ਇਕ
ਖ਼ਤ ਕਲਪਨਾ ਨੂੰ
- ਜਨਮੇਜਾ ਸਿੰਘ ਜੌਹਲ
ਤੂੰ ਇਕ ਕਲਪਨਾ ਮੋਈ ਏ
ਏਥੇ ਰੋਜ਼ ਕਲਪਨਾ ਮਰਦੀ ਏ ਤੂੰ ਤਾਰਾ ਹੋ ਗਈ ਅੰਬਰ ਦਾ
ਏਥੇ ਜੰਮਣ ਤੋਂ ਵੀ ਡਰਦੀ ਏ
 |
ਜਨਮੇਜਾ ਸਿੰਘ ਜੌਹਲ
|
ਤੇਰੇ ਕੰਮ ਅਧੂਰੇ ਪੋਣਾਂ ਵਿਚ
ਏਥੇ ਪੂਣੀ ਛੋਹਣੋਂ ਡਰਦੀ ਏ ਤੂੰ ਟਿਮ ਟਿਮਾ ਮੁਸਕਾਵੇਂਗੀ
ਏਥੇ ਮਾਂ ਵੀ ਹੋਕੇ ਭਰਦੀ ਏ ਤੇਰੇ ਬੋਲ ਪੁਗਾਊ ਇਹ ਦੁਨੀਆਂ
ਏਥੇ ਮੂੰਹ ਖੋਲਣ ਤੋਂ ਡਰਦੀ ਏ ਜਗ ਜੀਵੇਗਾ ਤੂੰ ਜੀਵੇਂ ਗੀ
ਏਥੇ ਦੇਹ ਧਾਰਨ ਤੇ ਮਰਦੀ ਏ ਤੂੰ ਇਕ ਕਲਪਨਾ ਮੋਈ ਏ
ਏਥੇ ਰੋਜ਼ ਕਲਪਨਾ ਮਰਦੀ ਏ। |