ਅਸੀਂ ਮਨੁੱਖ ਹਾਂ
- ਸੁਰਿੰਦਰ ਗੀਤ
|
|
|
ਸੁਰਿੰਦਰ ਗੀਤ
|
ਓਹ
ਅਸੀਂ
ਅਤੇ ਉਹ
ਜਾਣੀ
ਸਾਡੀਆਂ ਮਾਂਵਾਂ
ਅਸੀਂ
ਅਤੇ
ਸਾਡੀਆਂ ਧੀਆਂ
ਅਸੀਂ ਸਭ ਔਰਤਾਂ
ਔਰਤ ਹੋਣਾ ਸਾਡਾ ਦੋਸ਼
ਅਤੇ ਇਸ ਦੋਸ਼ ਦਾ ਬੋਝ
ਸਾਡੇ ਸਿਰਾਂ ਤੇ ਲੱਦਿਆ
ਸਾਨੂੰ ਲਿਫਾਉਦਾ ਰਹਿੰਦਾ ਹੈ
ਮਰਦਾਂ ਦੀ ਅਦਾਲਤ ਵਿਚ
ਓਦੋਂ ਤੀਕ
ਜਦੋਂ ਤੀਕ ਅਸੀਂ
ਲਿਫ ਲਿਫ ਧਰਤੀ ਨਾਲ ਨਹੀਂ
ਜੁੜ ਜਾਂਦੀਆਂ
ਸਾਡੀਆਂ ਸੁਪਨਿਆਂ ਨਾਲ
ਭਰੀਆਂ ਅੱਖਾਂ
ਨਹੀਂ ਸੁੱਕ ਜਾਂਦੀਆਂ
ਸਾਡੀਆਂ ਸੁਪਨਿਆਂ ਨਾਲ
ਭਰੀਆਂ ਅੱਖਾਂ
ਨਹੀਂ ਸੁੱਕ ਜਾਂਦੀਆਂ
ਸਾਡੀਆਂ ਹੋਦਾਂ ਨਹੀਂ
ਮੁੱਕ ਜਾਂਦੀਆਂ ਅਸੀਂ ਔਰਤਾਂ
ਮਰਦਾਂ ਦੀ ਅਦਾਲਤ ਵਿਚ
ਖੜੀਆਂ ਰਹਿੰਦੀਆਂ ਹਾਂ
ਆਪਣੇ ਤਨਾਂ ਤੇ
ਸੋਹਣੇ ਚਮਕੀਲੇ ਕਪੜੇ ਪਾਕੇ
ਆਪਣੇ ਤਨਾਂ ਨੂੰ
ਗਹਿਣਿਆਂ ਨਾਲ ਸਜਾਕੇ
ਇਸ ਝਾਕ ਵਿਚ
ਕਿ ਸ਼ਾਇਦ ਸਾਡੀ ਸੁੰਦਰਤਾ
ਸਾਨੂੰ ਔਰਤ ਹੋਣ ਦੇ ਦੋਸ਼ ਤੋਂ
ਬਰੀ ਕਰਵਾ ਦੇਵੇ
ਮਰਦਾਂ ਵਰਗਾ ਮ ਨੁੱਖ ਬਣਾ ਦੇਵੇ
ਪਰ ਸਾਡੀ ਸੁੰਦਰਤਾ
ਸਾਡਾ ਸਜਣਾ ਸੰਵਰਨਾ
ਬਣਾ ਦਿੰਦਾ ਹੈ ਸਾਨੂੰ ਬੇਜ਼ਾਨ
ਕਿਸੇ ਦੇ ਘਰ ਦਾ
ਸਾਜ਼ੋਪ ਸਮਾਨ
ਕਿਸੇ ਦੀ ਦੁਕਾਨ ਵਿਚ ਪਿਆ
ਝਾੜਿਆ ਪੂੰਝਿਆ
ਵਿਕਣ ਲਈ ਤਿਆਰ
ਵਧੀਆ ਮਾਲ
ਤੇ ਮਰਦ
ਧਰਮ ਦਾ ਸਹਾਰਾ ਲੈ
ਸੰਸਕ੍ਰਿਤੀ ਦਾ ਵਾਸਤਾ ਪਾ
ਕਰਦਾ ਹੈ ਆਪਣੀ ਮਰਜ਼ੀ ਨਾਲ
ਸਾਡਾ ਇਸਤੇਮਾਲ ਇਹ ਅਦਾਲਤਾਂ
ਘਰ ਹਨ ਇਹ ਅਦਾਲਤਾਂ ਦਫਤਰ ਹਨ
ਇਹ ਅਦਾਲਤਾਂ ਬਜ਼ਾਰ ਹਨ
ਪਰ ਅਸੀਂ ਔਰਤਾਂ
ਬੇਜ਼ਾਨ ਨਹੀਂ
ਸਾਮਨ ਨਹੀਂ
ਮਾਲ ਨਹੀਂ
ਇਸਤੇਮਾਲ ਹੋਣਾ
ਸਾਡਾ ਧਰਮ ਨਹੀਂ
ਇਸਤੇਮਾਲ ਹੋਣਾ
ਸਾਡਾ ਕਰਮ ਨਹੀਂ
ਅਸੀਂ ਮਨੁੱਖ ਹਾਂ
ਮਨੁੱਖਤਾ ਦਾ ਸੁੱਖ ਹਾਂ |