ਅਨਮੋਲ ਆਵਾਜ਼ ਬਣਾਓ
- ਰਣਧੀਰ ਸਿੰਘ ਨਿਊਯਾਰਕ
ਆਵਾਜ਼ ਬਣਾਓ
ਆਵਾਜ਼ ਸੁਣਾਓ
ਮਜ਼ਲੂਮ ਜੇ ਬੋਲ
ਆਵਾਜ਼ ਮਿਲਾਓ
ਹਰ ਤਰਫ਼ ਪੁਚਾਓ
ਆਵਾਜ਼ ਹਵਾਓ
ਮਰਦਮਸ਼ੁਮਾਰੀ
ਆਵਾਜ਼ ਗਿਣਾਓ
ਮੇਰੀ ਥਾਂ ਮੇਰੀ
ਆਵਾਜ਼ ਬਚਾਓ
ਸ਼ਾਇਰ ਦਾ ਹੁੰਦਾ
ਆਵਾਜ਼ ਸੁਭਾਓ
ਸਹਿੰਦੀ ਨਾ ਸਹੇਗੀ
ਆਵਾਜ਼ ਦਬਾਓ
ਇਕ ਜ਼ੋਰ ਜਬਰ ਦਾ
ਆਵਾਜ਼ ਉਪਾਓ
ਰਣਧੀਰ ਨਹੀਂ ਹੁਣ
ਆਵਾਜ਼ ਕਹਾਓ |