ਕਣੀਆਂ
ਵਰ੍ਹੀਆਂ
- ਸੁਰਿੰਦਰ ਗੀਤ
ਓਧਰ ਓਦੋਂ ਅੰਮ੍ਰਿੰਤ ਵੇਲਾ
ਏਧਰ ਓਦੋਂ ਸ਼ਾਮਾਂ ਗ਼ਲੀਆਂ
ਏਧਰ ਮੇਰੀਆਂ ਅੱਖਾਂ ਭਰੀਆਂ
ਓਧਰ ਓਦੋਂ ਕਣੀਆਂ ਵਰ੍ਹੀਆਂ ਗੱਲ ਤਾਂ ਇਹ ਕੁਝ ਯਾਦਾਂ ਦੀ ਸੀ
ਦਿਲ ਦੀਆਂ ਫਰਿਆਂਦਾਂ ਦੀ ਸੀ
ਰੋਹੀ ਦੀ ਕਿੱਕਰ ਤੇ ਖੜ੍ਹੀਆਂ
ਨੰਗੀਆਂ ਸੁੱਕੀਆਂ ਸ਼ਾਖਾਂ ਦੀ ਸੀ
ਕੌਣ ਜਾਣੇ ਸ਼ਾਖਾਂ ਤੇ ਪੱਤੀਆਂ
ਕਦ ਫੁੱਟੀਆਂ ਤੇ ਕਦ ਸਨ ਝੜੀਆਂ
ਏਧਰ ਮੇਰੀਆਂ ਅੱਖਾਂ ਭਰੀਆਂ
ਓਧਰ ਓਦੋˆ ਕਣੀਆਂ ਵਰ੍ਹੀਆਂ
|
ਸੁਰਿੰਦਰ ਗੀਤ
|
ਟੁਕੜੇ ਟੁਕੜੇ ਹੋਕੇ ਜਿਊਣਾ
ਜਿਊਣਾ ਵੀ ਕੋਈ ਜਿਊਣਾ ਹੈ
ਬੇ-ਬੱਸ ਹੋਕੇ ਰਾਖ ਠੰਡੀ ਨੂੰ
ਹੌਕਿਆਂ ਨਾਲ ਧੁਖਾਉਣਾ ਹੈ
ਹੁਣ ਤਾਂ ਹੌਕੇ ਵੀ ਅੱਕ ਗਏ
ਨਿਤ ਸੁਣਾਉਂਦੇ ਖਰੀਆਂ ਖਰੀਆਂ
ਏਧਰ ਮੇਰੀਆਂ ਅੱਖਾਂ ਭਰੀਆਂ
ਓਧਰ ਓਦੋ ਕਣੀਆਂ ਵਰ੍ਹੀਆਂ ਧਰਤੀ ਦਾ ਔਹ ਬੰਨਾ ਤੇਰਾ
ਧਰਤੀ ਦਾ ਇਹ ਬੰਨਾ ਸਾਡਾ
ਅੰਬਰੋਂ ਵਰ੍ਹਦਾ ਪਾਣੀ ਮਿੱਠਾ
ਨੈਣੋਂ ਕਿਰਦਾ ਪਾਣੀ ਖਾਰਾ
ਪਾਣੀ ਦੋ ਪਰ ਇਕ ਸਜਾ ਹੈ
ਪ੍ਰੀਤ ਦੀਆਂ ਇਹ ਜਾਦੂਗਰੀਆਂ
ਏਧਰ ਮੇਰੀਆਂ ਅੱਖਾਂ ਭਰੀਆਂ
ਓਧਰ ਓਦੋˆ ਕਣੀਆਂ ਵਰ੍ਹੀਆਂ |