ਧੁੱਪ
ਰਜਨੀਸ਼ ਕਮਰ
ਮੇਰੀ
ਜ਼ੁਲਫ ਸ਼ਿੰਗਾਰੇ ਧੁੱਪ,
ਮੈਂ ਆਖਾਂ ਬਲਿਹਾਰੇ ਧੁੱਪ। ਧੁੱਪ ਜੀਵਨ ਦਾ ਚਾਲਣ ਹੁੰਦੀ,
ਜੀਵਨ ਜਾਚ ਸੰਵਾਰੇ ਧੁੱਪ। ਧੁੱਪ ਤਾਂ ਆਖਿਰ ਧੁੱਪ ਹੁੰਦੀ ਹੈ,
ਸਭ ਦੇ ਰੰਗ ਨਿਕਾਰੇ ਧੁੱਪ ਹਾੜ ਮਹੀਨੇ ਤਿੱਖੀ ਲਗਦੀ,
ਪੋਹ ਮੱਘਰ ਚੁੱਪ ਧਾਰੇ ਧੁੱਪ। ਸਿਖਰ ਦੁਪਹਿਰੇ ਤਪਦਾ ਸੂਰਜ,
ਰਾਤਾਂ ਨੂੰ ਪਰ ਠਾਰੇ ਧੁੱਪ। ਰੂਪ ਛਬੀਲਾ ਸਾੜੇ ਤਨ ਮਨ,
ਤੇਰਾ ਰੂਪ ਸ਼ਿੰਗਾਰੇ ਧੁੱਪ। ਸਾਡੇ ਘਰ ਤਾਂ ਠਹਿਰੇ ਨਹਿਉ,
ਲਾਉਂਦੀ 'ਕਮਰ' ਹੈ ਲਾਰੇ ਧੁੱਪ। |