਕੰਮ ਆਉਂਦੇ ਨੇ,
ਕਿੰਨਾ ਕੁਝ ਬਣੇ ਇਹਨੂੰ ਚੀਰ-ਚੀਰ ਟਾਹਣੇ। ਰੁੱਖਾਂ ਕਰਕੇ ਹੀ ਲੋਕੀਂ
ਸਾਹ ਲੈਂਦੇ ਨੇ,
ਸੋਕਿਆਂ ਤੋਂ ਧਰਤ ਬਚਾ ਲੈਂਦੇ ਨੇ,
ਰੁੱਖ ਤੇ ਮਨੁੱਖ, ਹਵਾ, ਪਾਣੀ ਚਾਰੇ ਜਾਣੇ। ਰੁੱਖਾਂ ਬਿਨਾਂ ਬਚ
ਨਹੀਓਂ ਸਕਦਾ ਮਨੁੱਖ,
ਕੱਟ-ਕੱਟ ਜੰਗਲਾਂ ਨੂੰ ਪਾਉਂਦਾ ਰਹੁ ਦੁੱਖ,
ਪਹਾੜ ਤੇ ਮੈਦਾਨ ਇਨ੍ਹਾਂ ਕਰਕੇ ਸੁਹਾਣੇ। ਸਾਡੇ ਪਿੰਡ ਵਿਚ ਇਕ ਬੋਹੜ
ਏ ਪੁਰਾਣਾ,
ਆ ਕੇ ਦੁਪਿਹਿਰੇ ਥੱਲੇ ਬੈਠੇ ਲੁੰਗ-ਲਾਣਾ,
‘ਰਾਏ’ ਕਿੱਸੇ ਉਹਦੇ ਨਾਲ ਜੁੜੇ ਨੇ ਪੁਰਾਣੇ। |