ਤੁਸੀਂ
ਕਿਸ ਬੁਲੰਦੀ ਨੂੰ ਛੂਓਗੇ
ਇਹ ਕੋਈ ਨਹੀਂ ਜਾਣਦਾ।
ਜ਼ਿੰਦਗੀ ਇਕ ਅਨੂਠਾ ਭੇਦ ਹੈ
ਇਸ ਯਾਤਰਾ ਦਾ ਤੂੰ ਅਗਾਸ ਕਰ।ਸਫ਼ਲਤਾ ਕੋਈ ਮੰਜ਼ਲ ਨਹੀਂ
ਅਨਜਾਨਾ ਹੈ ਇਕ ਸਫ਼ਰ।
ਰੌਸ਼ਨੀ ਵਿਚ ਚਲਦਾ ਜਾਹ
ਰਾਹਾਂ ਦੀ ਤੂੰ ਭਾਲ ਨਾ ਕਰ।
ਜ਼ਿੰਦਗੀ ਦੀ ਧਾਰ ਨੂੰ ਤੂੰ ਤੇਜ਼ ਕਰ
ਰਫ਼ਤਾਰ ਦੀ ਪਰਵਾਹ ਨਾ ਕਰ।
ਜੋ ਦਿੱਤਾ ਹੈ ਪ੍ਰਭ ਨੇ ਬਿਨ ਮੰਗਿਆਂ
ਉਸ ਦੀ ਤੂੰ ਸੰਭਾਲ ਕਰ।
ਪੱਥਰ ਬਨ ਜਾਂਦੇ ਹੀਰੇ-ਰਤਨ
ਨੇਚ੍ਹਾ ਦੀ ਤਰਾਸ਼ ਵਿੱਚ।
ਪੱਤਝੜ ਹਮੇਸ਼ਾ ਨਹੀਂ ਲੁੱਟ ਸਕਦੀ
ਬਹਾਰਾਂ ਦੀ ਤਾਜ਼ਗੀ ਤੇ ਤੂੰ ਵਿਸ਼ਵਾਸ ਕਰ।
ਭਵਿੱਖ ਪੰਡਤਾਂ ਨਹੀਂ ਦੱਸ ਹੁੰਦੇ
ਪਵਿੱਤਰ ਅਤੇ ਸ਼ਾਸ਼ਵਤ ਦੀ ਪੜਤਾਲ ਕਰ।
ਕਿਰਤ ਕਰ ਵੰਡ ਛਕ
ਮਿਹਨਤ ਦਾ ਤੂੰ ਸਤਿਕਾਰ ਕਰ।
ਆਸਾਂ ਦੀ ਤੂੰ ਝੋਲੀ ਬਨਾ
ਉਤਸ਼ਾਹ ਦੇ ਗਾ ਗੀਤ।
ਧਿਆਨ ਦੀ ਤੂੰ ਭਭੂਤੀ ਲਗਾ
ਫਿਰ ਮਨ ਜੀਤੇ ਜਗਜੀਤ। |