ਇੱਕ ਹੋਰ ਅੰਬੀ ਦਾ ਬੂਟਾ
( ਪ੍ਰੋ: ਮੋਹਨ ਸਿੰਘ ਜੀ ਨੂੰ ਸਮਰਪਿਤ )
ਕਰਨੈਲ ਸਿੰਘ ਗਿਆਨੀ
ਵਰ੍ਹਿਆਂ
ਦੇ ਪਿੱਛੋਂ, ਕਈ ਸੌਣਾਂ ਮਗਰੋਂ,
ਅੱਜ ਫੇਰ ਉਹ ਮੈਨੂੰ ਚੇਤੇ ਪਿਆ ਆਵੇ,
ਅੰਬੀ ਦਾ ਬੂਟਾ।
ਬੂਟੇ ਦੇ ਪੀਂਘੇ ਤੇ ਸੁਰਗ ਦਾ ਝੂਟਾ। ਜਿਸ ਥੱਲੇ ਬਹਿਕੇ, ਤਕਰਾਰ ਸੀ
ਹੁੰਦੇ,
ਅਨ-ਮਿਣਵੇਂ ਰੋਸੇ ਤੇ ਪਿਆਰ ਸੀ ਹੁੰਦੇ। ਇੱਕ ਵਾਰੀਂ ਜਦ ਉਹ
ਪਰਦੇਸੋਂ ਆਇਆ,
ਤੇ ਟੁਰਨ ਦੇ ਵੇਲੇ ਮੈਂ ਕਜੀਆ ਪਾਇਆ। ਚੰਨਾਂ ਵੇ ਸੁਣ ਲੈ, ਮੈਂ ਜਾਣ
ਨੀ ਦੇਣਾ। ਕਿਓਂ ਜਾਣ ਨੀ ਦੇਣਾ?
ਮੇਰੀ ਵੀ ਜ਼ਿਦ ਹੈ, ਮੈਂ ਜਾਣ ਨੀ ਦੇਣਾ। ਮੈਨੂੰ ਨੀ ਤੇਰੀਆਂ ਰਕਮਾਂ
ਦੀਆਂ ਲੋੜਾਂ।
ਲੈ ਤਰਲੇ ਕਰਦੀ ਆਹ ਹੱਥ ਮੈਂ ਜੋੜਾਂ। ਮੈਂ ਖੰਨੀ ਖਾ ਕੇ ਕਰ ਲਊਂ
ਗੁਜ਼ਾਰਾ।
ਦੱਸ ਸਾਡਾ ਕਿਹੜਾ ਏ ਟੱਬਰ ਭਾਰਾ। ਇਹ ਅਲ੍ਹੜ ਜਵਾਨੀ ਐਂਵੇਂ ਹੀ ਕਿਰ
ਗਈ।
ਫ਼ਿਕਰਾਂ ਦੀ ਸਿਆਹੀ ਇਸ ਰੂਪ ਤੇ ਫਿਰ ਗਈ। ਅਪਣੀ ਜਿੰਦੜੀ ਦੀਆਂ
ਘੜੀਆਂ ਬੇ-ਮੁੱਲੀਆਂ।
ਤੇਰੇ ਪਰਦੇਸਾਂ ਦੇ ਰਾਹਾਂ ਵਿੱਚ ਰੁਲੀਆਂ। ਕਈ ਸਾਲ ਤਾਂ ਲੱਗੇ ਬੰਬਈ
ਦੇ ਲੇਖੇ।
ਕੁਝ ਹੋਰ ਆਹ ਲੱਗ ਗਏ ਦੁਬਈ ਦੇ ਲੇਖੇ। ਮੁਕਣ ਵਿੱਚ ਆਏ ਨਾ ਤੇਰੇ
ਠੇਕੇ।
ਕਿੰਨਾਂ ਚਿਰ ਸਾਂਭਣ ਦੱਸ ਮੈਨੂੰ ਪੇਕੇ। ਤੂੰ ਵਿੱਚ ਪ੍ਰਦੇਸਾਂ, ਜੀ
ਪਰਚਾ ਲੈਂਦਾ।
ਕੰਮਾਂ ਵਿਚ ਰੁੱਝ ਕੇ ਦਿਲ ਨੂੰ ਲਾ ਲੈਂਦਾ। ਪਰ ਮੇਰੀ ਸੁਰਤੀ, ਤੇਰੇ
ਵੱਲ ਰਹਿੰਦੀ।
ਦਿਲ ਦੀ ਹਰ ਧੜਕਣ ਤੇਰਾ ਨਾਂ ਲੈਂਦੀ। ਇਹ ਬਾਲ ਇੰਜਾਣੇ,
ਇਹ ਰੁੜ੍ਹ ਪੁੜ੍ਹ ਜਾਣੇ, ਨਾਂ ਵੇਲਾ ਵੇਂਹਦੇ।
ਸਾਰਾ ਦਿਨ ਇੱਕੋ ਗੱਲ ਪੁੱਛਦੇ ਰਹਿੰਦੇ। ਦੱਸ ਸਾਡਾ ਬਾਪੂ ਕਦ ਔਂਣੈ
ਅੰਮੀ।
ਚਾਨਣ ਇਸ ਵੇਹੜੇ ਕਦ ਹੋਣੈਂ ਅੰਮੀ। ਕਿੰਨਾਂ ਚਿਰ ਦੱਸ ਖਾਂ ਮੈਂ ਹੋਰ
ਵਰਾਵਾਂ?
ਕਦ ਤਾਈਂ ਝੂਠੇ ਮੈਂ ਲਾਰੇ ਲਾਵਾਂ। ਇਹ ਭੋਲੀਆਂ ਪੁੱਛਾਂ, ਕਿੰਜ
ਕਰਾਂ ਪੂਰੀਆਂ।
ਅੰਦਰ ਹੀ ਅੰਦਰ ਮੈਂ ਲਵਾਂ ਲ੍ਹੂਹਰੀਆਂ। ਮੈਂ ਕੀਕਣ ਕੱਟੀਆਂ, ਉਹ
ਰਾਤਾਂ ਕੱਲੀਆਂ?
ਲੋਕਾਂ ਦੀਆਂ ਗੱਲਾਂ ਰਿਝ ਰਿਝ ਕੇ ਝੱਲੀਆਂ। ਜਦ ਹਾਣ ਦੀਆਂ ਨੂੰ ਮੈਂ
ਹੱਸਦੀਆਂ ਤੱਕਾਂ,
ਅੱਖਾਂ ਦੇ ਅੱਥਰੂ ਮੈਂ ਰੋਕ ਨਾ ਸੱਕਾਂ। ਵੇ ਤੂੰ ਕੀ ਜਾਣੇ ਕੀ ਹੋਏ
ਵਿਛੋੜਾ?
ਜਦ ਪਲ ਪਲ ਹੁੰਦਾ. ਦਿਲ ਮੇਰਾ ਥੋੜਾ। ਹੁਣ ਹੋਰ ਨਾ ਮੈਥੋਂ ਏ ਜਰਿਆ
ਜਾਂਦਾ।
ਤੇਰੀ ਸੌਂਹ ਤਿਲ ਤਿਲ ਨਹੀ ਮਰਿਆ ਜਾਂਦਾ। ਅੱਜ ਇਹ ਨਾ ਪੁੱਛੀਂ,
ਕਿਓਂ ਜਾਣ ਨੀ ਦੇਣਾ।
ਬੱਸ ਮੇਰੀ ਮਰਜ਼ੀ, ਮੈਂ ਜਾਣ ਨੀ ਦੇਣਾ। |