ਗ਼ਜ਼ਲ
-
“ਅਮਰਜੀਤ
ਸਿੰਘ
ਸਿੱਧੂ ਬੱਧਨੀ ਵਾਲਾ”
ਲੋਕ ਹੱਕਾਂ ਦੀ ਗੱਲ
ਕਰਕੇ
ਸੌਖੇ
ਹਨ
ਨਾਹਰੇ
ਲਾਉਣੇ
।
ਤਲੀ
ਤੇ ਜ਼ਾਨ
ਟਿਕਾਉਣੀ ਪੈਦੀ ਪੈਦੇ
ਹਨ ਬੋਲ ਪਗਾਉਣੇ ।
ਅਜਗਰ ਨੂੰ ਮਾਰ ਦਿਆਂਗੇ ਬਿੱਲ ਚ
ਨਿਕਲਣ ਤੋ ਪਹਿਲਾਂ ,
ਪਰ ਆਲਣੇ ਉਪਰ ਬੈਠੇ
ਤੋ ਔਖੇ
ਹਨ
ਬੋਟ
ਬਚਾਉਣੇ
।
ਮਜ਼ਦੂਰਾ ਵਿੱਚ ਬਹਿ ਕੇ ਜਿਹੜੇ
ਕਰਦੇ
ਗੱਲ
ਮਜ਼ਦੂਰ ਦੀ
,
ਮਾਲਕ ਨੂੰ ਹਨ ਉਹ ਹੀ
ਦੱਸਦੇ
ਕਿਵੇ ਮਜ਼ਦੂਰ ਖੂੰਜੇ ਲਾਉਣੇ
।
ਕਾਮੇ ਨੂੰ ਬੁਕਲ ਵਿੱਚ ਲੈ ਕੇ
ਕਹਿਣਾ ਇਹ ਜਾਨ ਹੈ ਮੇਰੀ ,
ਰੋਜੀ ਦਾ ਲਾਲਚ ਦੇ ਕੇ
ਘਿਨਾਉਣੇ ਉਹਤੋ ਕੰਮ
ਕਰਾਉਣੇ ।
ਜੱਗ ਦੀ ਇਹ ਫਿਤਰਤ ਬਣਗੀ ਹੋਵੇਂ
ਹੈਰਾਨ ਕਿਉ “ਸਿੱਧੂ”,
ਗੈਰਾਂ ਨਾਲ ਭਿਆਲੀ ਪਾ
ਕੇ
ਆਪਣਿਆ ਦੇ ਪੋਸ ਲਾਉਣੇ
। |