ਬਰਸਾਤੀ ਡੱਡੂ
ਅਮਰਜੀਤ ਢਿੱਲੋਂ ਦਬੜ੍ਹੀਖਾਨ
ਆ
ਗਏ ਬਰਸਾਤੀ ਡੱਡੂ, ਚੋਣਾਂ ਦੀ ਬਰਸਾਤ ਕੁੜੇ।
ਥਾਂ ਥਾਂ ਉਤੇ ਟਰੈਂ-ਟਰੈਂ ਲਾਈ, ਦਿਨ ਦੇਖਣ ਨਾ ਰਾਤ ਕੁੜੇ।
ਨਫਰਤ ਕੁੱਟ ਕੇ ਭਰੀ ਹੋਈ ਹੈ, ਮਨ ਵਿਚ ਸਭ ਸਿਆਸਤਦਾਨਾਂ ਦੇ।
ਉਤੋਂ-ਉਤੋਂ, ਝੂਠੀ-ਮੂਠੀ ਪਾਉਣ, ਪਿਆਰ ਦੀ ਬਾਤ ਕੁੜੇ। ਸਾਧ
ਬੂਬਣਿਆਂ ਦੇ ਡੇਰਿਆਂ ਵਿਚ ਜਾ-ਜਾ ਮੱਥੇ ਰਗੜ ਰਹੇ ਨੇ,
ਨੋਟਾਂ ਬਦਲੇ ਮੰਗੀ ਜਾਂਦੇ ਵੋਟਾਂ ਦੀ ਖੈਰਾਤ ਕੁੜੇ।
ਮੰਦਰ, ਮਸਜਿਦ ਦੇ ਨਾਂ ਉਤੇ, ਕੋਈ ਪੰਥ ਦੇ ਨਾਂ 'ਤੇ ਕੂਕੇ,
ਬੰਦੇ ਦੇ ਦੁੱਖਾਂ ਦੀ ਨਾ ਕੋਈ ਕਰਦਾ ਤਹਿਕੀਕਾਤ ਕੁੜੇ। ਮਗਰਮੱਛ ਦੇ
ਹੰਝੂ ਕਿਵੇਂ ਸਟੇਜਾਂ ਉਤੇ ਕੇਰ ਰਹੇ ਨੇ,
ਵੱਡੇ ਫਿਲਮੀ ਐਕਟਰਾਂ ਤਾਈਂ ਵੀ ਕਰਦੇ ਨੇ ਮਾਤ ਕੁੜੇ।
ਜਾਤ ਬਰਾਦਰੀਆਂ ਦੇ ਨਾਂ 'ਤੇ, ਝੋਲੀ ਅੱਡੀ ਫਿਰਦੇ ਨੇ ਸਭ,
ਭੋਲੇ-ਭਾਲੇ ਲੋਕਾਂ ਦੇ ਨੇ ਭੜਕਾਉਂਦੇ ਜਜ਼ਬਾਤ ਕੁੜੇ। ਵੋਟਾਂ ਲੈ ਕੇ
ਤੁਰ ਜਾਵਣਗੇ, ਸੁਪਨੇ ਸਾਡੇ ਭੁਰ ਜਾਵਣਗੇ,
ਲੋਕਾਂ ਪੱਲੇ ਰਹਿ ਜਾਣੀ ਬੱਸ ਹੰਝੂਆਂ ਦੀ ਸੌਗਾਤ ਕੁੜੇ।
ਜਿਹੜਾ ਸਾਡੇ ਦੁੱਖੜੇ ਹਰ ਲਏ, ਸਾਡੇ ਗਮ ਵਿਚ ਹੰਝੂ ਭਰ ਲਏ,
ਇਹੋ ਜਿਹਾ ਕੋਈ ਨੇੜੇ-ਤੇੜੇ ਦਿਸਦਾ ਨਾ ਸੁਕਰਾਤ ਕੁੜੇ। ਬਾਈਕਾਟ ਦਾ
ਵੀ ਨਹੀਂ ਫਾਇਦਾ, ਕਰੀਏ ਕੋਈ ਔਲੀਆ ਪੈਦਾ,
ਸੱਚੀ-ਮੁੱਚੀਂ ਰਹਿਬਰ ਬਣ ਜੋ ਬਦਲ ਦਏ ਹਾਲਾਤ ਕੁੜੇ। |