ਧੁੱਖਦੇ ਦਿਲ
- ਰਜਨੀਸ਼ ਕਮਰ
ਉਪਰੋਂ
ਉਪਰੋਂ ਪਿਆਰ ਜਤਾਈ ਜਾਂਦੇ ਹੋ,
ਵਿਚੋਂ ਦਿਲ ਵਿਚ ਛੁਰੀ ਚਲਾਈ ਜਾਂਦੇ ਹੋ। ਦਿਲ ਦੇਣਾਂ ਜਾਂ ਦਿਲ
ਲੈਣਾ ਇਹ ਪ੍ਰੀਤ ਕਹਾਣੀ ਕਾਹਦੀ ਐ,
ਗਿੱਲੀ ਲੱਕੜੀ ਵਾਂਗਰ ਐਵੇਂ ਦਿਲ ਧੁਖਾਈ ਜਾਂਦੇ ਹੋ। ਪਤਾ ਹੈ ਤੈਨੂੰ
ਰਾਜ ਪਾਠ ਕੁਝ ਦਿਨ ਖਾਤਰ ਹੀ ਮਿਲਿਆ ਹੈ।
ਸਿੱਕੇ ਫਿਰ ਵੀ ਚੰਮ ਦੇ ਤੁਸੀਂ ਚਲਾਈ ਜਾਂਦੇ ਹੋ। ਆਪਣੇ ਘਰ ਦੇ
ਸਾਰੇ ਝਗੜੇ ਛੱਡ ਕੇ ਕਿਉਂ?
ਦੂਜੇ ਦੇ ਪਾਟੇ ਵਿਚ ਆਪਣੀ ਲਤ ਅੜਾਈ ਜਾਂਦੇ ਹੋ। ਮੇਰਾ ਤੇਰਾ ਝਗੜਾ
ਕਾਹਦਾ, ਸਭ ਕੁਝ ਲੋਕ ਦਿਖਾਵਾ ਹੈ,
ਜਿੰਦ ਅਸਾਡੀ ਸੂਲੀ ਉਤੇ ਕਿਉਂ ਲਟਕਾਈ ਜਾਂਦੇ ਹੋ? ਧੁਖਦੇ ਦਿਲਾਂ ਤੇ
ਪਿਆਰ ਦਾ ਫਾਹਾ ਰੱਖ ਦੇ ਤੂੰ ਐ 'ਕਮਰ'
ਪ੍ਰੀਤ ਪਿਆਰ ਦੀ ਥਾਵੇਂ ਕਾਹਨੂੰ ਜ਼ਹਿਰ ਫੈਲ਼ਾਈ ਜਾਂਦੇ ਹੋ? |