ਅਮਨ ਦੀ ਗੱਲ
- ਗੁਲਜ਼ਾਰ ਸਿੰਘ ਅਮ੍ਰਿੱਤ
ਜੇ
ਦੁਨੀਆਂ 'ਚ ਅਮਨ ਚਾਹੀਦਾ
ਸੁਣੋਂ ਸੁਣਾਵੋ ਸਭ ਦੀ ਗੱਲ।
ਜੇ ਕੋਈ ਸਮਝ ਨਾ ਆਵੇ ਗੱਲ
ਕਠੇ ਬੈਠ ਕੇ ਲਭੋ ਹੱਲ।
ਕੌਣ ਸੱਖੀ ਤੇ ਕੌਣ ਭਿਖਾਰੀ
ਕੌਣ ਬਲੀ ਤੇ ਕਿਹੜਾ ਨਿਰਬਲ।
ਰੱਬ ਲਈ ਬੰਦੇ ਸੱਭ ਬਰਾਬਰ
ਉਹ ਨਹੀਂ ਕਰਦਾ ਕੋਈ ਵੀ ਛੱਲ।
ਧਰਮ ਕਰਮ ਦੀ ਗੱਲ ਕਰੋ
ਹੋਸੀ ਰਹਿਮਤ ਸਭ ਦੇ ਵੱਲ।
ਇਸ ਜੀਵਨ ਤੇ ਮਾਨ ਨ ਕਰਨਾ
ਇਹ ਜੀਵਨ ਹੈ ਪਲ ਦੋ ਪਲੱ। |