ਦੋ ਗ਼ਜ਼ਲਾਂ
- ਨਦੀਮ ਪਰਮਾਰ ਵੈਨਕੂਵਰ
1.
ਆ! ਜ਼ਖ਼ਮਾਂ ਦੀ ਗਿਣਤੀ ਕਰੀਏ
ਗਿਣ-ਗਿਣ ਨੀਰ ਆ ਨੈਣੀ ਭਰੀਏ ਕਾਤਿਲ ਕਤਲ ਕਰੇ ਤਾਂ ਵੀ ਡਰ
ਕਾਤਿਲ ਕਤਲ ਹੋਵੇ ਤਾਂ ਡਰੀਏ ਕੀ ਪੰਚਾਇਤ, ਪਿੰਡ ਕੀ ਪਿੰਡ ਦੇ
ਲਾਠੀ ਵਾਲੇ ਕੋਲੋਂ ਡਰੀਏ ਦੇਵਤਿਆਂ ਦੇ ਹੱਥ ਰੰਗਣ ਨੂੰ
ਸ਼ੁੱਧ ਲਹੂ ਦੀ ਅੰਜਲੀ ਭਰੀਏ ਕੌਣ ਹੈ ਸੱਭਿਅਕ ਕੌਣ ਅਸੱਭਿਅਕ
ਨਿਰਨਾ ਦੇਸ ਨਾ ਰੰਗ ਤੇ ਕਰੀਏ ਆਦਮ, ਆਦਮ ਦਾ ਹੈ ਦੁਸ਼ਮਣ
ਦੋਸ਼ ਨਾ ਧਰਮਾਂ ਦੇ ਸਿਰ ਧਰੀਏ ਪੀਰ-ਇ-ਮੁਜਾਹਿਦ ਖ਼ੁਦ ਦਹਿਸ਼ਤਗਰ
ਦੱਸ ਹੁਣ ਪੱਲੂ ਕਿਸ ਦਾ ਫੜੀਏ ਰੱਤ ਵਹਿੰਦੀ ਤੱਕ ਜਰ ਨਾ ਹੁੰਦੀ
ਕਰੀਏ ਵੀ ਤਾਂ ਦੱਸ ਕੀ ਕਰੀਏ ਜਦ ਬੰਦੇ ਵਿਚ ਖੋਟ ਕਰੋੜਾਂ
ਰੋਸ ਭਲਾ ਕੀ ਰੱਬ ਤੇ ਕਰੀਏ ਢਿੱਡ ਵਿਚ ਮੁੱਕੀਆਂ ਦੇ-ਦੇ ਜਿੰਦੇ
ਪੀੜ ਮਨੁੱਖਤਾ ਮਰਨ ਦੀ ਜਰੀਏ ਉੱਠ ਨਦੀਮਾ! ’ਵਾਜ ਉਠਾ ਤੂੰ
ਅੰਦਰ ਬੈਠ ਨਾ ਕੁੜ੍ਹ-ਕੁੜ੍ਹ ਮਰੀਏ 2.
ਧਮਾਕਾ, ਚੀਕ, ਗੱਜਦਾ ਆਸਮਾਂ ਸੀ
ਸ਼ਹਿਰ ਵਿਚ ਨੱਚਦਾ ਪਾਗਲ ਧੂਆਂ ਸੀ ਫ਼ਲਕ ’ਚੋਂ ਦੇਖ ਅੱਮਾਂ, ਨ੍ਹਾਨ
ਡਿਗਦੇ
ਕਿਹਾ ਬੱਚੇ ਨੇ ਪਰ, ਅੱਮਾਂ ਬੇ-ਜਾਂ ਸੀ ਮਲਾ ਮਿੱਟੀ ’ਚ ਮਿੱਟੀ ਜਿਸ
ਨੂੰ ਕੀਤਾ
ਉਹ ਥੇਹ ਮੇਰੇ ਬਜ਼ੁਰਗਾਂ ਦਾ ਗਰਾਂ ਸੀ ਬਰੂਦੀ ਬੋ ਧੂਆਂ ਜਿਸ ਥਾਂ
’ਚੋਂ ਆਉਂਦਾ
ਉਹ ਥਾਂ, ਧੀਰਜ ਦਾ ਇੱਕ ਉੱਘਾ ਨਿਸ਼ਾਂ ਸੀ ਲਹੂ ਵੱਗਦਾ ਤੇ ਲਾਸ਼ਾਂ
ਉਗਦੀਆਂ ਨੇ
ਉਹ ਵਾਦੀ ਜਿਸ ’ਚ ਉਗਦਾ ਜ਼ਅਫ਼ਰਾਂ ਸੀ ਧਰਮ-ਖੰਡ ਦੀ ਲੜਾਈ ਫਿਰ ਇਹ
ਕੈਸੀ
ਜਦੋਂ ਟੱਬਰ ਪਿਓ ਇੱਕੋ ਹੀ ਮਾਂ ਸੀ? ਜਦੋਂ ਬੰਦਾ ਸੀ ਇਸ ਧਰਤੀ ਤੇ
ਆਇਆ
ਉਦੋਂ ਉਹ ਕੌਣ ਕੀ ਉਸ ਦਾ ਈਮਾਂ ਸੀ? ਕਲ਼ਤਲ, ਦਹਿਸ਼ਤ ਦਾ ਜਿੱਥੇ ਰਾਜ
ਹੈ ਅੱਜ
ਕਦੀ ਉੱਥੇ ਅਮਨ-ਰੁੱਖ਼ਾਂ ਦੀ ਛਾਂ ਸੀ ਗਵਾਹ ਤਾਰੀਖ਼ ਇਸ ਗੱਲ ਦੀ
ਨਦੀਮਾ!
ਕਦੀ ਉਹ ਖੰਡ ਇਕ ਸਾਂਝਾ ਸਥਾਂ ਸੀ
ਦੋ ਸ਼ਬਦ
ਨਦੀਮ ਪਰਮਾਰ ਪੰਜਾਬੀ ਦਾ ਅਜੋਕਾ ਇੱਕ ਤਕੜਾ ਗ਼ਜ਼ਲਕਾਰ ਹੈ। ਉਸ ਦੀਆਂ ਇਹ ਦੋ ਗ਼ਜ਼ਲਾਂ
ਜਿੱਥੇ ਉਸ ਦੇ ਦਿਲ ਵਿੱਚ ਮਾਨਵਤਾ ਦੇ ਵਸਦੇ ਪਿਆਰ ਅਤੇ ਦਰਦ ਨੂੰ ਉਜਾਗਰ ਕਰਦੀਆਂ ਹਨ ਉਸ
ਦੇ ਨਾਲ਼-ਨਾਲ਼ ਹੀ ਉਸਦੀ ਗ਼ਜ਼ਲ ਦੀ ਕਲਾ ਨੂੰ ਵੀ ਰੁਸ਼ਨਾਉਂਦੀਆਂ ਹਨ। ਇਹ ਦੋਵੇਂ ਹੀ ਗ਼ਜ਼ਲਾਂ
ਅੱਜ ਦੀ ਤਰਾਸਦੀ ਦੀਆਂ ਸੰਭਾਲੀਆਂ ਜਾਣ ਵਾਲ਼ੀਆਂ ਉੱਤਮ ਦਸਤਾਵੇਜ਼ਾਂ ਹਨ। -ਕਿਰਪਾਲ
ਸਿੰਘ ਪੰਨੂੰ |