ਸੁਰਜੀਤ
ਬਿੰਦਰਖੀਆਂ ਨੂੰ
- ਜੋਗੀ ਬਿਲਗੇ ਵਾਲਾ (ਮਾਂਟਰੀਅਲ ਕਨੇਡਾ)
ਮੌਤੋਂ ਕੋਈ ਬਚ ਨਹੀਂ ਸਕਿਆ ,ਇਹ ਤਾਂ ਇਕ
ਦਿਨ ਆਉਂਣੀ ਏਂ
ਇਹ ਜ਼ਿੰਦਗੀ ਦੋ ਚਾਰ ਦਿਨਾ ਦੀ ਦੁਨੀਆਂ ਉਤੇ ਪਰਾਹੁਣੀ ਏਂ॥
ਇਹ ਤਾਂ ਇਕ ਦਿਨ ਹੋਣਾ ਸੱਜਣਾ ਲਿਖਿਆ ਧੁਰ ਦਰਗਾਹਾਂ ਤੋਂ
ਵਾਧੂ ਸਾਹ ਨਹੀਂ ਆਉਣਾ ਇਕ ਵੀ ਲਿਖੀਆਂ ਜਿਨੀਆਂ ਸਾਹਾਂ ਤੋਂ
ਕਰਮਾਂ ਦੇ ਹੀ ਚਕੱਰ ਸਾਰੇ ਇਹ ਜੋ ਖੇਡ ਖਿਡੌਣੀ ਏਂ ॥
= ਮੌਤੋਂ… ਰਹਿਬਰ ਪੀਰ ਪੈਗੰਬਰ ਔਲੀਏ
ਓਹ ਵੀ ਆ ਕੇ ਚਲੇ ਗਏ
ਓਹ ਵੀ ਇਕ ਦਿਨ ਬਾਹਾਂ ਖੋਲ ਕੇ ਮਿਲਦੇ ਮੌਤ ਨੂੰ ਗਲ੍ਹੇ ਗਏ
ਹਰ ਥਾਂ ਤੇ ਹੈ ਪਹਿਰਾ ਓਹਦਾ ਕਿਥੇ ਜ਼ਿੰਦ ਛਪਾਉਂਣੀ ਏਂ॥
= ਮੌਤੋਂ… ਮਿਟੀ ਦਾ ਕਲਬੂਤ ਬਣਾ ਕੇ
ਰੂਹ ਰੱਬ ਨੇ ਵਿਚ ਪਾ ਦਿਤੀ
ਸਮਝ ਨਾ ਆਵੇ ਬਾਹਰ ਸਮਝ ਤੋਂ ਐਸੀ ਚੀਜ਼ ਬਣਾ ਦਿਤੀ
ਫਿਰ ਜੋ ਇਸ ਨੂੰ ਭੰਨੇ ਤੋੜੇ ਉਸ ਦਾ ਨਾਮ ਹੀ ਹੋਣੀ ਏਂ॥
= ਮੌਤੋਂ… ਨਾ ਏਹ ਤਰਸ ਨਾ ਦਯਿਆ
ਕਰਦੀ ਨਾ ਏਹ ਵੇਖੇ ਲੋੜਾਂ ਨੂੰ
ਨਾ ਤੈਨੂੰ ਨਾ ਮੈਨੂੰ ਬਖ਼ਸ਼ੂ ਨਾ ਏਹ ਬਖ਼ਸ਼ੂ ਹੋਰਾਂ ਨੂੰ
ਖ਼ੁਦ ਹੀ ਸਭ ਤੋਂ ਖੂਬਸੂਰਤ ਖ਼ੁਦ ਹੀ ਬਹੁਤ ਡਰਾਉਂਣੀ ਏਂ॥
= ਮੌਤੋਂ… ਜਿਥੇ ਮਰਜ਼ੀ ਛੁਪਜਾ ਚਾਹੇ
ਉਡੱਜਾ ਵਿਚ ਅਸਮਾਨਾ ਦੇ
"ਜੋਗੀ" ਮਰ ਮੁੱਕ ਜਾਣਿਆਂ ਸੰਧੇ ਪੈਂਦੇ ਰਹਿਣਗੇ ਜਾਨਾਂ ਦੇ
ਕਰਮਾਂ ਸੰਧੜਾ ਖੇਤ ਸਰੀਰਾ ਅੰਤ ਨੂੰ ਅਗਨ ਜਲਾਉਣੀ ਏਂ॥
= ਮੌਤੋਂ…… |