|
|
ਮੋਤੀਏ ਦੇ ਫੁਲ
ਸੱਤ ਪਾਲ ਗੋਇਲ |
ਸਜਿਆ
ਖ਼ੁਸ਼ਬੂ ਦਾ ਬਜ਼ਾਰ
ਮੋਤੀਏ ਦੇ ਫੁੱਲ
ਵੇਚੇ ਇਕ ਸੁੰਦਰ ਨਾਰ।
ਲੈ ਲਉ ਪੰਜ ਪੰਜ ਰੁਪੀਏ ਦਾ ਇਕ ਹਾਰ।
ਅਸਾਂ ਚੁਣਿਆ ਇੱਕ ਇੱਕ ਫੁੱਲ
ਬੜੀਆਂ ਸਧਰਾਂ ਤੇ ਆਸਾਂ ਨਾਲ।
ਲੈ ਲਉ ਬਾਬੂ ਜੀ, ਲੈ ਲਊ ਬੀਬੀ ਜੀ
ਫ਼ੁਲਾਂ ਦਾ ਇਹ ਉਪਹਾਰ।
ਮਹਿਕ,ਖ਼ੁਸ਼ਬੂ,ਸੁੰਦਰਤਾ ਦੇ ਥਾਲ
ਮੰਗਲ,ਅਸੀਸ,ਪਿਆਰ,ਚਾ ਤੇ ਖੁਸ਼ੀ ਦੇ ਇਜ਼ਹਾਰ।
ਅਪਨੀ ਭੁੱਖ਼,ਗ਼ਰੀਬੀ, ਲਾਲਸਾ ਦਾ ਨਹੀਂ ਕੋਈ ਸਵਾਲ।
ਸਵਰ ਦੀ ਘੁੱਟ ਸਮੇਟੇ ਸਾਰੇ ਹਾਲ।
ਸ਼ਾਮ ਦਾ ਵੇਲਾ, ਬਹੁਤ ਭੀੜ ਭਾੜ
ਸੈਂਕੜੇ ਅਵਾਜ਼ਾਂ
ਕਾਫੀ ਸ਼ੋਰ ਸ਼ਰਾਬਾ।
ਖ਼ਾਸ਼ਾਂ ਦੀ ਇਹ ਦੌੜ
ਗਣਿਤ ਦੇ ਇਹ ਦੂਏ ਤੀਏ।
ਮੋਤੀਏ ਦੇ ਫੁੱਲ
ਸਜਿਆ ਖੁਸ਼ਬੁ ਦਾ ਬਜ਼ਾਰ।
ਲੱਖ਼ ਲੱਖ਼ ਦਾ ਇਕ ਮੋਤੀ
ਬਸ ਪ੍ਰਭੁ ਦੀ ਇਕ ਜੋਤੀ।
ਦਰਿਸ਼ ਚ ਛੁਪਿਆ ਅਦਰਿਸ਼
ਮਾਇਆ ਚ ਲੁਕਿਆ ਬ੍ਰਹਮ
ਰੂਪ ਮਹਿਕ ਹਨ ਉਸਦੇ ਨਾਦ
ਰੰਗਾਂ ਦਾ ਉਤਸਵ ਹੈ ਉਸਦਾ ਬਾਗ।
ਮੋਤੀਏ ਦੇ ਫੁੱਲ
ਵੇਚੇ ਇਕ ਸੁੰਦਰ ਨਾਰ
ਸਜਿਆ ਖ਼ੁਸ਼ਬੂ ਦਾ ਬਜ਼ਾਰ। |
|
|
|